LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਦਿੱਲੀ ਵਿਚ ਹੋਈ ਬਾਰਿਸ਼ ਤੋਂ ਬਾਅਦ ਸੀ.ਐੱਮ. ਕੇਜਰੀਵਾਲ ਦੇ ਲੱਗੇ ਪੋਸਟਰ, ਸਵੀਮਿੰਗ ਪੂਲ ਮੇਂ ਨਹਾਏ ਕਿਆ?

delhi in water

ਨਵੀਂ ਦਿੱਲੀ (ਇੰਟ.)-  ਰਾਜਧਾਨੀ ਦਿੱਲੀ ਵਿਚ ਭਾਰੀ ਬਾਰਿਸ਼ ਤੋਂ ਬਾਅਦ ਸੜਕਾਂ ਤੇ ਪਾਣੀ ਭਰ ਗਿਆ, ਜਿਸ ਨੇ ਨਗਰ ਨਿਗਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਕਈ ਇਲਾਕਿਆਂ ਵਿੱਚ ਸੜਕਾਂ ਪੂਰੀ ਤਰ੍ਹਾਂ ਡੁੱਬ ਗਈਆਂ ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਠੱਪ ਦਿਖਾਈ ਦਿੱਤੀ। ਦਿੱਲੀ ਦੇ ਅਜਿਹੇ ਹਾਲਾਤ ਨੂੰ ਲੈ ਕੇ ਬੀਜੇਪੀ ਤੇ ਕਾਂਗਰਸ ਨੇ ਅਰਵਿੰਦ ਕੇਜਰੀਵਾਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਬੀਜੇਪੀ ਨੌਜਵਾਨ ਮੋਰਚਾ ਦੇ ਕੌਮੀ ਲੀਡਰ ਤੇਜਿੰਦਰਪਾਲ ਸਿੰਘ ਬੱਗਾ ਨੇ ਸੀਐਮ ਅਰਵਿੰਦ ਕੇਜਰੀਵਾਲ ਤੇ ਤੰਜ ਕੱਸਦਿਆਂ ਥਾਂ-ਥਾਂ ਪੋਸਟਰ ਲਵਾਏ ਹਨ। ਤੇਜਿੰਦਰਪਾਲ ਸਿੰਘ ਬੱਗਾ ਨੇ ਟਵਿਟਰ ਤੇ ਪੋਸਟਰਸ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਪੋਸਟਰਸ ਤੇ ਲਿਖਿਆ ਹੈ, ਸਵਿਮਿੰਗ ਪੂਲ ਮੇ ਨਹਾਏਂ ਕਿਆ?

pic.twitter.com/oqaDzs72ow

Read more- ਕੋਰੋਨਾ ਵਾਇਰਸ ਦਾ ਕਹਿਰ ਫਿਰ ਵੱਧਣ ਲੱਗਾ, 24 ਘੰਟਿਆਂ ਵਿਚ ਆਏ ਇੰਨੇ ਮਾਮਲੇ 509 ਲੋਕਾਂ ਦੀ ਹੋਈ ਮੌਤ

ਬੀਜੇਪੀ ਸੰਸਦ ਮੈਂਬਰ ਤੇ ਸਾਬਕਾ ਸੂਬਾ ਪ੍ਰਧਾਨ ਮਨੋਜ ਤਿਵਾੜੀ ਨੇ ਕੇਜਰੀਵਾਲ 'ਤੇ ਦਿੱਲੀ ਦੀਆਂ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਕਰਕੇ ਸਿਆਸਤ ਤੇ ਆਪਣੀ ਪਾਰਟੀ ਦੇ ਵਿਸਥਾਰ ਵਿੱਚ ਵਿਅਸਤ ਹੋਣ ਦਾ ਇਲਜ਼ਾਮ ਲਾਇਆ। ਉਨ੍ਹਾਂ ਕਿਹਾ, ਜੇਕਰ ਸੀਵਰੇਜ਼ ਦੀਆਂ ਲਾਈਨਾਂ ਦੀ ਠੀਕ ਤਰ੍ਹਾਂ ਨਾਲ ਮੁਰੰਮਤ ਕੀਤੀ ਗਈ ਹੁੰਦੀ ਤਾਂ ਲੋਕਾਂ ਨੂੰ ਸੜਕਾਂ ਤੇ ਉਨ੍ਹਾਂ ਦੇ ਆਸ-ਪਾਸ ਭਰੇ ਪਾਣੀ ਦਾ ਸਾਹਮਣਾ ਨਾ ਕਰਨਾ ਪੈਂਦਾ। ਕੇਜਰੀਵਾਲ ਸਿਆਸੀ ਸ਼ਕਤੀ ਇਕੱਠੀ ਕਰਨ ਤੇ ਆਪਣੀ ਛਵੀ ਚਮਕਾਉਣ ਵਿੱਚ ਜ਼ਿਆਦਾ ਰੁਚੀ ਰੱਖਦੇ ਹਨ ਤੇ ਪਾਣੀ ਭਰਨ ਲਈ ਉਹ ਜ਼ਿੰਮੇਵਾਰ ਹਨ।

In The Market