LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਪੂਰਥਲਾ 'ਚ ਐਸ.ਐਸ.ਪੀ ਦੀ ਰਿਹਾਇਸ਼ ਨੇੜੇ ਅਫ਼ਸਰ ਕਾਲੋਨੀ ਸਾਹਮਣੇ ਮੋਬਾਈਲ ਟਾਵਰ 'ਤੇ ਚੜ੍ਹਿਆ ਨੌਜਵਾਨ

kpt tower

ਕਪੂਰਥਲਾ (ਬਿਊਰੋ)- ਕਪੂਰਥਲਾ ਦੇ ਵਿੱਚ ਇਕ ਅਧਿਆਪਕ ਜੋ ਕੀ ਆਪਣੇ ਘਰ ਕੁਝ ਦਿਨ ਪਹਿਲਾਂ ਹੋਈ ਚੋਰੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੋ ਇਨਸਾਫ ਦੀ ਮੰਗ ਕਰ ਰਿਹਾ ਸੀ। ਇਨਸਾਫ ਨਾ ਮਿਲਣ ਕਾਰਣ ਉਹ ਕਪੁਰਥਲਾ ਵਿੱਖੇ ਇਕ ਟਾਵਰ ਤੇ ਚੜ ਗਿਆ ਹੈ ਤੇ ਉਸਦੀ ਮੰਗ ਹੈ ਕੀ ਜੇ ਕਰ ਉਸ ਨਾਲ ਕੋਈ ਘਟਨਾ ਵਾਪਰਦੀ ਹੈ ਤਾ ਪੁਲਿਸ ਪ੍ਰਸ਼ਾਸਨ ਇਸ ਦਾ ਜਿੰਮੇਵਾਰ ਹੋਵੇਗਾ। ਗੌਰਤਲਬ ਹੈ ਕੀ ਉਕਤ ਅਧਿਆਪਕ ਅਗੇ ਵੀ 2-3 ਵਾਰ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਤੇ ਚੜ ਚੁਕਾ ਹੈ।

Read more-ਦਿੱਲੀ ਵਿਚ ਹੋਈ ਬਾਰਿਸ਼ ਤੋਂ ਬਾਅਦ ਸੀ.ਐੱਮ. ਕੇਜਰੀਵਾਲ ਦੇ ਲੱਗੇ ਪੋਸਟਰ, ਸਵੀਮਿੰਗ ਪੂਲ ਮੇਂ ਨਹਾਏ ਕਿਆ?

ਜਾਣਕਾਰੀ ਮੁਤਾਬਕ ਕਪੂਰਥਲਾ ਪੁਲਿਸ ਨੂੰ ਉਸ ਸਮੇਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇਕ ਨੌਜਵਾਨ ਆਪਣੀਆਂ ਮੰਗਾਂ ਨੂੰ ਲੈ ਕੇ ਐਸ.ਐਸ.ਪੀ ਦੀ ਰਿਹਾਇਸ਼ ਨੇੜੇ ਅਫ਼ਸਰ ਕਾਲੋਨੀ ਸਾਹਮਣੇ ਪਾਰਕ ਵਿਚ ਲੱਗੇ ਇੱਕ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਜਿਸ ਵਿਚ ਉਹ ਆਪਣੀ ਮੰਗ ਦੱਸ ਰਿਹਾ ਹੈ। ਸ਼ੇਖੂਪੁਰ ਕਾਲੋਨੀ ਨਿਵਾਸੀ ਨਿਸ਼ਾਂਤ ਕੁਮਾਰ ਦਾ ਕਹਿਣਾ ਸੀ ਕਿ ਉਸ ਦੇ ਘਰ ਲਗਪਗ ਡੇਢ ਮਹੀਨੇ ਪਹਿਲਾਂ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਚੋਰੀ ਹੋਏ ਸਨ। ਜਿਸ ਦੀ ਉਨ੍ਹਾਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਕੀਤੀ ਪਰ ਸਿਰਫ਼ ਕੇਸ ਦਰਜ ਕੀਤਾ ਗਿਆ।

Read more- ਕੋਰੋਨਾ ਵਾਇਰਸ ਦਾ ਕਹਿਰ ਫਿਰ ਵੱਧਣ ਲੱਗਾ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 509 ਲੋਕਾਂ ਦੀ ਹੋਈ ਮੌਤ

ਉਸ ਨੂੰ ਲਗਭਗ ਡੇਢ ਮਹੀਨਾ ਬੀਤ ਜਾਣ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਇਨਸਾਫ਼ ਨਹੀਂ ਮਿਲਿਆ। ਇਸ ਸਬੰਧੀ ਉਹ ਪੁਲਿਸ ਦੇ ਉੱਚ-ਅਧਿਕਾਰੀਆਂ ਦੇ ਕਈ ਵਾਰ ਚੱਕਰ ਕੱਟ ਚੁੱਕਿਆ ਹੈ ਤੇ ਮਜਬੂਰ ਹੋ ਕੇ ਅੱਜ ਉਹ ਟਾਵਰ ਤੇ ਚੜ੍ਹ ਗਿਆ। ਉੱਧਰ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਹੀ ਡੀ.ਐਸ.ਪੀ ਸਬ ਡਿਵੀਜ਼ਨ ਸੁਰਿੰਦਰ ਸਿੰਘ, ਐੱਸ.ਐੱਚ.ਓ ਗੌਰਵ ਧੀਰ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ।

In The Market