LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਾਨ੍ਹ ਦੀ ਦਹਿਸ਼ਤ ; ਮਾਰਕੀਟ 'ਚ ਲੱਗੀ ਧਾਰਾ 144, ਹੋਇਆ 10 ਕਰੋੜ ਦਾ ਨੁਕਸਾਨ

29d 7

ਸਾਂਗਲੀ : ਮਹਾਰਾਸ਼ਟਰ (Maharashtra) ਦੇ ਸਾਂਗਲੀ (Sangli) ਜ਼ਿਲੇ ਵਿਚ ਇਨ੍ਹੀਂ ਦਿਨੀਂ ਜੰਗਲੀ ਸਾਨ੍ਹ (Wild bull) ਦੀ ਦਹਿਸ਼ਤ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਕਈ ਇਲਾਕਿਆਂ ਵਿਚ ਇਸ ਵਲੋਂ ਕੀਤੀ ਗਈ ਤਬਾਹੀ ਨੂੰ ਦੇਖਦੇ ਹੋਏ ਤਹਿਸਲੀਦਾਰ (Tehsildar) ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਮਾਰਕੀਟਯਾਰਡ ਇਲਾਕੇ ਵਿਚ ਧਾਰਾ 144 ਲਾਗੂ ਕਰ ਦਿੱਤੀ ਹੈ। ਭੀੜਭਾੜ ਵਾਲੇ ਇਸ ਇਲਾਕੇ ਵਿਚ ਇਕੱਠੇ 5 ਤੋਂ ਵਧੇਰੇ ਲੋਕਾਂ ਦੇ ਖੜ੍ਹੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। Also Read : ਬੱਕਰੀ ਨੇ ਦਿੱਤਾ ਇਨਸਾਨੀ ਬੱਚੇ ਨੂੰ ਜਨਮ, ਵੇਖਣ ਵਾਲਿਆਂ ਦੀ ਲੱਗੀ ਭੀੜ


ਵਿਸ਼ਰਾਮਬਾਗ ਥਾਣਾ ਦੇ ਇੰਚਾਰਜ ਕਲੱਪਾ ਪੁਜਾਰੀ ਨੇ ਦੱਸਿਆ ਕਿ ਇਹ ਜੰਗਲੀ ਸਾਨ੍ਹ ਸਭ ਤੋਂ ਪਹਿਲਾਂ ਸਾਂਗਲਵਾੜੀ ਇਲਾਕੇ ਵਿਚ 15 ਦਿਨ ਪਹਿਲਾਂ ਦੇਖਿਆ ਗਿਆ ਸੀ। ਇਸ ਤੋਂ ਬਾਅਦ ਪੂਰੇ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਹੈ। ਮੰਗਲਵਾਰ ਨੂੰ ਫਿਰ ਤੋਂ ਇਹ ਮਾਰਕੀਟਯਾਰਡ ਇਲਾਕੇ ਵਿਚ ਦੇਖਿਆ ਗਿਆ, ਜਿਸ ਤੋਂ ਬਾਅਦ ਪੂਰੇ ਇਲਾਕੇ ਵਿਚ ਧਾਰਾ 144 ਲਗਾਈ ਗਈ ਹੈ। ਮਾਰਕੀਟਯਾਰਡ ਇਲਾਕੇ ਵਿਚ ਸਬਜ਼ੀ ਮੰਡੀ ਹੈ ਅਤੇ ਇਥੇ ਹਰ ਦਿਨ ਕਈ ਹਜ਼ਾਰ ਲੋਕ ਆਉਂਦੇ ਹਨ। ਇਸ ਲਈ ਸੰਭਾਵਿਤ ਖਤਰੇ ਨੂੰ ਦੇਖ ਇਲਾਕੇ ਵਿਚ ਪਾਬੰਦੀ ਲਗਾਈ ਗਈ ਹੈ। Also Read : ਲੇਹ ਤੋਂ ਲੈ ਕੇ ਦਿੱਲੀ ਤੱਕ ਚੱਲ ਰਹੀ ਸੀਤ ਲਹਿਰ, ਅਜੇ ਹੋਰ ਵਧੇਗਾ ਠੰਢ ਦਾ ਕਹਿਰ


ਵਣ ਵਿਭਾਗ ਦੇ ਡਿਪਟੀ ਸਰਪ੍ਰਸਤ ਵਿਜੇ ਪਾਟਿਲ ਨੇ ਦੱਸਿਆ ਕਿ ਜੰਗਲੀ ਸਾਨ੍ਹ ਨੂੰ ਫੜਣ ਲਈ ਵਣ ਵਿਭਾਗ ਅਤੇ ਪੁਲਿਸ ਦੀ ਟੀਮ ਸਰਗਰਮ ਹੈ ਅਤੇ ਪੂਰੇ ਇਲਾਕੇ ਵਿਚ ਕਈ ਪਿੰਜਰੇ ਲਗਾਏ ਗਏ ਹਨ। ਇਲਾਕੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਸਹਾਇਤਾ ਨਾਲ ਵੀ ਉਸ ਨੂੰ ਫੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਲ੍ਹ ਅੱਧੇ ਦਿਨ ਤੱਕ ਮੰਡੀ ਦੇ ਬੰਦ ਰਹਿਣ ਤੋਂ ਬਾਅਦ ਅੱਜ ਵੀ ਮੰਨਿਆ ਜਾ ਰਿਹਾ ਹੈ ਕਿ ਸਾਨ੍ਹ ਦੇ ਫੜੇ ਜਾਣ ਤੱਕ ਇਸ ਨੂੰ ਬੰਦ ਰੱਖਿਆ ਜਾਵੇਗਾ।  ਵਣ ਵਿਭਾਗ ਮੁਤਾਬਕ ਇਹ ਸਾਨ੍ਹ ਤਿਲਕ ਚੌਕ ਦੇ ਰਸਤੇ ਆਇਆ ਅਤੇ ਵਖਰਭਾਗ, ਕਾਲਜ ਕਾਰਨਰ ਦੇ ਰਸਤੇ ਸਾਂਗਲੀ ਦੀ ਮਾਰਕੀਟ ਯਾਰਡ ਵਿਚ ਦਾਖਲ ਹੋ ਗਿਆ। ਖੇਤੀ ਉਪਜ ਮੰਡੀ ਕਮੇਟੀ ਦੇ ਪ੍ਰਧਾਨ ਮੁਤਾਬਕ ਸਾਨ੍ਹ ਦੀ ਵਜ੍ਹਾ ਨਾਲ ਪੂਰੇ ਇਲਾਕੇ ਵਿਚ ਤਕਰੀਬਨ 10 ਕਰੋੜ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋਇਆ ਹੈ।

In The Market