LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਡੀ.ਜੀ.ਪੀ. ਬਦਲਣਾ ਤੈਅ, UPSC ਨੇ ਪੰਜਾਬ ਸਰਕਾਰ ਨੂੰ ਭੇਜਿਆ ਪੈਨਲ

4jan jdgp

ਚੰਡੀਗੜ੍ਹ : ਪੰਜਾਬ (Punjab) 'ਚ ਨਵੇਂ ਪਰਮਾਨੈਂਟ ਡੀ.ਜੀ.ਪੀ. (New Permanent DGP) ਦੀ ਨਿਯੁਕਤੀ 'ਤੇ ਅੱਜ ਫੈਸਲਾ ਹੋ ਸਕਦਾ ਹੈ। ਇਸ ਸਬੰਧ ਵਿਚ ਯੂ.ਪੀ.ਐੱਸ.ਸੀ. (UPSC) ਨੇ ਪੰਜਾਬ ਸਰਕਾਰ (Punjab Government) ਨੂੰ ਪੈਨਲ ਭੇਜ ਦਿੱਤਾ ਹੈ। ਸੂਤਰਾਂ ਮੁਤਾਬਕ ਯੂ.ਪੀ.ਐੱਸ.ਸੀ. ਵਲੋਂ ਦਿਨਕਰ ਗੁਪਤਾ (Dinker Gupta) ਨੂੰ ਹਟਾਉਣ ਤੋਂ ਬਾਅਦ ਹੀ ਅਫਸਰਾਂ ਦਾ ਪੈਨਲ ਬਣਾਇਆ ਹੈ। ਜਿਸ ਵਿਚ ਮੌਜੂਦਾ ਕਾਰਜਕਾਰੀ ਡੀ.ਜੀ.ਪੀ. ਸਿਧਾਰਥ ਚਟੋਪਾਧਿਆਏ ਦਾ ਨਾਂ ਨਹੀਂ ਹੈ।

UPSC meeting on regular Punjab DGP appointment today - Hindustan Times

ਜੇਕਰ ਚਟੋਪਾਧਿਆਏ ਹਟੇ ਤਾਂ ਵੀ.ਕੇ. ਭਵਰਾ (V.K Bhawra) ਪੰਜਾਬ ਦੇ ਨਵੇਂ ਡੀ.ਜੀ.ਪੀ. (Punjab's New DGP) ਬਣ ਸਕਦੇ ਹਨ। ਉਹ 2019 ਵਿਚ ਵੀ ਬਤੌਰ ਏ.ਡੀ.ਜੀ.ਪੀ. ਪੰਜਾਬ ਵਿਚ ਚੋਣਾਂ ਕਰਵਾ ਚੁੱਕੇ ਹਨ। ਇਸ ਵਾਰ ਪੰਜਾਬ ਚੋਣਾਂ ਦੇ ਲਿਹਾਜ਼ ਨਾਲ ਪੰਜਾਬ ਪੁਲਿਸ (Punjab Police) ਦੇ ਅਫਸਰ ਸਿਆਸੀ ਪਾਰਟੀਆਂ ਅਤੇ ਖਾਸ ਕਰਕੇ ਮੌਜੂਦਾ ਸਰਕਾਰ ਨਾਲ ਨੇੜਤਾ ਨੂੰ ਲੈ ਕੇ ਚਰਚਾ ਵਿਚ ਹਨ।ਦਰਅਸਲ ਕੈਪਟਨ ਅਮਰਿੰਦਰ ਸਿੰਘ ਵਲੋਂ ਆਪਣੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਚਰਨਜੀਤ ਚੰਨੀ ਨਵੇਂ ਮੁੱਖ ਮੰਤਰੀ ਬਣੇ। ਹਾਲਾਂਕਿ ਉਨ੍ਹਾਂ ਨੇ ਤੁਰੰਤ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਹੀਂ ਹਟਾਇਆ। ਇਸ ਤੋਂ ਬਿਨਾਂ ਹੀ 30 ਦਸੰਬਰ ਨੂੰ ਪੰਜਾਬ ਸਰਕਾਰ ਨੇ ਯੂ.ਪੀ.ਐੱਸ.ਸੀ. ਨੂੰ 10 ਅਫਸਰਾਂ ਦੀ ਲਿਸਟ ਭੇਜੀ।

ਹਾਲਾਂਕਿ ਉਦੋਂ ਦਿਨਕਰ ਗੁਪਤਾ ਛੁੱਟੀ 'ਤੇ ਸਨ। ਉਨ੍ਹਾਂ ਨੂੰ ਸਰਕਾਰ ਨੇ 5 ਅਕਤੂਬਰ ਨੂੰ ਹਟਾਇਆ। ਇਥੇ ਹੀ ਪੇਚ ਫਸਿਆ ਸੀ ਕਿਉਂਕਿ ਯੂ.ਪੀ.ਐੱਸ.ਸੀ. ਦਾ ਕਹਿਣਾ ਹੈ ਕਿ ਜਦੋਂ ਤੋਂ ਦਿਨਕਰ ਗੁਪਤਾ ਨੂੰ ਹਟਾਇਆ ਗਿਆ ਹੈ, ਉਦੋਂ ਤੋਂ ਹੀ ਡੀ.ਜੀ.ਪੀ. ਅਹੁਦਾ ਖਾਲੀ ਮੰਨਿਆ ਜਾਵੇਗਾ। ਉਸੇ ਹਿਸਾਬ ਨਾਲ ਪੈਨਲ ਭੇਜਿਆ ਜਾਵੇਗਾ। ਉਥੇ ਹੀ ਸਰਕਾਰ 30 ਸਤੰਬਰ ਤੋਂ ਇਸ ਦਾ ਵਿਸ਼ਲੇਸ਼ਣ ਕਰਨ ਨੂੰ ਕਹਿ ਰਹੀ ਸੀ। ਹਾਲਾਂਕਿ ਯੂ.ਪੀ.ਐੱਸ.ਸੀ. ਨੇ ਉਸ ਨੂੰ ਨਹੀਂ ਮੰਨਿਆ। 5 ਅਕਤੂਬਰ ਤੋਂ ਨਾਂ ਭੇਜੇ ਜਾਣ ਦੀ ਵਜ੍ਹਾ ਨਾਲ ਚਟੋਪਾਧਿਆਏ 6 ਮਹੀਨੇ ਦਾ ਕਾਰਜਕਾਲ ਬਾਕੀ ਰਹਿਣ ਦੀ ਸ਼ਰਤ ਨੂੰ ਪੂਰਾ ਨਹੀਂ ਕਰ ਪਾ ਰਹੇ। ਉਹ 31 ਮਾਰਚ 2022 ਨੂੰ ਸੇਵਾਮੁਕਤ ਹੋ ਰਹੇ ਹਨ। ਜੇਕਰ ਯੂ.ਪੀ.ਐੱਸ.ਸੀ. 5 ਅਕਤੂਬਰ ਤੋਂ ਪੈਨਲ ਤਿਆਰ ਕਰੇਗੀ ਤਾਂ ਤਿੰਨ ਸੀਨੀਅਰ ਅਫਸਰਾਂ ਵਿਚ ਵੀ.ਕੇ. ਭਵਰਾ, ਦਿਨਕਰ ਗੁਪਤਾ ਅਤੇ ਪ੍ਰਬੋਧ ਕੁਮਾਰ ਦੇ ਨਾਂ ਹਨ। ਹਾਲਾਂਕਿ ਦਿਨਕਰ ਅਤੇ ਪ੍ਰਬੋਧ ਕੇਂਦਰ ਦੇ ਡੈਪੁਟੇਸ਼ਨ 'ਤੇ ਜਾ ਰਹੇ ਹਨ। ਅਜਿਹੇ ਵਿਚ ਭਵਰਾ ਇਕੱਲੇ ਦਾਅਵੇਦਾਰ ਹੋਣਗੇ ਅਤੇ ਸੰਭਵ ਹੈ ਕਿ ਉਨ੍ਹਾਂ ਦੀ ਅਗਵਾਈ ਵਿਚ ਹੀ ਪੰਜਾਬ ਪੁਲਿਸ ਅਗਲੀਆਂ ਵਿਧਾਨ ਸਭਾ ਚੋਣਾਂ ਕਰਵਾਉਣ।

In The Market