ਅੱਜ ਅਕਾਲੀ ਦਲ ‘ਚ ਸ਼ਾਮਲ ਹੋਣਗੇ ਰਣਜੀਤ ਸਿੰਘ ਬ੍ਰਹਮਪੁਰਾ

ਚੰਡੀਗੜ੍ਹ : ਅਕਾਲੀ ਦਲ ਤੋ ਵੱਖ ਹੋਏ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmpura) ਅਪਣੀ ਘਰ ਵਾਪਸੀ ਕਰਨ ਜਾ ਰਹੇ ਹਨ। ਬ੍ਰਹਮਪੁਰਾ ਨੂੰ ਅਕਾਲੀ ਦਲ ਦੇ…

ਚੰਡੀਗੜ੍ਹ : ਅਕਾਲੀ ਦਲ ਤੋ ਵੱਖ ਹੋਏ ਰਣਜੀਤ ਸਿੰਘ ਬ੍ਰਹਮਪੁਰਾ (Ranjit Singh Brahmpura) ਅਪਣੀ ਘਰ ਵਾਪਸੀ ਕਰਨ ਜਾ ਰਹੇ ਹਨ। ਬ੍ਰਹਮਪੁਰਾ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅੱਜ ਅਕਾਲੀ ਦਲ ਵਿੱਚ ਸ਼ਾਮਿਲ ਕਰਾਉਣਗੇ। ਬ੍ਰਹਮਪੁਰਾ ਨੇ ਸੁਖਦੇਵ ਸਿੰਘ ਢੀਂਡਸਾ ਨੇ ਮਿਲ ਕੇ ਅਕਾਲੀ ਦਲ ਸੰਯੁਕਤ (Akali Dal Sayukat) ਬਣਾਇਆ ਸੀ। ਅਤੇ ਸੁਖਬੀਰ ਬਾਦਲ ਤੇ ਸਵਾਲ ਖੜ੍ਹੇ ਕੀਤੇ ਸਨ।ਬ੍ਰਹਮਪੁਰਾ ਨੇ ਪਹਿਲਾਂ ਅਕਾਲੀ ਦਲ ਨਾਲੋਂ ਵੱਖ ਹੋ ਕੇ ਆਪਣਾ ਅਕਾਲੀ ਦਲ ਬਣਾਇਆ ਸੀ ਤੇ  ਫਿਰ ਸੁਖਦੇਵ ਸਿੰਘ ਢੀਂਡਸਾ ਨਾਲ ਰਲ ਕੇ ਅਕਾਲੀ ਦਲ ਸੰਯੁਕਤ ਬਣਾਇਆ ਲਿਆ ਸੀ। 

Also Read : ਜੇਕਰ ਤੁਹਾਨੂੰ ਵੀ ਠੰਡ ‘ਚ ਨਹਾਉਣ ਤੋਂ ਲਗਦਾ ਡਰ ! ਤਾਂ ਜ਼ਰੂਰ ਦੇਖੋ ਇਹ ਵੀਡੀਓ

ਬ੍ਰਹਮਪੁਰਾ ਨੇ ਕਿਹਾ ਹੈ ਕਿ ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਅਪੀਲ ਨੁੰ ਮੰਨਦਿਆਂ ਵਾਪਸੀ ਦਾ ਫੈਸਲਾ ਕੀਤਾ ਹੈ।ਗਿਆਨੀ ਹਰਪ੍ਰੀਤ ਸਿੰਘ ਨੇ ਸਾਰੀਆਂ ਪੰਥਕ ਤਾਕਤਾਂ ਨੁੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਸੀ।

Leave a Reply

Your email address will not be published. Required fields are marked *