LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਰਕਾਰ ਨਾਲ ਗੱਲਬਾਤ ਲਈ ਜਲੰਧਰ ਡੀ.ਸੀ. ਦਫ਼ਤਰ ਮੀਟਿੰਗ ਹਾਲ 'ਚ ਪਹੁੰਚੇ ਗੰਨਾ ਕਿਸਾਨ, ਮੀਟਿੰਗ ਸ਼ੁਰੂ

dc jal

ਜਲੰਧਰ ਡੀ.ਸੀ. ਦਫ਼ਤਰ ਮੀਟਿੰਗ ਹਾਲ ' ਚ ਗੰਨਾ ਕਿਸਾਨ ਪਹੁੰਚ ਚੁੱਕੇ ਹਨ | ਗੰਨਾ ਕਿਸਾਨ ਇੱਥੇ ਮਾਹਿਰਾਂ ਨਾਲ ਉਤਪਾਦਨ ਮੁੱਲ 'ਤੇ ਗੱਲਬਾਤ ਕਰਨਗੇ | ਬੀਤੇ ਦਿਨ ਦੀ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਅੱਜ ਮੁੜ ਗੰਨਾ ਕਾਸ਼ਤਕਾਰਾਂ ਅਤੇ ਪੰਜਾਬ ਸਰਕਾਰ ਦੀ ਬੈਠਕ ਹੋ ਰਹੀ ਹੈ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਮਸਲੇ ਦੇ ਹੱਲ ਤੱਕ ਅੰਦੋਲਨ ਜਾਰੀ ਰਹੇਗਾ। ਰੇਲਵੇ ਟਰੈਕ ਅਤੇ ਰੋਡ ਜਾਮ ਰਹਿਣਗੇ।

ਪੜੋ ਹੋਰ ਖਬਰਾਂ: ਖੁਸ਼ਖਬਰੀ! ਚੰਡੀਗੜ੍ਹ ਯੂਨੀਵਰਸਿਟੀ 'ਚ ਮਿਲੇਗੀ 100 ਫੀਸਦੀ ਮੁਫਤ ਵਿੱਦਿਆ, 33 ਕਰੋੜ ਦੇ ਵਜ਼ੀਫ਼ਿਆਂ ਦਾ ਐਲਾਨ

 

ਦੱਸ ਦਈਏ ਕਿ ਗੰਨਾ ਕਾਸ਼ਤਕਾਰਾਂ ਤੇ ਸਰਕਾਰ ਵਿਚਕਾਰ ਬੀਤੇ ਦਿਨ ਬੈਠਕ ਹੋਈ ਸੀ। ਬੈਠਕ 'ਚ ਕਿਸਾਨ ਆਗੂ ਰਾਜੇਵਾਲ ਵੀ ਮੌਜੂਦ ਸਨ। ਮੀਟਿੰਗ ਦੇ ਪਹਿਲੇ ਦੌਰ ਵਿੱਚ ਗੰਨੇ ਦਾ ਸਮਰਥਨ ਮੁੱਲ ਵਧਾਉਣ ਉਤੇ ਚਰਚਾ ਹੋਈ। ਮਨਜੀਤ ਰਾਏ ਅਤੇ ਹਰਿੰਦਰ ਲੱਖੋਵਾਲ ਸਰਕਾਰ ਨੂੰ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਇੱਕ ਏਕੜ ਪਿੱਛੇ ਸਮਰਥਨ ਮੁੱਲ ਦੇ ਚਲਦੇ ਪੈਂਦੇ ਘਾਟੇ ਤੋਂ ਜਾਣੂ ਕਰਵਾਇਆ ਗਿਆ।

ਪੜੋ ਹੋਰ ਖਬਰਾਂ: ਭਾਰਤ 'ਚ ਅਕਤੂਬਰ ਮਹੀਨੇ ਸਿਖਰ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ! ਮਾਹਰਾਂ ਦਿੱਤੀ ਚਿਤਾਵਨੀ

In The Market