LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇੰਗਲੈਂਡ ਦੇ ਮੁਸਾਫਰਾਂ ਲਈ ਵੱਡਾ ਝਟਕਾ: ਫਲਾਈਟ ਦੀ ਟਿਕਟ ਰੇਟ ਜਾਣ ਉੱਡ ਜਾਣਗੇ ਹੋਸ਼

flight

ਨਵੀਂ ਦਿੱਲੀ- ਵਿਦਿਆਰਥੀਆਂ ਦੇ ਸੀਜ਼ਨ ਦੌਰਾਨ ਭਾਰਤ ਅਤੇ ਲੰਡਨ ਵਿਚਕਾਰ ਹਵਾਈ ਕਿਰਾਏ ਆਸਮਾਨ ਛੂਹ ਗਏ ਹਨ। ਦਿੱਲੀ ਤੋਂ ਲੰਡਨ ਜਾਣ ਲਈ ਤੁਹਾਨੂੰ ਭਾਰੀ ਭਰਕਮ ਰਕਮ ਖ਼ਰਚ ਕਰਨੀ ਹੋਵੇਗੀ। ਗੂਗਲ ਟ੍ਰੈਵਲ ਅਨੁਸਾਰ, ਬ੍ਰਿਟਿਸ਼ ਏਅਰਵੇਜ਼ ਦਾ 26 ਅਗਸਤ ਨੂੰ ਦਿੱਲੀ ਤੋਂ ਲੰਡਨ ਦੀ ਇਕ ਪਾਸੇ ਦੀ ਯਾਤਰਾ ਦਾ ਕਿਰਾਇਆ 3.95 ਲੱਖ ਰੁਪਏ ਹੈ। ਏਅਰ ਇੰਡੀਆ ਅਤੇ ਏਅਰ ਵਿਸਤਾਰਾ ਦੇ ਟਿਕਟ ਦੀ ਕੀਮਤ ਵੀ 1.2 ਲੱਖ ਰੁਪਏ ਤੋਂ 2.3 ਲੱਖ ਰੁਪਏ ਵਿਚਕਾਰ ਹੈ।

ਪੜੋ ਹੋਰ ਖਬਰਾਂ: ਪਿਛਲੇ 24 ਘੰਟਿਆਂ ਦੌਰਾਨ ਦੇਸ਼ 'ਚ ਕੋਰੋਨਾ ਦੇ 39 ਹਜ਼ਾਰ ਨਵੇਂ ਮਾਮਲੇ, 491 ਲੋਕਾਂ ਦੀ ਮੌਤ

ਬ੍ਰਿਟੇਨ ਨੇ ਯੂ. ਏ. ਈ., ਕਤਰ, ਭਾਰਤ ਤੇ ਬਹਿਰੀਨ ਨੂੰ ਲਾਲ ਸੂਚੀ ਤੋਂ ਅੰਬਰ ਸੂਚੀ ਵਿਚ ਕਰ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਹੁਣ ਦੋ ਖੁਰਾਕਾਂ ਲੈਣ ਵਾਲੇ ਲੋਕਾਂ ਨੂੰ 10 ਦਿਨਾਂ ਲਈ ਇਕਾਂਤਵਾਸ ਨਹੀਂ ਹੋਣਾ ਹੋਵੇਗਾ। ਯੂ. ਕੇ. ਦਾ ਇਹ ਫ਼ੈਸਲਾ ਭਾਰਤੀ ਪ੍ਰਵਾਸੀਆਂ ਲਈ ਵੱਡੀ ਰਾਹਤ ਹੈ ਪਰ ਤਿੰਨ ਮਹੀਨਿਆਂ ਤੋਂ ਵੱਧ ਦੀ ਯਾਤਰਾ ਪਾਬੰਦੀ ਅਤੇ ਵਿਦਿਆਰਥੀਆਂ ਦੇ ਸੀਜ਼ਨ ਕਾਰਨ ਮੰਗ ਵਧਣ ਨਾਲ ਹਵਾਈ ਕਿਰਾਇਆਂ ਵਿਚ ਭਾਰੀ ਵਾਧੇ ਨੇ ਚਿੰਤਾ ਵਧਾ ਦਿੱਤੀ ਹੈ।

ਪੜੋ ਹੋਰ ਖਬਰਾਂ: ਵੱਡੀ ਖਬਰ: ਕੇਂਦਰੀ ਮੁਲਾਜ਼ਮਾਂ ਦੇ ਬਕਾਇਆ DA ਬਾਰੇ ਸਰਕਾਰ ਨੇ ਲਿਆ ਇਹ ਫੈਸਲਾ

ਇਸ ਵਿਚਕਾਰ ਇਕ ਸਰਕਾਰੀ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਇਸ ਮੁੱਦੇ ਨੂੰ ਲੈ ਕੇ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੂੰ ਅਲਰਟ ਕਰ ਦਿੱਤਾ ਹੈ। ਗ੍ਰਹਿ ਮੰਤਰਾਲਾ ਦੇ ਸਕੱਤਰ ਸੰਜੀਵ ਗੁਪਤਾ ਨੇ ਇਕਨੋਮੀ ਕਲਾਸ ਲਈ ਦਿੱਲੀ ਤੋਂ ਲੰਡਨ ਦਰਮਿਆਨ ਘੱਟੋ-ਘੱਟ ਹਵਾਈ ਕਿਰਾਏ ਦੇ ਸਕ੍ਰੀਨਸ਼ਾਟ ਸਾਂਝੇ ਕਰਦਿਆਂ ਕਾਲਜ ਦੇ ਦਾਖਲੇ ਸਮੇਂ ਦੌਰਾਨ ਹਵਾਈ ਕਿਰਾਇਆਂ ਵਿਚ ਭਾਰੀ ਵਾਧੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਗ੍ਰਹਿ ਮੰਤਰਾਲਾ ਦੇ ਸਕੱਤਰ ਦੇ ਟਵੀਟ ਤੋਂ ਬਾਅਦ ਏਅਰ ਇੰਡੀਆ ਦੀ ਵੀ ਸਫਾਈ ਆਈ ਹੈ। ਏਅਰ ਇੰਡੀਆ ਨੇ ਟਵੀਟ ਕੀਤਾ, ''ਸਰ ਅਸੀਂ ਇਸ ਕਿਰਾਏ ਦੀ ਵਜ੍ਹਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਵੈੱਬਸਾਈਟ 'ਤੇ ਦਿੱਲੀ ਤੋਂ ਲੰਡਨ ਤੱਕ ਦਾ ਕਿਰਾਇਆ 1.15 ਲੱਖ ਰੁਪਏ ਦਿਸ ਰਿਹਾ ਹੈ।'' 

In The Market