ਜਲੰਧਰ (ਇਂਟ.)- ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਵਿਚ ਗੁਰਦਾਸ ਮਾਨ ਦੀ ਅਗ੍ਰਿਮ ਜ਼ਮਾਨਤ ਪਟੀਸ਼ਨ ਨੂੰ ਕੋਰਟ ਨੇ ਖਾਰਿਜ ਕਰ ਦਿੱਤਾ ਹੈ। ਉਥੇ ਹੀ ਸਿੱਖ ਸੰਗਠਨ ਗੁਰਦਾਸ ਮਾਨ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ। ਦੱਸ ਦਈਏ ਕਿ ਬੁੱਧਵਾਰ ਨੂੰ ਕੋਰਟ ਵਿਚ ਸੁਣਵਾਈ ਹੋਣੀ ਸੀ ਜਿਸ ਨੂੰ ਦੇਖਦੇ ਹੋਏ ਪੁਲਿਸ ਨੇ ਕੋਰਟ ਕੰਪਲੈਕਸ ਅਤੇ ਨੇੜਲੇ ਰਸਤਿਆਂ 'ਤੇ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਸੀ। ਏ.ਸੀ.ਪੀ. ਬਲਵਿੰਦਰ ਇਕਬਾਲ ਕਾਹਲੋ ਦੀ ਅਗਵਾਈ ਵਿਚ 2 ਥਾਣਿਆਂ ਦੀ ਪੁਲਿਸ ਨੂੰ ਕੋਰਟ ਕੰਪਲੈਕਸ ਅਤੇ ਨੇੜਲੇ ਰਸਤਿਆਂ 'ਤੇ ਤਾਇਨਾਲ ਕੀਤਾ ਗਿਆ ਹੈ। ਬੀਤੇ ਮੰਗਲਵਾਰ ਨੂੰ ਗੁਰਦਾਸ ਮਾਨ ਅਤੇ ਸਿੱਖ ਸੰਗਠਨਾਂ ਦੇ ਵਕੀਲਾਂ ਵਿਚਾਲੇ ਅਗ੍ਰਿਮ ਜ਼ਮਾਨਤ ਪਟੀਸ਼ਨ ਨੂੰ ਲੈ ਕੇ ਬਹਿਸ ਹੋਈ ਸੀ ਜਿਸ ਤੋਂ ਬਾਅਦ ਕੋਰਟ ਨੇ ਬੁੱਦਵਾਰ ਨੂੰ ਤਰੀਕ ਦੇ ਦਿੱਤੀ ਸੀ। 7.0 ਤੀਬਰਤਾ ਦੇ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਮੈਕਸੀਕੋ, ਕਾਫੀ ਦੇਰ ਤੱਕ ਹਿੱਲਦੀਆਂ ਰਹੀਆਂ ਇਮਾਰਤਾਂ ਦਰਅਸਲ ਬੀਤੀ 20 ਅਗਸਤ ਨੂੰ ਜਲੰਧਰ ਦੇ ਨਕੋਦਰ ਵਿਚ ਡੇਰਾ ਬਾਬਾ ਮੁਰਾਦ ਸ਼ਾਹ ਦੇ ਸਾਲਾਨਾ ਮੇਲੇ ਦੌਰਾਨ ਗੁਰਦਾਸ ਮਾਨ ਨੇ ਡੇਰੇ ਦੇ ਗੱਦੀਨਸ਼ੀਨ ਲਾਡੀ ਸ਼ਾਹ ਜੀ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸ ਦਿੱਤਾ ਸੀ ਜਿਸ ਨੂੰ ਲੈ ਕੇ ਸਿੱਖ ਸੰਗਠਨਾਂ ਵਿਚ ਖਾਸੀ ਨਾਰਾਜ਼ਗੀ ਦੇਖਣ ਨੂੰ ਮਿਲੀ ਸੀ ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਵੀਡੀਓ ਜਾਰੀ ਕਰ ਕੇ ਅਗਿਆਨਤਾ ਵਸ਼ ਟਿੱਪਣੀ ਕਰਨ ਦੀ ਗੱਲ ਕਹੀ ਸੀ ਅਤੇ ਹੱਥ ਜੋੜ ਕੇ ਅਤੇ ਕੰਨ ਫੜ ਕੇ ਮੁਆਫੀ ਮੰਗ ਲਈ ਸੀ। ਉਥੇ ਹੀ ਗੁਰਦਾਸ ਮਾਨ 'ਤੇ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਸਿੱਖ ਸੰਗਠਨਾਂ ਨੇ ਰਾਮਾਮੰਡੀ ਨੇ ਰਾਮਾਮੰਡੀ ਨੇੜੇ ਹਾਈਵੇ ਵੀ ਜਾਮ ਕਰ ਦਿੱਤਾ ਸੀ।ਮਾਮਲੇ ਨੂੰ ਲੈ ਕੇ ਗੁਰਦਾਸ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਣ ਦਾ ਕੇਸ ਦਰਜ ਕਰਵਾਉਣ ਵਾਲੇ ਸਿੱਖ ਨੇਤਾ ਪਰਮਜੀਤ ਸਿੰਘ ਅਕਾਲੀ ਨੇ ਕਿਹਾ ਕਿ ਇਸ ਮਾਮਲੇ ਵਿਚ ਸੈਸ਼ਨ ਕੋਰਟ ਦੇ ਫੈਸਲੇ ਦੀ ਉਡੀਕ ਕਰ ਰਹੇ ਹਨ ਜਿਸ ਤੋਂ ਬਾਅਦ ਲੋੜ ਪਈ ਤਾਂ ਉਹ ਮਾਨ ਦੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੀ ਜਾਣਗੇ। ਬੁੱਧਵਾਰ ਨੂੰ ਆਉਣ ਵਾਲੇ ਫੈਸਲੇ ਤੋਂ ਬਾਅਦ ਅਗਲੀ ਰਣਨੀਤੀ ਤੈਅ ਕਰਨਗੇ।
ਕਪੂਰਥਲਾ (ਬਿਊਰੋ)- ਕਪੂਰਥਲਾ ਦੇ ਵਿੱਚ ਇਕ ਅਧਿਆਪਕ ਜੋ ਕੀ ਆਪਣੇ ਘਰ ਕੁਝ ਦਿਨ ਪਹਿਲਾਂ ਹੋਈ ਚੋਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ ਕਰ ਰਿਹਾ ਸੀ। ਇਨਸਾਫ ਨਾ ਮਿਲਣ ਕਾਰਣ ਉਹ ਕਪੁਰਥਲਾ ਵਿੱਖੇ ਇਕ ਟਾਵਰ ਤੇ ਚੜ ਗਿਆ ਹੈ ਤੇ ਉਸਦੀ ਮੰਗ ਹੈ ਕੀ ਜੇ ਕਰ ਉਸ ਨਾਲ ਕੋਈ ਘਟਨਾ ਵਾਪਰਦੀ ਹੈ ਤਾ ਪੁਲਿਸ ਪ੍ਰਸ਼ਾਸਨ ਇਸ ਦਾ ਜਿੰਮੇਵਾਰ ਹੋਵੇਗਾ। ਗੌਰਤਲਬ ਹੈ ਕੀ ਉਕਤ ਅਧਿਆਪਕ ਅਗੇ ਵੀ 2-3 ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ ਚੁਕਾ ਹੈ। Read more-ਦਿੱਲੀ ਵਿਚ ਹੋਈ ਬਾਰਿਸ਼ ਤੋਂ ਬਾਅਦ ਸੀ.ਐੱਮ. ਕੇਜਰੀਵਾਲ ਦੇ ਲੱਗੇ ਪੋਸਟਰ, ਸਵੀਮਿੰਗ ਪੂਲ ਮੇਂ ਨਹਾਏ ਕਿਆ? ਜਾਣਕਾਰੀ ਮੁਤਾਬਕ ਕਪੂਰਥਲਾ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇਕ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਐਸ.ਐਸ.ਪੀ ਦੀ ਰਿਹਾਇਸ਼ ਨੇੜੇ ਅਫ਼ਸਰ ਕਾਲੋਨੀ ਸਾਹਮਣੇ ਪਾਰਕ ਵਿਚ ਲੱਗੇ ਇੱਕ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਜਿਸ ਵਿਚ ਉਹ ਆਪਣੀ ਮੰਗ ਦੱਸ ਰਿਹਾ ਹੈ। ਸ਼ੇਖੂਪੁਰ ਕਾਲੋਨੀ ਨਿਵਾਸੀ ਨਿਸ਼ਾਂਤ ਕੁਮਾਰ ਦਾ ਕਹਿਣਾ ਸੀ ਕਿ ਉਸ ਦੇ ਘਰ ਲਗਪਗ ਡੇਢ ਮਹੀਨੇ ਪਹਿਲਾਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਏ ਸਨ। ਜਿਸ ਦੀ ਉਨ੍ਹਾਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਪਰ ਸਿਰਫ਼ ਕੇਸ ਦਰਜ ਕੀਤਾ ਗਿਆ। Read more- ਕੋਰੋਨਾ ਵਾਇਰਸ ਦਾ ਕਹਿਰ ਫਿਰ ਵੱਧਣ ਲੱਗਾ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 509 ਲੋਕਾਂ ਦੀ ਹੋਈ ਮੌਤ ਉਸ ਨੂੰ ਲਗਭਗ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ਼ ਨਹੀਂ ਮਿਲਿਆ। ਇਸ ਸਬੰਧੀ ਉਹ ਪੁਲਿਸ ਦੇ ਉੱਚ-ਅਧਿਕਾਰੀਆਂ ਦੇ ਕਈ ਵਾਰ ਚੱਕਰ ਕੱਟ ਚੁੱਕਿਆ ਹੈ ਤੇ ਮਜਬੂਰ ਹੋ ਕੇ ਅੱਜ ਉਹ ਟਾਵਰ ਤੇ ਚੜ੍ਹ ਗਿਆ। ਉੱਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਹੀ ਡੀ.ਐਸ.ਪੀ ਸਬ ਡਿਵੀਜ਼ਨ ਸੁਰਿੰਦਰ ਸਿੰਘ, ਐੱਸ.ਐੱਚ.ਓ ਗੌਰਵ ਧੀਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ।...
ਚੰਡੀਗੜ੍ਹ- ਕਪੂਰਥਲਾ ਪੁਲਿਸ ਨੇ ਮੰਗਲਵਾਰ ਸਵੇਰ ਨੂੰ ਦੋ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਨਾਲ ਅੰਤਰਰਾਸ਼ਟਰੀ ਬਾਜ਼ਾਰ ਵਿੱਚ 100 ਕਰੋੜ ਰੁਪਏ ਦੀ ਕੀਮਤ ਦੀ 20 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ਾ ਤਸਕਰਾਂ ਦੀ ਪਛਾਣ ਬਲਵਿੰਦਰ ਸਿੰਘ ਪਿੰਡ ਸਾਰੰਗਵਾਲ ਹੁਸ਼ਿਆਰਪੁਰ ਅਤੇ ਪੀਟਰ ਮਸੀਹ ਵਾਸੀ ਬਸਤੀ ਦਾਨਿਸ਼ਮੰਦਾ ਜਲੰਧਰ ਦੇ ਵਜੋਂ ਹੋਈ ਹੈ। ਦੋਵੇਂ ਤਸਕਰ ਪਹਿਲਾਂ ਵੀ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਹਨ। ਪੜੋ ਹੋਰ ਖਬਰਾਂ: ਤਰਨਤਾਰਨ 'ਚ ਵੱਡੀ ਸਾਜ਼ਿਸ਼ ਨਾਕਾਮ, 2 ਹੈਂਡ ਗ੍ਰਨੇਡ ਸਣੇ ਇਕ ਵਿਅਕਤੀ ਕਾਬੂ ਡੀ.ਜੀ.ਪੀ. ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਪੁਲਸ ਟੀਮਾਂ ਨੇ ਮੰਗਲਵਾਰ ਸਵੇਰੇ ਕਪੂਰਥਲਾ ਦੇ ਹਾਈਟੈੱਕ ਢਿੱਲਵਾਂ ਪੁਲਸ ਨਾਕੇ 'ਤੇ ਇਕ ਟਰੱਕ ਅਤੇ ਇਕ ਹੁੰਡਈ ਆਈ 20 ਕਾਰ ਨੂੰ ਰੋਕਿਆ। ਵਾਹਨਾਂ ਦੀ ਤਲਾਸ਼ੀ ਲੈਣ 'ਤੇ ਤਸਕਰਾਂ ਦੇ ਕਬਜ਼ੇ ਵਿਚੋਂ 20 ਕਿਲੋ ਹੈਰੋਇਨ ਦੀ ਖੇਪ ਬਰਾਮਦ ਹੋਈ। ਡੀ. ਜੀ. ਪੀ. ਨੇ ਅੱਗੇ ਦੱਸਿਆ ਕਿ ਵਾਹਨਾਂ ਦੇ ਡਰਾਈਵਰਾਂ ਨੂੰ ਪੁਲਸ ਪਾਰਟੀ ਵੱਲੋਂ ਚੈਕ ਪੁਆਇੰਟ 'ਤੇ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਵਿਅਕਤੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਅਲਰਟ ਪੁਲਸ ਵੱਲੋਂ ਉਨ੍ਹਾਂ ਨੂੰ ਥੋੜ੍ਹੀ ਦੇਰ ਪਿੱਛਾ ਕਰਨ ਤੋਂ ਬਾਅਦ ਮੌਕੇ' ਤੇ ਹੀ ਕਾਬੂ ਕਰ ਲਿਆ। ਪੜੋ ਹੋਰ ਖਬਰਾਂ: ਜਲੰਧਰ 'ਚ ਦੋ ਧਿਰਾਂ ਵਿਚਾਲੇ ਫਾਈਰਿੰਗ, ਇਕ ਵਿਅਕਤੀ ਦੀ ਹੋਈ ਮੌਤ ਡੀ. ਜੀ. ਪੀ. ਨੇ ਦੱਸਿਆ ਕਿ ਉਨ੍ਹਾਂ ਦੇ ਸਰੀਰ ਦੀ ਜਾਂਚ ਦੌਰਾਨ ਪੁਲਸ ਨੇ ਉਨ੍ਹਾਂ ਦੇ ਨਿੱਜੀ ਕਬਜ਼ੇ ਅਤੇ ਉਨ੍ਹਾਂ ਦੇ ਵਾਹਨਾਂ ਵਿੱਚੋਂ 20 ਪੈਕਟ ਹੈਰੋਇਨ (ਪ੍ਰਤੀ ਇਕ ਕਿਲੋ) ਬਰਾਮਦ ਕੀਤੇ। ਪੜੋ ਹੋਰ ਖਬਰਾਂ: ਆਮ ਆਦਮੀ ਪਾਰਟੀ ਵੱਲੋਂ ਹਰਿਆਣਾ ਮੁੱਖ ਮੰਤਰੀ ਖੱਟਰ ਦਾ ਪੁਤਲਾ ਫੂਕ ਕੀਤਾ ਗਿਆ ਰੋਸ ਪ੍ਰਦਰਸ਼ਨ
ਜਲੰਧਰ- ਜਲੰਧਰ ਵਿਚ ਫਾਈਰਿੰਗ ਹੋਣ ਦੀ ਘਟਨਾ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਲਾਂਬੜਾ ਇਲਾਕੇ ਵਿਚ ਇਹ ਘਟਨਾ ਵਾਪਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਧਿਰਾਂ ਵਿਚਾਲੇ ਆਪਸੀ ਲੜਾਈ ਤੋਂ ਬਾਅਦ ਹੋਈ ਇਸ ਫਾਈਰਿੰਗ ਵਿਚ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਪੁਲਿਸ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਫਗਵਾੜਾ (ਇੰਟ.)- ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਪਾਰਟੀ ਵਲੋਂ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਤਿਆਰੀਆਂ ਹੁਣੇ ਤੋਂ ਵਿਢ ਦਿੱਤੀਆਂ ਗਈਆਂ ਹਨ। ਚੋਣਾਂ ਨੂੰ ਲੈ ਕੇ ਦੋਹਾਂ ਭਾਈਵਾਲ ਪਾਰਟੀਆਂ ਵਲੋਂ ਉਮੀਦਵਾਰਾਂ ਦਾ ਐਲਾਨ ਵੀ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵਿਚ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜਾ ਰਹੀਆਂ ਹਨ ਅਤੇ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ। ਇਸੇ ਦੌਰਾਨ ਫਗਵਾੜਾ 'ਚ ਅਲਖ ਜਗਾਓ ਰੈਲੀ ਦੌਰਾਨ ਐਲਾਨ ਕੀਤਾ ਗਿਆ ਕਿ ਪੰਜਾਬ ਬਸਪਾ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਫਗਵਾੜਾ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹੋਣਗੇ। ਇਸ ਸਬੰਧੀ ਬਸਪਾ ਦੇ ਕੌਮੀ ਕੋਆਰਡੀਨੇਟਰ ਆਕਾਸ਼ ਆਨੰਦ ਵਲੋਂ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਅਕਾਲੀ ਦਲ ਵਲੋਂ ਸੁਖਬੀਰ ਬਾਦਲ ਪਾਰਟੀ ਟਿਕਟਾਂ ਦਾ ਐਲਾਨ ਵੀ ਕਰ ਰਹੇ ਹਨ। ਸੁਖਬੀਰ ਬਾਦਲ ਨੇ ਭੁੱਚੋ ਮੰਡੀ ਤੋਂ ਦਰਸ਼ਨ ਸਿੰਘ ਕੋਟ ਫੱਤਾ, ਬਠਿੰਡਾ ਦਿਹਾਤੀ ਤੋਂ ਪ੍ਰਕਾਸ਼ ਸਿੰਘ ਭੱਟੀ ਤੇ ਰਾਮਪੁਰਾ ਫੂਲ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਉਮੀਦਵਾਰ ਐਲਾਨਿਆ ਹੈ। Read more- ਚੰਡੀਗੜ੍ਹ ਤੋਂ ਅੱਜ ਵਿਦਾ ਹੋ ਜਾਣਗੇ ਪ੍ਰਸ਼ਾਸਕ ਬਦਨੌਰ, ਸ਼ਹਿਰਵਾਸੀਆਂ ਕੋਲੋਂ ਨੀਤੀਆਂ ਤੇ ਫੈਸਲਿਆਂ 'ਤੇ ਲੈਂਦੇ ਸਨ ਫੀਡਬੈਕ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ 100 ਦਿਨ 100 ਹਲਕੇ ਦੇ ਤਹਿਤ ਵੱਖ-ਵੱਖ ਹਲਕਿਆਂ ’ਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਵਲੋਂ ਕਈ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਦੇ ਤਹਿਤ ਸੁਖਬੀਰ ਸਿੰਘ ਬਾਦਲ ਨੂੰ ਜਲਾਲਾਬਾਦ ਤੋਂ, ਵਿਰਸਾ ਸਿੰਘ ਵਲਟੋਹਾ ਖੇਮਕਰਨ ਤੋਂ, ਅਮਰਪਾਲ ਸਿੰਘ ਬੋਨੀ ਨੂੰ ਅਜਨਾਲਾ ਤੋਂ, ਗੁਲਜ਼ਾਰ ਸਿੰਘ ਰਣੀਕੇ ਨੂੰ ਅਟਾਰੀ ਤੋਂ, ਐਨ. ਕੇ . ਸ਼ਰਮਾ ਨੂੰ ਡੇਰਾਬੱਸੀ ਤੋਂ, ਜਨਮੇਜਾ ਸਿੰਘ ਸੇਖੋਂ ਨੂੰ ਜ਼ੀਰਾ ਤੋਂ, ਜੀਤ ਮਹਿੰਦਰ ਸਿੰਘ ਸਿੱਧੂ ਨੂੰ ਤਲਵੰਡੀ ਸਾਬੋ ਤੋਂ, ਜਗਬੀਰ ਸਿੰਘ ਬਰਾੜ ਨੂੰ ਜਲੰਧਰ ਛਾਉਣੀ, ਗੁਰੂਹਰਸਹਾਏ ਤੋਂ ਵਰਦੇਵ ਸਿੰਘ ਨੋਨੀ ਮਾਨ, ਅੰਮ੍ਰਿਤਸਰ ਨਾਰਥ ਹਲਕੇ ਤੋਂ ਅਨਿਲ ਜੋਸ਼ੀ, ਪਠਾਨਕੋਟ ਦੇ ਰਾਜ ਕੁਮਾਰ ਗੁਪਤਾ ਨੂੰ ਸੁਜਾਨਪੁਰ ਹਲਕੇ ਤੋਂ, ਮਲੋਟ ਹਲਕੇ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ, ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ।
ਜਲੰਧਰ- ਨਕੋਦਰ ਸਥਿਤ ਇਕ ਧਾਰਮਿਕ ਡੇਰੇ 'ਚ ਪ੍ਰੋਗਰਾਮ ਪੇਸ਼ ਕਰਦੇ ਹੋਏ ਗੁਰਦਾਸ ਮਾਨ ਨੇ ਡੇਰੇ ਨਾਲ ਸਬੰਧਿਤ ਸਾਈਂ ਜੀ ਨੂੰ ਤੀਸਰੇ ਗੁਰੂ ਅਮਰਦਾਸ ਜੀ ਦੀ ਕੁੱਲ ਦਾ ਅੰਸ਼ ਦੱਸ ਕੇ ਨਵਾਂ ਵਿਵਾਦ ਸਹੇੜ ਲਿਆ ਹੈ। ਪੜੋ ਹੋਰ ਖਬਰਾਂ: ਫੁੱਟਬਾਲ ਮੈਚ ਬਣਿਆ ਲਸ਼ਕਰ ਦੇ ਚੋਟੀ ਦੇ ਅੱਤਵਾਦੀ ਤੇ ਉਸ ਦੇ ਸਾਥੀ ਦੀ ਮੌਤ ਦਾ ਕਾਰਨ, ਜਾਣੋਂ ਕਿਵੇਂ ਉਨ੍ਹਾਂ ਵਲੋਂ ਸਾਈਂ ਜੀ ਨੂੰ ਗੁਰੂ ਸਾਹਿਬ ਦੇ ਅੰਸ਼-ਵੰਸ਼ ਵਿਚੋਂ ਹੋਣ ਦੇ ਕੀਤੇ ਗਏ ਦਾਅਵੇ 'ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ,ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਸਫ਼ਾਈ ਪੇਸ਼ ਕੀਤੀ ਹੈ। ਗੁਰਦਾਸ ਮਾਨ ਦਾ ਕਹਿਣਾ ਹੈ ਕਿ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਗੁਰੂ ਸਾਹਿਬਾਨਾਂ ਦੀ ਤੁਲਨਾ ਕਿਸੇ ਨਾਲ ਨਹੀਂ ਹੋ ਸਕਦੀ। ਪੜੋ ਹੋਰ ਖਬਰਾਂ: ਨਵੇਂ ਵਿਵਾਦ 'ਚ ਫਸੇ ਗੁਰਦਾਸ ਮਾਨ, ਸਿੱਖ ਜਥੇਬੰਦੀਆਂ ਨੇ ਸ਼ੁਰੂ ਕੀਤੀ ਹੜ੍ਹਤਾਲhttps://livingindianews.co.in/punjab/doaba/singer-gurdas-maan-new-controversy...
ਜਲੰਧਰ- ਪੰਜਾਬੀ ਗਾਇਕ ਗੁਰਦਾਸ ਮਾਨ ਨਵੇਂ ਵਿਵਾਦ 'ਚ ਘਿਰ ਗਏ ਹਨ। ਸ੍ਰੀ ਗੁਰੂ ਅਮਰਦਾਸ ਜੀ ਨਾਲ ਲਾਡੀ ਸ਼ਾਹ ਦੀ ਤੁਲਨਾ ਕੀਤੀ ਤੇ ਲਾਡੀ ਸ਼ਾਹ ਨੂੰ ਉਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ। ਸਿੱਖ ਜਥੇਬੰਦੀਆਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਪੜੋ ਹੋਰ ਖਬਰਾਂ: ਕਾਬੁਲ ਤੋਂ ਕੱਢੇ ਗਏ 78 ਲੋਕ ਜਲਦ ਪਹੁੰਚਣਗੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲਿਆ ਰਹੇ ਸਿੱਖ ਭਾਈਚਾਰੇ ਦੇ ਲੋਕ ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ ਤੇ ਗੁਰਦਾਸ ਮਾਨ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਇਸ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਗੁਰਦਾਸ ਨੂੰ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ। ਪੜੋ ਹੋਰ ਖਬਰਾਂ: ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ 2 ਬੱਚਿਆਂ ਸਣੇ 5 ਲੋਕਾਂ ਦਾ ਬੇਰਹਿਮੀ ਨਾਲ ਕਤਲ ਸਿੱਖਾਂ ਦੀ ਮੁੱਖ ਸੰਸਥਾ ਤਾਲਮੇਲ ਕਮੇਟੀ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਮਿਲੇਗੀ ਅਤੇ ਗੁਰਦਾਸ ਮਾਨ ਵਿਰੁੱਧ ਸ਼ਿਕਾਇਤ ਦੇਵੇਗੀ। ਇਸ ਦੇ ਨਾਲ ਬੀਤੇ ਦਿਨ ਜਲੰਧਰ ਵਿਚ ਸਿੱਖ ਜਥੇਬੰਦੀਆਂ ਨੇ ਐਸਐਸਪੀ ਦੇਸੀ ਦਫਤਰ ਦਾ ਘਿਰਾਓ ਕੀਤਾ। ਉਨ੍ਹਾਂ ਨੇ ਗਾਇਕ ਦੇ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਇੱਥੋਂ ਨਹੀਂ ਹਿਲਣਗੇ। ਪੜੋ ਹੋਰ ਖਬਰਾਂ: ਫੁੱਟਬਾਲ ਮੈਚ ਬਣਿਆ ਲਸ਼ਕਰ ਦੇ ਚੋਟੀ ਦੇ ਅੱਤਵਾਦੀ ਤੇ ਉਸ ਦੇ ਸਾਥੀ ਦੀ ਮੌਤ ਦਾ ਕਾਰਨ, ਜਾਣੋਂ ਕਿਵੇਂ
ਜਲੰਧਰ- ਕਮਾਦ ਦੇ ਸਮਰਥਨ ਮੁੱਲ ਨੂੰ ਲੈ ਕੇ ਕਿਸਾਨਾਂ ਦੇ ਸਰਕਾਰ ਵਿਚਾਲੇ ਮੀਟਿੰਗ ਖਤਮ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਕਿਸਾਨ ਭਲਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਮੁੱਦੇ ਉੱਤੇ ਗੱਲਬਾਤ ਕਰਨਗੇ। ਪੜੋ ਹੋਰ ਖਬਰਾਂ: ਖੇਤੀਬਾੜੀ ਕਾਨੂੰਨ ਦੇ ਵਿਰੋਧ 'ਤੇ ਸੁਪਰੀਮ ਕੋਰਟ ਦੀ ਟਿੱਪਣੀ, ਕਿਹਾ-'ਦੋ ਹਫਤਿਆਂ 'ਚ ਹੱਲ ਕੱਢੇ ਸਰਕਾਰ' ਦੱਸ ਦਈਏ ਕਿ ਇਸ ਤੋਂ ਪਹਿਲਾਂ ਬੀਤੇ ਦਿਨ ਕਿਸਾਨਾਂ ਦੀ ਚੰਡੀਗੜ੍ਹ ਵਿਖੇ ਸਰਕਾਰ ਨਾਲ ਇਸ ਮੁੱਦੇ ਉੱਤੇ ਮੀਟਿੰਗ ਹੋਈ ਸੀ ਜੋ ਕਿ ਬੇਸਿੱਟਾ ਰਹੀ ਸੀ। ਇਸ ਤੋਂ ਬਾਅਦ ਜਲੰਧਰ ਦੇ ਡੀਸੀ ਦਫਤਰ ਵਿਖੇ ਕਿਸਾਨਾਂ ਤੇ ਸਰਕਾਰ ਵਿਚਾਲੇ ਅੱਜ ਮੁੜ ਮੀਟਿੰਗ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਮੁੱਖ ਮੰਤਰੀ ਨਾਲ ਮੁਲਾਕਾਤ ਦਾ ਸਿੱਟਾ ਕੱਢਿਆ ਗਿਆ ਹੈ। ਇਸ ਦੌਰਾਨ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਸਲੇ ਦੇ ਹੱਲ ਤੱਕ ਅੰਦੋਲਨ ਜਾਰੀ ਰਹੇਗਾ। ਰੇਲਵੇ ਟਰੈਕ ਅਤੇ ਰੋਡ ਜਾਮ ਰਹਿਣਗੇ। ਪੜੋ ਹੋਰ ਖਬਰਾਂ: ਪੰਜਾਬ ਸਰਕਾਰ ਵਲੋਂ IPS ਤੇ PPS ਅਧਿਕਾਰੀਆਂ ਦੇ ਤਬਾਦਲੇ
ਜਲੰਧਰ ਡੀ.ਸੀ. ਦਫ਼ਤਰ ਮੀਟਿੰਗ ਹਾਲ ' ਚ ਗੰਨਾ ਕਿਸਾਨ ਪਹੁੰਚ ਚੁੱਕੇ ਹਨ | ਗੰਨਾ ਕਿਸਾਨ ਇੱਥੇ ਮਾਹਿਰਾਂ ਨਾਲ ਉਤਪਾਦਨ ਮੁੱਲ 'ਤੇ ਗੱਲਬਾਤ ਕਰਨਗੇ | ਬੀਤੇ ਦਿਨ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਮੁੜ ਗੰਨਾ ਕਾਸ਼ਤਕਾਰਾਂ ਅਤੇ ਪੰਜਾਬ ਸਰਕਾਰ ਦੀ ਬੈਠਕ ਹੋ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਸਲੇ ਦੇ ਹੱਲ ਤੱਕ ਅੰਦੋਲਨ ਜਾਰੀ ਰਹੇਗਾ। ਰੇਲਵੇ ਟਰੈਕ ਅਤੇ ਰੋਡ ਜਾਮ ਰਹਿਣਗੇ। ਪੜੋ ਹੋਰ ਖਬਰਾਂ: ਖੁਸ਼ਖਬਰੀ! ਚੰਡੀਗੜ੍ਹ ਯੂਨੀਵਰਸਿਟੀ 'ਚ ਮਿਲੇਗੀ 100 ਫੀਸਦੀ ਮੁਫਤ ਵਿੱਦਿਆ, 33 ਕਰੋੜ ਦੇ ਵਜ਼ੀਫ਼ਿਆਂ ਦਾ ਐਲਾਨ ਦੱਸ ਦਈਏ ਕਿ ਗੰਨਾ ਕਾਸ਼ਤਕਾਰਾਂ ਤੇ ਸਰਕਾਰ ਵਿਚਕਾਰ ਬੀਤੇ ਦਿਨ ਬੈਠਕ ਹੋਈ ਸੀ। ਬੈਠਕ 'ਚ ਕਿਸਾਨ ਆਗੂ ਰਾਜੇਵਾਲ ਵੀ ਮੌਜੂਦ ਸਨ। ਮੀਟਿੰਗ ਦੇ ਪਹਿਲੇ ਦੌਰ ਵਿੱਚ ਗੰਨੇ ਦਾ ਸਮਰਥਨ ਮੁੱਲ ਵਧਾਉਣ ਉਤੇ ਚਰਚਾ ਹੋਈ। ਮਨਜੀਤ ਰਾਏ ਅਤੇ ਹਰਿੰਦਰ ਲੱਖੋਵਾਲ ਸਰਕਾਰ ਨੂੰ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਇੱਕ ਏਕੜ ਪਿੱਛੇ ਸਮਰਥਨ ਮੁੱਲ ਦੇ ਚਲਦੇ ਪੈਂਦੇ ਘਾਟੇ ਤੋਂ ਜਾਣੂ ਕਰਵਾਇਆ ਗਿਆ। ਪੜੋ ਹੋਰ ਖਬਰਾਂ: ਭਾਰਤ 'ਚ ਅਕਤੂਬਰ ਮਹੀਨੇ ਸਿਖਰ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ! ਮਾਹਰਾਂ ਦਿੱਤੀ ਚਿਤਾਵਨੀ
ਚੰਡੀਗੜ੍ਹ: ਗੰਨਾ ਕਾਸ਼ਤਕਾਰਾਂ ਅਤੇ ਪੰਜਾਬ ਸਰਕਾਰ ਦੀ ਬੈਠਕ ਬੀਤੇ ਦਿਨ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਮੁੜ ਜਲੰਧਰ ਵਿਚ ਮੀਟਿੰਗ ਹੋਵੇਗੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਸਲੇ ਦੇ ਹੱਲ ਤੱਕ ਅੰਦੋਲਨ ਜਾਰੀ ਰਹੇਗਾ। ਰੇਲਵੇ ਟਰੈਕ ਅਤੇ ਰੋਡ ਜਾਮ ਰਹਿਣਗੇ। ਪੜੋ ਹੋਰ ਖਬਰਾਂ: 'ਗੱਲ ਪੰਜਾਬ ਦੀ' ਮੁਹਿੰਮ ਤਹਿਤ ਮਲੋਟ ਪਹੁੰਚੇ ਸੁਖਬੀਰ ਬਾਦਲ, ਹੋਇਆ ਸ਼ਾਨਦਾਰ ਸਵਾਗਤ ਦੱਸ ਦਈਏ ਕਿ ਗੰਨਾ ਕਾਸ਼ਤਕਾਰਾਂ ਤੇ ਸਰਕਾਰ ਵਿਚਕਾਰ ਬੀਤੇ ਦਿਨ ਬੈਠਕ ਹੋਈ ਸੀ। ਬੈਠਕ 'ਚ ਕਿਸਾਨ ਆਗੂ ਰਾਜੇਵਾਲ ਵੀ ਮੌਜੂਦ ਸਨ। ਮੀਟਿੰਗ ਦੇ ਪਹਿਲੇ ਦੌਰ ਵਿੱਚ ਗੰਨੇ ਦਾ ਸਮਰਥਨ ਮੁੱਲ ਵਧਾਉਣ ਉਤੇ ਚਰਚਾ ਹੋਈ। ਮਨਜੀਤ ਰਾਏ ਅਤੇ ਹਰਿੰਦਰ ਲੱਖੋਵਾਲ ਸਰਕਾਰ ਨੂੰ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਇੱਕ ਏਕੜ ਪਿੱਛੇ ਸਮਰਥਨ ਮੁੱਲ ਦੇ ਚਲਦੇ ਪੈਂਦੇ ਘਾਟੇ ਤੋਂ ਜਾਣੂ ਕਰਵਾਇਆ ਗਿਆ। ਪੜੋ ਹੋਰ ਖਬਰਾਂ: ਸਿੱਧੂ ਨੇ ਆਪਣੀ ਹੀ ਸਰਕਾਰ 'ਤੇ ਸਾਧੇ ਨਿਸ਼ਾਨੇ, ਗੰਨਾ ਕਿਸਾਨਾਂ ਦੇ ਹੱਕ ’ਚ ਕੀਤਾ ਟਵੀਟ ਉਧਰ, ਕਿਸਾਨ ਲੀਡਰ ਮਨਜੀਤ ਸਿੰਘ ਰਾਏ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚੋਂ ਕੋਈ ਹੱਲ ਨਾ ਨਿਕਲਿਆ ਤਾਂ 24 ਅਗਸਤ ਨੂੰ ਪੰਜਾਬ ਦੇ ਟੌਲ ਪਲਾਜ਼ਿਆਂ ’ਤੇ ਜਾਮ ਲਾ ਕੇ ਸਮੁੱਚੇ ਸੂਬੇ ਨੂੰ ਬੰਦ ਕਰ ਦਿੱਤਾ ਜਾਵੇਗਾ।
ਜਲੰਧਰ (ਇੰਟ.)- ਪੰਜਾਬ (Punjab) ਦੇ ਜਲੰਧਰ (Jalandhar) ਵਿਚ ਗੰਨਾ ਕਿਸਾਨਾਂ (Sugarcane Farmer) ਨੇ ਹਾਈਵੇ (Highway) ਅਤੇ ਰੇਲਵੇ ਟ੍ਰੈਕ (Railway Track) ਬਲਾਕ ਕਰ ਦਿੱਤਾ ਹੈ। ਕਿਸਾਨ ਸੂਬਾ ਸਰਕਾਰ ਤੋਂ ਉਨ੍ਹਾਂ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਦੀ ਮੰਗ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ (BKU) ਦੋਆਬਾ ਦੇ ਐੱਮ.ਐੱਸ. ਰਾਏ ਨੇ ਕਿਹਾ ਕਿ ਜੇਕਰ ਸਰਕਾਰ ਨੇ ਸ਼ਨੀਵਾਰ ਸ਼ਾਮ ਤੱਕ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਤਾਂ ਅਸੀਂ ਪੰਜਾਬ ਬੰਦ ਦਾ ਸੱਦਾ ਦੇਵਾਂਗੇ। ਰੱਖੜੀ ਕਾਰਣ ਅਸੀਂ ਕਲ ਤੋਂ ਬੰਦ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰਾਂਗੇ। ਕਿਸਾਨਾਂ ਨੇ ਪਹਿਲਾਂ ਧੰਨੋਵਾਲੀ ਨੇੜੇ ਰਾਸ਼ਟਰੀ ਰਾਜਮਾਰਗ ਬੰਦ ਕੀਤਾ, ਉਸ ਤੋਂ ਬਾ੍ਦ ਰੇਲਵੇ ਟ੍ਰੈਕ 'ਤੇ ਧਰਨਾ ਸ਼ੁਰੂ ਕਰ ਦਿੱਤਾ। ਵੱਡੀ ਗਿਣਤੀ ਵਿਚ ਕਿਸਾਨ ਅਤੇ ਉਨ੍ਹਾਂ ਦੇ ਹਮਾਇਤੀ ਰੇਲਵੇ ਟ੍ਰੈਕ 'ਤੇ ਜਾ ਬੈਠੇ। ਇਸ ਲਈ ਟ੍ਰੇਨਾਂ ਨੂੰ ਪਿਛਲੇ ਸਟੇਸ਼ਨਾਂ 'ਤੇ ਹੀ ਰੋਕ ਦਿੱਤਾ ਗਿਆ। ਕਿਸਾਨਾਂ ਨੇ ਸੜਕੀ ਰਸਤੇ ਜਾਣ ਵਾਲੇ ਵਾਹਨਾਂ ਅਤੇ ਰੇਲ ਮਾਰਗ ਨੂੰ ਪੂਰੀ ਤਰ੍ਹਾਂ ਨਾਲ ਠੱਪ ਕਰ ਦਿੱਤਾ। ਇਸ ਕਾਰਣ ਬੱਸ ਸਟੈਂਡ ਦੇ ਅੰਦਰ ਹੀ ਬੱਸਾਂ ਦਾ ਜਮਾਵੜਾ ਲੱਗ ਗਿਆ ਹੈ। Read more- ਔਰਤਾਂ ਨੂੰ ਇਨਸਾਨ ਨਹੀਂ ਸਮਝਦਾ ਤਾਲਿਬਾਨ, ਅੱਖਾਂ ਕੱਢ ਕੇ ਕੁੱਤਿਆਂ ਨੂੰ ਖਵਾਉਂਦੈ ਉਨ੍ਹਾਂ ਦੀਆਂ ਲਾਸ਼ਾਂ ਯਾਤਰੀਆਂ ਵਿਚ ਅਫਰਾ-ਤਫਰੀ ਮਚ ਗਈ। ਦੇਰ ਸ਼ਾਮ ਤੱਕ ਲੁਧਿਆਣਾ ਅਤੇ ਚੰਡੀਗੜ੍ਹ ਲਈ ਬੱਸਾਂ ਦਾ ਸੰਚਾਲਨ ਸੁਚਾਰੂ ਨਹੀਂ ਹੋ ਪਾਇਆ। ਕਿਸਾਨਾੰ ਦੇ ਪ੍ਰਦਰਸ਼ਨ ਕਾਰਣ ਸਰਕਾਰੀ ਅਤੇ ਨਿੱਜੀ ਦਫਤਰਾਂ ਵਿਚ ਸੰਨਾਟਾ ਪਸਰਿਆ ਰਿਹਾ, ਕਿਉਂਕਿ ਕਿਸਾਨਾਂ ਦੇ ਧਰਨੇ ਕਾਰਣ ਬੱਸ ਯਾਤਰੀਆਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਧਰਨੇ ਕਾਰਣ ਰੁਕੇ ਹੋਏ ਟ੍ਰੈਫਿਕ ਦਾ ਅਸਰ ਦਫਤਰਾਂ ਦੀ ਹਾਜ਼ਰੀ 'ਤੇ ...
ਜਲੰਧਰ (ਇੰਟ.)- ਜਲੰਧਰ (Jalandhar) ਵਿਚ ਸਵੇਰੇ ਭਿਆਨਕ ਹਾਦਸੇ (Road Accident) ਵਿਚ ਤਿੰਨ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਕਈਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸਾ ਉਸ ਵੇਲੇ ਹੋਇਆ ਜਦੋਂ ਕਾਰ ਸਵਾਰ ਸੇਵਾ ਦੀ ਗੱਡੀ ਵਿਚ ਜਾ ਰਹੇ ਸਨ ਕਿ ਅਚਾਨਕ ਗੱਡੀ ਦਾ ਟਾਇਰ ਫੱਟ ਗਿਆ। ਇਸ ਕਾਰਣ ਗੱਡੀ ਬੇਕਾਬੂ (Uncontrol) ਹੋ ਗਈ ਅਤੇ ਪਲਟ ਗਈ, ਇਸ ਹਾਦਸੇ ਵਿਚ ਮੌਕੇ 'ਤੇ ਤਿੰਨ ਦੀ ਮੌਤ ਹੋ ਗਈ। Read more- ਜਲੰਧਰ ਜਾਣ ਵਾਲੇ ਯਾਤਰੀ ਪਹਿਲਾਂ ਜਾਣ ਲੈਣ ਇਹ ਰੂਟ ਮੈਪ, ਕਿਸਾਨਾਂ ਵਲੋਂ ਦਿੱਤਾ ਜੈ ਰਿਹੈ ਧਰਨਾ ਜਲੰਧਰ ਅੰਮ੍ਰਿਤਸਰ ਹਾਈਵੇ 'ਤੇ ਪਿੰਡ ਬਿਧੀਪੁਰ ਨੇੜੇ ਸੰਗਤ ਲੈ ਕੇ ਜਾ ਰਹੀ ਗੱਡੀ ਦਾ ਅਚਾਨਕ ਟਾਇਰ ਫੱਟਣ ਕਾਰਣ ਕਾਰ ਬੇਕਾਬੂ ਹੋ ਗਈ ਅਤੇ ਸੜਕ 'ਤੇ ਹੀ ਪਲਟ ਗਈ। ਇਸ ਵਿਚ 3 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਈ ਲੋਕਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਇੰਚਾਰਜ ਮਨਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।...
ਜਲੰਧਰ (ਇੰਟ.)- ਲੰਘੇ ਦੋ ਸਾਲਾਂ ਤੋਂ ਕੋਰੋਨਾ (Corona) ਕਾਰਣ ਪੂਰੀ ਦੁਨੀਆ ਜਿਵੇਂ ਰੁਕ ਜਿਹੀ ਗਈ ਹੈ ਪਰ ਹੁਣ ਜਦੋਂ ਕੋਰੋਨਾ ਦਾ ਕਹਿਰ ਘੱਟ ਰਿਹਾ ਹੈ। ਹੁਣ ਕਈ ਦੇਸ਼ਾਂ ਵਿਚੋਂ ਲਾਕਡਾਊਨ (Lockdown) ਹਟਾ ਲਿਆ ਗਿਆ ਹੈ। ਸਕੂਲ (School) , ਕਾਲਜ (Collage) ਮੁੜ ਤੋਂ ਖੋਲ੍ਹੇ ਜਾ ਰਹੇ ਹਨ। ਪੰਜਾਬ ਸਰਕਾਰ (Punjab Government) ਵਲੋਂ ਬੀਤੇ ਦਿਨੀਂ ਸਕੂਲ (School) ਖੋਲ੍ਹਣ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਬਾਅਦ ਕੁਝ ਸਕੂਲਾਂ ਵਿਚ ਕਈ ਬੱਚਿਆਂ ਦੀ ਰਿਪੋਰਟ ਪਾਜ਼ੇਟਿਵ (Report Positive) ਆਉਣ ਤੋਂ ਬਾਅਦ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸੇ ਤਰ੍ਹਾਂ ਜਲੰਧਰ (Jalandhar) ਜ਼ਿਲੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਥੇ ਵੀ ਕੋਰੋਨਾ ਦੌਰਾਨ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਉਂਦੇ ਰਹੇ ਪਰ ਹੁਣ ਜਦੋਂ ਕੋਰੋਨਾ ਮਾਮਲਿਆਂ ਵਿਚ ਠੱਲ੍ਹ ਪੈਣੀ ਸ਼ੁਰੂ ਹੋਈ ਤਾਂ ਜ਼ਿਲੇ ਦੇ ਡੀ.ਸੀ. ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। Read more- ਕੈਪਟਨ ਨੇ ਵਿਦੇਸ਼ ਮੰਤਰੀ ਨੂੰ ਟਵੀਟ ਰਾਹੀਂ ਕੀਤੀ ਅਪੀਲ, 200 ਸਿੱਖਾਂ ਸਮੇਤ ਸਾਰੇ ਭਾਰਤੀਆਂ ਤੁਰੰਤ ਕੱਢਿਆ ਜਾਵੇ ਇਨ੍ਹਾਂ ਨਵੀਆਂ ਗਾਈਡਲਾਈਨਜ਼ ਮੁਤਾਬਕ ਜ਼ਿਲ੍ਹੇ ਵਿਚ ਕੁਝ ਰਾਹਤ ਵੀ ਦਿੱਤੀ ਗਈ ਹੈ। ਡੀ.ਸੀ. ਵਲੋਂ...
ਜਲੰਧਰ: ਸ਼ਨੀਵਾਰ ਦੇਰ ਰਾਤ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਇਕ ਨੌਜਵਾਨ ਦੇ ਕਤਲ ਕਰ ਦੇਣ ਦੀ ਵਾਰਦਾਤ ਦੇਖਣ ਨੂੰ ਮਿਲੀ ਹੈ। ਜਾਣਕਾਰੀ ਮੁਤਾਬਕ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਬਾਹਰ ਦੋ ਧਿਰਾਂ 'ਚ ਮੋਟਰਸਾਇਕਲ ਨੂੰ ਲੈ ਕੇ ਕਿਸੇ ਗਲੋਂ ਝਗੜਾ ਹੋ ਗਿਆ, ਜਿਸ ਦੌਰਾਨ ਤੇਜ਼ਥਾਰਾਂ ਨਾਲ ਸੱਟਾਂ ਮਾਰ ਕੇ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਦਕਿ ਦੂਜੇ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੜੋ ਹੋਰ ਖਬਰਾਂ: ਸੁਤੰਤਰਤਾ ਦਿਵਸ ਮੌਕੇ ਮੁੱਖ ਮੰਤਰੀ ਨੇ ਕੀਤਾ ਟਵੀਟ, ਦਿੱਤਾ ਇਹ ਸੁਨੇਹਾ ਪੜੋ ਹੋਰ ਖਬਰਾਂ: 15 ਅਗਸਤ ਨੂੰ ਕਿਸਾਨ ਮਨਾਉਣਗੇ 'ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ', ਨਿਕਲੇਗੀ 'ਤਿਰੰਗਾ ਰੈਲੀ' ਜਾਣਕਾਰੀ ਮੁਤਾਬਕ ਜ਼ਖਮੀ ਹੋਏ ਨੌਜਵਾਨ ਨੂੰ ਜੌਹਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਪੀ. ਏ. ਪੀ. 'ਚ ਡਿਊਟੀ ਨਿਭਾ ਰਹੇ ਏ. ਐੱਸ. ਆਈ ਦੇ ਪੁੱਤਰ ਸਰਬਜੀਤ ਵਜੋਂ ਹੋਈ ਹੈ। ਪੜੋ ਹੋਰ ਖਬਰਾਂ: 'ਰਾਮਾਇਣ' ਦੀ 'ਸੀਤਾ' ਨੇ ਧੀਆਂ ਨਾਲ ਸ਼ੇਅਰ ਕੀਤੀ ਬੇਹੱਦ ਖਾਸ ਤਸਵੀਰ, ਯੂਜ਼ਰਸ ਬੋਲੇ... ਮੌਕੇ 'ਤੇ ਪੁੱਜੀ ਪੁਲਸ ਨੇ ਵਾਰਦਾਤ ਦਾ ਜਾਇਜ਼ਾ ਲੈਂਦਿਆਂ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ...
ਜਲੰਧਰ (ਇੰਟ.)- ਪੰਜਾਬ (Punjab) ਦੇ ਜਲੰਧਰ (Jalandhar) ਜ਼ਿਲੇ ਦੇ ਸੁੰਦਰ ਨਗਰ (Sunder Nagar) ਵਿਚ ਲੋਕਾਂ ਨੇ ਦੋ ਨੌਜਵਾਨਾਂ ਨੂੰ ਕੱਪੜੇ (Clothes) ਉਤਾਰ ਕੇ ਕੁੱਟਿਆ। ਇਹੀ ਨਹੀਂ ਉਨ੍ਹਾਂ ਦੇ ਸਿਰ ਦੇ ਬਾਲ (Hair Cutt) ਕੱਟ ਦਿੱਤੇ ਅਤੇ ਮੂੰਹ 'ਤੇ ਕਾਲਖ ਲਾ ਦਿੱਤੀ। ਇੰਨੇ ਨਾਲ ਉਨ੍ਹਾਂ ਦਾ ਮਨ ਨਹੀਂ ਭਰਿਆ, ਇਸ ਲਈ ਉਨ੍ਹਾਂ ਨੇ ਸਪ੍ਰੇ ਪੇਂਟ ਨਾਲ ਉਨ੍ਹਾਂ ਦੀ ਪਿੱਛ 'ਤੇ ਚੋਰ ਲਿਖ ਦਿੱਤਾ। ਮਾਮਲਾ ਟੈਂਪੋ ਤੋਂ ਰਾਜਮਾਂ ਦੀ ਬੋਰੀ ਚੋਰੀ ਕਰਨ ਦਾ ਸੀ। ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ 8 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਚੋਰਾਂ ਨੂੰ ਨਾਲ ਲੈ ਗਈ। Read more- ਮੰਡੀ ਗੋਬਿੰਦਗੜ੍ਹ ਵਿਚ ਲੋਹਾ ਪਿਘਲਾਉਣ ਵਾਲੀ ਭੱਠੀ 'ਚ ਧਮਾਕਾ, 12 ਮਜ਼ਦੂਰ ਝੁਲਸੇ ਵੀਰਵਾਰ ਦੁਪਹਿਰ ਬਾਅਦ ਇਕ ਟੈਂਪੋ ਚਾਲਕ ਰਾਜਮਾਂ-ਚਾਵਲ ਦੀਆਂ ਬੋਰੀਆਂ ਲਿਆ ਕੇ ਸਪਲਾਈ ਦੇਣ ਸੁੰਦਰ ਨਗਰ ਆਇਆ ਸੀ। ਜਦੋਂ ਉਹ ਕਰਿਆਣੇ ਦੀ ਦੁਕਾਨ ਵਿਚ ਸਾਮਾਨ ਰਖਵਾਉਣ ਲੱਗਾ ਤਾਂ ...
ਜਲੰਧਰ- 15 ਅਗਸਤ ਨੂੰ ਧਿਆਨ ’ਚ ਰੱਖਦੇ ਹੋਏ ਪੰਜਾਬ ਦੇ ਜ਼ਿਲ੍ਹਿਆਂ ’ਚ ਚੌਕਸੀ ਵਧਾ ਦਿੱਤੀ ਗਈ ਹੈ। ਇਸੇ ਤਹਿਤ ਪੰਜਾਬ ਪੁਲਸ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ। ਇਸ ਦਰਮਿਆਨ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਨੇੜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਸਿਟੀ ਰੇਲਵੇ ਸਟੇਸ਼ਨ ਦੇ ਮੇਨ ਗੇਟ ਤੋਂ ਲਾਵਾਰਿਸ ਬੈਗ ਮਿਲਿਆ। ਪੜੋ ਹੋਰ ਖਬਰਾਂ: ਲੁਧਿਆਣਾ 'ਚ ਵੱਡਾ ਹਾਦਸਾ, ਡਿੱਗੀ 3 ਮੰਜ਼ਿਲਾ ਇਮਾਰਤ, 5 ਲੋਕ ਜ਼ਖਮੀ ਲਾਵਾਰਿਸ ਬੈਗ ਮਿਲਣ ਨਾਲ ਮੌਕੇ ’ਤੇ ਪੁਲਸ ਨੂੰ ਭਾਜੜਾਂ ਪੈ ਗਈਆਂ। ਸੂਚਨਾ ਪਾ ਕੇ ਮੌਕੇ ’ਤੇ ਜੀ. ਆਰ. ਪੀ. ਆਰ. ਪੀ. ਐੱਫ. ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ। ਇਸ ਦੌਰਾਨ ਡੌਗ ਸਕਵਾਇਡ ਅਤੇ ਬੰਬ ਰੋਕੂ ਦਸਤੇ ਸਮੇਤ ਫਾਇਰ ਬਿ੍ਰਗੇਡ ਅਤੇ ਐਂਬੂਲੈਂਸ ਵੀ ਮੌਕੇ ’ਤੇ ਮੌਜੂਦ ਹੈ। ਉਥੇ ਹੀ ਪੁਲਸ ਵੱਲੋਂ ਮੌਕ ਡਰਿੱਲ ਕਰਨ ਦੀ ਵੀ ਗੱਲ ਸਾਹਮਣੇ ਆਈ ਹੈ। ਪੜੋ ਹੋਰ ਖਬਰਾਂ: ਕਾਂਗਰਸੀ ਲੀਡਰਾਂ ਤੇ ਵਰਕਰਾਂ 'ਤੇ ਟਵਿੱਟਰ ਸਖਤ, ਕਈਆਂ ਦਾ ਅਕਾਊਂਟ ਬਲਾਕ...
ਜਲੰਧਰ- ਟੋਕੀਓ ਓਲੰਪਿਕ ’ਚ ਪੁਰਸ਼ ਹਾਕੀ ਦੀ ਖੇਡ ’ਚ ਕਾਂਸੀ ਤਮਗ਼ਾ ਜਿੱਤਣ ਵਾਲੀ ਟੀਮ ਦੇ ਜਲੰਧਰ ਦੇ ਰਹਿਣ ਵਾਲੇ ਤਿੰਨ ਖਿਡਾਰੀ ਕਪਤਾਨ ਮਨਪ੍ਰੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਮਨਦੀਪ ਸਿੰਘ ਤੇ ਵਰੁਣ ਸ਼ਰਮਾ ਦਾ ਅੱਜ ਇੱਥੇ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਭਾਰਤੀ ਪੁਰਸ਼ ਹਾਕੀ ਟੀਮ ਨੇ ਕਾਂਸੀ ਤਮਗਾ ਜਿੱਤ ਕੇ ਇਸ ਖੇਡ ’ਚ 41 ਸਾਲ ਦੇ ਸੋਕੇ ਨੂੰ ਖਤਮ ਕੀਤਾ। ਪੜੋ ਹੋਰ ਖਬਰਾਂ: ਪੰਜਾਬ ਦੇ ਇਕ ਹੋਰ ਸਕੂਲ 'ਚ ਬੱਚੇ ਨਿਕਲੇ ਕੋਰੋਨਾ ਪਾਜ਼ੇਟਿਵ, ਵਧੀ ਚਿੰਤਾ ਇਹ ਤਮਗਾ ਹਾਲਾਂਕਿ ਸੋਨ ਤਮਗਾ ਨਹੀਂ ਸੀ ਪਰ ਦੇਸ਼ ਵਿਚ ਹਾਕੀ ਨੂੰ ਮੁੜ ਤੋਂ ਲੋਕਪਿ੍ਰਅ ਬਣਾਉਣ ਲਈ ਕਾਫੀ ਹੈ। ਤਮਗ਼ਾ ਜਿੱਤਣ ਵਾਲੇ ਇਹ ਖਿਡਾਰੀ ਹੁਣ ਸਟਾਰ ਬਣ ਗਏ ਹਨ ਤੇ ਹਰ ਕੋਈ ਉਨ੍ਹਾਂ ਦੀ ਸ਼ਾਨਦਾਰ ਖੇਡ ਦੀ ਚਰਚਾ ਕਰ ਰਿਹਾ ਹੈ। ਇਨ੍ਹਾਂ ਖਿਡਾਰੀਆਂ ਦੇ ਘਰਾਂ ’ਚ ਖੁਸ਼ੀ ਦਾ ਮਾਹੌਲ ਹੈ ਤੇ ਉਹ ਦੇਸ਼ ਵੱਲੋਂ ਤਮਗ਼ਾ ਜਿੱਤਣ ਦੇ ਬਾਅਦ ਉਨ੍ਹਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਹ ਤਿੰਨੇ ਖਿਡਾਰੀ ਓਪਨ ਜੀਪ ’ਚ ਰੋਡ ਸ਼ੋਅ ਕਰਦੇ ਹੋਏ ਆਪਣੇ ਘਰਾਂ ਨੂੰ ਰਵਾਨਾ ਹੋਏ। ਇਹ ਤਿੰਨੇ ਹਾਕੀ ਖਿਡਾਰੀ ਜਲੰਧਰ ਦੇ ਮਿੱਠਾਪੁਰ ਪਿੰਡ ਨਾਲ ਸਬੰਧ ਰਖਦੇ ਹਨ। ਪੜੋ ਹੋਰ ਖਬਰਾਂ: ਕੋਰੋਨਾ ਦੀ ਤੀਜੀ ਲਹਿਰ! ਇਸ ਸੂਬੇ 'ਚ 5 ਦਿਨਾਂ 'ਚ 242 ਬੱਚੇ ਹੋਏ ਪਾਜ਼ੇਟਿਵ, ਲਾਕਡਾਊਨ ਦੇ ਆਸਾਰ...
ਜਲੰਧਰ (ਬਿਊਰੋ)- ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਇਥੇ ਇਕ ਫੈਕਟਰੀ (Factory) ਵਿਚ ਅੱਜ ਤੜਕੇ ਅੱਗ (Fire) ਲੱਗ ਗਈ। ਅੱਗ ਲੱਗਣ ਦੇ ਨਾਲ-ਨਾਲ ਫੈਕਟਰੀ (Factory) ਦੇ ਅੰਦਰ ਜ਼ੋਰ-ਜ਼ੋਰ ਨਾਲ ਧਮਾਕੇ (Blast) ਵੀ ਹੋ ਰਹੇ ਹਨ। ਫਿਲਹਾਲ ਰਾਹਤ ਅਤੇ ਬਚਾਅ ਕਾਰਜ ਜਾਰੀ ਹੈ। ਜਾਣਕਾਰੀ ਮੁਤਾਬਕ ਜਲੰਧਰ ਵਿਚ ਸੋਢਲ ਰੋਡ ਸਥਿਤ ਗਲੋਬ ਕਲੋਨੀ (Globe Colony) ਵਿਚ ਇਕ ਪਾਈਪ ਦੀ ਫੈਕਟਰੀ (Pipe Factory) ਵਿਚ ਅਚਾਨਕ ਅੱਗ ਲੱਗ ਗਈ। Read more- ਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾ ਅੱਗ ਲੱਗਣ ਨਾਲ ਫੈਕਟਰੀ ਅੰਦਰ ਜ਼ੋਰ-ਜ਼ੋਰ ਨਾਲ ਧਮਾਕੇ ਹੋ ਰਹੇ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਜ ਤੜਕੇ ਫੈਕਟਰੀ ਵਿਚੋਂ ਧੂੰਆਂ ਨਿਕਲ ਰਿਹਾ ਸੀ ਉਸ ਤੋਂ ਬਾਅਦ ਅੱਗ ਦੀਆਂ ਲਪਟਾਂ ਦੇਖੀਆਂ ਅਤੇ ਧਮਾਕੇ ਸ਼ੁਰੂ ਹੋ ਗਏ। ਜਿਸ ਨਾਲ ਚਾਰੋ ਪਾਸੇ ਦਹਿਸ਼ਤ ਦਾ ਮਾਹੌਲ ਹੈ। ਫਿਲਹਾਲ ਮੌਕੇ 'ਤੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚ ਗਈ ਹੈ ਅਤੇ ਅੱਗ 'ਤੇ ਕਾਬੂ ਪਾਉਣ ਦ...
ਹੁਸ਼ਿਆਰਪੁਰ- ਹਿਮਾਚਲ ਪ੍ਰਦੇਸ਼ (Himachal Pardesh) ਸਰਕਾਰ ਵੱਲੋਂ ਰਾਜ ਵਿਚ ਕੋਵਿਡ-19 (Covid-19) ਦੀ ਤੀਜੀ ਲਹਿਰ (Third Wave) ਦੀ ਸੰਭਾਵਨਾ ਨੂੰ ਜਤਾਉਂਦੇ ਹੋਏ 9 ਤੋਂ 17 ਅਗਸਤ ਸਾਉਣ ਅਸ਼ਟਮੀ ਨਵਰਾਤਿਆਂ ਦੌਰਾਨ ਰਾਜ ਦੇ ਵੱਖ-ਵੱਖ ਮੰਦਰਾਂ ਵਿਚ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਰਾਜ ਦੀਆਂ ਹੱਦਾਂ ਵਿਚ ਦਾਖ਼ਲ ਹੋਣ ਦੀ ਆਗਿਆ ਤਾਂ ਹੀ ਦਿੱਤੀ ਜਾਵੇਗੀ, ਜੇਕਰ ਉਨ੍ਹਾਂ ਕੋਲ ਕੋਵਿਡ-19 ਟੀਕਾਕਰਨ (Vaccine) ਦਾ ਸਰਟੀਫਿਕੇਟ (ਦੋਵੇਂ ਡੋਜਾਂ) ਜਾਂ ਨੈਗੇਟਿਵ ਆਰ. ਟੀ. ਪੀ. ਸੀ. ਆਰ (RT-PCR) ਰਿਪੋਰਟ ਹੋਵੇ, ਜੋ ਕਿ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ। ਪੜੋ ਹੋਰ ਖਬਰਾਂ: ਇੰਗਲੈਂਡ ਦੇ ਮੁਸਾਫਰਾਂ ਲਈ ਵੱਡਾ ਝਟਕਾ: ਫਲਾਈਟ ਦੀ ਟਿਕਟ ਰੇਟ ਜਾਣ ਉੱਡ ਜਾਣਗੇ ਹੋਸ਼ ਇਹ ਜ਼ਰੂਰੀ ਹੈ ਕਿ ਉਕਤ ਰਿਪੋਰਟ ਅਧਿਕਾਰਤ ਲੈਬਾਰਟਰੀ ਤੋਂ ਜਾਰੀ ਕੀਤੀ ਗਈ ਹੋਵੇ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ ...
ਜਲੰਧਰ: ਪੰਜਾਬ ਕਾਂਗਰਸ (Punjab congress) ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਅੱਜ ਡੇਰਾ ਸੱਚਖੰਡ ਬੱਲਾਂ ਜਲੰਧਰ (Jalandhar) ਵਿਖੇ ਮੱਥਾ ਟੇਕਣ ਲਈ ਨਵਜੋਤ ਸਿੰਘ ਸਿੱਧੂ ਪਹੁੰਚੇ। ਇਥੇ ਉਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਡੇਰਾ ਸੱਚਖੰਡ ਬੱਲਾਂ ਵਿਚ ਨਤਮਸਤਕ ਹੋਣ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨ੍ਹਾਂ ਦੇ ਨਾਲ ਕਰਤਾਰਪੁਰ ਤੋਂ ਵਿਧਾਇਕ ਸੁਰਿੰਦਰ ਸਿੰਘ ਚੌਧਰੀ ਵੀ ਮੌਜੂਦ ਰਹੇ। read more- ਜੰਤਰ-ਮੰਤਰ ਪੁੱਜੇ ਰਾਹੁਲ ਗਾਂਧੀ ਸਮੇਤ ਹੋਰ ਵਿਰੋਧੀ ਧਿਰ ਦੇ ਨੇਤਾ, ਕਿਸਾਨਾਂ ਦੇ ਪ੍ਰਦਰਸ਼ਨ ਵਿਚ ਹੋਏ ਸ਼ਾਮਲ ਦੱਸ ਦੇਈਏ ਕਿ ਪ੍ਰਧਾਨ ਬਣਨ ਤੋਂ ਬਾਅਦ (Navjot Singh Sidhu) ਸਿੱਧੂ ਅੱਜ ਪਹਿਲੀ ਵਾਰ ਸੱਚਖੰਡ ਬੱਲਾਂ ਵਿਖੇ ਪਹੁੰਚੇ ਹਨ, ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸੁਆਗਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਭਿਣਕ ਕਿਸਾਨ ਜਥੇਬੰਦੀਆਂ ਨੂੰ ਪਈ ਤਾਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਗੇਟ ਤੇ ਹਾਈਵੇ 'ਤੇ ਪਹੁੰਚ ਕੇ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ 'ਤੇ ਪੁਲਿਸ ਪ੍ਰਸ਼ਾਸਨ ਵਲੋਂ ਵੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। read more- ਭਾਰਤੀ ਮਹਿਲਾ ਹਾਕੀ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर