ਅੰਮ੍ਰਿਤਸਰ : ਕਿਸਾਨਾਂ (Farmers) ਵਲੋਂ ਰੇਲਵੇ ਟਰੈਕ (Railway track) ਖਾਲੀ ਕਰਨ ਉਪਰੰਤ ਅੱਜ ਅੰਮ੍ਰਿਤਸਰ ਤੋਂ 9 ਦਿਨਾਂ ਬਾਅਦ ਰੇਲ ਆਵਾਜਾਈ (Rail transport) ਮੁੜ ਬਹਾਲ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਿਕ (12460) ਅੰਮ੍ਰਿਤਸਰ-ਨਵੀਂ ਦਿੱਲੀ ਐਕਸਪ੍ਰੈਸ (Amritsar-New Delhi Express) ਆਪਣੇ ਨਿਰਧਾਰਿਤ ਸਮੇਂ 6.15 ਵਜੇ, (12926) ਅੰਮ੍ਰਿਤਸਰ-ਮੁੰਬਈ ਬਾਂਦਰਾ ਟਰਮੀਨਸ (Amritsar-Mumbai Bandra Terminus) 7.35 ਵਜੇ ਰਵਾਨਾ ਹੋਈ। ਇਸੇ ਤਰਾਂ ਫ਼ਿਰੋਜ਼ਪੁਰ ਡਵੀਜ਼ਨ (Ferozepur Division) ਵਲੋਂ ਅੱਜ ਪੂਰੇ ਦਿਨ 23 ਹੋਰ ਰੇਲ ਗੱਡੀਆਂ ਚਲਾਈਆਂ ਜਾਣੀਆਂ ਹਨ। Also Read: ਕੋਰੋਨਾ ਵਾਇਰਸ ਨੂੰ ਲੈ ਕੇ ਜਾਰੀ ਹੋਈਆਂ ਨਵੀਆਂ ਗਾਈਡਲਾਈਨਜ਼, ਪੰਜਾਬ 'ਚ ਲੱਗਣਗੀਆਂ ਇਹ ਪਾਬੰਦੀਆਂ
ਕਿਸਾਨਾਂ ਵਲੋਂ ਟ੍ਰੈਕ ਖਾਲੀ ਕਰਨ ਤੋਂ ਬਾਅਦ ਫਿਰੋਜ਼ਪੁਰ ਡਵੀਜ਼ਨ ਦੇ ਡੀ.ਆਰ.ਐੱਮ ਮੈਡਮ ਸੀਮਾ ਸ਼ਰਮਾ ਨੇ ਕਿਹਾ ਸੀ ਕਿ ਟਰੈਕ ਫਿਟਨੈਸ ਤੋਂ ਬਾਅਦ ਹੀ ਰੇਲ ਗੱਡੀਆਂ ਚਲਾਈਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਸੀ ਕਿ ਸਾਡੀ ਕੋਸ਼ਿਸ਼ ਹੈ ਕਿ ਯਾਤਰੀਆਂ ਦੀ ਸੁਵਿਧਾ ਲਈ ਜਲਦ ਤੋਂ ਜਲਦ ਰੇਲ ਆਵਾਜਾਈ ਬਹਾਲ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾ ਨੂੰ ਲੈਕੇ ਰੇਲਵੇ ਟ੍ਰੈਕ 'ਤੇ ਧਰਨਾ ਦਿੱਤਾ ਜਾ ਰਿਹਾ ਸੀ। Also Read : 'ਬਸਪਨ ਕਾ ਪਿਆਰ' ਨਾਲ ਫੇਮਸ ਹੋਏ ਸਹਿਦੇਵ ਦਾ ਹੋਇਆ ਐਕਸੀਡੈਂਟ, ਹਸਪਤਾਲ 'ਚ ਦਾਖਲ
ਜਿਸ ਨੂੰ ਲੈਕੇ ਪੰਜਾਬ ਸਰਕਾਰ ਨੇ ਕਿਸਾਨ ਆਗੂ ਸਰਵਣਜੀਤ ਸਿੰਘ ਪੰਧੇਰ (Sarwanjit Singh Pandher) ਨਾਲ ਮੀਟਿੰਗ ਕੀਤੀ।ਇਸ ਮੀਟਿੰਗ ਵਿਚ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਭਰੋਸਾ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇਗਾ।ਮੀਟਿੰਗ ਵਿਚ ਬਣੀ ਸਹਿਮਤੀ ਮੁਤਾਬਕ ਕਿਸਾਨਾਂ ਨੇ ਆਪਣਾ ਧਰਨਾ ਮੁਲਤਵੀ ਕਰ ਦਿੱਤਾ ਹੈ। ਕਿਸਾਨਾਂ ਦੀ ਹੁਣ ਪੰਜਾਬ ਸਰਕਾਰ ਨਾਲ 4 ਜਨਵਰੀ ਨੂੰ ਮੀਟਿੰਗ ਹੋਣ ਜਾ ਰਹੀ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Jio के करोड़ों यूजर्स को बड़ा झटका! 100 रुपये महंगा हुआ यह प्लान
Amul milk News: बड़ी राहत! सस्ता हुआ अमूल दूध, जानें नई कीमतें
Flaxseed laddus benefits: अलसी के लड्डू खाने से होगे गजब के फायदे; डायबिटीज़ में भी हैं असरदार, जाने बनाने की आसान रेसिपी