LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ ਨੂੰ ਅੱਜ ਮਿਲ ਸਕਦਾ ਹੈ ਨਵਾਂ ਮੇਅਰ

8jan1

ਚੰਡੀਗੜ੍ਹ : ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ (Chandigarh Municipal Corporation Elections) ਬੀਤੇ ਦਸੰਬਰ ਮਹੀਨੇ ਵਿਚ ਪੂਰੀ ਤਰ੍ਹਾਂ ਮੁਕੰਮਲ ਹੋ ਗਈਆਂ ਸਨ, ਜਿਸ ਤੋਂ ਬਾਅਦ ਅੱਜ 8 ਜਨਵਰੀ ਨੂੰ ਚੰਡੀਗੜ (Chandigarh) ਨੂੰ ਨਵਾਂ ਮੇਅਰ (The new mayor) ਮਿਲ ਜਾਵੇਗਾ। ਹਾਲਾਂਕਿ ਇਸ ਦੌਰਾਨ ਕਿਸੇ ਵੀ ਪਾਰਟੀ ਨੂੰ ਪੂਰਾ ਬਹੁਮਤ ਨਹੀਂ ਮਿਲਿਆ। ਫਿਲਹਾਲ ਇਸ ਦੌਰਾਨ ਚੰਡੀਗੜ੍ਹ ਨੁੰ ਆਪਣਾ ਨਵਾਂ ਮੇਅਰ (The new mayor) ਮਿਲਣ ਦੀ ਉਮੀਦ ਹੈ। 35 ਮੈਂਬਰੀ ਸਦਨ (35-member House) ਦੀਆਂ ਹੋਈਆਂ ਚੋਣਾਂ ਵਿਚ ਆਮ ਆਦਮੀ ਪਾਰਟੀ (Aam Aadmi Party in elections) ਨੂੰ 14, ਭਾਜਪਾ ਨੁੰ 12, ਕਾਂਗਰਸ ਨੁੰ  8 ਅਤੇ ਅਕਾਲੀ ਦਲ ਨੂੰ ਇਕ ਸੀਟ ਮਿਲੀ ਸੀ।

Chandigarh MC elections to be held on December 24 | Cities News,The Indian  Express

ਪਿਛਲੇ ਦਿਨੀਂ ਕਾਂਗਰਸ ਦੀ ਇਕ ਮਹਿਲਾ ਕੌਂਸਲਰ ਭਾਜਪਾ ਵਿਚ ਸ਼ਾਮਲ ਹੋ ਗਈ ਸੀ।ਜਿਥੇ ਕਾਂਗਰਸ ਨੇ ਮੇਅਰ ਦੀ ਚੋਣ ਵਿਚ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ, ਉਥੇ ਹੀ ਭਾਜਪਾ ਨੇ ਸਰਬਜੀਤ ਕੌਰ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਤੇ ਆਪ ਨੇ ਅੰਜੂ ਕਟਿਆਲ ਨੁੰ ਮੇਅਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਇਸ ਚੋਣ ਵਿਚ ਸ਼ਹਿਰ ਦੇ ਐਮ ਪੀ ਦੀ ਵੀ ਇਕ ਵੋਟ ਹੁੰਦੀ ਹੈ ਜਿਸ ਮੁਤਾਬਕ ਭਾਜਪਾ ਦੀ ਐਮ ਪੀ ਕਿਰਨ ਖੇਰ ਦੀ ਵੋਟ ਮਿਲਾ ਕੇ ਭਾਜਪਾ ਕੋਲ ਵੀ 14 ਵੋਟਾਂ ਬਣਦੀਆਂ ਹਨ। ਅਕਾਲੀ ਦਲ ਦਾ ਇਕਲੌਤਾ ਕੌਂਸਲਰ ਮੇਅਰ ਦੀ ਚੋਣ ਵਿਚ ਅਹਿਮ ਰੋਲ ਅਦਾ ਕਰ ਸਕਦਾ ਹੈ। ਕਾਂਗਰਸ ਨੇ ਪਹਿਲਾਂ ਹੀ ਵੋਟਾਂ ਨਾ ਪਾਉਣ ਦਾ ਐਲਾਨ ਕੀਤਾ ਹੈ।  ਮੇਅਰ ਦੇ ਨਾਲ ਹੀ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਚੋਣ ਵੀ ਕੀਤੀ ਜਾਣੀ ਹੈ। 

 

In The Market