LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੈਕਸੀਨ ਨੂੰ ਲੈ ਕੇ ਚੰਡੀਗੜ੍ਹ ਵਿਚ ਲਾਗੂ ਹੋਣਗੇ ਨਵੇਂ ਨਿਯਮ, ਲੱਗੇਗਾ ਜੁਰਮਾਨਾ

24d chandigarh

ਚੰਡੀਗੜ੍ਹ : ਯੂ.ਟੀ. (UT) ਵਿਚ ਨਵੇਂ ਸਾਲ 'ਤੇ ਕੋਵਿਡ ਵੈਕਸੀਨ (Covid vaccine) ਦਾ ਪਹਿਰਾ ਰਹੇਗਾ। ਕੋਰੋਨਾ (Corona) ਦੇ ਵੱਧਦੇ ਕੇਸ ਦੇਖਦੇ ਹੋਏ ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਨੇ ਸਖ਼ਤੀ ਕਰ ਦਿੱਤੀ ਹੈ। ਇਕ ਜਨਵਰੀ ਤੋਂ ਹੁਣ ਜਿਨ੍ਹਾਂ ਲੋਕਾਂ ਨੂੰ ਕੋਵਿਡ ਵੈਕਸੀਨ (Chandigarh Administration) ਦੀ ਡਬਲ ਡੋਜ਼ (Double dose) ਨਹੀਂ, ਉਨ੍ਹਾਂ ਨੂੰ 500 ਰੁਪਏ ਦਾ ਜੁਰਮਾਨਾ ਦੇਣਾ ਹੋਵੇਗਾ।ਇਸ ਤੋਂ ਇਲਾਵਾ ਬਿਨਾਂ ਵੈਕਸੀਨ (Without the vaccine) ਵਾਲੇ ਲੋਕਾਂ ਨੂੰ ਹੋਟਲ-ਬਾਰ ਦੇ ਨਾਲ ਸ਼ਾਪਿੰਗ ਕੰਪਲੈਕਸ  (Shopping complex) ਵਿਚ ਐਂਟਰੀ ਨਹੀਂ ਮਿਲੇਗੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਪਾਰਕ ਅਦਾਰਿਆਂ ਅਤੇ ਸਰਕਾਰੀ ਦਫਤਰਾਂ ਵਿਚ ਵੀ ਡਬਲ ਡੋਜ਼ ਵਾਲੇ ਮੁਲਾਜ਼ਮਾਂ ਨੂੰ ਹੀ ਐਂਟਰੀ ਮਿਲੇਗੀ।ਪਬਲਿਕ ਪਲੇਸ ਵਿਚ ਸਬਜ਼ੀ ਮੰਡੀ, ਗ੍ਰੇਨ ਮਾਰਕੀਟ, ਪਬਲਿਕ ਟਰਾਂਸਪੋਰਟ, ਪਾਰਕ, ਧਾਰਮਿਕ ਸਥਾਨਾਂ, ਮਾਲ, ਸ਼ਾਪਿੰਗ ਕੰਪਲੈਕਸ, ਹਾਟ, ਲੋਕਲ ਮਾਰਕੀਟ ਅਤੇ ਅਜਿਹੇ ਹੀ ਭੀੜਭਾੜ ਵਾਲੇ ਇਲਾਕਿਆਂ ਵਿਚ ਸਿਰਫ ਉਨ੍ਹਾਂ ਲੋਕਾਂ ਨੂੰ ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਵੈਕਸੀਨ ਦੀ ਡਬਲ ਡੋਜ਼ ਲੱਗੀ ਹੋਵੇ। Also Read : ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰ-ਅੰਦਾਜ਼, ਹੋ ਸਕਦੈ ਓਮੀਕ੍ਰੋਨ 

ਯੋਗ ਆਬਾਦੀ ਦੀ ਕੈਟੇਗਰੀ ਯਾਨੀ 18 ਸਾਲ ਤੋਂ ਜ਼ਿਆਦਾ ਉਮਰ ਵਾਲੇ ਲੋਕਾਂ 'ਤੇ ਇਹ ਸ਼ਰਤ ਲਾਗੂ ਹੋਵੇਗੀ। ਜੇਕਰ ਬਿਨਾਂ ਡਬਲ ਡੋਜ਼ ਦੇ ਕੋਈ ਮਿਲਿਆ ਤਾਂ ਉਸ ਨੂੰ 500 ਰੁਪਏ ਜੁਰਮਾਨਾ ਦੇਣਾ ਪਵੇਗਾ। ਡਬਲ ਡੋਜ਼ ਨਾਲ ਇਕ ਹੀ ਸੂਰਤ ਵਿਚ ਛੋਟ ਮਿਲੇਗੀ ਕਿ ਉਨ੍ਹਾਂ ਨੂੰ ਪਹਿਲੀ ਡੋਜ਼ ਲਗਵਾਈ ਹੈ ਪਰ ਦੂਜੀ ਦਾ ਅਜੇ ਟਾਈਮ ਨਹੀਂ ਹੋਇਆ ਹੈ। ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ, ਐਡੀਸ਼ਨਲ ਅਤੇ ਜੁਆਇੰਟ ਕਮਿਸ਼ਨਰ, ਨਗਰ ਨਿਗਮ, ਨਿਗਮ ਦੇ ਮੈਡੀਕਲ ਹੈਲਥ ਅਫਸਰ, ਚੰਡੀਗੜ੍ਹ ਪ੍ਰਸ਼ਾਸਨ ਵਲੋਂ ਅਧਿਕਾਰਤ ਮੈਡੀਕਲ ਅਫਸਰ, ਐੱਸ.ਐੱਚ.ਓ. ਇਸ ਦੇ ਚਲਾਨ ਕੱਟ ਸਕਦੇ ਹਨ। ਇਸ ਤੋਂ ਇਲਾਵਾ ਵੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਦੂਜੇ ਅਫਸਰਾਂ ਨੂੰ ਇਸ ਦੇ ਅਧਿਕਾਰ ਦੇ ਸਕਦੇ ਹਨ।ਚੰਡੀਗੜ੍ਹ ਸਥਿਤ ਸਾਰੇ ਸਰਕਾਰੀ, ਬੋਰਡ ਅਤੇ ਨਿਗਮ ਦੇ ਦਫਤਰ ਵਿਚ ਉਨ੍ਹਾਂ ਮੁਲਾਜ਼ਮਾਂ ਨੂੰ ਐਂਟਰੀ ਮਿਲੇਗੀ, ਜਿਨ੍ਹਾਂ ਨੂੰ ਵੈਕਸੀਨ ਦੀ ਡਬਲ ਡੋਜ਼ ਲੱਗੀ ਹੋਵੇ।ਇਨ੍ਹਾਂ ਵਿਚੋਂ ਉਨ੍ਹਾਂ ਨੂੰ ਹੀ ਛੋਟ ਮਿਲੇਗੀ, ਜਿਨ੍ਹਾਂ ਦੀ ਦੂਜੀ ਡੋਜ਼ ਦਾ ਟਾਈਮ ਨਹੀਂ ਹੋਇਆ ਹੈ। ਹੋਟਲ, ਬਾਰ, ਰੈਸਟੋਰੈਂਟ, ਮਾਲ, ਸ਼ਾਪਿੰਗ ਕੰਪਲੈਕਸ, ਸਿਨੇਮਾ ਹਾਲ, ਜਿਮ, ਫਿਟਨੈੱਸ, ਸੈਂਟਰ ਵਿਚ ਸਿਰਫ ਡਬਲ ਡੋਜ਼ ਵਾਲਿਆਂ ਨੂੰ ਐਂਟਰੀ ਮਿਲੇਗੀ ਜਿਨ੍ਹਾਂ ਨੂੰ ਇਕ ਡੋਜ਼ ਲੱਗੀ ਹੈ ਅਤੇ ਦੂਜੀ ਦਾ ਸਮਾਂ ਨਹੀਂ ਹੋਇਆ ਹੈ। Also Read : ਓਮੀਕ੍ਰੋਨ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਹਰਿਆਣਾ ਵਿਚ ਲੱਗਾ ਨਾਈਟ ਕਰਫਿਊ

ਕੋਵੀਸ਼ੀਲਡ ਲਈ 84 ਦਿਨ ਅਤੇ ਕੋਵੈਕਸੀਨ ਵਿਚ 28 ਦਿਨ ਦੀ ਛੋਟ
ਦੂਜੀ ਡੋਜ਼ ਦੀ ਸੂਰਤ ਵਿਚ ਉਨ੍ਹਾਂ ਨੂੰ ਹੀ ਛੋਟ ਮਿਲੇਗੀ, ਜਿਨ੍ਹਾਂ ਨੂੰ ਕੋਵੀਸ਼ੀਲਡ ਲੱਗੀ ਨੂੰ ਅਜੇ 84 ਦਿਨ ਨਹੀਂ ਹੋਏ ਹਨ। ਉਥੇ ਹੀ ਜੇਕਰ ਕੋਵੈਕਸੀਨ ਲਗਾਈ ਹੈ ਤਾਂ ਫਿਰ ਦੂਜੀ ਡੋਜ਼ ਲਈ 28 ਦਿਨ ਤੋਂ ਜ਼ਿਆਦਾ ਦਾ ਸਮਾਂ ਨਹੀਂ ਹੋਣਾ ਚਾਹੀਦਾ।ਬਾਹਰ ਨਿਕਲਦੇ ਸਮੇਂ ਲੋਕਾਂ ਨੂੰ ਡਬਲ ਡੋਜ਼ ਦਾ ਸਰਟੀਫਿਕੇਟ ਰੱਖਣਾ ਹੋਵੇਗਾ। ਲੋਕ ਸਰਟੀਫਿਕੇਟ ਦੇ ਪ੍ਰਿੰਟ ਆਊਟ ਤੋਂ ਇਲਾਵਾ ਮੋਬਾਇਲ ਵਿਚ ਵੀ ਇਸ ਦੀ ਕਾਪੀ ਰੱਖ ਸਕਦੇ ਹਨ। ਦੂਜੀ ਡੋਜ਼ ਅਜੇ ਡਿਊ ਨਹੀਂ ਹੈ, ਇਸ ਦੇ ਲਈ ਪਹਿਲੀ ਡੋਜ਼ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਜਿਨ੍ਹਾਂ ਕੋਲ ਸਮਾਰਟਫੋਨ ਨਹੀਂ ਹੈ, ਉਨ੍ਹਾਂ ਕੋਲ ਕੋਵਿਡ ਪੋਰਟਲ ਤੋਂ ਆਇਆ ਵੈਕਸੀਨ ਦੇ ਸਫਲਤਾਪੂਰਵਕ ਹੋਣ ਦਾ ਮੈਸੇਜ ਹੋਣਾ ਚਾਹੀਦਾ ਹੈ। ਵੈਕਸੀਨੇਸ਼ਨ ਸਟੇਟਸ ਦੀ ਜਾਂਚ ਲਈ ਅਰੋਗਿਆ ਸੇਤੂ ਐਪ ਹੋਣਾ ਚਾਹੀਦਾ ਹੈ।
 

In The Market