ਸਮਾਣਾ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਤਿਆਰੀਆਂ ਖਿੱਚ ਲਈਆਂ ਹਨ। ਇਸ ਦੌਰਾਨ ਪੰਜਾਬ ਦੀ ਮੌਜੂਦਾ ਸਰਕਾਰ ਵੀ ਪਿੱਛੇ ਨਹੀਂ ਹੈ। ਚਰਨਜੀਤ ਸਿੰਘ ਚੰਨੀ ਨੇ ਇਸ ਦੌਰਾਨ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਵੀ ਵੱਡਾ ਬਿਆਨ ਦਿੱਤਾ।
Also Read: ਲਹਿੰਦੇ ਪੰਜਾਬ ‘ਚ ਵਿਦਿਆਰਥੀਆਂ ‘ਤੇ ਸਖਤੀ, ਸਕਿਨ ਟਾਈਟ ਜੀਨਸ ਤੇ ਕੱਪੜਿਆਂ ‘ਤੇ ਪਾਬੰਦੀ
ਪੰਜਾਬ ਮੁੱਖ ਮੰਤਰੀ ਸਮਾਣਾ ਵਿਚ ਕਾਕਾ ਰਜਿੰਦਰ ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰਨ ਆਏ ਸਨ। ਇਸ ਦੌਰਾਨ ਪੰਜਾਬ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦਾ ਇਕ ਮੌਕਾ ਮੈਨੂੰ ਦੇ ਕੇ ਦੇਖੋ। ਤੁਸੀਂ ਸਾਰਿਆਂ ਨੂੰ ਮੌਕਾ ਦਿੱਤਾ ਹੈ। ਮੈਨੂੰ ਤਾਂ ਅਜੇ ਤੁਸੀਂ ਦੋ ਮਹੀਨੇ ਹੀ ਦੇਖਿਆ ਹੈ, ਜੇ ਸਵਾਦ ਆਇਆ ਤਾਂ ਮੈਨੂੰ ਹੋਰ ਮੌਕਾ ਦੇ ਕੇ ਦੇਖੋ। ਚਰਨਜੀਤ ਸਿੰਘ ਚੰਨੀ ਨੇ ਰੈਲੀ ਦੌਰਾਨ ਇਸ ਬਿਆਨ ਨਾਲ ਕਿਤੇ ਨਾ ਕਿਤੇ ਅਜਿਹੇ ਸੰਕੇਤ ਮਿਲ ਰਹੇ ਹਨ ਕਿ ਉਹ ਪੰਜਾਬ ਮੁੱਖ ਮੰਤਰੀ ਚਿਹਰੇ ਲਈ ਖੁਦ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਪਰ ਦੇਖਣਾ ਹੋਵੇਗਾ ਵਿਚ ਪੰਜਾਬ ਦੇ ਲੋਕਾਂ ਨੂੰ ਇਹ ਦਾਅਵੇਦਾਰੀ ਕਬੂਲ ਹੁੰਦੀ ਹੈ ਜਾਂ ਨਹੀਂ।
Also Read: ਕਾਰ ‘ਚ ਲਿਫਟ ਦੇ ਕੇ ਔਰਤ ਨਾਲ ਸਮੂਹਿਕ ਜਬਰ-ਜ਼ਨਾਹ, ਦੋ ਗ੍ਰਿਫਤਾਰ



