LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੇਹ ਤੋਂ ਲੈ ਕੇ ਦਿੱਲੀ ਤੱਕ ਚੱਲ ਰਹੀ ਸੀਤ ਲਹਿਰ, ਅਜੇ ਹੋਰ ਵਧੇਗਾ ਠੰਢ ਦਾ ਕਹਿਰ

29d 5

ਨਵੀਂ ਦਿੱਲੀ : ਪਰਵਤੀ ਖੇਤਰਾਂ (Mountainous areas) ਵਿਚ ਹੋ ਰਹੀ ਬਾਰਿਸ਼ ਅਤੇ ਬਰਫਬਾਰੀ (Rain and snow) ਦੀ ਵਜ੍ਹਾ ਨਾਲ ਮੈਦਾਨੀ ਇਲਾਕੇ (Plains) ਵਿਚ ਠੰਡਕ ਹੋਰ ਜ਼ਿਆਦਾ ਵੱਧਣ ਲੱਗੀ ਹੈ। ਰਾਸ਼ਰਟੀ ਰਾਜਧਾਨੀ ਦਿੱਲੀ (National Capital Delhi) ਸਮੇਤ ਉੱਤਰ ਭਾਰਤ ਵਿਚ ਸੀਤ ਲਹਿਰ (Cold wave) ਦਾ ਖਦਸ਼ਾ ਫਿਰ ਤੋਂ ਜਤਾਇਆ ਗਿਆ ਹੈ। ਰਾਜਧਾਨੀ ਦਿੱਲੀ (Capital Delhi) ਵਿਚ ਬੁੱਧਵਾਰ ਨੂੰ ਮੌਸਮ ਵਿਭਾਗ (Meteorological Department) ਨੇ ਪਾਰੇ ਵਿਚ ਗਿਰਾਵਟ ਦੀ ਉਮੀਦ ਜਤਾਈ ਹੈ। ਇਸ ਤੋਂ ਇਲਾਵਾ ਲੇਹ, ਜੰਮੂ, ਸ਼੍ਰੀਨਗਰ  (Leh, Jammu, Srinagar) ਆਦਿ ਸ਼ਹਿਰਾਂ ਵਿਚ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। Also Read : ਯਾਤਰੀ ਕਿਰਪਾ ਕਰਕੇ ਧਿਆਨ ਦੇਣ, 9 ਦਿਨਾਂ ਬਾਅਦ ਬਹਾਲ ਹੋਈ ਟ੍ਰੇਨ ਸੇਵਾ

No cold wave in most parts of India till January 5: IMD - India News

ਮੌਸਮ ਵਿਭਾਗ ਮੁਤਾਬਕ ਦਿੱਲੀ ਵਿਚ ਬੁੱਧਵਾਰ ਨੂੰ ਘੱਟੋ-ਘੱਟ ਤਾਪਮਾਨ 8 ਡਿਗਰੀ ਰਹਿਣ ਦੀ ਸੰਭਾਵਨਾ ਹੈ। ਇਹ ਬੀਤੇ ਦਿਨ ਦੀ ਤੁਲਨਾ ਵਿਚ ਇਕ ਡਿਗਰੀ ਘੱਟ ਹੈ, ਜਦੋਂ ਕਿ ਜ਼ਿਆਦਾਤਰ ਤਾਪਮਾਨ 20 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਅੱਜ ਮੀਂਹ ਨਹੀਂ ਪਵੇਗਾ ਅਤੇ ਧੁੰਦ ਰਹੇਗੀ। ਓਧਰ ਚੰਡੀਗੜ੍ਹ ਵਿਚ ਅੱਜ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਅਤੇ ਜ਼ਿਆਦਾਤਰ ਤਾਪਮਾਨ 23 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਹੈ। Also Read: ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਪੰਜਾਬ 'ਚ ਲੱਗਣਗੀਆਂ ਇਹ ਪਾਬੰਦੀਆਂ

Mercury below 5 degrees celsius at many places in north India; IMD  forecasts cold wave later this week | India News - Times of India

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਦੀ ਗੱਲ ਕਰੀਏ ਤਾਂ ਇਥੋਂ ਦਾ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਤੱਕ ਹੇਠਾਂ ਡਿੱਗ ਸਕਦਾ ਹੈ ਅਤੇ ਜ਼ਿਆਦਾਤਰ ਤਾਪਮਾਨ 24 ਡਿਗਰੀ ਤੱਕ ਜਾ ਸਕਦਾ ਹੈ। ਭੋਪਾਲ ਵਿਚ ਆਈ.ਐੱਮ.ਡੀ. ਨੇ ਮੀਂਹ ਦੀ ਸੰਭਾਵਨਾ ਜਤਾਈ ਹੈ। ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਵੈਸਟਰਨ ਡਿਸਟਰਬੈਂਸ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨੇੜਲੇ ਹਿੱਸਿਆਂ 'ਤੇ ਲਗਾਤਾਰ ਬਣਿਆ ਹੋਇਆ ਹੈ। ਜਿਸ ਦੀ ਵਜ੍ਹਾ ਨਾਲ ਮੌਸਮ ਵਿਚ ਬਦਲਾਅ ਦਰਜ ਕੀਤਾ ਗਿਆ ਹੈ।

In The Market