LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
28 dec 11

ਚੰਡੀਗੜ੍ਹ  : ਪੰਜਾਬ 2022 ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ।ਦੱਸ ਦਈਏ ਕਿ ਕਾਂਗਰਸ ਪਾਰਟੀ ਦੇ ਦੋ ਮੌਜੂਦਾ ਵਿਧਾਇਕ ਫਤਿਹਜੰਗ ਬਾਜਵਾ ਅਤੇ ਬਲਵਿੰਦਰ ਸਿੰਘ ਲਾਡੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਫਤਿਹਜੰਗ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ ਅਤੇ ਬਲਵਿੰਦਰ ਸਿੰਘ ਲਾਡੀ ਹਰਗੋਬਿੰਦਪੁਰ ਤੋਂ ਵਿਧਾਇਕ ਸਨ। ਫਤਿਹਜੰਗ ਸਿੰਘ ਬਾਜਵਾ ਮਾਝੇ ਦੀ ਸਿਆਸਤ ਵਿਚ ਵੱਡਾ ਚਿਹਰਾ ਹਨ ਅਤੇ ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਹੱਕ ਵਿਚ ਰੈਲੀ ਵੀ ਕੀਤੀ ਸੀ Also Read : ਅਪਰਾਧੀਆਂ ਦੀ ਖੈਰ ਨਹੀਂ, ਹੁਣ ਸਜ਼ਾ ਸੁਣਾਏਗਾ ਇਹ 'ਮਸ਼ੀਨੀ ਜੱਜ' ਅਕਾਲੀ ਦਲ ਦੇ ਸਾਬਕਾ ਵਿਧਾਇਕ ਗੁਰਤੇਜ ਸਿੰਘ ਵੀ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਉਹ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਦਿਨੇਸ਼ ਮੋਂਗਿਆ, ਰਾਜਦੇਵ ਖਾਲਸਾ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ। ਦਿਨੇਸ਼ ਮੋਂਗਿਆ ਜੋਕਿ ਭਾਰਤੀ ਕ੍ਰਿਕੇਟ ਦੇ ਸਾਬਕਾ ਕ੍ਰਿਕੇਟਰ ਨੇ ਹੁਣ ਰਾਜਨੀਤੀ ਦੇ ਮੈਦਾਨ 'ਚ ਆਪਣਾ ਕਦਮ ਰੱਖਿਆ ਹੈ। ਉਹ ਭਾਜਪਾ ਦੇ ਦਿੱਲੀ ਦਫਤਰ ਪੁੱਜੇ ਹਨ, ਜਿਥੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕਰਵਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਅੰਦੋਲਨ ਮੁਲਤਵੀ ਹੋਣ ਤੇ ਵਿਧਾਨ ਸਭਾ ਚੋਣਾਂ ਨੇੜੇ ਆਉਣ ਤੋਂ ਬਾਅਦ ਕਾਂਗਰਸ ਤੇ ਅਕਾਲੀ ਦਲ ਦੇ ਕਈ ਵੱਡੇ ਆਗੂ ਲਗਾਤਾਰ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਭਾਜਪਾ 'ਚ ਸ਼ਾਮਲ ਹੋਣ ਵਾਲੇ ਮੈਂਬਰਾਂ ਦੀ ਦੇਖੋ ਪੂਰੀ ਸੂਚੀ S.N. NAME DETAIL 1. MLA Fateh Bajwa From Cong. Sitting MLA  & His father was 3 times Minister & 4 times MLA (1962, 1967, 1972, 1977).  He fought against terrorism &  was shot dead by Terrorists in 1987 Or martyred ... or sacrificed his life while fighting against terrorism . 2. MLA Balwainder Singh Laddi He is sitting MLA from Cong. Constituency... Sri Hargobinpur. He held various positions in the cong. 3. Mr. kamal Bakshi Former Member SS Board Punjab,  President of  United Christian Front Punjab,  Very Senior Christian Leader of Punjab 4. Mrs. Madhumeet Retired ADC & Advocate in Punjab Haryana High Court 5. Mr. Jagdeep Singh Dhaliwal Municipal Corporation Member from Nihal Singh Wala & Served in Various positions in Mogha 6. Mr. Dinesh Mongia International Cricketer represented India on various platform 7. Mr. Gurtej Singh Gudhiyana Senior Leader from SAD, 3 time MLA from Baluana, Fazilka 8. Mr. Rajdev khalsa Ji Ex. MP From Sangroor, Senior Leader from Punjab ...

28d aaap

ਚੰਡੀਗੜ੍ਹ: ਨਗਰ ਨਿਗਮ ਚੰਡੀਗੜ੍ਹ ਚੋਣਾਂ ਵਿਚ ਵਿਰੋਧੀਆਂ ਉੱਤੇ ਦਬਦਬਾ ਕਾਇਮ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਣ ਪੰਜਾਬ ਆਮ ਚੋਣਾਂ ਵੱਲ ਧਿਆਨ ਕੇਂਦਰਿਤ ਕਰ ਲਿਆ ਹੈ। ਆਪ ਵਲੋਂ ਇਸ ਲਈ ਬੀਤੇ ਦਿਨ 15 ਉਮੀਦਵਾਰਾਂ ਦੀ ਸੂਚੀ ਜਾਰੀ ਕਰਨ ਤੋਂ ਬਾਅਦ ਅੱਜ ਫਿਰ 15 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ।

27d bhagwant

ਚੰਡੀਗੜ੍ਹ- ਚੰਡੀਗੜ੍ਹ ਵਿਚ ਅੱਜ ਨਗਰ ਨਿਗਮ ਚੋਣਾਂ ਵਿਚ ਬਾਕੀ ਸਾਰੀਆਂ ਰਿਵਾਇਤੀ ਪਾਰਟੀਆਂ ਨੂੰ ਪਛਾੜਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਚੰਡੀਗੜ੍ਹ ਵਾਸੀਆਂ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮੋਹਾਲੀ ਦੇ ਵੱਡੇ ਸਮਾਜ ਸੇਵੀ ਕੁਲਵੰਤ ਸਿੰਘ ਨੂੰ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ। Also Read: Chandigarh MC Polls Result 2021: ਕਿਸੇ ਵੀ ਪਾਰਟੀ ਨੂੰ ਨਹੀਂ ਮਿਲਿਆ ਬਹੁਮਤ, AAP ਦਾ ਰਿਹਾ ਦਬਦਬਾ ਆਪਣੀ ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਚੰਡੀਗੜ੍ਹ ਵਿਚ ਪਹਿਲੀ ਵਾਰ ਇਹ ਇਲੈਕਸ਼ਨ ਲੜ ਰਹੀ ਸੀ, ਪਰ ਚੰਡੀਗੜ੍ਹ ਵਾਸੀਆਂ ਨੇ ਆਪ ਨੂੰ ਸਭ ਤੋਂ ਵੱਡੀ ਪਾਰਟੀ ਬਣਾਇਆ ਹੈ। ਨਗਰ ਨਿਗਮ ਚੋਣਾਂ ਵਿਚ ਭਾਜਪਾ ਦੇ ਵੱਡੇ ਦਿੱਗਜ ਚੋਣ ਮੈਦਾਨ ਵਿਚ ਸਨ। ਇੰਨਾ ਹੀ ਨਹੀਂ ਚੰਡੀਗੜ੍ਹ ਦੇ ਰਾਜਪਾਲ ਵੀ ਭਾਜਪਾ ਤੋਂ ਹਨ ਤੇ ਸੈਂਟਰ ਵਿਚ ਸਰਕਾਰ ਵੀ ਭਾਜਪਾ ਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਚੰਡੀਗੜ੍ਹ ਵਾਸੀਆਂ ਨੇ ਸਾਬਿਤ ਕਰ ਦਿੱਤਾ ਕਿ ਲੋਕਤੰਤਰ ਵਿਚ ਲੋਕ ਵੱਡੇ ਹਨ ਲੀਡਰ ਨਹੀ। ਮੌਜੂਦਾ ਚੋਣਾਂ ਵਿਚ ਭਾਜਪਾਈ ਮੇਅਰ ਸਣੇ ਕਈ ਵੱਡੇ ਚਹਿਰਿਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਆਮ ਆਦਮੀ ਪਾਰਟੀ ਦੀ ਇਸ ਵੱਡੀ ਜਿੱਤ ਉੱਤੇ ਸਾਰਿਆਂ ਨੂੰ ਮੁਬਾਰਕਬਾਦ। ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਨੇ ਹੁਣ ਮੰਨ ਬਣਾ ਲਿਆ ਹੈ। ਸਾਰੇ ਰਿਵਾਇਤੀ ਪਾਰਟੀਆਂ ਤੋਂ ਦੁਖੀ ਹਨ। ਚੰਡੀਗੜ੍ਹ ਵਾਸੀ ਡਿਵਲੈਪਮੈਂਟ ਨੂੰ ਪਸੰਦ ਕਰਦੇ ਹਨ। ਇਸ ਲਈ ਉਨ੍ਹਾਂ ਆਮ ਆਦਮੀ ਪਾਰਟੀ ਨੂੰ ਸਾਥ ਦਿੱਤਾ ਹੈ। ਭਗਵੰਤ ਮਾਨ ਦੀ ਇਸ ਪ੍ਰੈੱਸ ਕਾਨਫਰੰਸ ਦੌਰਾਨ ਰਾਘਵ ਚੱਢਾ ਵੀ ਉਨ੍ਹਾਂ ਨਾਲ ਮੌਜੂਦ ਰਹੇ।

27d aaap

ਚੰਡੀਗੜ੍ਹ- ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਨਗਰ ਨਿਗਮ ਚੋਣਾਂ ਦੇ ਨਤੀਜੇ ਆ ਚੁੱਕੇ। ਹੁਣ ਤੱਕ ਮਿਲੀ ਜਾਣਕਾਰੀ ਮੁਤਾਬਕ ਆਮ ਆਦਮੀ ਪਾਰਟੀ ਨੇ 14, ਭਾਜਪਾ ਨੇ 12 ਅਤੇ ਕਾਂਗਰਸ ਨੇ 8 ਸੀਟਾਂ ਜਿੱਤੀਆਂ ਹਨ। ਇਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਹੈ ਕਿ 35 ਵਾਰਡਾਂ ਵਾਲੀ ਨਗਰ ਨਿਗਮ ਵਿੱਚ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ। ਬਹੁਮਤ ਲਈ 19 ਸੀਟਾਂ ਦੀ ਲੋੜ ਸੀ।   ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਖਾਤਾ ਖੋਲ੍ਹਦੇ ਹੋਏ ਇੱਕ ਸੀਟ ਜਿੱਤ ਲਈ ਹੈ। ਚੋਣਾਂ ਵਿੱਚ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਭਾਜਪਾ ਵਿਚਾਲੇ ਰਿਹਾ ਹੈ। ਇਸ ਦੇ ਨਾਲ ਹੀ ਭਾਜਪਾ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਲੱਗਾ ਹੈ। ਵਾਰਡ 17 ਤੋਂ ਭਾਜਪਾ ਦੇ ਮੇਅਰ ਰਹੇ ਰਵੀਕਾਂਤ ਸ਼ਰਮਾ ਆਮ ਆਦਮੀ ਪਾਰਟੀ ਤੋਂ ਚੋਣ ਹਾਰ ਗਏ ਹਨ। ਹਾਲਾਂਕਿ ਸੀਨੀਅਰ ਡਿਪਟੀ ਮੇਅਰ ਮਹੇਸ਼ਇੰਦਰ ਸਿੱਧੂ ਥੋੜ੍ਹੇ ਫਰਕ ਨਾਲ ਜਿੱਤਣ ਵਿੱਚ ਕਾਮਯਾਬ ਰਹੇ। ਹੁਣ ਤੱਕ ਰਿਕਾਰਡ ਵੋਟਿੰਗਇਸ ਵਾਰ ਨਗਰ ਨਿਗਮ ਚੰਡੀਗੜ੍ਹ ਚੋਣਾਂ ਵਿੱਚ 60.45 ਫੀਸਦੀ ਵੋਟਾਂ ਪਈਆਂ। ਨਗਰ ਨਿਗਮ ਚੋਣਾਂ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਵੋਟ ਫੀਸਦ ਹੈ। ਇਸ ਵਾਰ ਵਾਰਡ ਨੰਬਰ 16 ਵਿੱਚ ਸਭ ਤੋਂ ਵੱਧ 72.81 ਫੀਸਦੀ ਪੋਲਿੰਗ ਹੋਈ। ਇਸ ਵਿੱਚ ਸੈਕਟਰ 25 ਦਾ ਇਲਾਕਾ ਵੀ ਸ਼ਾਮਲ ਹੈ। ਜਦੋਂ ਕਿ ਸਭ ਤੋਂ ਘੱਟ ਵੋਟ ਵਾਰਡ 23 ਵਿੱਚ 42.66 ਫੀਸਦੀ ਸੀ। ਪਿਛਲੀ ਵਾਰ 59.03 ਫੀਸਦ ਵੋਟਿੰਗ ਹੋਈ ਸੀਸਾਲ 2016 ਵਿੱਚ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਵਿੱਚ 59.54 ਫੀਸਦੀ ਵੋਟਿੰਗ ਹੋਈ ਸੀ। ਜਦੋਂ ਕਿ ਨਗਰ ਨਿਗਮ ਚੰਡੀਗੜ੍ਹ ਦੀ ਪਹਿਲੀ ਚੋਣ 1996 ਵਿੱਚ ਹੋਈ ਸੀ। ਉਦੋਂ 45.77 ਫੀਸਦੀ ਵੋਟਿੰਗ ਹੋਈ। 2001 ਵਿੱਚ 31.80 ਫੀਸਦੀ, 2006 ਵਿੱਚ 45.12, 2011 ਵਿੱਚ 59.03 ਫੀਸਦੀ ਵੋਟਿੰਗ ਹੋਈ ਸੀ।  

captain gajender

ਚੰਡੀਗੜ੍ਹ :  ਪੰਜਾਬ ਦੇ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ (Former CM of Punjab Capt. Amarinder Singh) ਦਾ ਅੱਜ ਦਿੱਲੀ ਦੌਰਾ ਹੈ। ਇਸ ਦੌਰਾਨ ਉਹ ਭਾਜਪਾ ਦੇ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਜਿਸ ਵਿਚ ਪੰਜਾਬ ਚੋਣਾਂ (Punjab Elections) ਨੂੰ ਲੈ ਕੇ ਚਰਚਾ ਹੋਵੇਗੀ। ਇਸ ਤੋਂ ਇਲਾਵਾ ਪੰਜਾਬ ਵਿਚ ਸੀਟ ਸ਼ੇਅਰਿੰਗ (Seat sharing) 'ਤੇ ਗੱਲ ਹੋਵੇਗੀ। ਅਮਰਿੰਦਰ ਤੋਂ ਇਲਾਵਾ ਸ਼ਿਅਦ (ਸੰਯੁਕਤ) ਦੇ ਸੁਖਦੇਵ ਢੀਂਡਸਾ (Sukhdev Dhindsa) ਵੀ ਦਿੱਲੀ ਪਹੁੰਚ ਰਹੇ ਹਨ। ਉਨ੍ਹਾਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Union Home Ministe...

27d chd

ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਚੋਣਾਂ (Municipal elections) ਦੇ ਨਤੀਜੇ ਅੱਜ ਯਾਨੀ ਸੋਮਵਾਰ ਨੂੰ ਐਲਾਨੇ ਜਾ ਰਹੇ ਹਨ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਚੋਣਾਂ ਵੀ ਖਾਸ ਮੰਨੀਆਂ ਜਾ ਰਹੀਆਂ ਹਨ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚ 24 ਦਸੰਬਰ ਨੂੰ ਵੋਟਾਂ ਪਈਆਂ ਸਨ। 35 ਵਾਰਡਾਂ ਵਿੱਚ ਕੁੱਲ 203 ਉਮੀਦਵਾਰ ਚੋਣ ਲੜ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਕਾਇਮ ਰੱਖਿਆ ਤੇ ਚੋਣਾਂ ਵਿਚ 14 ਸੀਟਾਂ ਉੱਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਭਾਜਪਾ ਨੇ 12, ਕਾਂਗਰਸ ਨੇ 8 ਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਉੱਤੇ ਜਿੱਤ ਦਰਜ ਕੀਤੀ।  ਚੋਣਾਂ ਦਾ ਹਾਲ* ਵਾਰਡ 1 ਤੋਂ ਆਮ ਆਦਮੀ ਪਾਰਟੀ ਦੀ ਜਸਵਿੰਦਰ ਕੌਰ ਨੇ ਭਾਜਪਾ ਦੀ ਮਨਜੀਤ ਕੌਰ ਨੂੰ 1009 ਵੋਟਾਂ ਨਾਲ ਹਰਾਇਆ।* ਵਾਰਡ 2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਹਰਮੋਹਿੰਦਰ ਸਿੰਘ ਲੱਕੀ ਨੂੰ ਹਰਾਇਆ।* ਵਾਰਡ 3 ਵਿੱਚ ਭਾਜਪਾ ਦੇ ਦਲੀਪ ਸ਼ਰਮਾ ਨੇ ਕਾਂਗਰਸ ਦੇ ਰਵੀ ਕੁਮਾਰ ਨੂੰ 90 ਵੋਟਾਂ ਨਾਲ ਹਰਾਇਆ।* ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਸੁਮਨ ਦੇਵੀ ਨੇ ਭਾਜਪਾ ਦੀ ਸਵਿਤਾ ਗੁਪਤਾ ਨੂੰ 12 ਵੋਟਾਂ ਨਾਲ ਹਰਾਇਆ।* ਵਾਰਡ 5 ਵਿੱਚ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨੀਤਿਕਾ ਗੁਪਤਾ ਨੂੰ 2737 ਵੋਟਾਂ ਨਾਲ ਹਰਾਇਆ।* ਵਾਰਡ 6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ।* ਵਾਰਡ 7 ਤੋਂ ਭਾਜਪਾ ਦੇ ਮਨੋਜ ਕੁਮਾਰ ਨੇ ਕਾਂਗਰਸ ਦੇ ਓਮ ਪ੍ਰਕਾਸ਼ ਨੂੰ 784 ਵੋਟਾਂ ਨਾਲ ਹਰਾਇਆ।* ਵਾਰਡ 8 ਤੋਂ ਭਾਜਪਾ ਦੇ ਹਰਜੀਤ ਸਿੰਘ ਨੇ ਕਾਂਗਰਸ ਦੇ ਕੇਐੱਸ ਠਾਕੁਰ ਨੂੰ 682 ਵੋਟਾਂ ਨਾਲ ਹਰਾਇਆ।* ਵਾਰਡ 9 ਤੋਂ ਭਾਜਪਾ ਦੀ ਬਿਮਲਾ ਦੂਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਦੇ ਫਰਕ ਨਾਲ ਹਰਾਇਆ।* ਵਾਰਡ 10 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਬਬਲਾ ਨੇ ਭਾਜਪਾ ਦੀ ਰਾਸ਼ੀ ਭਸੀਨ ਨੂੰ 3103 ਵੋਟਾਂ ਨਾਲ ਹਰਾਇਆ।* ਵਾਰਡ 11 ਤੋਂ ਭਾਜਪਾ ਦੇ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਓਂਕਾਰ ਸਿੰਘ ਔਲਖ ਨੂੰ 167 ਵੋਟਾਂ ਨਾਲ ਹਰਾਇਆ।* ਵਾਰਡ 12 ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨੇ ਕਾਂਗਰਸ ਦੀ ਦੀਪਾ ਅਸ਼ਧੀਰ ਦੂਬੇ ਨੂੰ 1017 ਵੋਟਾਂ ਨਾਲ ਹਰਾਇਆ।* ਵਾਰਡ 13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ।* ਵਾਰਡ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 255 ਵੋਟਾਂ ਨਾਲ ਹਰਾਇਆ।* ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਰਾਮਚੰਦਰ ਯਾਦਵ ਨੇ ਕਾਂਗਰਸ ਦੇ ਧੀਰਜ ਗੁਪਤਾ ਨੂੰ 178 ਵੋਟਾਂ ਨਾਲ ਹਰਾਇਆ।* ਵਾਰਡ 16 ਤੋਂ ਆਮ ਆਦਮੀ ਪਾਰਟੀ ਦੀ ਪੂਨਮ ਨੇ ਭਾਜਪਾ ਦੀ ਊਸ਼ਾ ਨੂੰ 993 ਵੋਟਾਂ ਨਾਲ ਹਰਾਇਆ।* ਵਾਰਡ 17 ਤੋਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ।* ਵਾਰਡ 18 ਤੋਂ ਆਮ ਆਦਮੀ ਪਾਰਟੀ ਦੀ ਤਰੁਣਾ ਮਹਿਤਾ ਨੇ ਭਾਜਪਾ ਦੀ ਸੁਨੀਤਾ ਧਵਨ ਨੂੰ 1516 ਵੋਟਾਂ ਨਾਲ ਹਰਾਇਆ।* ਵਾਰਡ 19 ਤੋਂ ਆਮ ਆਦਮੀ ਪਾਰਟੀ ਦੀ ਨੇਹਾ ਨੇ ਕਾਂਗਰਸ ਦੇ ਕਮਲੇਸ਼ ਨੂੰ 804 ਵੋਟਾਂ ਨਾਲ ਹਰਾਇਆ।* ਵਾਰਡ 20 ਤੋਂ ਕਾਂਗਰਸ ਦੇ ਗੁਰਚਰਨਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਕ੍ਰਿਪਾਨੰਦ ਠਾਕੁਰ ਨੂੰ 269 ਵੋਟਾਂ ਨਾਲ ਹਰਾਇਆ।* ਵਾਰਡ 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਹਰਾਇਆ।* ਵਾਰਡ 22 ਤੋਂ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੇ ਭਾਜਪਾ ਦੀ ਹੀਰਾ ਨੇਗੀ ਨੂੰ 76 ਵੋਟਾਂ ਨਾਲ ਹਰਾਇਆ।* ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਨੇ ਕਾਂਗਰਸ ਦੀ ਰਵਿੰਦਰ ਕੌਰ ਨੂੰ 681 ਵੋਟਾਂ ਨਾਲ ਹਰਾਇਆ।* ਵਾਰਡ 24 ਤੋਂ ਕਾਂਗਰਸ ਦੇ ਜਸਬੀਰ ਸਿੰਘ ਨੇ ਭਾਜਪਾ ਦੇ ਸਚਿਨ ਕੁਮਾਰ ਨੂੰ 997 ਵੋਟਾਂ ਨਾਲ ਹਰਾਇਆ।* ਵਾਰਡ 25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ।* ਵਾਰਡ 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ।* ਵਾਰਡ 27 ਤੋਂ ਕਾਂਗਰਸ ਦੇ ਗੁਰਬਖਸ਼ ਰਾਵਤ ਨੇ ਭਾਜਪਾ ਦੇ ਰਵਿੰਦਰ ਸਿੰਘ ਰਾਵਤ ਨੂੰ 2,862 ਵੋਟਾਂ ਨਾਲ ਹਰਾਇਆ।* ਵਾਰਡ 28 ਤੋਂ ਕਾਂਗਰਸ ਦੀ ਨਿਰਮਲਾ ਦੇਵੀ ਨੇ ਭਾਜਪਾ ਦੀ ਜਸਵਿੰਦਰ ਕੌਰ ਲੱਡੂ ਨੂੰ 2568 ਵੋਟਾਂ ਨਾਲ ਹਰਾਇਆ।* ਵਾਰਡ 29 ਤੋਂ ਆਮ ਆਦਮੀ ਪਾਰਟੀ ਦੇ ਮਨੁਹਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ।* ਵਾਰਡ 30 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2,145 ਵੋਟਾਂ ਨਾਲ ਹਰਾਇਆ।* ਵਾਰਡ 31 ਤੋਂ ਆਪ ਦੇ ਲਖਬੀਰ ਸਿੰਘ ਨੇ ਭਾਜਪਾ ਦੇ ਭਰਤ ਕੁਮਾਰ ਨੂੰ 1,062 ਵੋਟਾਂ ਨਾਲ ਹਰਾਇਆ।* ਵਾਰਡ 32 ਤੋਂ ਭਾਜਪਾ ਦੇ ਜਸ਼ਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਕੋਛੜ ਨੂੰ 940 ਵੋਟਾਂ ਨਾਲ ਹਰਾਇਆ।* ਵਾਰਡ 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸ ਦੇ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ।* ਵਾਰਡ 34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ 9 ਵੋਟਾਂ ਨਾਲ ਹਰਾਇਆ।* ਵਾਰਡ 35 ਤੋਂ ਭਾਜਪਾ ਦੇ ਰਜਿੰਦਰ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜਗਜੀਵਨ ਜੀਤ ਸਿੰਘ ਨੂੰ 474 ਵੋਟਾਂ ਨਾਲ ਹਰਾਇਆ।

27 dec 2 2

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਚੋਣਾਂ (Municipal elections) ਦੇ ਨਤੀਜੇ ਅੱਜ ਯਾਨੀ ਸੋਮਵਾਰ ਨੂੰ ਐਲਾਨੇ ਜਾਣਗੇ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਚੋਣ ਵੀ ਖਾਸ ਮੰਨੀ ਜਾ ਰਹੀ ਹੈ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚ 24 ਦਸੰਬਰ ਨੂੰ ਵੋਟਾਂ ਪਈਆਂ ਸਨ। 35 ਵਾਰਡਾਂ ਵਿੱਚ ਕੁੱਲ 203 ਉਮੀਦਵਾਰ ਚੋਣ ਲੜ ਰਹੇ ਹਨ। ਦੱਸ ਦਈਏ ਕਿ ਗਿਣਤੀ ਦੌਰਾਨ ਵਾਰਡ ਨੰਬਰ 13 ਤੋਂ ਕਾਂਗਰਸ ਪਾਰਟੀ ਨੇ ਜਿੱਤ ਦਰਜ ਕੀਤੀ ਹੈ। Also Read : ਚੰਡੀਗੜ੍ਹ 'ਚ Omicron ਕਾਰਨ ਵਧੀ ਚਿੰਤਾ, 2 ਨਵੇਂ ਮਾਮਲੇ ਆਏ ਸਾਹਮਣੇ ਇਸ ਵਾਰ ਨਗਰ ਨਿਗਮ ਚੋਣਾਂ (Municipal elections) ਵਿੱਚ 60 ਫੀਸਦੀ ਵੋਟਿੰਗ ਹੋਈ ਹੈ। ਕੁੱਲ 6 ਲੱਖ 33 ਹਜ਼ਾਰ 475 ਵੋਟਰਾਂ ਨੇ ਆਪਣੀ ਵੋਟ ਪਾਈ ਸੀ। ਜੋ ਪਿਛਲੀਆਂ ਚੋਣਾਂ ਨਾਲੋਂ ਥੋੜ੍ਹਾ ਵੱਧ ਹੈ। 2016 ਦੀਆਂ ਚੋਣਾਂ ਵਿੱਚ ਵੋਟ ਪ੍ਰਤੀਸ਼ਤਤਾ 59.5 ਸੀ। ਜਾਣਕਾਰੀ ਅਨੁਸਾਰ ਵਾਰਡ ਨੰਬਰ 16 ਵਿੱਚ ਸਭ ਤੋਂ ਵੱਧ (72.81 ਫੀਸਦੀ) ਵੋਟਿੰਗ ਹੋਈ। ਇਸ ਦੇ ਨਾਲ ਹੀ ਸਭ ਤੋਂ ਘੱਟ (42.66 ਫੀਸਦੀ) ਵੋਟਿੰਗ ਵਾਰਡ ਨੰਬਰ 23 ਵਿੱਚ ਹੋਈ। ਸਾਲ 2016 ਵਿੱਚ ਚੰਡੀਗੜ੍ਹ ਵਿੱਚ ਕੁੱਲ 26 ਵਾਰਡ ਸਨ, ਜੋ ਹੁਣ ਵਧਾ ਕੇ 35 ਕਰ ਦਿੱਤੇ ਗਏ ਹਨ। Also Read : ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਿਹਤ ਬੀਮਾਂ ਯੋਜਨਾ ਆਲ ਰਾਊਂਡ ਮੁਕਾਬਲਾ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਇਸ ਵਾਰ ਭਾਜਪਾ, ਕਾਂਗਰਸ, 'ਆਪ' ਅਤੇ ਅਕਾਲੀ ਦਲ + ਬਸਪਾ ਦੇ ਗਠਜੋੜ 'ਚ ਚੌਤਰਫਾ ਮੁਕਾਬਲਾ ਹੈ। ਨਗਰ ਨਿਗਮ ਚੋਣਾਂ ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਆਪਣੀ ਕਿਸਮਤ ਅਜ਼ਮਾ ਰਹੀ ਹੈ। ਇਸ ਦੇ ਨਾਲ ਹੀ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਬਸਪਾ ਨਾਲ ਗਠਜੋੜ ਕਰਕੇ ਮੈਦਾਨ ਵਿੱਚ ਹੈ। 2016 ਵਿੱਚ, ਭਾਜਪਾ-ਅਕਾਲੀ ਦਲ (Akali Dal) ਗਠਜੋੜ ਨੇ 26 ਵਿੱਚੋਂ 20 ਵਾਰਡਾਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਇਸ ਦੇ ਨਾਲ ਹੀ ਚਾਰ ਸੀਟਾਂ ਕਾਂਗਰਸ ਦੇ ਹੱਥ ਆਈਆਂ, ਬਾਕੀ ਦੀ ਇੱਕ ਸੀਟ ਅਕਾਲੀ ਤੇ ਹੋਰ ਆਜ਼ਾਦ ਉਮੀਦਵਾਰਾਂ ਨੇ ਜਿੱਤੀ।...

26d chd

ਚੰਡੀਗੜ੍ਹ- ਪੰਜਾਬ ਵਿਚ ਓਮੀਕਰੋਨ ਕਾਰਨ ਚਿੰਤਾ ਵਧਦੀ ਜਾ ਰਹੀ ਹੈ। ਚੰਡੀਗੜ੍ਹ ਵਿਚ ਇੱਕ 80 ਸਾਲਾ ਵਿਅਕਤੀ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ, ਸਮੇਤ ਦੋ ਲੋਕਾਂ ਦੇ ਕੋਵਿਡ-19 ਦੇ ਓਮੀਕਰੋਨ ਵੇਰੀਐਂਟ ਦੇ ਨਮੂਨੇ ਪਾਜ਼ੇਟਿਵ ਆਏ ਹਨ। ਦੱਸਣਯੋਗ ਹੈ ਕਿ ਪੰਜ ਲੋਕਾਂ ਦੇ ਨਮੂਨੇ ਜੀਨੋਮ ਸੀਕਵੈਂਸਿੰਗ ਲਈ NCDC ਨਵੀਂ ਦਿੱਲੀ ਭੇਜੇ ਗਏ ਸਨ। ਇਨ੍ਹਾਂ ਵਿੱਚੋਂ ਦੋ ਓਮੀਕਰੋਨ ਵੇਰੀਐਂਟ ਲਈ ਪਾਜ਼ੇਟਿਵ ਪਾਏ ਗਏ। Also Read: ਮਹਾਰਾਸ਼ਟਰ ’ਚ 52 ਵਿਦਿਆਰਥੀ ਨਿਕਲੇ ਕੋਰੋਨਾ ਪਾਜ਼ੇਟਿਵ, ਸਕੂਲ ਸੀਲ ਮਿਲੀ ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇੱਕ 80 ਸਾਲਾ ਪੁਰਸ਼ ਹੈ, ਜੋ ਹਾਈਪਰਟੈਨਸ਼ਨ ਦਾ ਮਰੀਜ਼ ਹੈ ਪਰ ਲੱਛਣ ਰਹਿਤ ਹੈ। ਉਸ ਨੂੰ ਹਸਪਤਾਲ ਵਿੱਚ ਅਲੱਗ ਕਰ ਦਿੱਤਾ ਗਿਆ ਹੈ। ਪਿਛਲੀ ਵਾਰ 24 ਦਸੰਬਰ ਨੂੰ ਦੁਬਾਰਾ ਟੈਸਟ ਕਰਨ 'ਤੇ ਉਸ ਦੇ ਨਤੀਜੇ ਮੁੜ ਪਾਜ਼ੇਟਿਵ ਆਏ ਸਨ। 1 ਜਨਵਰੀ ਨੂੰ ਉਸ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ 45 ਸਾਲਾ ਪੁਰਸ਼, ਜਿਸਦੀ ਰਿਪੋਰਟ 24 ਦਸੰਬਰ ਨੂੰ ਆਰਟੀਪੀਸੀਆਰ ਨੈਗੇਟਿਵ ਆਈ ਸੀ ਅਤੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ। Also Read: ਪੰਜਾਬ ਵਿਧਾਨ ਸਭਾ ਚੋਣਾਂ ਲਈ AAP ਵਲੋਂ ਉਮੀਦਵਾਰਾਂ ਦੀ ਚੌਥੀ ਸੂਚੀ ਜਾਰੀ ਬਾਕੀ ਤਿੰਨ ਪਰਿਵਾਰਕ ਮੈਂਬਰਾਂ ਦੀ ਜੀਨੋਮ ਸੀਕਵੈਂਸਿੰਗ ਰਿਪੋਰਟ ਆਉਣੀ ਬਾਕੀ ਹੈ ਪਰ ਉਨ੍ਹਾਂ ਸਾਰਿਆਂ ਦੀ 24 ਦਸੰਬਰ ਨੂੰ ਆਰਟੀਪੀਸੀਆਰ ਦੀ ਮੁੜ ਜਾਂਚ 'ਤੇ ਨੈਗੇਟਿਵ ਨਤੀਜੇ ਮਿਲੇ ਅਤੇ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ। ਹੁਣ ਤੱਕ ਕੁੱਲ 3 ਓਮੀਕਰੋਨ ਮਾਮਲੇ ਚੰਡੀਗੜ੍ਹ ਵਿਚ ਦਰਜ ਕੀਤੇ ਗਏ ਹਨ।...

26 dec 11

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਘਰ-ਘਰ ਜਾ ਕੇ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਇਸ ਤਹਿਤ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਸਰਬੱਤ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਰਜਿਸਟਰਡ ਲਾਭਪਾਤਰੀ ਦਾ 5 ਲੱਖ ਰੁਪਏ ਦਾ ਮੁਫ਼ਤ ਸਿਹਤ ਬੀਮਾ ਕੀਤਾ ਜਾਂਦਾ ਹੈ। ਇਹ ਜਾਣਕਾਰੀ ਉਪ ਮੁੱਖ ਮੰਤਰੀ ਸ. ਓਮ ਪ੍ਰਕਾਸ਼ ਸੋਨੀ।ਉਹ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ 5 ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦਿਖਾਉਣ ਲਈ ਆਏ ਸਨ ਤਾਂ ਜੋ ਬਾਕੀ ਰਹਿੰਦੇ ਪਰਿਵਾਰਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਜਾ ਸਕੇ। ਸੋਨੀ ਨੇ ਦੱਸਿਆ ਕਿ ਹੁਣ ਤੱਕ 30,98,873 ਲੋਕਾਂ ਨੂੰ ਇਸ ਸਕੀਮ ਤਹਿਤ ਕਵਰ ਕੀਤਾ ਜਾ ਚੁੱਕਾ ਹੈ ਅਤੇ 1201 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾ ਚੁੱਕੀ ਹੈ। Also Read : ਖੇਤੀ ਕਾਨੂੰਨ 'ਤੇ ਨਰੇਂਦਰ ਤੋਮਰ ਦਾ U-Turn, ਕਿਹਾ-'ਸਰਕਾਰ ਦਾ ਅਜਿਹਾ ਕੋਈ ਵਿਚਾਰ ਨਹੀਂ' ਕੇਂਦਰ ਸਰਕਾਰ ਨੇ ਇਸ ਸਕੀਮ ਵਿੱਚ 14,76,924 ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਸੀ ਪਰ ਪੰਜਾਬ ਸਰਕਾਰ ਨੇ ਇਸ ਸਕੀਮ ਵਿੱਚ 30,98,873 ਲਾਭਪਾਤਰੀਆਂ ਨੂੰ ਸ਼ਾਮਲ ਕੀਤਾ ਹੈ। ਇਸ ਸਕੀਮ ਤਹਿਤ ਰਾਜ ਭਰ ਦੇ 900 ਦੇ ਕਰੀਬ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਰਜਿਸਟਰਡ ਹਨ ਅਤੇ ਇਸ ਸਕੀਮ ਵਿੱਚ ਵੱਖ-ਵੱਖ ਬਿਮਾਰੀਆਂ ਲਈ ਕੁੱਲ 1392 ਪੈਕੇਜ ਹਨ, ਜਿਨ੍ਹਾਂ ਵਿੱਚੋਂ 115 ਪੈਕੇਜ ਸਰਕਾਰੀ ਹਸਪਤਾਲਾਂ ਲਈ ਰਾਖਵੇਂ ਹਨ। Also Read : ਪਾਕਿ ਦੇ ਸਾਬਕਾ ਕ੍ਰਿਕੇਟਰ ਸ਼ੋਏਬ ਅਖਤਰ ਦੀ ਮਾਤਾ ਦਾ ਹੋਇਆ ਦੇਹਾਂਤ ਉਨ੍ਹਾਂ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਅੰਮ੍ਰਿਤਸਰ ਵਿੱਚ 113 ਹਸਪਤਾਲ ਰਜਿਸਟਰਡ ਹਨ, ਜਿਨ੍ਹਾਂ ਵਿੱਚੋਂ 10 ਸਰਕਾਰੀ ਅਤੇ 103 ਪ੍ਰਾਈਵੇਟ ਹਸਪਤਾਲ ਹਨ।ਡਿਪਟੀ ਸੀ.ਐਮ ਓ.ਪੀ ਸੋਨੀ (OP Soni) ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ। (ਵਿਰਾਜ) ਕੇਂਦਰ ਨੇ 14,76,924 ਲਾਭਪਾਤਰੀ ਸ਼ਾਮਲ ਕੀਤੇ ਪਰ ਪੰਜਾਬ ਸਰਕਾਰ ਨੇ 30,98,873 ਲਾਭਪਾਤਰੀਆਂ ਨੂੰ ਰਾਹਤ ਦਿੱਤੀ – ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ, ਜੋ ਹਮੇਸ਼ਾ ਬਰਾਬਰੀ ਦੇ ਸਿਧਾਂਤ ਲਈ ਡਟਦੀ ਰਹੀ ਹੈ।...

24d chandigarh

ਚੰਡੀਗੜ੍ਹ : ਯੂ.ਟੀ. (UT) ਵਿਚ ਨਵੇਂ ਸਾਲ 'ਤੇ ਕੋਵਿਡ ਵੈਕਸੀਨ (Covid vaccine) ਦਾ ਪਹਿਰਾ ਰਹੇਗਾ। ਕੋਰੋਨਾ (Corona) ਦੇ ਵੱਧਦੇ ਕੇਸ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸਖ਼ਤੀ ਕਰ ਦਿੱਤੀ ਹੈ। ਇਕ ਜਨਵਰੀ ਤੋਂ ਹੁਣ ਜਿਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ (Chandigarh Administration) ਦੀ ਡਬਲ ਡੋਜ਼ (Double dose) ਨਹੀਂ, ਉਨ੍ਹਾਂ ਨੂੰ 500 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।ਇਸ ਤੋਂ ਇਲਾਵਾ ਬਿਨਾਂ ਵੈਕਸੀਨ (Without the vaccine) ਵਾਲੇ ਲੋਕਾਂ ਨੂੰ ਹੋਟਲ-ਬਾਰ ਦੇ ਨਾਲ ਸ਼ਾਪਿੰਗ ਕੰਪਲੈਕਸ  (Shopping complex) ਵਿਚ ਐਂਟਰੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਪਾਰਕ ਅਦਾਰਿਆਂ ਅਤੇ ਸਰਕਾਰੀ ਦਫਤਰਾਂ ਵਿਚ ਵੀ ਡਬਲ ਡੋਜ਼ ਵਾਲੇ ਮੁਲਾਜ਼ਮਾਂ ਨੂੰ ਹੀ ਐਂਟਰੀ ਮਿਲੇਗ...

24d ec

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਚੋਣਾਂ (Chandigarh MC Election) ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਪ੍ਰਕਿਰਿਆ ਸਵੇਰੇ 7:30 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਜੋ ਵੀ ਵੋਟਰ ਸ਼ਾਮ 5 ਵਜੇ ਤੱਕ ਵੋਟ ਪਾਉਣ ਲਈ ਪੋਲਿੰਗ ਬੂਥ 'ਤੇ ਦਾਖਲ ਹੁੰਦਾ ਹੈ, ਉਸ ਨੂੰ ਦੇਰ ਰਾਤ ਤੱਕ ਵੋਟ ਪਾਉਣ ਦੀ ਇਜਾਜ਼ਤ ਹੋਵੇਗੀ। ਦੱਸ ਦੇਈਏ ਕਿ ਲੋਕ ਪੋਲਿੰਗ ਬੂਥਾਂ 'ਤੇ ਪਹੁੰਚਣੇ ਸ਼ੁਰੂ ਹੋ ਗਏ ਹਨ।  Also Read: ਲੁਧਿਆਣਾ ਬਲਾਸਟ ਮਾਮਲੇ 'ਚ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ, ਧਾਰਾ 144 ਲਾਗੂ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਵੇਰੇ 6:30 ਵਜੇ ਪੋਲਿੰਗ ਬੂਥਾਂ 'ਤੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਜ਼ਾਦ ਉਮੀਦਵਾਰਾਂ ਦੇ ਪੋਲਿੰਗ ਏਜੰਟਾਂ ਦੀ ਮੌਜੂਦਗੀ 'ਚ ਮੌਕ ਪੋਲ ਕਰਵਾਈ ਗਈ ਸੀ। ਇਹ ਮੌਕ ਪੋਲ ਈਵੀਐਮ ਮਸ਼ੀਨ ਦੀ ਜਾਂਚ ਲਈ ਕੀਤਾ ਗਿਆ ਹੈ। ਤਾਂ ਜੋ ਉਮੀਦਵਾਰਾਂ ਦੇ ਮਨਾਂ ਵਿੱਚ ਕਿਸੇ ਕਿਸਮ ਦੀ ਦੁਚਿੱਤੀ ਪੈਦਾ ਹੋਣ ਦਾ ਖਦਸ਼ਾ ਨਾ ਰਹੇ। ਇਸ ਵਾਰ 35 ਵਾਰਡਾਂ ਲਈ 203 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪੋਲਿੰਗ ਡਿਊਟੀ 'ਤੇ ਤਾਇਨਾਤ ਕਰਮਚਾਰੀਆਂ ਦੇ ਹੱਥੀਂ ਈਵੀਐਮ ਮਸ਼ੀਨਾਂ ਪੋਲਿੰਗ ਸਟੇਸ਼ਨਾਂ 'ਤੇ ਭੇਜੀਆਂ ਗਈਆਂ। ਇਸ ਦੇ ਨਾਲ ਹੀ ਪੋਲਿੰਗ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਲਈ ਸਾਰੇ ਪੋਲਿੰਗ ਬੂਥਾਂ 'ਤੇ ਪੁਲਿਸ ਵਿਭਾਗ ਦੇ ਕੁੱਲ 3700 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। Also Read: Omicron ਕਾਰਨ ਇਸ ਸੂਬੇ 'ਚ ਨਾਈਟ ਕਰਫਿਊ ਐਲਾਨ, ਲੱਗੀਆਂ ਸਖਤ ਪਾਬੰਦੀਆਂ ਤੁਹਾਨੂੰ ਦੱਸ ਦੇਈਏ ਕਿ ਇਸ ਵਾਰ...

23d cha

ਚੰਡੀਗੜ੍ਹ: ਚੰਡੀਗੜ੍ਹ ਨਗਰ ਨਿਗਮ ਦੀਆਂ 2021 ਚੋਣਾਂ (Chandigarh Municipal Corporation Elections) ਨੂੰ ਲੈ ਕੇ ਚੋਣ ਕਮਿਸ਼ਨ (Election Commission) ਨੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। Also Read: ਲੁਧਿਆਣਾ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਪਹੁੰਚੇ CM ਚੰਨੀ, ਪੀੜਤਾਂ ਨਾਲ ਕੀਤੀ ਮੁਲਾਕਾਤ (ਵੀਡੀਓ) ਇਸ ਵਾਰ ਚੋਣ ਕਮਿਸ਼ਨ, ਕੋਰੋਨਾ ਨਿਯਮਾਂ ਕਰਕੇ ਕਾਫੀ ਸਖਤੀ ਵਰਤ ਰਿਹਾ ਹੈ। ਵੋਟ ਪਾਉਣ ਸਮੇਂ ਵੋਟਰਾਂ ਨੂੰ ਮਾਸਕ ਅਤੇ ਦਸਤਾਨੇ ਦੀ ਵਰਤੋਂ ਲਾਜ਼ਮੀ ਕਰ ਦਿੱਤੀ ਗਈ ਹੈ। ਚੋਣਾਂ ਦੌਰਾਨ ਮਾਸਕ ਅਤੇ ਦਸਤਾਨਾ ਵੀ ਚੋਣ ਕਮਿਸ਼ਨ ਵੱਲੋਂ ਹੀ ਮੁਹੱਈਆ ਕਰਵਾਇਆ ਜਾਵੇਗਾ। ਦੂਜੇ ਪਾਸੇ ਚੋਣਾਂ ਨੂੰ ਸ਼ਾਂਤਮਈ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਚੰਡੀਗੜ੍ਹ ਪੁਲਿਸ ਨੇ 3700 ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਹੈ। ਇਸਤੋਂ ਇਲਾਵਾ ਅਰਧ ਸੈਨਿਕ ਬੱਲਾਂ ਦੀਆਂ 9 ਟੁਕੜੀਆਂ ਸੱਦੀਆਂ ਗਈਆਂ ਹਨ, ਜਿਨ੍ਹਾਂ ਦੀ ਦੇਖ-ਰੇਖ ਹੇਠ ਚੋਣਾਂ ਅਤੇ ਵੋਟਾਂ ਦੀ ਗਿਣਤੀ ਕਰਵਾਈ ਜਾਵੇਗੀ। Also Read: CM ਚੰਨੀ ਨੇ ਕੀਤੀ ਰਾਜਪਾਲ ਨਾਲ ਮੁਲਾਕਾਤ, ਇਨ੍ਹਾਂ 12 ਬਿੱਲਾਂ 'ਤੇ ਜਲਦ ਕਾਰਵਾਈ ਕਰਨ ਦੀ ਕੀਤੀ ਅਪੀਲ ਸੂਬਾ ਚੋਣ ਕਮਿਸ਼ਨ ਦੇ ਓਐੱਸਡੀ ਕੇ. ਭੰਡਾਰੀ ਨੇ ਦੱਸਿਆ ਕਿ 24 ਦਸੰਬਰ ਨੂੰ ਵੋਟਿੰਗ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ ਅੰਦਰ ਸਮਾਜਿਕ ਦੁੂਰੀ ਦੇ ਨਿਯਮਾਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਵੋਟਰ ਸਲਿਪ ਦੇ ਪਿੱਛੇ ਵੀ ਸਾਰੇ ਨਿਰਦੇਸ਼ ਦਰਸਾਏ ਗਏ ਹਨ ਜਿਸ ਦੀ ਪਾਲਣਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ 35 ਵਾਰਡਾਂ ਦੇ ਬੀਐੱਲਓ ਰਾਹੀਂ ਸਾਰੇ ਵੋਟਰਾਂ ਤੱਕ ਵੋਟਿੰਗ ਸਲਿੱਪ ਪਹੁੰਚਾ ਦਿੱਤਾ ਹੈ ਜਿਸ ਨਾਲ ਵੋਟਰ ਸਿੱਧਾ ਆਪਣੇ ਵੋਟ ਦੀ ਵਰਤੋਂ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਕੇਰਲ, ਗੋਆ ਅਤੇ ਤੇਲੰਗਾਨਾ ਸਣੇ 4 ਥਾਵਾਂ ਤੋਂ ਵਿਸ਼ੇਸ਼ ਅਬਜ਼ਰਵਰ ਸੱਦੇ ਗਏ ਹਨ। ਜਿਨ੍ਹਾਂ ਦੀ ਦੇਖ-ਰੇਖ ਹੇਠ ਵੋਟਿੰਗ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾਵੇਗਾ। Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਖਤਮ, ਕਈ ਮੁੱਦਿਆਂ 'ਤੇ ਹੋਈ ਚਰਚਾ ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਅਪਾਹਿਜ ਵੋਟਰਾਂ ਨੂੰ ਘਰ ਤੋਂ ਪੋਲਿੰਗ ਸਟੇਸ਼ਨ ਤੱਕ ਲਿਆਉਣ ਅਤੇ ਵਾਪਸ ਘਰ ਛੱਡਣ ਲਈ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ। ਚੰਡ...

870 by 470 new web

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 24 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਯੂਟੀ ,ਚੰਡੀਗੜ੍ਹ ਵਿਖੇ ਸਥਿਤ ਸਰਕਾਰੀ ਦਫ਼ਤਰਾਂ ,ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। Also Read : BKU ਉਗਰਾਹਾਂ ਦੀ CM ਚੰਨੀ ਨਾਲ ਮੀਟਿੰਗ ਖਤਮ, ਇੰਨ੍ਹਾਂ ਮੁੱਦਿਆਂ 'ਤੇ ਹੋਈ ਚਰਚਾ ਸਰਕਾਰ ਵੱਲੋਂ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਛੂਟੀ ਚੰਡੀਗੜ੍ਹ ਦਾ ਵੋਟਰ ਹੈ 'ਤੇ ਪੰਜਾਬ ਰਾਜ ਦੇ ਕਿਸੇ ਵੀ ਸਰਕਾਰੀ ਅਦਾਰੇ ਵਿਚ ਕੰਮ ਕਰਦਾ ਹੈ ਤਾਂ ਵੋਟ ਪਾਉਣ ਲਈ ਉਹ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਕੱਲ ਦੀ ਸਪੈਸ਼ਲ ਛੁੱਟੀ ਲੈ ਸਕਦਾ ਹੈ।ਇਹ ਛੁੱਟੀ ਕਰਮਚਾਰੀ ਦੇ ਛੁੱਟੀਆਂ ਦੇ ਖਾਤੇ ਵਿਚੋਂ ਨਹੀਂ ਕੱਟੀ ਜਾਵੇਗੀ।

23 dec 5

ਚੰਡੀਗੜ੍ਹ : ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਵਿਚਾਲੇ ਮੀਟਿੰਗ ਖ਼ਤਮ ਹੋ ਗਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਉਨ੍ਹਾਂ ਦੀਆਂ ਮੰਗਾਂ ਸਬੰਧੀ ਕੇਂਦਰੀ ਮੰਤਰੀ ਨਾਲ ਗੱਲ ਕਰਨਗੇ। ਕਿਸਾਨ ਜਥੇਬੰਦੀਆਂ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਅਗਲੀ ਮੀਟਿੰਗ 29 ਦਸੰਬਰ ਨੂੰ ਹੋਵੇਗੀ।ਭਾਰਤੀ ਕਿਸਾਨ ਯੂਨੀਅਨ (BKU Ugrahan) ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਮੀਟਿੰਗ ਦੀ ਜਾਣਕਾਰੀ ਦਿੱਤੀ ਗਈ ਹੈ। ਬੀਕੇਯੂ (Ugrahan) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ (Joginder Singh Ugrahan) ਨੇ ਕਿਹਾ, 'ਅਸੀਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਕਰਜ਼ਾ ਮੁਆਫ਼ੀ, ਮੁਆਵਜ਼ਾ ਤੇ ਹੋਰ ਬਾਕੀ ਮੰਗਾਂ ਨੂੰ ਲੈ ਕੇ ਮੁਲਾਕਾਤ ਕੀਤੀ ਸੀ।  Also Read : ਪੰਜਾਬ ਦੇ ਸਿਹਤ ਵਿਭਾਗ ਨੇ ਸ਼ੀਤ ਲਹਿਰ ਨੂੰ ਲੈਕੇ ਜਾਰੀ ਕੀਤੀ ਐਡਵਾਈਜ਼ਰੀ ਮੁੱਖ ਮੰਤਰੀ ਨੇ ਭਰੋਸਾ ਦਿੱਤਾ ਕਿ ਉਹ ਸਾਡੀਆਂ ਮੰਗਾਂ ਬਾਰੇ ਕੇਂਦਰੀ ਮੰਤਰੀ ਨਾਲ ਗੱਲ ਕਰਨਗੇ। ਅਸੀਂ 29 ਦਸੰਬਰ ਨੂੰ ਪੰਜਾਬ ਸਰਕਾਰ ਨਾਲ ਇੱਕ ਹੋਰ ਮੀਟਿੰਗ ਕਰਾਂਗੇ।ਯੂਨਾਈਟਿਡ ਕਿਸਾਨ ਮੋਰਚਾ ਵਿੱਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਬਾਰੇ ਹੋਰ ਵੇਰਵੇ SKM ਦੁਆਰਾ ਪ੍ਰਦਾਨ ਨਹੀਂ ਕੀਤੇ ਗਏ ਹਨ। Also Read : ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਰਣਜੀਤ ਸਿੰਘ ਬ੍ਰਹਮਪੁਰਾ, Live ਪੰਜਾਬ 'ਚ ਚੱਲ ਰਿਹਾ ਕਿਸਾਨ ਅੰਦੋਲਨ ਬੀਕੇਯੂ (ਉਗਰਾਹਾਂ) ਵੱਲੋਂ 20 ਦਸੰਬਰ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਸਕੱਤਰੇਤਾਂ ਦੇ ਬਾਹਰ ਪੱਕਾ ਮੋਰਚਾ ਲਾਇਆ ਜਾ ਰਿਹਾ ਹੈ। ਬੀਕੇਯੂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਹ 24 ਦਸੰਬਰ ਤੱਕ ਆਪਣਾ ਅੰਦੋਲਨ ਇਸੇ ਤਰ੍ਹਾਂ ਜਾਰੀ ਰੱਖੇਗੀ ਅਤੇ ਉਸ ਤੋਂ ਬਾਅਦ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾ ਸਕਦਾ ਹੈ। Also Read : ਪੰਜਾਬ 'ਚ ਵੱਧ ਰਹੀ ਹੈ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟ ਕਿਸਾਨਾਂ ਨੇ ਸੋਮਵਾਰ ਨੂੰ ਕਿਸਾਨ ਮਜ਼ਦੂਰ ਸੰਘਰਸ਼ ਸਮਿਤੀ ਦੇ ਬੈਨਰ ਹੇਠ ਅੰਦੋਲਨ ਸ...

23 dec 4

ਚੰਡੀਗੜ੍ਹ : ਸੂਬੇ ਵਿੱਚ ਲਗਾਤਾਰ ਚਲ ਰਹੀ ਸੀਤ ਲਹਿਰ ਦੇ ਮੱਦੇਨਜ਼ਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇੱਕ ਵਿਸਤ੍ਰਿਤ ਐਡਵਾਈਜ਼ਰੀ (Advisory) ਜਾਰੀ ਕੀਤੀ ਹੈ। ਜਿਕਰਯੋਗ ਹੈ ਕਿ ਪੰਜਾਬ ਵਿੱਚ ਤਾਪਮਾਨ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਅਤੇ ਠੰਢ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਕਈ ਬਿਮਾਰੀਆਂ ਜਿਵੇਂ ਫਲੂ, ਨੱਕ ਵਗਣਾ, ਹਾਈਪੋਥਰਮੀਆ, ਫਰੌਸਟਬਾਈਟ ਆਦਿ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ।ਅਜਿਹੇ ਠੰਢੇ ਮੌਸਮ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ: ਅੰਦੇਸ਼ ਨੇ ਕਿਹਾ ਕਿ ਲੋਕਾਂ ਨੂੰ ਸੀਤ ਲਹਿਰ ਬਾਰੇ ਮੌਸਮ ਵਿਭਾਗ ਦੀ ਭਵਿੱਖਬਾਣੀ ‘ਤੇ ਨਜ਼ਰ ਰੱਖਣੀ ਚਾਹੀਦੀ ਹੈ। ਸ਼ੀਤ ਲਹਿਰ ਦੇ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਲਈ ਮੌਸਮ ਵਿਭਾਗ ਵੱਲੋਂ ਔਰੇੰਜ ਅਲਰਟ ਜਾਰੀ ਕੀਤਾ ਹੈ। Also Read : ਅੱਜ ਅਕਾਲੀ ਦਲ 'ਚ ਸ਼ਾਮਲ ਹੋਣਗੇ ਰਣਜੀਤ ਸਿੰਘ ਬ੍ਰਹਮਪੁਰਾ ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਨੂੰ ਸ਼ੀਤ ਲਹਿਰ ਦੀਆਂ ਸਥਿਤੀਆਂ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨੀ ਚਾਹੀਦੀ ਹੈ। ਉਸਨੇ ਓਮਾਈਕਰੋਨ ਵੇਰੀਐਂਟ ਦੇ ਖਤਰੇ ਦੇ ਵਿਰੁੱਧ ਵੀ ਚੇਤਾਵਨੀ ਦਿੱਤੀ ਕਿਉਂਕਿ ਇਹ ਡੈਲਟਾ ਵੇਰੀਐਂਟ ਨਾਲੋਂ ਤਿੰਨ ਗੁਣਾ ਜ਼ਿਆਦਾ ਸੰਚਾਰਿਤ ਹੈ ਅਤੇ ਉਹਨਾਂ ਨੇ ਲੋਕਾਂ ਨੂੰ ਆਪਣਾ ਟੀਕਾਕਰਨ ਪੂਰਾ ਕਰਨ ਅਤੇ ਕੋਵਿਡ ਅਨੁਰੂਪ ਵਿਵਹਾਰ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਸ਼ੀਤ ਲਹਿਰ : ਕੀ ਕਰਨਾ ਅਤੇ ਕੀ ਨਹੀਂ  ਸ਼ੀਤ ਲਹਿਰ ਤੋਂ ਪਹਿਲਾਂ ਸਥਾਨਕ ਮੌਸਮ ਦੀ ਭਵਿੱਖਬਾਣੀ ਲਈ ਰੇਡੀਓ ਸੁਣੋ, ਟੀਵੀ ਦੇਖੋ,ਅਖਬਾਰਾਂ ਪੜ੍ਹੋ । ਭਾਰਤੀ ਮੌਸਮ ਵਿਭਾਗ ਦੁਆਰਾ ਮੌਸਮ ਦੀ ਚੇਤਾਵਨੀ ਨੂੰ ਟਰੈਕ ਕਰੋ ਲੋੜੀਂਦੇ ਸਰਦੀਆਂ ਦੇ ਕੱਪੜੇ ਸਟਾਕ ਕਰੋ, ਕੱਪੜੇ ਦੀਆਂ ਕਈ ਪਰਤਾਂ ਵਧੇਰੇ ਮਦਦਗਾਰ ਹਨ। ਵਾਧੂ ਭੋਜਨ, ਪੀਣ ਵਾਲਾ ਪਾਣੀ, ਦਵਾਈਆਂ, ਅਤੇ ਹੋਰ ਜ਼ਰੂਰੀ ਸਮਾਨ ਵਰਗੀਆਂ ਸੰਕਟਕਾਲੀਨ ਸਪਲਾਈਆਂ ਨੂੰ ਤਿਆਰ ਰੱਖੋ। ਠੰਢ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਵੱਖ-ਵੱਖ ਬਿਮਾਰੀਆਂ ਜਿਵੇਂ ਫਲੂ, ਨੱਕ ਵਗਣ ਦੀ ਸੰਭਾਵਨਾ ਵਧ ਜਾਂਦੀ ਹੈ, ਇਹਨਾਂ ਵਰਗੇ ਲੱਛਣਾਂ ਲਈ ਡਾਕਟਰ ਨਾਲ ਸੰਪਰਕ ਕਰੋ। Also Read : ਜੇਕਰ ਤੁਹਾਨੂੰ ਵੀ ਠੰਡ 'ਚ ਨਹਾਉਣ ਤੋਂ ਲਗਦਾ ਡਰ ! ਤਾਂ ਜ਼ਰੂਰ ਦੇਖੋ ਇਹ ਵੀਡੀਓ ਠੰਡੀ ਲਹਿਰ ਦੇ ਦੌਰਾਨ ਇਸ ਤਰ੍ਹਾਂ ਕਰੋ ਕੰਮ ਮੌਸਮ ਦੀ ਜਾਣਕਾਰੀ ਅਤੇ ਸੰਕਟਕਾਲੀਨ ਪ੍ਰਕਿਰਿਆ ਦੀ ਜਾਣਕਾਰੀ ਦਾ ਧਿਆਨ ਨਾਲ ਪਾਲਣ ਕਰੋ ਅਤੇ ਸਲਾਹ ਅਨੁਸਾਰ ਕੰਮ ਕਰੋ। ਜਿੰਨਾ ਸੰਭਵ ਹੋ ਸਕੇ ਘਰ ਦੇ ਅੰਦਰ ਰਹੋ ਅਤੇ ਠੰਡੀ ਹਵਾ ਦੇ ਸੰਪਰਕ ਨੂੰ ਰੋਕਣ ਲਈ ਯਾਤਰਾ ਨੂੰ ਘੱਟ ਤੋਂ ਘੱਟ ਕਰੋ। ਢਿੱਲੀ ਫਿਟਿੰਗ ਅਤੇ ਕੱਪੜੇ ਦੀਆਂ ਕਈ ਪਰਤਾਂ ਪਹਿਨੋ। ਤੰਗ ਕੱਪੜੇ ਖੂਨ ਦੇ ਗੇੜ ਨੂੰ ਘਟਾਉਂਦੇ ਹਨ। ਕੱਪੜਿਆਂ ਦੀ ਇੱਕ ਪਰਤ ਦੀ ਬਜਾਏ ਵਿੰਡਪ੍ਰੂਫ਼ ਗਰਮ ਉੱਨੀ ਮਲਟੀ-ਲੇਅਰ ਕੱਪੜੇ ਪਹਿਨੋ। ਆਪਣੇ ਆਪ ਨੂੰ ਸੁੱਕਾ ਰੱਖੋ. ਜੇਕਰ ਗਿੱਲਾ ਹੋਵੇ ਤਾਂ ਆਪਣੇ ਸਿਰ, ਗਰਦਨ, ਹੱਥਾਂ ਅਤੇ ਪੈਰਾਂ ਦੀਆਂ ਉਂਗਲਾਂ ਨੂੰ ਢੁਕਵੇਂ ਢੰਗ ਨਾਲ ਢੱਕੋ ਕਿਉਂਕਿ ਜ਼ਿਆਦਾਤਰ ਗਰਮੀ ਦਾ ਨੁਕਸਾਨ ਸਰੀਰ ਦੇ ਇਨ੍ਹਾਂ ਅੰਗਾਂ ਰਾਹੀਂ ਹੁੰਦਾ ਹੈ। ਦਸਤਾਨੇ ਨਾਲੋਂ ਮਿਟਨ ਨੂੰ ਤਰਜੀਹ ਦਿਓ, ਮਿਟਨ ਵਧੇਰੇ ਨਿੱਘ ਅਤੇ ਇਨਸੂਲੇਸ਼ਨ ਪ੍ਰਦਾਨ ਕਰਦੇ ਹਨ, ਕਿਉਂਕਿ ਉਂਗਲਾਂ ਆਪਣੇ ਨਿੱਘ ਨੂੰ ਸਾਂਝਾ ਕਰਦੀਆਂ ਹਨ ਅਤੇ ਠੰਡੇ ਲਈ ਘੱਟ ਸਤਹ ਖੇਤਰ ਦਾ ਪਰਦਾਫਾਸ਼ ਕਰਦੀਆਂ ਹਨ, ਗਰਮੀ ਦੇ ਨੁਕਸਾਨ ਨੂੰ ਰੋਕਣ ਲਈ ਟੋਪੀਆਂ ਅਤੇ ਮਫਲਰ ਦੀ ਵਰਤੋਂ ਕਰੋ, ਇੰਸੂਲੇਟਡ/ਵਾਟਰਪਰੂਫ ਜੁੱਤੇ ਪਾਓ। ਸਰੀਰ ਦੇ ਤਾਪਮਾਨ ਦੇ ਸੰਤੁਲਨ ਨੂੰ ਬਣਾਈ ਰੱਖਣ ਲਈ ਸਿਹਤਮੰਦ ਭੋਜਨ ਖਾਓ ਲੋੜੀਂਦੀ ਪ੍ਰਤੀਰੋਧਕ ਸ਼ਕਤੀ ਬਣਾਈ ਰੱਖਣ ਲਈ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਸਬਜ਼ੀਆਂ ਖਾਓ। ਗਰਮ ਤਰਲ ਪਦਾਰਥ ਨਿਯਮਿਤ ਤੌਰ ‘ਤੇ ਪੀਓ, ਕਿਉਂਕਿ ਇਹ ਠੰਡੇ ਨਾਲ ਲੜਨ ਲਈ ਸਰੀਰ ਦੀ ਗਰਮੀ ਨੂੰ ਬਰਕਰਾਰ ਰੱਖੇਗਾ .ਆਪਣੀ ਚਮੜੀ ਨੂੰ ਨਿਯਮਤ ਤੌਰ ‘ਤੇ ਤੇਲ, ਪੈਟਰੋਲੀਅਮ ਜੈਲੀ ਜਾਂ ਬਾਡੀ ਕ੍ਰੀਮ ਨਾਲ ਨਮੀ ਦਿਓ, ਬਜ਼ੁਰਗ ਲੋਕਾਂ ਅਤੇ ਬੱਚਿਆਂ ਦਾ ਧਿਆਨ ਰੱਖੋ। ਉਨ੍ਹਾਂ ਗੁਆਂਢੀਆਂ ਦੀ ਜਾਂਚ ਕਰੋ ਜੋ ਇਕੱਲੇ ਰਹਿੰਦੇ ਹਨ ਅਤੇ ਬਜ਼ੁਰਗ ਹਨ, ਉਨ੍ਹਾਂ ਦੀ ਤੰਦਰੁਸਤੀ ਬਾਰੇ। ਲੋੜ ਅਨੁਸਾਰ ਜ਼ਰੂਰੀ ਸਮਾਨ ਸਟੋਰ ਕਰੋ। ਢੁਕਵਾਂ ਪਾਣੀ ਸਟੋਰ ਕਰੋ ਕਿਉਂਕਿ ਪਾਈਪਾਂ ਜੰਮ ਸਕਦੀਆਂ ਹਨ। ਗੈਰ-ਉਦਯੋਗਿਕ ਇਮਾਰਤਾਂ ਲਈ ਹੀਟ ਇਨਸੂਲੇਸ਼ਨ ‘ਤੇ ਗਾਈਡ ਦੀ ਪਾਲਣਾ ਕਰੋ ਅਤੇ ਜ਼ਰੂਰੀ ਤਿਆਰੀ ਦੇ ਉਪਾਅ ਕਰੋ। ਠੰਢ ਦੇ ਲੰਬੇ ਸਮੇਂ ਤੱਕ ਸੰਪਰਕ ਵਿੱਚ ਰਹਿਣ ਨਾਲ ਚਮੜੀ ਫਿੱਕੀ, ਸਖ਼ਤ ਅਤੇ ਸੁੰਨ ਹੋ ਸਕਦੀ ਹੈ, ਅਤੇ ਸਰੀਰ ਦੇ ਖੁੱਲ੍ਹੇ ਅੰਗਾਂ ‘ਤੇ ਕਾਲੇ ਛਾਲੇ ਹੋ ਸਕਦੇ ਹਨ ਅਤੇ ਤੁਰੰਤ ਡਾਕਟਰ ਦੀ ਸਲਾਹ ਲਓ। ਠੰਡ ਦੇ ਲੱਛਣਾਂ ਜਿਵੇਂ ਕਿ ਠੰਡੇ ਦੀ ਲਹਿਰ ਦੇ ਸੰਪਰਕ ਵਿੱਚ ਆਉਣ ਵੇਲੇ, ਉਂਗਲਾਂ, ਪੈਰਾਂ ਦੀਆਂ ਉਂਗਲਾਂ, ਕੰਨਾਂ ਦੀਆਂ ਲੋਬਾਂ ਅਤੇ ਨੱਕ ਦੇ ਸਿਰੇ ‘ਤੇ ਸੁੰਨ ਹੋਣਾ, ਚਿੱਟੇ ਜਾਂ ਫਿੱਕੇ ਦਿੱਖ ਦੇ ਲੱਛਣਾਂ ਲਈ ਧਿਆਨ ਰੱਖੋ। ਕੋਸੇ (ਗਰਮ ਨਹੀਂ) ਪਾਣੀ ਨਾਲ਼ ਠੰਡ ਨਾਲ ਪ੍ਰਭਾਵਿਤ ਖੇਤਰਾਂ ਦਾ ਇਲਾਜ ਕਰੋ।ਸ਼ੀਤ ਲਹਿਰ ਦੇ ਗੰਭੀਰ ਸੰਪਰਕ ਨਾਲ ਹਾਈਪੋਥਰਮੀਆ ਹੋ ਸਕਦਾ ਹੈ – ਸਰੀਰ ਦੇ ਤਾਪਮਾਨ ਵਿੱਚ ਕਮੀ ਜਿਸ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਵਿੱਚ ਅਕੜਾਅ, ਸਾਹ ਲੈਣ ਵਿਚ ਔਖਿਆਈ ਹੋ ਸਕਦੀ ਹੈ। Also Read : Omicron ਦਾ ਖਤਰਾ: ਇਸ ਸੂਬੇ 'ਚ ਕ੍ਰਿਸਮਸ ਤੇ ਨਵੇਂ ਸਾਲ ਦੇ ਜਸ਼ਨ 'ਤੇ ਲੱਗੀ ਰੋਕ ਹਾਈਪੋਥਰਮੀਆ ਇੱਕ ਮੈਡੀਕਲ ਐਮਰਜੈਂਸੀ ਹੈ ਜਿਸ ਲਈ ਤੁਰੰਤ ਡਾਕਟਰੀ ਸਹਾਇਤਾ ਦੀ ਲੋੜ ਹੁੰਦੀ ਹੈ। ਹਾਈਪੋਥਰਮੀਆ/ਫਰੌਸਟਬਾਈਟ ਤੋਂ ਪੀੜਤ ਕਿਸੇ ਵਿਅਕਤੀ ਲਈ ਜਿੰਨੀ ਜਲਦੀ ਹੋ ਸਕੇ ਡਾਕਟਰੀ ਸਹਾਇਤਾ ਲਓ।ਨੱਕ ਵਗਣ ਦੇ ਲੱਛਣਾਂ ਲਈ ਡਾਕਟਰ ਦੀ ਸਲਾਹ ਲਓ, ਖਾਸ ਕਰਕੇ COVID-19 ਮਹਾਂਮਾਰੀ ਦੇ ਦੌਰਾਨਪਾਲਤੂ ਜਾਨਵਰਾਂ ਨੂ...

23 dec 3

ਚੰਡੀਗੜ੍ਹ : ਅਕਾਲੀ ਦਲ ਤੋ ਵੱਖ ਹੋਏ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmpura) ਅਪਣੀ ਘਰ ਵਾਪਸੀ ਕਰਨ ਜਾ ਰਹੇ ਹਨ। ਬ੍ਰਹਮਪੁਰਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਕਰਾਉਣਗੇ। ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਨੇ ਮਿਲ ਕੇ ਅਕਾਲੀ ਦਲ ਸੰਯੁਕਤ (Akali Dal Sayukat) ਬਣਾਇਆ ਸੀ। ਅਤੇ ਸੁਖਬੀਰ ਬਾਦਲ ਤੇ ਸਵਾਲ ਖੜ੍ਹੇ ਕੀਤੇ ਸਨ।ਬ੍ਰਹਮਪੁਰਾ ਨੇ ਪਹਿਲਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣਾ ਅਕਾਲੀ ਦਲ ਬਣਾਇਆ ਸੀ ਤੇ  ਫਿਰ ਸੁਖਦੇਵ ਸਿੰਘ ਢੀਂਡਸਾ ਨਾਲ ਰਲ ਕੇ ਅਕਾਲੀ ਦਲ ਸੰਯੁਕਤ ਬਣਾਇਆ ਲਿਆ ਸੀ।  Also Read : ਜੇਕਰ ਤੁਹਾਨੂੰ ਵੀ ਠੰਡ 'ਚ ਨਹਾਉਣ ਤੋਂ ਲਗਦਾ ਡਰ ! ਤਾਂ ਜ਼ਰੂਰ ਦੇਖੋ ਇਹ ਵੀਡੀਓ ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਅਪੀਲ ਨੁੰ ਮੰਨਦਿਆਂ ਵਾਪਸੀ ਦਾ ਫੈਸਲਾ ਕੀਤਾ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪੰਥਕ ਤਾਕਤਾਂ ਨੁੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ।...

22 dec 11

ਚੰਡੀਗੜ੍ਹ : ਇੱਕ ਵਾਰ ਫਿਰ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਦਾ ਰੰਗ ਬਦਲ ਦਿੱਤਾ ਗਿਆ ਹੈ।ਆਉਣ ਵਾਲੇ ਦਿਨਾਂ 'ਚ ਸੜਕਾਂ 'ਤੇ ਚੱਲਣ ਵਾਲੀਆਂ ਸਰਕਾਰੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੰਗ ਲਾਲ ਅਤੇ ਚਿੱਟਾ ਹੋਵੇਗਾ। ਪੰਜਾਬ ਵਿੱਚ ਪੰਜਾਬ ਰੋਡਵੇਜ਼ (Punjab Roadways) ਅਤੇ ਪੀਆਰਟੀਸੀ (PRTC) ਦੇ ਵੇੜ੍ਹੇ ਵਿੱਚ 842 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਰੋਡਵੇਜ਼ ਦੇ ਵੇੜ੍ਹੇ ਵਿੱਚ 587 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਪਹਿਲੇ ਬੈਚ ਵਿੱਚ ਸ਼ਾਮਲ ਕੁਝ ਬੱਸਾਂ ਜੈਪੁਰ ਤੋਂ ਤਿਆਰ ਹੋ ਕੇ ਚੰਡੀਗੜ੍ਹ ਪੁੱਜ ਗਈਆਂ ਹਨ, ਜਿਨ੍ਹਾਂ ਵਿੱਚ ਹੁਣ ਬੱਸਾਂ ਦਾ ਰੰਗ ਸਲੇਟੀ ਤੇ ਚਿੱਟੇ ਦੀ ਥਾਂ ਲਾਲ ਤੇ ਚਿੱਟਾ ਦਿਖਾਈ ਦੇ ਰਿਹਾ ਹੈ। Also Read : ਜਲੰਧਰ : PNB ਬੈਂਕ 'ਚ ਗੰਨ ਪੁਆਇੰਟ 'ਤੇ ਲੱਖਾਂ ਦੀ ਲੁੱਟ ਇਨ੍ਹਾਂ ਵਿੱਚੋਂ 10 ਦੇ ਕਰੀਬ ਬੱਸਾਂ ਜੋ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ, ਨੂੰ ਮੁੱਢਲੇ ਪੜਾਅ ਵਿੱਚ ਸ੍ਰੀ ਮੁਕਤਸਰ ਸਾਹਿਬ ਡਿਪੂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਹਾਲਾਂਕਿ ਇਨ੍ਹਾਂ ਬੱਸਾਂ ਨੂੰ ਡਿਪੂ ਲਈ ਰਵਾਨਾ ਕਰਨ ਤੋਂ ਪਹਿਲਾਂ ਸਰਕਾਰੀ ਝੰਡੀ ਦੀ ਰਸਮ ਵੀ ਅਦਾ ਕੀਤੀ ਜਾਵੇਗੀ,ਫਲੈਗ ਆਫ ਨੂੰ ਪਰ ਅਜੇ ਤੱਕ ਕੁਝ ਫਾਈਨਲ ਨਹੀਂ ਹੋਇਆ ਹੈ।ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੰਗ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਦੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਉਨ੍ਹਾਂ ਦਾ ਰੰਗ ਬਦਲਿਆ ਗਿਆ ਹੈ। ਬੱਸਾਂ ਤਿਆਰ ਕਰਨ ਵਾਲੀ ਅਫ਼ਸਰਸ਼ਾਹੀ ਆਪਣੀ ਮਰਜ਼ੀ ਅਨੁਸਾਰ ਰੰਗ-ਰੋਗਨ ਕਰ ਰਹੀ ਹੈ ਪਰ ਇਸ ਕਾਰਨ ਸ਼ੁਰੂਆਤੀ ਦਿਨਾਂ ਵਿੱਚ ਹੀ ਸਰਕਾਰੀ ਬੱਸਾਂ ਦੀ ਪਛਾਣ ਨੂੰ ਲੈ ਕੇ ਸਵਾਰੀਆਂ ਵਿੱਚ ਭਾਰੀ ਭੰਬਲਭੂਸਾ ਬਣਿਆ ਹੋਇਆ ਹੈ। Also Read : ਭਲਕੇ ਹੋਵੇਗੀ ਕਿਸਾਨ ਜੱਥੇਬੰਦੀਆਂ ਦੀ CM ਚੰਨੀ ਨਾਲ ਅਹਿਮ ਮੀਟਿੰਗ ਹਾਲਾਂਕਿ ਪੰਜਾਬ ਰੋਡਵੇਜ਼ (Punjab Roadways) ਦੇ ਸਾਰੇ 18 ਡਿਪੂਆਂ ਵਿੱਚ ਨਵੀਆਂ ਬੱਸਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ...

2 dec cm channi

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Channi) ਨੇ ਕਿਸਾਨ ਜੱਥੇਬੰਦੀਆਂ ਨਾਲ ਮੀਟਿੰਗ ਕਰਨ ਦਾ ਐਲਾਨ ਕੀਤਾ ਹੈ। ਇਹ ਮੀਟਿੰਗ 23 ਦਸੰਬਰ ਨੂੰ ਸਵੇਰੇ 9:30 ਵਜੇ ਮੁੱਖ ਮੰਤਰੀ ਪੰਜਾਬ ਦੀ ਰਿਹਾਇਸ਼ ਵਿਖੇ ਕੀਤੀ ਜਾਵੇਗੀ।ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰ 32 ਕਿਸਾਨ ਜੱਥੇਬੰਦੀਆਂ ਨੂੰ ਮੀਟਿੰਗ ਲਈ ਸੱਦਾ ਦਿੱਤਾ ਹੈ।  ਦੱਸ ਦਈਏ ਕਿ ਕਿਸਾਨ ਯੂਨੀਅਨ ਦੇ ਲੀਡਰਾਂ ਨੇ ਦੇਰ ਸ਼ਾਮ ਮੀਟਿੰਗ ਲਈ ਸੱਦਾ ਮਿਲਣ ਮਗਰੋਂ ਡੀਸੀ ਦਫ਼ਤਰਾਂ ਦਾ ਘਿਰਾਓ ਸਮਾਪਤ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਧਰਨੇ ਪਹਿਲਾਂ ਵਾਂਗ ਜਾਰੀ ਰਹਿਣਗੇ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ 13 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਘੇਰੇ ਹਨ। ਇਸ ਤੋਂ ਇਲਾਵਾ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 4 ਜ਼ਿਲ੍ਹਿਆਂ ਵਿੱਚ ਰੇਲ ਪਟੜੀਆਂ ’ਤੇ ਦਿੱਤੇ ਧਰਨਿਆਂ ਕਰਕੇ ਅੱਧੇ ਸੂਬੇ ਵਿੱਚ ਅੱਜ ਤੀਜੇ ਦਿਨ ਵੀ ਰੇਲਾਂ ਦੀ ਆਵਾਜਾਈ ਠੱਪ ਹੈ। ਰੇਲਵੇ ਵਿਭਾਗ ਨੇ ਅਹਿਮ ਰੂਟਾਂ ’ਤੇ ਗੱਡੀਆਂ ਰੱਦ ਵੀ ਕਰ ਦਿੱਤੀਆਂ ਹਨ। ਅੱਜ 25 ਕਿਸਾਨ ਜੱਥੇਬੰਦੀਆਂ ਮੀਟਿੰਗ ਕਰਣਗੀਆਂ।

21 dec 6

ਚੰਡੀਗੜ੍ਹ : ਕੁੜੀਆਂ ਲਈ ਵਿਆਹ ਦੀ ਘੱਟੋ-ਘੱਟ ਉਮਰ ਵਧਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ (Punjab & Haryana High Court) ਨੇ ਹਾਲ ਹੀ ਵਿੱਚ ਇੱਕ ਮਾਮਲੇ ਵਿੱਚ ਕਿਹਾ ਹੈ ਕਿ 21 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਪੁਰਸ਼ ਵਿਆਹ ਨਹੀਂ ਕਰ ਸਕਦਾ, ਪਰ ਉਹ 18 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਵੇ ਤਾਂ ਉਹ ਕਿਸੇ ਵੱਡੀ ਉਮਰ ਦੀ ਔਰਤ ਨਾਲ ਆਪਣੀ ਸਹਿਮਤੀ ਦੇ ਨਾਲ ਇਕ ਜੋੜੇ ਦੇ ਨਾਲ ਰਹਿ ਸਕਦਾ ਹੈ। ਜੋੜਾ ਹਾਈ ਕੋਰਟ ਦਾ ਇਹ ਫੈਸਲਾ ਸੁਪਰੀਮ ਕੋਰਟ ਦੇ ਮਈ 2018 ਦੇ ਉਸ ਫੈਸਲੇ ਦੇ ਸੰਦਰਭ ਵਿੱਚ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਕੋਈ ਵੀ ਨੌਜਵਾਨ ਜੋੜਾ ਬਿਨਾਂ ਵਿਆਹ ਦੇ ਇਕੱਠੇ ਰਹਿ ਸਕਦਾ ਹੈ। Also Read : ਪੰਜਾਬ 'ਚ ਦਿਨੋਂ-ਦਿਨ ਵੱਧ ਰਿਹੈ ਠੰਡ ਦਾ ਕਹਿਰ, 24-25 ਦਸੰਬਰ ਨੂੰ ਮੀਂਹ ਦੀ ਸੰਭਾਵਨਾ ਹਾਈਕੋਰਟ ਵਿੱਚ ਪੰਜਾਬ ਦੇ ਗੁਰਦਾਸਪੁਰ (Gurdaspur) ਜ਼ਿਲ੍ਹੇ ਦੇ ਇੱਕ ਨੌਜਵਾਨ ਜੋੜੇ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕੀਤੀ ਜਾ ਰਹੀ ਸੀ। ਲਿਵ-ਇਨ ਰਿਲੇਸ਼ਨਸ਼ਿਪ (Liv in Relationship) 'ਚ ਰਹਿਣ ਵਾਲੇ ਜੋੜੇ ਨੇ ਇਸ ਪਟੀਸ਼ਨ ਰਾਹੀਂ ਸੁਰੱਖਿਆ ਦੀ ਮੰਗ ਕੀਤੀ ਹੈ। ਦੋਵਾਂ ਦੀ ਉਮਰ 18 ਸਾਲ ਤੋਂ ਵੱਧ ਹੈ। ਨੌਜਵਾਨ ਦੀ ਉਮਰ 18 ਸਾਲ ਹੈ ਪਰ ਹਿੰਦੂ ਮੈਰਿਜ ਐਕਟ ਤਹਿਤ ਕਾਨੂੰਨੀ ਤੌਰ 'ਤੇ ਉਹ 21 ਸਾਲ ਦੀ ਉਮਰ ਤੱਕ ਵਿਆਹ ਨਹੀਂ ਕਰ ਸਕਦਾ।ਇਸ ਤੋਂ ਬਾਅਦ ਨੌਜਵਾਨ ਜੋੜੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਸੁਰੱਖਿਆ ਦੀ ਮੰਗ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਆਪਣੀ ਜਾਨ ਦਾ ਖਤਰਾ ਹੈ। Also Read : ਪਾਕਿਸਤਾਨੀ ਕ੍ਰਿਕਟਰ 'ਤੇ ਲੱਗੇ ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼, FIR ਦਰਜ ਇਹ ਉਨ੍ਹਾਂ ਦੇ ਰਿਸ਼ਤੇ ਬਾਰੇ ਹੈ। ਨੌਜਵਾਨ ਜੋੜੇ ਦੇ ਵਕੀਲ ਨੇ ਅਦਾਲ...

21 dec 5

ਚੰਡੀਗੜ੍ਹ : ਪਹਾੜਾਂ 'ਤੇ ਬਰਫਬਾਰੀ ਦੇ ਵਿਚਕਾਰ ਮੈਦਾਨੀ ਇਲਾਕਿਆਂ 'ਚ ਸੀਤ ਲਹਿਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਠੰਡ ਨਾਲ ਕੰਬ ਰਹੀ ਹੈ। ਪੰਜਾਬ ਅਤੇ ਹਰਿਆਣਾ ਵੀ ਸਰਦੀ ਦਾ ਵੀ ਕਹਿਰ ਵੱਧ ਗਿਆ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਵੀ ਠੰਡ ਵਧ ਗਈ ਹੈ। ਤ੍ਰੇਲ ਦੀਆਂ ਬੂੰਦਾਂ ਰਾਜਸਥਾਨ ਵਿੱਚ ਕਸ਼ਮੀਰ ਵਾਂਗ ਬਰਫ਼ ਬਣ ਰਹੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਪੱਛਮੀ ਰਾਜਸਥਾਨ ’ਚ 24 ਅਤੇ 25 ਦਸੰਬਰ ਨੂੰ ਸੰਘਣੀ ਧੁੰਦ ਤੋਂ ਲੋਕ ਬਚ ਕੇ ਰਹਿਣ। ਉਧਰ ਪੰਜਾਬ ਅਤੇ ਹਰਿਆਣਾ ਸੀਤ ਲਹਿਰ ਦੀ ਜਕੜ ’ਚ ਹਨ। ਮੈਦਾਨੀ ਇਲਾਕਿਆਂ ’ਚ ਹਰਿਆਣਾ ਦਾ ਹਿਸਾਰ ਘੱਟੋ ਘੱਟ ਤਾਪਮਾਨ 0.2 ਡਿਗਰੀ ਨਾਲ ਸਭ ਤੋਂ ਠੰਢਾ ਰਿਹਾ ਜਦਕਿ ਪੰਜਾਬ ਦੇ ਮੋਗਾ ’ਚ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਮ੍ਰਿਤਸਰ ’ਚ ਪਾਰਾ 0.8 ਡਿਗਰੀ ਸੈਲਸੀਅਸ ਦਰਜ ਹੋਇਆ। ਬਠਿੰਡਾ (0.9 ਡਿਗਰੀ), ਫਰੀਦਕੋਟ (1.1 ਡਿਗਰੀ), ਜਲੰਧਰ (2.6), ਪਟਿਆਲਾ (3.9) ਅਤੇ ਲੁਧਿਆਣਾ (4.4) ’ਚ ਵੀ ਹੱਢ ਚੀਰਵੀਂ ਠੰਢ ਨੇ ਲੋਕਾਂ ਨੂੰ ਪ੍ਰੇਸ਼ਾਨ ਕੀਤਾ। ਦੋਵੇਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਤਾਪਮਾਨ 3.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। Also Read : ਪਾਕਿਸਤਾਨੀ ਕ੍ਰਿਕਟਰ 'ਤੇ ਲੱਗੇ ਨਾਬਾਲਗ ਨਾਲ ਜਬਰ-ਜ਼ਨਾਹ ਦੇ ਦੋਸ਼, FIR ਦਰਜ ਮੱਧ ਪ੍ਰਦੇਸ਼ 'ਚ ਵੀ ਲੋਕ ਠੰਡ ਨਾਲ ਕੰਬ ਰਹੇ ਹਨ।ਕਸ਼ਮੀਰ ਤੋਂ ਲੈ ਕੇ ਰਾਜਸਥਾਨ ਤੱਕ ਉੱਤਰੀ ਭਾਰਤ ਦੇ ਰਾਜਾਂ ਦੇ ਕਈ ਸ਼ਹਿਰਾਂ ਵਿੱਚ ਤਾਪਮਾਨ ਮਾਈਨਸ ਤੱਕ ਪਹੁੰਚ ਗਿਆ ਹੈ।ਅੱਜ ਤੋਂ ਘਾਟੀ ਵਿਚ 40 ਦਿਨਾਂ ਦਾ ਸਰਦੀਆਂ ਦਾ ਦੌਰ ‘ਚਿੱਲਈ ਕਲਾਂ’ ਸ਼ੁਰੂ ਹੋ ਰਿਹਾ ਹੈ। ਜਨਵਰੀ ਵਿਚ ਖ਼ਤਮ ਹੋਣ ਵਾਲੇ ਚਿੱਲਈ ਕਲਾਂ ਦੌਰਾਨ ਡਲ ਝੀਲ ਸਮੇਤ ਉਪ-ਜ਼ੀਰੋ ਤਾਪਮਾਨ ਵਾਲੇ ਸਾਰੇ ਜਲ-ਸਥਾਨ ਜੰਮ ਜਾਂਦੇ ਹਨ | Also Read : ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਅੰਮ੍ਰਿਤਸਰ-ਨਵੀਂ ਦਿੱਲੀ ਰੇਲ ਮਾਰਗ ਹੋਇਆ ਪ੍ਰਭਾਵਿਤ ਦਸੰਬਰ ਦੇ ਅੱਧ ਤੋਂ ਬਾਅਦ ਠੰਡ ਦਾ ਮਿਜਾਜ਼ ਇੰਨਾ ਤੇਜ਼ੀ ਨਾਲ ਬਦਲਿਆ ਕਿ ਤਾਪਮਾਨ 'ਚ ਗਿਰਾਵਟ ਨਾਲ ਉੱਤਰੀ ਭਾਰਤ ਦੇ ਰਾਜਾਂ 'ਚ ਠੰਡ ਵਧ ਗਈ ਹੈ। ਸੀਤ ਲਹਿਰ ਦਾ ਅਜਿਹਾ ਪ੍ਰਭਾਵ ਹੈ ਕਿ ਦਿਨ ਵਿੱਚ ਧੁੱਪ ਹੋਣ ਦੇ ਬਾਵਜੂਦ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ (IMD) ਮੁਤਾਬਕ ਰਾਜਸਥਾਨ ਅਤੇ ਮੈਦਾਨੀ ਇਲਾਕਿਆਂ 'ਚ ਠੰਢ ਦਾ ਕਾਰਨ ਪਹਾੜਾਂ 'ਤੇ ਬਰਫਬਾਰੀ ਹੈ। Also Read : ਕੈਨੇਡਾ ਨੇ ਫਿਰ ਤੋੜੇ ਰਿਕਾਰਡ, ਨਵੰਬਰ ਮਹੀਨੇ 47,000 ਪ੍ਰਵਾਸੀਆਂ ਦਾ ਸੁਪਨਾ ਕੀਤਾ ਸਾਕਾਰ ਸ੍ਰੀਨਗਰ ਵਿੱਚ ਪਾਰਾ ਮਾਈਨਸ 6 ਡਿਗਰੀ ਤੱਕ ਪਹੁੰਚ ਗਿਆਸ੍ਰੀਨਗਰ ਵਿੱਚ ਪਾਰਾ -6 ਡਿਗਰੀ ਤੱਕ ਪਹੁੰਚ ਗਿਆ ਹੈ। ਘਾਟੀ ਦੇ ਹੋਰ ਖੇਤਰਾਂ ਵਿੱਚ ਵੀ ਇਹੋ ਸਥਿਤੀ ਹੈ। ਸ਼ੋਪੀਆਂ ਜ਼ਿਲ੍ਹੇ ਦੇ ਕਈ ਇਲਾਕਿਆਂ ਵਿੱਚ ਪਾਣੀ ਦੀਆਂ ਪਾਈਪਾਂ ਜਾਮ ਹੋਣ ਕਾ...