LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

25 ਰੁਪਏ ਸਸਤਾ ਹੋਵੇਗਾ ਪੈਟਰੋਲ-ਡੀਜ਼ਲ, Conditions apply

29sd

ਚੰਡੀਗੜ੍ਹ : ਪੈਟਰੋਲ-ਡੀਜ਼ਲ (Petrol-diesel) ਦੀਆਂ ਕੀਮਤਾਂ ਵਿਚ ਪੂਰੇ 25 ਰੁਪਏ ਦੀ ਕਟੌਤੀ ਹੋਣ ਵਾਲੀ ਹੈ। ਜਿਸ ਕਾਰਣ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ ਕਿਉਂਕਿ ਪੈਟਰੋਲ-ਡੀਜ਼ਲ (Petrol-diesel) ਦੀਆਂ ਵਧੀਆਂ ਕੀਮਤਾਂ ਤੋਂ ਹਰ ਵਰਗ ਦੁਖੀ ਹੈ ਕਿਉਂਕਿ ਪੈਟਰੋਲ ਦੀਆਂ ਇਹ ਵਧੀਆਂ ਕੀਮਤਾਂ ਹਰ ਕਿਸੇ ਦਾ ਬਜਟ ਵਿਗਾੜ ਰਹੀਆਂ ਹਨ। ਸੂਬਾ ਸਰਕਾਰ ਵਲੋਂ ਇਹ ਰਾਹਤ ਵੀ ਇਕ ਸ਼ਰਤ 'ਤੇ ਦਿੱਤੀ ਜਾ ਰਹੀ ਹੈ। ਨਵੇਂ ਸਾਲ ਮੌਕੇ ਸੂਬੇ ਵਿਚ ਪੈਟਰੋਲ-ਡੀਜ਼ਲ (Petrol-diesel) 25 ਰੁਪਏ ਤੱਕ ਸਸਤਾ ਮਿਲੇਗਾ। ਇਸ ਦਾ ਸੂਬੇ ਦੇ ਮੁੱਖ ਮੰਤਰੀ (Chief Minister) ਹੇਮੰਤ ਸੋਰੇਨ ਨੇ ਐਲਾਨ ਕੀਤਾ ਹੈ। ਪਰ ਇਸ ਸਸਤੇ ਪੈਟਰੋਲ-ਡੀਜ਼ਲ (Petrol-diesel) ਦਾ ਲਾਭ ਸਿਰਫ ਬੀ.ਪੀ.ਐੱਲ. ਕਾਰਡ ਧਾਰਕਾਂ (BPL Card holders) ਨੂੰ ਮਿਲੇਗਾ। ਮੁੱਖ ਮੰਤਰੀ (Chief Minister) ਹੇਮੰਤ ਸੋਰੇਨ (Hemant Soren) ਨੇ ਦੱਸਿਆ ਹੈ ਕਿ 26 ਜਨਵਰੀ ਤੋਂ ਝਾਰਖੰਡ ਵਿਚ ਬੀ.ਪੀ.ਐੱਲ. ਕਾਰਡ ਧਾਰਕਾਂ (BPL Card holders) ਨੂੰ ਪੈਟਰੋਲ ਅਤੇ ਡੀਜ਼ਲ (Petrol-diesel) 25 ਰੁਪਏ ਸਸਤਾ ਮਿਲੇਗਾ। Also Read : ਸੂਡਾਨ ਵਿਚ ਸੋਨੇ ਦੀ ਖਦਾਨ ਧੱਸਣ ਕਾਰਣ 38 ਲੋਕਾਂ ਦੀ ਹੋਈ ਮੌਤ


ਦੱਸ ਦਈਏ ਕਿ ਝਾਰਖੰਡ ਪੈਟਰੋਲੀਅਮ ਡੀਲਰਸ ਐਸੋਸੀਏਸ਼ਨ ਵੀ ਲਗਾਤਾਰ ਪੈਟਰੋਲ-ਡੀਜ਼ਲ 'ਤੇ ਵੈਟ ਦੀਆਂ ਦਰਾਂ ਘਟਾਉਣ ਦੀ ਮੰਗ ਕਰ ਰਿਹਾ ਸੀ। ਐਸੋਸੀਏਸ਼ਨ ਸਰਕਾਰ ਤੋਂ ਪੈਟਰੋਲ 'ਤੇ 5 ਫੀਸਦੀ ਵੈਟ ਘਟਾਉਣ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਵੈਟ ਦੀ ਦਰ 22 ਫੀਸਦੀ ਤੋਂ ਘਟ ਕੇ 17 ਫੀਸਦੀ ਕਰ ਦੇਵੇ ਤਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਐਸੋਸੀਏਸ਼ਨ ਦਾ ਕਹਿਣਾ ਸੀ ਕਿ ਝਾਰਖੰਡ ਦੇ ਗੁਆਂਢੀ ਸੂਬੇ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਬਿਹਾਰ ਅਤੇ ਓਡਿਸ਼ਾ ਵਿਚ ਡੀਜ਼ਲ ਦੀ ਕੀਮਤ ਘੱਟ ਹੈ। ਅਜਿਹੇ ਵਿਚ ਝਾਰਖੰਡ ਤੋਂ ਚੱਲਣ ਵਾਲੇ ਵਾਹਨ ਗੁਆਂਢੀ ਸੂਬਿਆਂ ਤੋਂ ਡੀਜ਼ਲ ਭਰਵਾ ਰਹੇ ਹਨ। ਜਿਸ ਦੇ ਚੱਲਦੇ ਉਨ੍ਹਾਂ ਨੂੰ ਨੁਕਸਾਨ ਹੋ ਰਿਹਾ ਹੈ। Also Read : 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਮੰਡਰਾਇਆ ਓਮੀਕ੍ਰੋਨ ਦਾ ਖਤਰਾ, ਸ਼ੂਟਿੰਗ ਹੋਈ ਪੋਸਟਪੋਨ


ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਸਿੰਘ ਨੇ ਕਿਹਾ ਕਿ ਪੈਟਰੋਲੀਅਮ ਡੀਲਰਾਂ ਨੇ ਮੁੱਖ ਮੰਤਰੀ ਹੇਮੰਤ ਸੋਰੇਨ ਨੂੰ ਚਿੱਠੀ ਲਿਖੀ ਸੀ ਅਤੇ ਵਿੱਤ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਸੀ ਪਰ ਹੁਣ ਤੱਕ ਕੋਈ ਪਰਵਾਹ ਨਹੀਂ ਕੀਤੀ ਗਈ ਹੈ। ਅਸ਼ੋਕ ਨੇ ਦੱਸਿਆ ਕਿ ਵਿੱਤ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਇਸ ਸਬੰਧ ਵਿਚ ਨੋਟਿਸ ਸੌਂਪਿਆ ਗਿਆ ਸੀ ਪਰ ਉਨ੍ਹਾਂ ਦੀਆਂ ਮੰਗਾਂ 'ਤੇ ਵਿਚਾਰ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਸੀ ਕਿ ਝਾਰਖੰਡ ਵਿਚ 1350 ਪੈਟਰੋਲ ਪੰਪ ਹਨ, ਜਿਨ੍ਹਾਂ ਤੋਂ ਸਿੱਧੇ ਤੌਰ 'ਤੇ 2.50 ਲੱਖ ਤੋਂ ਜ਼ਿਆਦਾ ਪਰਿਵਾਰਾਂ ਦੀ ਆਜੀਵਿਕਾ ਜੁੜੀ ਹੈ। ਵੈਟ ਦੀਆਂ ਉੱਚ ਦਰਾਂ ਕਾਰਣ ਵਪਾਰ ਤਾਂ ਪ੍ਰਭਾਵਿਤ ਹੋ ਹੀ ਰਿਹਾ ਹੈ।

In The Market