LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੁੰਮਰਾਹ ਨੇ ਰਬਾੜਾ ਦੀ  ਗੇਂਦ 'ਤੇ ਲਗਾਇਆ ਸ਼ਾਨਦਾਰ ਛੱਕਾ, ਜਸਪ੍ਰੀਤ ਦੀ ਪਤਨੀ ਨੇ ਦਿੱਤਾ ਇਹ ਰਿਐਕਸ਼ਨ

4j bummra

ਜੋਹਾਨਸਬਰਗ : ਭਾਰਤ (India) ਅਤੇ ਸਾਊਥ ਅਫਰੀਕਾ (South Africa) ਵਿਚਾਲੇ ਜੋਹਾਨਸਬਰਗ (Johansberg) ਵਿਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ (2nd Test match) ਵਿਚ ਟੀਮ ਇੰਡੀਆ (Team India) ਦੀ ਪਹਿਲੀ ਪਾਰੀ ਸਿਰਫ 202 ਦੌੜਾਂ ਦੇ ਸਕੋਰ (202 Score) 'ਤੇ ਹੀ ਢੇਰ ਹੋ ਗਈ। ਮੈਚ ਵਿਚ ਭਾਰਤ ਦੇ ਉਪਰੀ ਕ੍ਰਮ ਦੇ ਬੱਲੇਬਾਜ਼ (Batsman) ਪੂਰੀ ਤਰ੍ਹਾਂ ਫਲੌਪ  ਰਹੇ, ਪਰ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਕੁਝ ਕਮਾਲ ਦੇ ਸ਼ੌਟ ਖੇਡੇ। ਮੈਚ ਦੇ 62ਵੇਂ ਓਵਰ (62th Over) ਵਿਚ ਤਾਂ ਜਸਪ੍ਰੀਤ ਬੁਮਰਾਹ (Jaspreet Bumrah) ਨੇ ਕਗਿਸੋ ਰਬਾੜਾ (Kagiso Rabada) ਦੀ ਇਕ ਖਤਰਨਾਕ ਗੇਂਦ 'ਤੇ ਛੱਕਾ (Sixer) ਮਾਰ ਦਿੱਤਾ। Also Read : ਲੁਧਿਆਣਾ ਰੇਲਵੇ ਕੁਆਰਟਰ 'ਚੋਂ ਸ਼ੱਕੀ ਹਾਲਾਤਾਂ 'ਚ ਮਿਲੀਆਂ 4 ਲਾਸ਼ਾਂ, ਮ੍ਰਿਤਕਾਂ 'ਚ 2 ਸਾਲਾ ਬੱਚੀ ਵੀ

ਇਸ ਓਵਰ ਵਿਚ ਬੂਮ-ਬੂਮ ਬੁਮਰਾਹ ਨੇ 2 ਚੌਕੇ ਅਤੇ ਇਕ ਸ਼ਾਨਦਾਰ ਛੱਕਾ ਲਗਾਇਆ। ਓਵਰ ਵਿਚ ਕੁਲ 14 ਦੌੜਾਂ ਆਈਆਂ। ਤੀਜੀ ਗੇਂਦ 'ਤੇ ਰਬਾੜਾ ਨੇ ਬੁਮਰਾਹ ਨੂੰ ਹੇਠਲੇ ਕ੍ਰਮ ਦਾ ਬੱਲੇਬਾਜ਼ ਸਮਝ ਕੇ ਇਕ ਸ਼ਾਰਟ ਪਿਚ ਗੇਂਦ ਸੁੱਟੀ, ਪਰ ਬੁਮਰਾਹ ਦੌੜਆਂ ਬਣਾਉਣ ਦੇ ਪੂਰੇ ਮੂਡ ਵਿਚ ਸਨ ਅਤੇ ਉਨ੍ਹਾਂ ਨੇ ਇਸ ਖਤਰਨਾਕ ਗੇਂਦ 'ਤੇ ਕਮਾਲ ਦਾ ਹੁਕ ਸ਼ਾਰਟ ਲਗਾਇਆ ਅਤੇ ਗੇਂਦ ਛੱਕੇ ਲਈ ਚਲੀ ਗਈ। ਰਬਾੜਾ ਦੀ ਖਤਰਨਾਕ ਬਾਊਂਸਰ 'ਤੇ ਬੁਮਰਾਹ ਦੇ ਛੱਕੇ ਨੂੰ ਦੇਖ ਕੇ ਸਟੂਡੈਂਟਸ ਵਿਚ ਬੈਠੀ ਉਨ੍ਹਾਂ ਦੀ ਪਤਨੀ ਸੰਜਨਾ ਗਣੇਸ਼ਨ ਵੀ ਤਾੜੀਆਂ ਮਾਰਦੀ ਹੋਈ ਨਜ਼ਰ ਆਈ। ਉਹ ਹੱਸ ਵੀ ਰਹੀ ਸੀ। ਬੁੰਮਰਾਹ ਦੇ ਛੱਕੇ ਅਤੇ ਉਨ੍ਹਾਂ ਦੀ ਪਤਨੀ ਦੇ ਰਿਐਕਸ਼ਨ ਦੀ ਵੀਡੀਓ ਸੋਸ਼ਲ 'ਤੇ ਵਾਇਰਲ ਹੋ ਰਹੀ ਹੈ। ਦੱਸ ਦਈੇ ਕਿ ਭਾਰਤੀ ਟੀਮ ਦੇ ਖਿਡਾਰੀ ਆਪਣੇ ਪਰਿਵਾਰ ਦੇ ਨਾਲ ਸਾਊਥ ਅਫਰੀਕਾ ਗਏ ਹਨ। Also Read : ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਸਾਬਕਾ CM ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਮੰਗ

Trending news: Bumrah hits a strong six on Rabada's ball, wife Sanjana's  reaction is going viral - Hindustan News Hub
ਬੁੰਮਰਾਹ ਛੱਕਾ ਲਗਾਉਣ ਤੋਂ ਬਾਅਦ ਵੀ ਨਹੀਂ ਰੁਕੇ ਅਤੇ ਪੰਜਵੀਂ ਗੇਂਦ 'ਤੇ ਵੀ ਉਨ੍ਹਾਂ ਨੇ ਮਿਡ ਔਨ 'ਤੇ ਚੌਕਾ ਲਗਾ ਦਿੱਤਾ। ਟੀਮ ਇੰਡੀਆ ਦੀ ਪਹਿਲੀ ਪਾਰੀ ਵਿਚ ਬੁੰਮਰਾਹ 11 ਗੇਂਦਾਂ 'ਤੇ 14 ਦੌੜਾਂ ਬਣਾ ਕੇ ਅਜੇਤੂ ਰਹੇ। ਟੀਮ ਇੰਡੀਆ ਦੇ ਸਟਾਰ ਗੇਂਦਬਾਜ਼ ਜਸਪ੍ਰੀਤ ਬੁੰਮਰਾਹ ਤੋਂ ਮੈਚ ਦੇ ਦੂਜੇ ਦਿਨ ਚੰਗੀ ਗੇਂਦਬਾਜ਼ੀ ਦੀ ਉਮੀਦ ਹੋਵੇਗੀ। ਭਾਰਤੀ ਟੀਮ ਚਾਹੇਗੀ ਕਿ ਛੇਤੀ ਤੋਂ ਛੇਤੀ ਸਾਊਥ ਅਫਰੀਕਾ ਨੂੰ ਆਊਟ ਕਰ ਦੇਵੇ। ਅਜਿਹੇ ਵਿਚ ਬੁੰਮਰਾਹ ਦੀ ਭੂਮਿਕਾ ਅੱਜ ਜ਼ਿਆਦਾ ਹੋਵੇਗੀ। ਸ਼ਮੀ ਅਤੇ ਸਿਰਾਜ ਦੇ ਨਾਲ ਮਿਲ ਕੇ ਬੁੰਮਰਾਹ ਨੇ ਪਹਿਲੇ ਟੈਸਟ ਵਿਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ ਅਤੇ ਭਾਰਤ ਨੂੰ ਜਿੱਤ ਦਿਵਾਈ ਸੀ। ਉਸੇ ਤਰ੍ਹਾਂ ਦੀ ਹੀ ਗੇਂਦਬਾਜ਼ੀ ਦੀ ਉਮੀਦ ਟੀਮ ਨੂੰ ਹੋਵੇਗੀ।

In The Market