LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੇਕਰ ਮਾਂ ਚਿੰਤਪੂਰਨੀ ਦੇ ਦਰਸ਼ਨ ਦੀ ਕਰ ਰਹੇ ਹੋ ਤਿਆਰੀ ਤਾਂ ਪੜੋ ਇਹ ਖਬਰ

8devi

ਹੁਸ਼ਿਆਰਪੁਰ- ਹਿਮਾਚਲ ਪ੍ਰਦੇਸ਼ (Himachal Pardesh) ਸਰਕਾਰ ਵੱਲੋਂ ਰਾਜ ਵਿਚ ਕੋਵਿਡ-19 (Covid-19) ਦੀ ਤੀਜੀ ਲਹਿਰ (Third Wave) ਦੀ ਸੰਭਾਵਨਾ ਨੂੰ ਜਤਾਉਂਦੇ ਹੋਏ 9 ਤੋਂ 17 ਅਗਸਤ ਸਾਉਣ ਅਸ਼ਟਮੀ ਨਵਰਾਤਿਆਂ ਦੌਰਾਨ ਰਾਜ ਦੇ ਵੱਖ-ਵੱਖ ਮੰਦਰਾਂ ਵਿਚ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਰਾਜ ਦੀਆਂ ਹੱਦਾਂ ਵਿਚ ਦਾਖ਼ਲ ਹੋਣ ਦੀ ਆਗਿਆ ਤਾਂ ਹੀ ਦਿੱਤੀ ਜਾਵੇਗੀ, ਜੇਕਰ ਉਨ੍ਹਾਂ ਕੋਲ ਕੋਵਿਡ-19 ਟੀਕਾਕਰਨ (Vaccine) ਦਾ ਸਰਟੀਫਿਕੇਟ (ਦੋਵੇਂ ਡੋਜਾਂ) ਜਾਂ ਨੈਗੇਟਿਵ ਆਰ. ਟੀ. ਪੀ. ਸੀ. ਆਰ (RT-PCR) ਰਿਪੋਰਟ ਹੋਵੇ, ਜੋ ਕਿ 72 ਘੰਟੇ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ।

ਪੜੋ ਹੋਰ ਖਬਰਾਂ: ਇੰਗਲੈਂਡ ਦੇ ਮੁਸਾਫਰਾਂ ਲਈ ਵੱਡਾ ਝਟਕਾ: ਫਲਾਈਟ ਦੀ ਟਿਕਟ ਰੇਟ ਜਾਣ ਉੱਡ ਜਾਣਗੇ ਹੋਸ਼

ਇਹ ਜ਼ਰੂਰੀ ਹੈ ਕਿ ਉਕਤ ਰਿਪੋਰਟ ਅਧਿਕਾਰਤ ਲੈਬਾਰਟਰੀ ਤੋਂ ਜਾਰੀ ਕੀਤੀ ਗਈ ਹੋਵੇ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਸ਼ਰਧਾਲੂਆਂ ਨੂੰ ਹਿਮਾਚਲ ਪ੍ਰਦੇਸ਼ ਦੀ ਹੱਦ ਵਿਚ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਰਸਤੇ ਰਾਹੀਂ ਪੰਜਾਬ ਅਤੇ ਹੋਰ ਸੂਬਿਆਂ ਦੇ ਬਹੁਤ ਸਾਰੇ ਸ਼ਰਧਾਲੂ ਮਾਤਾ ਚਿੰਤਪੂਰਨੀ ਅਤੇ ਹੋਰ ਧਾਰਮਿਕ ਅਸਥਾਨਾਂ ’ਤੇ ਉਕਤ ਦਿਨਾਂ ਵਿਚ ਦਰਸ਼ਨਾਂ ਲਈ ਜਾਂਦੇ ਹਨ। ਇਸ ਲਈ ਉਹ ਦਰਸ਼ਨਾਂ ਲਈ ਜਾਣ ਤੋਂ ਪਹਿਲਾਂ ਉਕਤ ਦਸਤਾਵੇਜ਼ ਜ਼ਰੂਰ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਹਿਮਾਚਲ ਸਰਕਾਰ ਵੱਲੋਂ ਆਪਣੀਆਂ ਹੱਦਾਂ ’ਤੇ ਨਾਕੇ ਅਤੇ ਚੈਕਿੰਗ ਪੁਆਇੰਟ ਬਣਾਏ ਜਾਣਗੇ ਅਤੇ ਸਿਰਫ ਉਨ੍ਹਾਂ ਨੂੰ ਹੀ ਹੱਦ ਅੰਦਰ ਜਾਣ ਦੀ ਆਗਿਆ ਹੋਵੇਗੀ, ਜਿਸ ਕੋਲ ਉਕਤ ਰਿਪੋਰਟ ਹੋਵੇ।

ਪੜੋ ਹੋਰ ਖਬਰਾਂ: ਦਿੱਲੀ ਏਅਰਪੋਰਟ ਨੂੰ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੇ ਵਧਾਈ ਸੁਰੱਖਿਆ

ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਊਨਾ (ਹਿਮਾਚਲ ਪ੍ਰਦੇਸ਼) ਰਾਘਵ ਸ਼ਰਮਾ ਨੇ ਦੱਸਿਆ ਕਿ ਹਿਮਾਚਲ ਪ੍ਰਦੇਸ਼ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਕੋਵਿਡ-19 ਸਬੰਧੀ ਸਿਹਤ ਮਹਿਕਮੇ ਦੇ ਨਿਰਦੇਸ਼ਾਂ ਦੀ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਉਕਤ ਸਮੇਂ ਦੇ ਦੌਰਾਨ ‘ਨੋ ਮਾਸਕ ਨੋ ਦਰਸ਼ਨ’ ਦੀ ਨੀਤੀ, ਦੋ ਗਜ਼ ਦੀ ਸਮਾਜਿਕ ਦੂਰੀ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਵਿਚ ਧਾਰਮਿਕ ਅਸਥਾਨਾਂ, ਮੰਦਰਾਂ ਵਿਚ ਪ੍ਰਵੇਸ਼ ਦੌਰਾਨ ਥਰਮਲ ਸਕੈਨਿੰਗ ਅਤੇ ਹੱਥ ਸਾਫ਼ ਕਰਨ ਲਈ ਸੈਨੇਟਾਈਜ਼ਰ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਵੱਲੋਂ ਗਲਤ ਦਸਤਾਵੇਜ਼ ਦਿਖਾਉਣ ’ਤੇ ਉਸ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕੋਵਿਡ-19 ਨਿਰਦੇਸ਼ਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਆਪਦਾ ਪ੍ਰਬੰਧਨ ਐਕਟ 2005 ਦੀ ਧਾਰਾ 51-60 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

ਪੜੋ ਹੋਰ ਖਬਰਾਂ: ਲੁਧਿਆਣਾ 'ਚ ਚੱਲਦੀ ਨੈਨੋ ਕਾਰ ਨੂੰ ਲੱਗੀ ਅੱਗ, ਵਾਲ-ਵਾਲ ਬਚਿਆ ਜਿਮ ਟ੍ਰੇਨਰ

In The Market