LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰ-ਅੰਦਾਜ਼, ਹੋ ਸਕਦੈ ਓਮੀਕ੍ਰੋਨ 

sardi zukam

ਨਵੀਂ ਦਿੱਲੀ : ਕੋਰੋਨਾ ਮਹਾਮਾਰੀ (Corona epidemic) ਦੀ ਪਿਛਲੀ ਲਹਿਰ ਵਿਚ ਸਰਦੀ ਖਾਂਸੀ (Cold cough) ਅਤੇ ਬੁਖਾਰ ਇਸ ਦੇ ਸਭ ਤੋਂ ਆਮ ਲੱਛਣਾਂ ਵਿਚੋਂ ਇਕ ਸਨ। ਠੰਡ ਦੇ ਮੌਸਮ ਵਿਚ ਵੀ ਜ਼ਿਆਦਾਤਰ ਲੋਕਾਂ ਨੂੰ ਇਹ ਸਮੱਸਿਆ ਹੋ ਜਾਂਦੀ ਹੈ। ਓਮੀਕ੍ਰੋਨ (Omicron) ਦੇ ਵੱਧਦੇ ਮਾਮਲਿਆਂ ਵਿਚਾਲੇ ਇਸ ਦੇ ਲੱਛਣ ਦੀ ਵੀ ਪਛਾਣ ਹੋਣੀ ਲਾਜ਼ਮੀ ਹੈ। ਸਿਹਤ ਮਾਹਰਾਂ (Health experts) ਮੁਤਾਬਕ ਓਮੀਕ੍ਰੋਨ (Omicron) ਦੇ ਦੋ ਲੱਛਣ ਆਮ ਸਰਦੀ-ਜ਼ੁਕਾਮ ਤੋਂ ਬਿਲਕੁਲ ਵੱਖ ਹਨ। ਇਸ ਦੀ ਪਚਾਣ ਕਰਕੇ ਇਸ ਨਵੇਂ ਵੈਰੀਅੰਟ (New variants) ਦੇ ਵਾਇਰਸ ਤੋਂ ਸਮਾਂ ਰਹਿੰਦਿਆਂ ਬੱਚਿਆ ਜਾ ਸਕਦਾ ਹੈ।

ਓਮੀਕ੍ਰੋਨ ਦੇ ਲੱਛਣਾਂ ਨੂੰ ਸਮਝਣ ਲਈ ਹੁਣ ਤੱਕ ਕਈ ਤਰ੍ਹਾਂ ਦੀ ਸਟੱਡੀਜ਼ ਕੀਤੀ ਜਾ ਚੁੱਕੀ ਹੈ। ਮਾਹਰਾਂ ਮੁਤਾਬਕ ਇਸ ਦੇ ਲੱਛਣ ਕੋਰੋਨਾ ਦੇ ਅਸਲ ਸਟ੍ਰੇਨ ਤੋਂ ਵੱਖ ਹਨ। ਮਾਹਰਾਂ ਦਾ ਕਹਿਣਾ ਹੈ ਵੱਖ-ਵੱਖ ਵੈਰੀਅੰਟਸ ਵਿਚ ਵੱਖ-ਵੱਖ ਲੱਛਣ ਹੋਣਾ ਆਮ ਗੱਲ ਹੈ। ਇਹੀ ਚੀਜ਼ ਓਮੀਕ੍ਰੋਨ ਦੇ ਨਾਲ ਵੀ ਹੈ। ਓਮੀਕ੍ਰੋਨ ਦੇ ਲੱਛਣ ਸਰਦੀ ਜ਼ੁਕਾਮ ਵਾਂਗ ਹੀ ਹੁੰਦੇ ਹਨ, ਪਰ ਇਸ ਦੀ ਸ਼ੁਰੂਆਤ ਹੌਲੀ-ਹੌਲੀ ਦੋ ਆਮ ਲੱਛਣਾਂ ਦੇ ਨਾਲ ਹੁੰਦੀ ਹੈ ਜੋ ਹੈ ਸਿਰ ਦਰਦ ਅਤੇ ਥਕਾਨ। 


ਡਬਲਿਊ ਐੱਚ.ਓ. ਮੁਤਾਬਕ ਪਿਛਲੇ ਦੇ ਮੁਕਾਬਲੇ ਵਿਚ ਨਵਾਂ ਵੈਰੀਅਂਟ ਤਿੰਨ ਗੁਣਾ ਜ਼ਿਆਦਾ ਘਾਤਕ ਹੈ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਆਪਣੀ ਲਪੇਟ ਵਿਚ ਲੈ ਸਕਦਾ ਹੈ। ਇਹ ਵਾਇਰਸ ਵੈਕਸੀਨ ਅਤੇ ਨੈਚੁਰਲ ਇੰਫੈਕਸ਼ਨ ਨਾਲ ਮਿਲੀ ਇਮਊਨਿਟੀ ਤੋਂ ਵੀ ਬੱਚ ਸਕਦਾ ਹੈ। ਹੁਣ ਤੱਕ ਦੇ ਡੇਟਾ ਮੁਤਾਬਕ ਓਮੀਕ੍ਰੋਨ ਦੇ ਲੱਛਣ ਡੈਲਟਾ ਵਾਂਗ ਗੰਭੀਰ ਨਹੀਂ ਹੈ। ਓਮੀਕ੍ਰੋਨ ਦੇ ਕੁਝ ਆਮ ਲੱਛਣਾਂ ਵਿਚ ਹਲਕਾ ਬੁਖਾਰ ਸ਼ਾਮਲ ਹੈ। ਜੋ ਆਪਣੇ ਆਪ ਠੀਕ ਹੋ ਜਾਂਦਾ ਹੈ। ਇਸ ਤੋਂ ਇਲਾਵਾ ਥਕਾਨ, ਗਲੇ ਵਿਚ ਚੁਭਨ ਅਤੇ ਸਰੀਰ ਵਿਚ ਬਹੁਤ ਜ਼ਿਆਦਾ ਦਰਦ ਓਮੀਕ੍ਰੋਨ ਦੇ ਖਾਸ ਲੱਛਣ ਹਨ। ਹਾਲਾਂਕਿ ਸਵਾਦ ਅਤੇ ਸੁੰਘਣ ਵਰਗੇ ਲੱਛਣ ਓਮੀਕ੍ਰੋਨ ਵਿਚ ਨਹੀਂ ਦੇਖੇ ਜਾ ਰਹੇ ਹਨ।


ਸਿਹਤ ਮਾਹਰ ਅਜੇ ਵੀ ਓਮੀਕ੍ਰੋਨ ਅਤੇ ਡੈਲਟਾ ਵੈਰੀਅੰਟ ਦੇ ਲੱਛਣਾਂ ਵਿਚ ਪੂਰੀ ਤਰ੍ਹਾਂ ਫਰਕ ਨਹੀਂ ਕਰ ਸਕੇ ਹਨ। ਹੁਣ ਤੱਕ ਦੇ ਡੇਲਟਾ ਤੋਂ ਪਤਾ ਲੱਗਦਾ ਹੈ ਕਿ ਸਿਰਫ 50 ਫੀਸਦੀ ਲੋਕ ਹੀ ਕੋਰੋਨਾ ਵਾਇਰਸ ਦੇ ਕਲਾਸੀਕ ਤਿੰਨ ਲੱਛਣਾਂ-ਬੁਖਾਰ, ਖੰਘ ਜਾਂ ਸੁੰਘਣ-ਸਵਾਦ ਦੀ ਕਮੀ ਦਾ ਤਜ਼ਰਬਾ ਕਰਦੇ ਹਨ। ਇਨ੍ਹਾਂ ਤੋਂ ਇਲਾਵਾ ਦੋਵੇਂ ਵੈਰੀਅੰਟ ਵਿਚ ਨੱਕ ਵੱਗਣਾ, ਸਿਰ ਦਰਦ, ਹਲਕਾ ਜਾਂ ਬਹੁਤ ਜ਼ਿਆਦਾ ਥਕਾਨ, ਛਿੱਕ ਆਉਣਾ ਜਾਂ ਫਿਰ ਗਲੇ ਵਿਚ ਖਰਾਸ਼ ਮਹਿਸੂਸ ਹੋਣਾ।

Also Read : ਓਮੀਕ੍ਰੋਨ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਹਰਿਆਣਾ ਵਿਚ ਲੱਗਾ ਨਾਈਟ ਕਰਫਿਊ

ਕੋਰੋਨਾ ਦੇ ਕਿਸੇ ਵੀ ਵੈਰੀਅੰਟ ਤੋਂ ਬਚਣ ਲਈ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣੀਆਂ ਬਹੁਤ ਹੀ ਜ਼ਰੂਰੀ ਹਨ। ਨਵੇਂ ਸਾਲ ਦੇ ਜਸ਼ਨ ਵਿਚ ਖੁਦ ਨੂੰ ਭੀੜ-ਭਾੜ ਤੋਂ ਦੂਰ ਰੱਖੋ ਅਤੇ ਸੋਸ਼ਲ ਡਿਸਟੈਂਸਿੰਗ ਦਾ ਪੂਰੀ ਤਰ੍ਹਾਂ ਪਾਲਨ ਕਰੋ। ਮਾਸਕ ਨੂੰ ਸਹੀ ਤਰੀਕੇ ਨਾਲ ਲਗਾਓ ਅਤੇ ਜਦੋਂ ਤੱਕ ਜ਼ਰੂਰੀ ਨਾ ਹੋਵੇ। ਇਸ ਨੂੰ ਬਿਲਕੁਲ ਨਾ ਹਟਾਓ। ਹੱਥਾਂ ਨੂੰ ਸਮੇਂ-ਸਮੇਂ 'ਤੇ ਸਾਫ ਕਰਦੇ ਰਹੋ ਅਤੇ ਕੋਈ ਵੀ ਲੱਛਣ ਦਿਖਣ 'ਤੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ।

In The Market