LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸੂਡਾਨ ਵਿਚ ਸੋਨੇ ਦੀ ਖਦਾਨ ਧੱਸਣ ਕਾਰਣ 38 ਲੋਕਾਂ ਦੀ ਹੋਈ ਮੌਤ

29d8

ਖਾਰਤੂਮ : ਦੱਖਣੀ ਸੂਡਾਨ (South Sudan) ਦੇ ਪੱਛਮੀ ਕੋਡਰੇਫਨ ਸੂਬੇ (Codrefen County) ਵਿਚ ਇਕ ਸੋਨੇ ਦੀ ਖਦਾਨ ਦੇ ਢਹਿ-ਢੇਰੀ ਹੋ ਜਾਣ ਨਾਲ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ ਹੈ। ਇਹ ਐਲਾਨ ਇਕ ਸਰਕਾਰੀ ਕੰਪਨੀ ਨੇ ਇਕ ਬਿਆਨ ਵਿਚ ਕੀਤੀ।ਬਿਆਨ ਵਿਚ ਮੰਗਲਵਾਰ ਨੂੰ ਕਿਹਾ ਗਿਆ ਕਿ ਸੂਡਾਨੀ ਮਿਨਰਲ ਰਿਸੋਰਸਿਜ਼ ਕੰਪਨੀ ਲਿਮਟਿਡ (Sudanese Mineral Resources Company Limited) ਦੇ ਮਹਾਪ੍ਰਬੰਧਕ ਨੇ ਉਮਰ ਦ੍ਰੈਸਾਇਆ ਦੇ ਢਹਿਣ ਕਾਰਣ 38 ਲੋਕਾਂ ਦੀ ਮੌਤ 'ਤੇ ਦੁਖ ਜਤਾਇਆ ਹੈ। Also Read: ਸਾਨ੍ਹ ਦੀ ਦਹਿਸ਼ਤ ; ਮਾਰਕੀਟ 'ਚ ਲੱਗੀ ਧਾਰਾ 144, ਹੋਇਆ 10 ਕਰੋੜ ਦਾ ਨੁਕਸਾਨ

ਸੋਨੇ ਦੀ ਖਦਾਨ ਸੂਡਾਨ ਦੀ ਰਾਜਧਾਨੀ ਖਾਰਤੂਮ ਤੋਂ ਲਗਭਗ 500 ਕਿਮੀ ਪੱਛਮ ਵਿਚ ਪੱਛਮ ਕੋਡਰੇਫਨ ਸੂਬੇ ਦੇ ਅਲ ਨੁਹੁਦ ਸ਼ਹਿਰ ਦੇ ਨੇੜੇ ਸਥਿਤ ਹੈ। ਕੰਪਨੀ ਮੁਤਾਬਕ ਪੱਛਮੀ ਕੋਡਰੇਫਨ ਸੂਬੇ ਦੀ ਸਰਕਾਰ ਅਤੇ ਸੂਬੇ ਦੀ ਸੁਰੱਖਿਆ ਕਮੇਟੀ ਨੇ ਪਹਿਲਾਂ ਖਦਾਨ ਨੂੰ ਬੰਦ ਕਰਨ ਦਾ ਫੈਸਲਾ ਜਾਰੀ ਕਰਦੇ ਹੋਏ ਕਿਹਾ ਕਿ ਇਹ ਖਨਨ ਲਈ ਸਹੀ ਨਹੀਂ ਹੈ। ਹਾਲਾਂਕਿ ਲੋਕ ਫਿਰ ਵੀ ਇਸ ਵਿਚ ਗਏ ਅਤੇ ਫੈਸਲੇ ਦੇ ਬਾਵਜੂਦ ਫਿਰ ਤੋਂ ਖਦਾਨ ਵਿਚ ਕੰਮ ਕੀਤਾ। Also Read : ਬੱਕਰੀ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ, ਵੇਖਣ ਵਾਲਿਆਂ ਦੀ ਲੱਗੀ ਭੀੜ

ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਸੂਡਾਨ ਵਿਚ ਲਗਭਗ 20 ਕਰੋੜ ਮੁਲਾਜ਼ਮ ਰਸਮੀ ਖਨਨ ਉਦਯੋਗ ਵਿਚ ਕੰਮ ਕਰ ਰਹੇ ਹਨ। ਜਿਸ ਵਿਚ ਲਾਲ ਸਾਗਰ, ਨਾਹਰ, ਅਲ-ਨੀਲ, ਦੱਖਣੀ ਕਾਡਰੇਫਾਨ, ਪੱਛਮੀ ਕੌਡਰੇਫਾਨ ਅਤੇ ਉੱਤਰੀ ਸੂਬੇ ਸ਼ਾਮਲ ਹਨ। ਅਧਿਕਾਰਤ ਅੰਕੜਿਆਂ ਮੁਤਾਬਕ ਰਸਮੀ ਖਨਨ ਸੂਡਾਨ ਵਿਚ ਕੁਲ ਸੋਨੇ ਦੇ ਉਤਪਾਦਨ ਦਾ ਲਗਭਗ 75 ਫੀਸਦੀ ਯੋਗਦਾਨ ਦਿੰਦਾ ਹੈ, ਜੋ ਕਿ 93 ਟਨ ਪ੍ਰਤੀ ਸਾਲ ਤੋਂ ਜ਼ਿਆਦਾ ਹੈ।

In The Market