LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਰੋਡਵੇਜ਼ ਬੱਸਾਂ ਦੀ ਬਦਲੀ ਨੁਹਾਰ, ਚੰਡੀਗੜ੍ਹ ਪਹੁੰਚੀਆਂ ਨਵੀਆਂ ਬੱਸਾਂ

22 dec 11

ਚੰਡੀਗੜ੍ਹ : ਇੱਕ ਵਾਰ ਫਿਰ ਪੰਜਾਬ ਰੋਡਵੇਜ਼ ਦੀਆਂ ਸਰਕਾਰੀ ਬੱਸਾਂ ਦਾ ਰੰਗ ਬਦਲ ਦਿੱਤਾ ਗਿਆ ਹੈ।ਆਉਣ ਵਾਲੇ ਦਿਨਾਂ 'ਚ ਸੜਕਾਂ 'ਤੇ ਚੱਲਣ ਵਾਲੀਆਂ ਸਰਕਾਰੀ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੰਗ ਲਾਲ ਅਤੇ ਚਿੱਟਾ ਹੋਵੇਗਾ। ਪੰਜਾਬ ਵਿੱਚ ਪੰਜਾਬ ਰੋਡਵੇਜ਼ (Punjab Roadways) ਅਤੇ ਪੀਆਰਟੀਸੀ (PRTC) ਦੇ ਵੇੜ੍ਹੇ ਵਿੱਚ 842 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਪੰਜਾਬ ਰੋਡਵੇਜ਼ ਦੇ ਵੇੜ੍ਹੇ ਵਿੱਚ 587 ਨਵੀਆਂ ਬੱਸਾਂ ਸ਼ਾਮਲ ਹੋਣਗੀਆਂ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਪਹਿਲੇ ਬੈਚ ਵਿੱਚ ਸ਼ਾਮਲ ਕੁਝ ਬੱਸਾਂ ਜੈਪੁਰ ਤੋਂ ਤਿਆਰ ਹੋ ਕੇ ਚੰਡੀਗੜ੍ਹ ਪੁੱਜ ਗਈਆਂ ਹਨ, ਜਿਨ੍ਹਾਂ ਵਿੱਚ ਹੁਣ ਬੱਸਾਂ ਦਾ ਰੰਗ ਸਲੇਟੀ ਤੇ ਚਿੱਟੇ ਦੀ ਥਾਂ ਲਾਲ ਤੇ ਚਿੱਟਾ ਦਿਖਾਈ ਦੇ ਰਿਹਾ ਹੈ।

Also Read : ਜਲੰਧਰ : PNB ਬੈਂਕ 'ਚ ਗੰਨ ਪੁਆਇੰਟ 'ਤੇ ਲੱਖਾਂ ਦੀ ਲੁੱਟ

ਇਨ੍ਹਾਂ ਵਿੱਚੋਂ 10 ਦੇ ਕਰੀਬ ਬੱਸਾਂ ਜੋ ਚੰਡੀਗੜ੍ਹ ਪਹੁੰਚ ਚੁੱਕੀਆਂ ਹਨ, ਨੂੰ ਮੁੱਢਲੇ ਪੜਾਅ ਵਿੱਚ ਸ੍ਰੀ ਮੁਕਤਸਰ ਸਾਹਿਬ ਡਿਪੂ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ, ਹਾਲਾਂਕਿ ਇਨ੍ਹਾਂ ਬੱਸਾਂ ਨੂੰ ਡਿਪੂ ਲਈ ਰਵਾਨਾ ਕਰਨ ਤੋਂ ਪਹਿਲਾਂ ਸਰਕਾਰੀ ਝੰਡੀ ਦੀ ਰਸਮ ਵੀ ਅਦਾ ਕੀਤੀ ਜਾਵੇਗੀ,ਫਲੈਗ ਆਫ ਨੂੰ ਪਰ ਅਜੇ ਤੱਕ ਕੁਝ ਫਾਈਨਲ ਨਹੀਂ ਹੋਇਆ ਹੈ।ਇਹ ਪਹਿਲੀ ਵਾਰ ਨਹੀਂ ਹੈ। ਜਦੋਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਰੰਗ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਰੋਡਵੇਜ਼ ਦੇ ਵਿੱਚ ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਉਨ੍ਹਾਂ ਦਾ ਰੰਗ ਬਦਲਿਆ ਗਿਆ ਹੈ। ਬੱਸਾਂ ਤਿਆਰ ਕਰਨ ਵਾਲੀ ਅਫ਼ਸਰਸ਼ਾਹੀ ਆਪਣੀ ਮਰਜ਼ੀ ਅਨੁਸਾਰ ਰੰਗ-ਰੋਗਨ ਕਰ ਰਹੀ ਹੈ ਪਰ ਇਸ ਕਾਰਨ ਸ਼ੁਰੂਆਤੀ ਦਿਨਾਂ ਵਿੱਚ ਹੀ ਸਰਕਾਰੀ ਬੱਸਾਂ ਦੀ ਪਛਾਣ ਨੂੰ ਲੈ ਕੇ ਸਵਾਰੀਆਂ ਵਿੱਚ ਭਾਰੀ ਭੰਬਲਭੂਸਾ ਬਣਿਆ ਹੋਇਆ ਹੈ।

Also Read : ਭਲਕੇ ਹੋਵੇਗੀ ਕਿਸਾਨ ਜੱਥੇਬੰਦੀਆਂ ਦੀ CM ਚੰਨੀ ਨਾਲ ਅਹਿਮ ਮੀਟਿੰਗ

ਹਾਲਾਂਕਿ ਪੰਜਾਬ ਰੋਡਵੇਜ਼ (Punjab Roadways) ਦੇ ਸਾਰੇ 18 ਡਿਪੂਆਂ ਵਿੱਚ ਨਵੀਆਂ ਬੱਸਾਂ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਇੱਕ ਅੰਦਾਜ਼ੇ ਅਨੁਸਾਰ ਹਰੇਕ ਡਿਪੂ ਨੂੰ 30 ਦੇ ਕਰੀਬ ਨਵੀਆਂ ਬੱਸਾਂ ਮਿਲ ਸਕਦੀਆਂ ਹਨ। ਨਵੀਆਂ ਬੱਸਾਂ ਚਲਾਉਣ ਲਈ ਡਿਪੂ ਪੱਧਰ ’ਤੇ ਸਟਾਫ਼ ਦਾ ਪ੍ਰਬੰਧ ਸ਼ੁਰੂ ਕਰ ਦਿੱਤਾ ਗਿਆ ਹੈ।

In The Market