LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਉੱਚ ਅਧਿਕਾਰੀਆਂ ਦੀ ਕੀਤੇ ਗਏ ਤਬਾਦਲੇ

8jan2

ਚੰਡੀਗੜ੍ਹ: ਪੰਜਾਬ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। 34 ਆਈ.ਏ.ਐੱਸ. ਅਤੇ ਪੀ.ਸੀ.ਐੱਸ. ਅਧਿਕਾਰੀਆਂ ਨੂੰ ਇਧਰੋਂ ਓਧਰ ਕੀਤਾ ਹੈ। ਸਰਕਾਰ ਨੇ ਆਈ.ਏ.ਐੱਸ. ਅਧਿਕਾਰੀ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਮਲ ਸੇਤੀਆ ਨੂੰ ਟਰਾਂਸਪੋਰਟ ਵਿਚ ਖਾਲੀ ਅਹੁਦੇ 'ਤੇ ਲਗਾ ਦਿੱਤਾ ਹੈ। ਇਨ੍ਹਾਂ ਦੀ ਥਾਂ ਨਵਾਂਸ਼ਹਿਰ ਦੇ ਏ.ਡੀ.ਸੀ. ਹਰਬੀਰ ਸਿੰਘ ਨੂੰ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਹੈ। ਕਪੂਰਥਲਾ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਜਿਨ੍ਹਾਂ ਕੋਲ ਨਗਰ ਨਿਗਮ ਦਾ ਵੀ ਚਾਰਜ ਸੀ ਉਨ੍ਹਾਂ ਨੂੰ ਹੁਣ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਦਾ ਜ਼ਿੰਮਾ ਵੀ ਦਿੱਤਾ ਗਿਆ ਹੈ। Also Read : ਕਦੋਂ ਲੱਗੇਗਾ ਚੋਣ ਜ਼ਾਬਤਾ, ਇਲੈਕਸ਼ਨ ਕਮਿਸ਼ਨ ਦੀ ਅੱਜ ਹੋਵੇਗੀ ਮੀਟਿੰਗ 


ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਕਪੂਰਥਲਾ ਅਨੁਪਮ ਕਲੇਰ ਨੂੰ ਤਰਨਤਾਰਨ ਵਿਚ ਐਡੀਸ਼ਨਲ ਡਿਪਟੀ ਕਮਿਸ਼ਨਲ ਲਗਾਇਆ ਗਿਆ ਹੈ, ਜਦੋਂ ਕਿ ਤਰਨਤਾਰਨ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਜਗਵਿੰਦਰ ਸਿੰਘ ਗਰੇਵਾਲ ਨੂੰ ਗੁਰਦਾਸਪੁਰ ਵਿਚ ਸਹਾਇਕ ਕਮਿਸ਼ਨਰ (ਸ਼ਿਕਾਇਤ) ਲਗਾਇਆ ਗਿਆ ਹੈ। ਗੁਰਦਾਸਪੁਰ ਵਿਚ ਸਹਾਇਕ ਕਮਿਸ਼ਨਰ (ਸ਼ਿਕਾਇਤ) ਦਾ ਕੰਮ ਦੇਖ ਰਹੇ ਪੀ.ਸੀ.ਐੱਸ. ਅਧਿਕਾਰੀ ਅਮਨਦੀਪ ਕੌਰ ਘੁੰਮਣ ਨੂੰ ਐੱਸ.ਡੀ.ਐੱਮ. ਮਜੀਠਾ ਲਗਾਇਆ ਗਿਆ ਹੈ। ਮਜੀਠਾ ਦੇ ਮੌਜੂਦਾ ਐੱਸ.ਡੀ.ਐੱਮ. ਪੀ.ਸੀ.ਐੱਸ. ਅਧਿਕਾਰੀ ਅਮਨਪ੍ਰੀਤ ਸਿੰਘ ਨੂੰ ਗੁਰਦਾਸਪੁਰ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ, ਜਦੋਂ ਕਿ ਗੁਰਦਾਸਪੁਰ ਦੇ ਐੱਸ.ਡੀ.ਐੱਮ. ਸੁਮਿਤ ਮੁਧ ਨੂੰ ਜਲੰਧਰ ਵਿਚ ਅਰਬਨ ਅਸਟੇਟ ਅਫਸਰ ਲਗਾਇਆ ਗਿਆ ਹੈ। ਸੁਮਿਤ ਨੂੰ ਜਲੰਧਰ ਵਿਚ ਐਡੀਸ਼ਨਲ ਸਹਾਇਕ ਕਮਿਸ਼ਨਰ (ਸ਼ਿਕਾਇਤ) ਦਾ ਚਾਰਜ ਵੀ ਦਿੱਤਾ ਗਿਆ ਹੈ। ਜਲੰਧਰ ਦੇ ਐਡੀਸ਼ਨਲ ਸਹਾਇਕ ਕਮਿਸ਼ਨਰ (ਸ਼ਿਕਾਇਤ) ਪੀ.ਸੀ.ਐੱਸ. ਅਧਿਕਾਰੀ ਰਣਦੀਪ ਸਿੰਘ ਨੂੰ ਐੱਸ.ਡੀ.ਐੱਮ. ਸੁਲਤਾਨਪੁਰ ਲੋਧੀ ਲਗਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਸੁਲਤਾਨਪੁਰ ਲੋਧੀ ਵਿਚ ਕਲੈਕਟਰ ਦਾ ਵੀ ਚਾਰਜ ਦਿੱਤਾ ਗਿਆ ਹੈ। ਸੁਲਤਾਨਪੁਰ ਲੋਧੀ ਵਿਚ ਇਹ ਸਾਰੇ ਕੰਮ ਦੇਖ ਰਹੇ ਪੀ.ਸੀ.ਐੱਸ. ਅਧਿਕਾਰੀ ਰਣਜੀਤ ਸਿੰਘ ਨੂੰ ਕਪੂਰਥਲਾ ਵਿਚ ਖਾਲੀ ਅਹੁਦੇ 'ਤੇ ਸਹਾਇਕ ਕਮਿਸ਼ਨਰ ਲਗਾਇਆ ਗਿਆ ਹੈ।
ਐਡੀਸ਼ਨਲ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਜਿਨ੍ਹਾਂ ਕੋਲ ਨਗਰ ਨਿਗਮ ਦਾ ਵੀ ਵਾਧੂ ਭਾਰ ਸੀ, ਨੂੰ ਜਲੰਧਰ ਵਿਚ ਏ.ਡੀ.ਸੀ. (ਸ਼ਹਿਰੀ ਵਿਕਾਸ) ਲਗਾਇਆ ਗਿਆ ਹੈ। ਏ.ਡੀ.ਸੀ. (ਸ਼ਹਿਰੀ ਵਿਕਾਸ) ਜਲੰਧਰ ਹਿਮਾਂਸ਼ੂ ਜੈਨ ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਲਗਾਇਆ ਗਿਆ ਹੈ। ਉਨ੍ਹਾਂ ਕੋਲ ਨਗਰ ਨਿਗਮ ਦਾ ਵੀ ਵਾਧੂ ਚਾਰਜ ਰਹੇਗਾ। ਬੰਗਾ ਦੇ ਐੱਸ.ਡੀ.ਐੱਮ. ਆਈ.ਏ.ਐਸ. ਅਧਿਕਾਰੀ ਸ਼ਿਆਮਕਰਣ ਤਿੜਕੇ ਨੂੰ ਐੱਸ.ਡੀ.ਐੱਮ. ਬਾਬਾ ਬਕਾਲਾ ਲਗਾਇਆ ਗਿਆ ਹੈ। ਬਾਬਾ ਬਕਾਲਾ ਦੇ ਐੱਸ.ਡੀ.ਐੱਮ. ਪੀ.ਸੀ.ਐੱਸ. ਅਧਿਕਾਰੀ ਕੰਵਲਜੀਤ ਸਿੰਘ ਨੂੰ ਐੱਸ.ਡੀ.ਐੱਮ. ਮੁਕੇਰੀਆਂ ਲਗਾਇਆ ਗਿਆ ਹੈ। ਮੁਕੇਰੀਆਂ ਦੀ ਐੱਸ.ਡੀ.ਐੱਮ. ਨਵਨੀਤ ਕੌਰ ਬਲ ਨੂੰ ਬੰਗਾ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ।


ਅੰਮ੍ਰਿਤਸਰ 1 ਦੇ ਐੱਸ.ਡੀ.ਐੱਮ. ਆਈ.ਏ.ਐੱਸ. ਟੀ ਬੇਨਿਥ ਨੂੰ ਸਮਾਣਾ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਉਨ੍ਹਾਂ ਕੋਲ ਇੰਪਰੂਵਮੈਂਟ ਟਰੱਸਟ ਕਲੈਕਟਰ ਦਾ ਚਾਰਜ ਵੀ ਰਹੇਗਾ। ਸਮਾਣਾ ਦੇ ਐੱਸ.ਡੀ.ਐੱਮ. ਪੀ.ਸੀ.ਐੱਸ. ਅਧਿਕਾਰੀ ਸਵਾਤੀ ਟਿਵਾਣਾ ਨੂੰ ਖਰੜ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਖਰੜ ਦੇ ਐੱਸ.ਡੀ.ਐੱਮ. ਪੀ.ਸੀ.ਐੱਸ. ਅਵਿਕੇਸ਼ ਗੁਪਤਾ ਨੂੰ ਐੱਸ.ਡੀ.ਐੱਮ. ਡੇਰਾ ਬੱਸੀ ਅਤੇ ਡੇਰਾ ਬੱਸੀ ਦੇ ਐੱਸ.ਡੀ.ਐੱਮ. ਕੁਲਦੀਪ ਬਾਬਾ ਨੂੰ ਐੱਸ.ਡੀ.ਐੱਮ. ਅੰਮ੍ਰਿਤਸਰ-1 ਲਗਾਇਆ ਗਿਆ ਹੈ।
ਜਲੰਧਰ ਦੇ ਸੰਯੁਕਤ ਕਮਿਸ਼ਨਰ ਪੀ.ਸੀ.ਐੱਸ. ਅਧਿਕਾਰੀ ਅਮਿਤ ਸਰੀਨ ਜਿਨ੍ਹਾਂ ਕੋਲ ਇੰਪਰੂਵਮੈਂਟ ਟਰੱਸਟ ਕਲੈਕਟਰ ਦਾ ਵੀ ਚਾਰਜ ਸੀ, ਨੂੰ ਐਡੀਸ਼ਨਲ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਐੱਸ.ਬੀ.ਐੱਸ. ਨਗਰ ਨਵਾਂਸ਼ਹਿਰ ਲਗਾਇਆ ਗਿਆ ਹੈ। ਫਿਰੋਜ਼ਪੁਰ ਦੇ ਏ.ਡੀ.ਸੀ. ਰਾਜੀਵ ਕੁਮਾਰ ਵਰਮਾ ਨੂੰ ਰਿਜਨਲ ਟਰਾਂਸਪੋਰਟ ਅਥਾਰਟੀ ਜਲੰਧਰ ਅਮਿਤ ਮਹਾਜਨ ਨੂੰ ਫਿਰੋਜ਼ਪੁਰ ਵਿਚ ਰਾਜੀਵ ਵਰਮਾ ਦੀ ਥਾਂ 'ਤੇ ਏ.ਡੀ.ਸੀ. ਦੀ ਨਿਯੁਕਤੀ ਦਿੱਤੀ ਗਈ ਹੈ। ਮੂਨਕ ਅਤੇ ਲਹਿਰਾਗਾਗਾ ਦੋ ਉਪਮੰਡਲਾਂ ਦਾ ਕੰਮ ਦੇਖ ਰਹੀ ਐੱਸ.ਡੀ.ਐੱਮ. ਨਵਰੀਤ ਕੌਰ ਨੂੰ ਸੇਖੋਂ ਦਾ ਐੱਸ.ਡੀ.ਐੱਮ. ਤਪਾ ਲਗਾ ਦਿੱਤਾ ਗਿਆ ਹੈ। ਜਦੋਂ ਕਿ ਤਪਾ ਦੀ ਐੱਸ.ਡੀ.ਐੱਮ ਸਿਮਰਪ੍ਰੀਤ ਕੌਰ ਨੂੰ ਨਵਰੀਤ ਦੀ ਥਾਂ 'ਤੇ ਮੂਨਕ ਅਤੇ ਲਹਿਰਾਗਾਗਾ ਦੋ ਉਪਮੰਡਲਾਂ ਦਾ ਚਾਰਜ ਦਿੱਤਾ ਗਿਆ ਹੈ।


ਖਡੂਰ ਸਾਹਿਬ ਦੀ ਐੱਸ.ਡੀ.ਐੱਮ. ਅਮਨਜਿਓਤ ਕੌਰ ਨੂੰ ਰੂਪਨਗਰ ਵਿਚ ਖਾਲੀ ਪਏ ਸਹਾਇਕ ਕਮਿਸ਼ਨਰ ਸ਼ਿਕਾਇਤ ਦੇ ਅਹੁਦੇ 'ਤੇ ਲਗਾਇਆ ਗਿਆ ਹੈ, ਜਦੋਂ ਕਿ ਪਟਿਆਲਾ ਨਗਰ ਨਿਗਮ ਦੇ ਕਮਿਸ਼ਨਰ ਦੀਪਕ ਭਾਟੀਆ ਨੂੰ ਖਡੂਰ ਸਾਹਿਬ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਪਟਿਆਲਾ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਦਾ ਚਾਰਜ ਪਟਿਆਲਾ ਦੇ ਹੀ ਹੋਰ ਸਾਂਝੇ ਕਮਿਸ਼ਨਰ ਨਮਨ ਮਾਰਕੇਨ ਨੂੰ ਦਿੱਤਾ ਗਿਆ ਹੈ। ਇਨ੍ਹਾਂ ਕੋਲ ਇੰਪਰੂਵਮੈਂਟ ਟਰੱਸਟ ਕਲੈਕਟਰ ਪਟਿਆਲਾ ਦਾ ਚਾਰਜ ਵੀ ਰਹੇਗਾ। ਦੀਨਾਨਗਰ ਦੀ ਐੱਸ.ਡੀ.ਐੱਮ. ਇਨਾਇਤ ਨੂੰ ਸਹਾਇਕ ਕਮਿਸ਼ਨਰ ਗੁਰਦਾਸਪੁਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਐੱਸ.ਡੀ.ਐੱਮ. ਕਲਾਨੌਰ ਦਾ ਚਾਰਜ ਵੀ ਦਿੱਤਾ ਗਿਆ ਹੈ। ਕਲਾਨੌਰ ਦੇ ਐੱਸ.ਡੀ.ਐੱਮ. ਦਾ ਵਾਧੂ ਚਾਰਜ ਪਹਿਲਾਂ ਆਈ.ਏ.ਐ4ਸ. ਹਰਪ੍ਰੀਤ ਸਿੰਘ ਦੇ ਨਾਲ ਸੀ। ਉਨ੍ਹਾਂ ਨੂੰ ਇਸ ਤੋਂ ਮੁਕਤ ਕੀਤਾ ਗਿਆ ਹੈ।


ਐੱਸ.ਡੀ.ਐੱਮ. ਰਾਮਪੁਰਾ ਫੂਲ ਨਵਦੀਪ ਕੌਰ ਨੂੰ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਵਿਚ ਲਗਾਇਆ ਗਿਆ ਹੈ। ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਬਠਿੰਡਾ ਨੂੰ ਰਾਮਪੁਰਾ ਫੂਲ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ। ਐੱਸ.ਡੀ.ਐੱਮ. ਲੋਪੋਕੇ ਦਿਪਾਂਕਰ ਗਰਗ ਜਿਨ੍ਹਾਂ ਦੇ ਕੋਲ ਸਹਾਇਕ ਕਮਿਸ਼ਨਰ ਅੰਮ੍ਰਿਤਸਰ ਦਾ ਵੀ ਚਾਰਜ ਸੀ ਨੂੰ ਖਾਲੀ ਪਏ ਸਹਾਇਕ ਕਮਿਸ਼ਨਰ ਨਵਾਂਸ਼ਹਿਰ ਵਿਚ ਨਿਯੁਕਤੀ ਦਿੱਤੀ ਗਈ ਹੈ। ਫਤਿਹਗੜ੍ਹ ਸਾਹਿਬ ਦੇ ਸਹਾਇਕ ਕਮਿਸ਼ਨਰ (ਸ਼ਿਕਾਇਤ) ਹਰਕੰਵਲਜੀਤ ਸਿੰਘ ਨੂੰ ਐੱਸ.ਡੀ.ਐੱਮ. ਅਜਨਾਲਾ ਲਗਾਇਆ ਗਿਆ ਹੈ। ਅਜਨਾਲਾ ਦੀ ਐੱਸ.ਡੀ.ਐੱਮ. ਨਿਧੀ ਕੁਮੁਦ ਭਾਂਵਾ ਨੂੰ ਦੀਨਾਨਗਰ ਵਿਚ ਐੱਸ.ਡੀ.ਐੱਮ. ਲਗਾਇਆ ਗਿਆ ਹੈ।

In The Market