LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਕੇਜਰੀਵਾਲ ਦੀ ਧੰਨਵਾਦ ਰੈਲੀ, ਕਲ੍ਹ ਕੈਪਟਨ ਦੇ ਸ਼ਹਿਰ 'ਚ ਦਿਖਾਉਣਗੇ ਦਮਖਮ

30decem

ਚੰਡੀਗੜ੍ਹ : ਆਮ ਆਦਮੀ ਪਾਰਟੀ (Aam Aadmi Party) ਦੇ ਸੰਯੋਜਕ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ (Convener Delhi's CM Arvind Kejriwal) ਅੱਜ ਚੰਡੀਗੜ੍ਹ  (Chandigarh) ਪਹੁੰਚ ਗਏ ਹਨ।ਇਥੇ ਉਨ੍ਹਾਂ ਵੱਲੋਂ ਵਿਕਟਰੀ ਮਾਰਚ ਕੱਢਿਆ ਜਾ ਰਿਹਾ ਹੈ। (Victory March)। ਇਹ ਮਾਰਚ ਸੈਕਟਰ 22 ਦੇ ਅਰੋਮਾ ਲਾਈਟ ਪੁਆਇੰਟ ਤੋਂ ਸ਼ੁਰੂ ਹੋ ਕੇ ਸੈਕਟਰ 23 ਤੱਕ ਜਾਵੇਗਾ। ਤਕਰੀਬਨ ਇਕ ਕਿਮੀ ਲੰਬੇ ਰੋਡ ਸ਼ੋਅ ਲਈ ਆਮ ਆਦਮੀ ਪਾਰਟੀ ਪੂਰੀ ਤਾਕਤ ਲਗਾ ਰਹੀ ਹੈ।ਚੰਡੀਗੜ੍ਹ ਤੋਂ ਬਾਅਦ ਕੇਜਰੀਵਾਲ ਕਲ ਪਟਿਆਲਾ ਜਾਣਗੇ, ਜਿੱਥੇ ਸ਼ਕਤੀ ਮਾਰਚ ਕੱਢਿਆ ਜਾ ਰਿਹਾ ਹੈ। ਨਵਾਂ ਸਾਲ ਉਹ ਅੰਮ੍ਰਿਤਸਰ ਵਿਚ ਮਨਾਉਣਗੇ। ਕੇਜਰੀਵਾਲ ਦਾ ਚੰਡੀਗੜ੍ਹ-ਪੰਜਾਬ ਦਾ 3 ਦਿਨ ਦਾ ਦੌਰਾ ਪੰਜਾਬ ਵਿਧਾਨਸਭਾ ਚੋਣਾਂ 2022 ਨਾਲ ਜੁੜਿਆ ਹੋਇਆ ਹੈ। Also Read : 25 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, Conditions apply

Chandigarh Municipal Corporation Election Results: Arvind Kejriwal Says  Sign Of Change In Punjab After AAP Chandigarh Win
ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਲੜੀ। 35 ਵਾਰਡਾਂ ਲਈ ਹੋਈਆਂ ਚੋਣਾਂ ਵਿਚ ਆਪ ਨੇ 14 ਸੀਟਾਂ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ। ਨਿਗਮ ਦੀ ਸੱਤਾ 'ਤੇ ਰਹੀ ਭਾਜਪਾ 12 ਸੀਟਾਂ ਹੀ ਜਿੱਤ ਸਕੀ। ਚੋਣਾਂ ਵਿਚ ਆਪ ਦੇ ਪ੍ਰਤੀ ਲੋਕਾਂ ਦੀ ਹਮਾਇਤ ਇਸ ਤਰ੍ਹਾਂ ਰਹੀ ਕਿ ਭਾਜਪਾ ਦੇ ਮੌਜੂਦਾ ਮੇਅਰ ਤੱਕ ਹਾਰ ਗਏ।ਚੰਡੀਗੜ੍ਹ ਨਿਗਮ ਵਿਚ 14 ਕੌਂਸਲਰ ਚੁਣੇ ਜਾਣ ਤੋਂ ਬਾਅਦ ਸਾਰੇ ਕੌਂਸਲਰਾਂ ਨੂੰ ਦਿੱਲੀ ਬੁਲਾਉਣ ਦੀ ਯੋਜਨਾ ਸੀ। ਪਰ ਇਸ ਨਾਲ ਕੇਜਰੀਵਾਲ ਚੰਡੀਗੜ੍ਹ ਵਿਚ ਪਾਰਟੀ ਦੀ ਜਿੱਤ ਨੂੰ ਪੰਜਾਬ ਚੋਣਾਂ ਦੇ ਲਿਹਾਜ਼ ਨਾਲ ਭੁਲਾ ਨਹੀਂ ਪਾਉਂਦੇ। ਇਸ ਲਈ ਕੇਜਰੀਵਾਲ ਹੀ ਚੰਡੀਗੜ ਆ ਗਏ ਅਤੇ ਇਥੇ ਮਾਰਚ ਕੱਢਿਆ ਜਾ ਰਿਹਾ ਹੈ। Also Read : ਸੂਡਾਨ ਵਿਚ ਸੋਨੇ ਦੀ ਖਦਾਨ ਧੱਸਣ ਕਾਰਣ 38 ਲੋਕਾਂ ਦੀ ਹੋਈ ਮੌਤ

 
ਚੰਡੀਗੜ੍ਹ ਨਗਰ ਨਿਗਮ ਵਿਚ ਕਿਸੇ ਇਕ ਪਾਰਟੀ ਨੂੰ ਬਹੁਮਤ ਨਾ ਮਿਲਣ 'ਤੇ ਮੇਅਰ ਅਹੁਦੇ ਨੂੰ ਲੈ ਕੇ ਘਮਾਸਾਨ ਮਚਿਆ ਹੋਇਆ ਹੈ। 35 ਵਾਰਡ ਵਾਲੇ ਨਿਗਮ ਵਿਚ ਆਪ ਨੂੰ 14, ਭਾਜਪਾ ਨੂੰ 12 ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ। ਮੇਅਰ ਬਣਾਉਣ ਦੇ ਬਹੁਮਤ ਲਈ 19 ਸੀਟਾਂ ਦੀ ਲੋੜ ਹੈ। ਅਜਿਹੇ ਵਿਚ ਆਪ ਸਭ ਤੋਂ ਵੱਡੀ ਪਾਰਟੀ ਦੀ ਵਜ੍ਹਾ ਨਾਲ ਮੇਅਰ ਅਹੁਦੇ ਦਾ ਦਾਅਵਾ ਠੋਕ ਰਹੀ ਹੈ। ਉਥੇ ਹੀ ਭਾਜਪਾ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸੰਸਦ ਸਮੇਤ ਕੁਲ 13 ਵੋਟ ਹਨ, ਅਜਿਹੇ ਵਿਚ ਉਹ ਵੀ ਮੇਅਰ ਬਣਾਉਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਇਸ ਮਾਮਲੇ ਵਿਚ ਕਾਂਗਰਸ ਕਿਸ ਦੇ ਹੱਕ ਵਿਚ ਜਾਵੇਗੀ, ਇਸ ਨੂੰ ਲੈ ਕੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

In The Market