ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਚੋਣਾਂ (Municipal elections) ਦੇ ਨਤੀਜੇ ਅੱਜ ਯਾਨੀ ਸੋਮਵਾਰ ਨੂੰ ਐਲਾਨੇ ਜਾ ਰਹੇ ਹਨ। ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਚੋਣਾਂ ਵੀ ਖਾਸ ਮੰਨੀਆਂ ਜਾ ਰਹੀਆਂ ਹਨ। ਚੰਡੀਗੜ੍ਹ ਨਗਰ ਨਿਗਮ ਦੇ ਕੁੱਲ 35 ਵਾਰਡਾਂ ਵਿੱਚ 24 ਦਸੰਬਰ ਨੂੰ ਵੋਟਾਂ ਪਈਆਂ ਸਨ। 35 ਵਾਰਡਾਂ ਵਿੱਚ ਕੁੱਲ 203 ਉਮੀਦਵਾਰ ਚੋਣ ਲੜ ਰਹੇ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਆਪਣਾ ਦਬਦਬਾ ਕਾਇਮ ਰੱਖਿਆ ਤੇ ਚੋਣਾਂ ਵਿਚ 14 ਸੀਟਾਂ ਉੱਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਭਾਜਪਾ ਨੇ 12, ਕਾਂਗਰਸ ਨੇ 8 ਤੇ ਸ਼੍ਰੋਮਣੀ ਅਕਾਲੀ ਦਲ ਨੇ 1 ਸੀਟ ਉੱਤੇ ਜਿੱਤ ਦਰਜ ਕੀਤੀ।
ਚੋਣਾਂ ਦਾ ਹਾਲ
* ਵਾਰਡ 1 ਤੋਂ ਆਮ ਆਦਮੀ ਪਾਰਟੀ ਦੀ ਜਸਵਿੰਦਰ ਕੌਰ ਨੇ ਭਾਜਪਾ ਦੀ ਮਨਜੀਤ ਕੌਰ ਨੂੰ 1009 ਵੋਟਾਂ ਨਾਲ ਹਰਾਇਆ।
* ਵਾਰਡ 2 ਤੋਂ ਭਾਜਪਾ ਦੇ ਮਹੇਸ਼ਇੰਦਰ ਸਿੰਘ ਸਿੱਧੂ 11 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਕਾਂਗਰਸ ਦੇ ਹਰਮੋਹਿੰਦਰ ਸਿੰਘ ਲੱਕੀ ਨੂੰ ਹਰਾਇਆ।
* ਵਾਰਡ 3 ਵਿੱਚ ਭਾਜਪਾ ਦੇ ਦਲੀਪ ਸ਼ਰਮਾ ਨੇ ਕਾਂਗਰਸ ਦੇ ਰਵੀ ਕੁਮਾਰ ਨੂੰ 90 ਵੋਟਾਂ ਨਾਲ ਹਰਾਇਆ।
* ਵਾਰਡ 4 ਤੋਂ ਆਮ ਆਦਮੀ ਪਾਰਟੀ ਦੀ ਸੁਮਨ ਦੇਵੀ ਨੇ ਭਾਜਪਾ ਦੀ ਸਵਿਤਾ ਗੁਪਤਾ ਨੂੰ 12 ਵੋਟਾਂ ਨਾਲ ਹਰਾਇਆ।
* ਵਾਰਡ 5 ਵਿੱਚ ਕਾਂਗਰਸ ਦੀ ਦਰਸ਼ਨਾ ਨੇ ਭਾਜਪਾ ਦੀ ਨੀਤਿਕਾ ਗੁਪਤਾ ਨੂੰ 2737 ਵੋਟਾਂ ਨਾਲ ਹਰਾਇਆ।
* ਵਾਰਡ 6 ਤੋਂ ਭਾਜਪਾ ਦੀ ਸਰਬਜੀਤ ਕੌਰ ਨੇ ਕਾਂਗਰਸ ਦੀ ਮਮਤਾ ਗਿਰੀ ਨੂੰ 502 ਵੋਟਾਂ ਨਾਲ ਹਰਾਇਆ।
* ਵਾਰਡ 7 ਤੋਂ ਭਾਜਪਾ ਦੇ ਮਨੋਜ ਕੁਮਾਰ ਨੇ ਕਾਂਗਰਸ ਦੇ ਓਮ ਪ੍ਰਕਾਸ਼ ਨੂੰ 784 ਵੋਟਾਂ ਨਾਲ ਹਰਾਇਆ।
* ਵਾਰਡ 8 ਤੋਂ ਭਾਜਪਾ ਦੇ ਹਰਜੀਤ ਸਿੰਘ ਨੇ ਕਾਂਗਰਸ ਦੇ ਕੇਐੱਸ ਠਾਕੁਰ ਨੂੰ 682 ਵੋਟਾਂ ਨਾਲ ਹਰਾਇਆ।
* ਵਾਰਡ 9 ਤੋਂ ਭਾਜਪਾ ਦੀ ਬਿਮਲਾ ਦੂਬੇ ਨੇ ਆਜ਼ਾਦ ਮਨਪ੍ਰੀਤ ਕੌਰ ਨੂੰ 1795 ਵੋਟਾਂ ਦੇ ਫਰਕ ਨਾਲ ਹਰਾਇਆ।
* ਵਾਰਡ 10 ਤੋਂ ਕਾਂਗਰਸ ਦੀ ਹਰਪ੍ਰੀਤ ਕੌਰ ਬਬਲਾ ਨੇ ਭਾਜਪਾ ਦੀ ਰਾਸ਼ੀ ਭਸੀਨ ਨੂੰ 3103 ਵੋਟਾਂ ਨਾਲ ਹਰਾਇਆ।
* ਵਾਰਡ 11 ਤੋਂ ਭਾਜਪਾ ਦੇ ਅਨੂਪ ਗੁਪਤਾ ਨੇ ਆਮ ਆਦਮੀ ਪਾਰਟੀ ਦੇ ਓਂਕਾਰ ਸਿੰਘ ਔਲਖ ਨੂੰ 167 ਵੋਟਾਂ ਨਾਲ ਹਰਾਇਆ।
* ਵਾਰਡ 12 ਵਿੱਚ ਭਾਜਪਾ ਦੇ ਸੌਰਭ ਜੋਸ਼ੀ ਨੇ ਕਾਂਗਰਸ ਦੀ ਦੀਪਾ ਅਸ਼ਧੀਰ ਦੂਬੇ ਨੂੰ 1017 ਵੋਟਾਂ ਨਾਲ ਹਰਾਇਆ।
* ਵਾਰਡ 13 ਤੋਂ ਕਾਂਗਰਸ ਦੇ ਸਚਿਨ ਗਾਲਵ ਨੇ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਚੰਦਰਮੁਖੀ ਸ਼ਰਮਾ ਨੂੰ 285 ਵੋਟਾਂ ਨਾਲ ਹਰਾਇਆ।
* ਵਾਰਡ 14 ਤੋਂ ਭਾਜਪਾ ਦੇ ਕੁਲਜੀਤ ਸਿੰਘ ਸੰਧੂ ਨੇ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਨੂੰ 255 ਵੋਟਾਂ ਨਾਲ ਹਰਾਇਆ।
* ਵਾਰਡ 15 ਤੋਂ ਆਮ ਆਦਮੀ ਪਾਰਟੀ ਦੇ ਰਾਮਚੰਦਰ ਯਾਦਵ ਨੇ ਕਾਂਗਰਸ ਦੇ ਧੀਰਜ ਗੁਪਤਾ ਨੂੰ 178 ਵੋਟਾਂ ਨਾਲ ਹਰਾਇਆ।
* ਵਾਰਡ 16 ਤੋਂ ਆਮ ਆਦਮੀ ਪਾਰਟੀ ਦੀ ਪੂਨਮ ਨੇ ਭਾਜਪਾ ਦੀ ਊਸ਼ਾ ਨੂੰ 993 ਵੋਟਾਂ ਨਾਲ ਹਰਾਇਆ।
* ਵਾਰਡ 17 ਤੋਂ ਆਮ ਆਦਮੀ ਪਾਰਟੀ ਦੇ ਦਮਨਪ੍ਰੀਤ ਸਿੰਘ ਨੇ ਭਾਜਪਾ ਦੇ ਰਵੀਕਾਂਤ ਸ਼ਰਮਾ ਨੂੰ 828 ਵੋਟਾਂ ਨਾਲ ਹਰਾਇਆ।
* ਵਾਰਡ 18 ਤੋਂ ਆਮ ਆਦਮੀ ਪਾਰਟੀ ਦੀ ਤਰੁਣਾ ਮਹਿਤਾ ਨੇ ਭਾਜਪਾ ਦੀ ਸੁਨੀਤਾ ਧਵਨ ਨੂੰ 1516 ਵੋਟਾਂ ਨਾਲ ਹਰਾਇਆ।
* ਵਾਰਡ 19 ਤੋਂ ਆਮ ਆਦਮੀ ਪਾਰਟੀ ਦੀ ਨੇਹਾ ਨੇ ਕਾਂਗਰਸ ਦੇ ਕਮਲੇਸ਼ ਨੂੰ 804 ਵੋਟਾਂ ਨਾਲ ਹਰਾਇਆ।
* ਵਾਰਡ 20 ਤੋਂ ਕਾਂਗਰਸ ਦੇ ਗੁਰਚਰਨਜੀਤ ਸਿੰਘ ਨੇ ਆਜ਼ਾਦ ਉਮੀਦਵਾਰ ਕ੍ਰਿਪਾਨੰਦ ਠਾਕੁਰ ਨੂੰ 269 ਵੋਟਾਂ ਨਾਲ ਹਰਾਇਆ।
* ਵਾਰਡ 21 ਤੋਂ ਆਮ ਆਦਮੀ ਪਾਰਟੀ ਦੇ ਜਸਬੀਰ ਸਿੰਘ ਜੇਤੂ ਰਹੇ ਹਨ। ਉਨ੍ਹਾਂ ਨੇ ਭਾਜਪਾ ਦੇ ਦੇਵੇਸ਼ ਮੋਦਗਿਲ ਨੂੰ 939 ਵੋਟਾਂ ਨਾਲ ਹਰਾਇਆ।
* ਵਾਰਡ 22 ਤੋਂ ਆਮ ਆਦਮੀ ਪਾਰਟੀ ਦੀ ਅੰਜੂ ਕਤਿਆਲ ਨੇ ਭਾਜਪਾ ਦੀ ਹੀਰਾ ਨੇਗੀ ਨੂੰ 76 ਵੋਟਾਂ ਨਾਲ ਹਰਾਇਆ।
* ਵਾਰਡ ਨੰਬਰ 23 ਤੋਂ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਨੇ ਕਾਂਗਰਸ ਦੀ ਰਵਿੰਦਰ ਕੌਰ ਨੂੰ 681 ਵੋਟਾਂ ਨਾਲ ਹਰਾਇਆ।
* ਵਾਰਡ 24 ਤੋਂ ਕਾਂਗਰਸ ਦੇ ਜਸਬੀਰ ਸਿੰਘ ਨੇ ਭਾਜਪਾ ਦੇ ਸਚਿਨ ਕੁਮਾਰ ਨੂੰ 997 ਵੋਟਾਂ ਨਾਲ ਹਰਾਇਆ।
* ਵਾਰਡ 25 ਤੋਂ ਆਮ ਆਦਮੀ ਪਾਰਟੀ ਦੇ ਯੋਗੇਸ਼ ਢੀਂਗਰਾ ਨੇ ਭਾਜਪਾ ਦੇ ਵਿਜੇ ਕੌਸ਼ਲ ਰਾਣਾ ਨੂੰ 315 ਵੋਟਾਂ ਨਾਲ ਹਰਾਇਆ।
* ਵਾਰਡ 26 ਤੋਂ ਆਮ ਆਦਮੀ ਪਾਰਟੀ ਦੇ ਕੁਲਦੀਪ ਕੁਮਾਰ ਨੇ ਕਾਂਗਰਸ ਦੇ ਜਤਿੰਦਰ ਕੁਮਾਰ ਨੂੰ 1440 ਵੋਟਾਂ ਨਾਲ ਹਰਾਇਆ।
* ਵਾਰਡ 27 ਤੋਂ ਕਾਂਗਰਸ ਦੇ ਗੁਰਬਖਸ਼ ਰਾਵਤ ਨੇ ਭਾਜਪਾ ਦੇ ਰਵਿੰਦਰ ਸਿੰਘ ਰਾਵਤ ਨੂੰ 2,862 ਵੋਟਾਂ ਨਾਲ ਹਰਾਇਆ।
* ਵਾਰਡ 28 ਤੋਂ ਕਾਂਗਰਸ ਦੀ ਨਿਰਮਲਾ ਦੇਵੀ ਨੇ ਭਾਜਪਾ ਦੀ ਜਸਵਿੰਦਰ ਕੌਰ ਲੱਡੂ ਨੂੰ 2568 ਵੋਟਾਂ ਨਾਲ ਹਰਾਇਆ।
* ਵਾਰਡ 29 ਤੋਂ ਆਮ ਆਦਮੀ ਪਾਰਟੀ ਦੇ ਮਨੁਹਰ ਨੇ ਭਾਜਪਾ ਦੇ ਰਵਿੰਦਰ ਕੁਮਾਰ ਨੂੰ 2728 ਵੋਟਾਂ ਨਾਲ ਹਰਾਇਆ।
* ਵਾਰਡ 30 ਤੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਹਰਦੀਪ ਸਿੰਘ ਨੇ ਕਾਂਗਰਸ ਦੇ ਅਤਿੰਦਰਜੀਤ ਸਿੰਘ ਨੂੰ 2,145 ਵੋਟਾਂ ਨਾਲ ਹਰਾਇਆ।
* ਵਾਰਡ 31 ਤੋਂ ਆਪ ਦੇ ਲਖਬੀਰ ਸਿੰਘ ਨੇ ਭਾਜਪਾ ਦੇ ਭਰਤ ਕੁਮਾਰ ਨੂੰ 1,062 ਵੋਟਾਂ ਨਾਲ ਹਰਾਇਆ।
* ਵਾਰਡ 32 ਤੋਂ ਭਾਜਪਾ ਦੇ ਜਸ਼ਨਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੰਜੀਵ ਕੋਛੜ ਨੂੰ 940 ਵੋਟਾਂ ਨਾਲ ਹਰਾਇਆ।
* ਵਾਰਡ 33 ਤੋਂ ਭਾਜਪਾ ਦੇ ਕੰਵਰਜੀਤ ਸਿੰਘ ਨੇ ਕਾਂਗਰਸ ਦੇ ਵਿਜੇ ਸਿੰਘ ਰਾਣਾ ਨੂੰ 742 ਵੋਟਾਂ ਨਾਲ ਹਰਾਇਆ।
* ਵਾਰਡ 34 ਤੋਂ ਕਾਂਗਰਸ ਦੇ ਗੁਰਪ੍ਰੀਤ ਸਿੰਘ ਨੇ ਭਾਜਪਾ ਦੇ ਭੁਪਿੰਦਰ ਸ਼ਰਮਾ ਨੂੰ 9 ਵੋਟਾਂ ਨਾਲ ਹਰਾਇਆ।
* ਵਾਰਡ 35 ਤੋਂ ਭਾਜਪਾ ਦੇ ਰਜਿੰਦਰ ਕੁਮਾਰ ਸ਼ਰਮਾ ਨੇ ਆਮ ਆਦਮੀ ਪਾਰਟੀ ਦੇ ਜਗਜੀਵਨ ਜੀਤ ਸਿੰਘ ਨੂੰ 474 ਵੋਟਾਂ ਨਾਲ ਹਰਾਇਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर