LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜਲੰਧਰ 'ਚ 2 ਨੌਜਵਾਨਾਂ ਦੇ ਕੱਪੜੇ ਉਤਰਵਾ ਕੇ ਕੁੱਟਿਆ, ਕੱਟੇ ਸਿਰ ਦੇ ਵਾਲ ਤੇ ਮੂੰਹ 'ਤੇ ਮਲੀ ਕਾਲਕ

beaten

ਜਲੰਧਰ (ਇੰਟ.)- ਪੰਜਾਬ (Punjab) ਦੇ ਜਲੰਧਰ (Jalandhar) ਜ਼ਿਲੇ ਦੇ ਸੁੰਦਰ ਨਗਰ (Sunder Nagar) ਵਿਚ ਲੋਕਾਂ ਨੇ ਦੋ ਨੌਜਵਾਨਾਂ ਨੂੰ ਕੱਪੜੇ (Clothes) ਉਤਾਰ ਕੇ ਕੁੱਟਿਆ। ਇਹੀ ਨਹੀਂ ਉਨ੍ਹਾਂ ਦੇ ਸਿਰ ਦੇ ਬਾਲ (Hair Cutt) ਕੱਟ ਦਿੱਤੇ ਅਤੇ ਮੂੰਹ 'ਤੇ ਕਾਲਖ ਲਾ ਦਿੱਤੀ। ਇੰਨੇ ਨਾਲ ਉਨ੍ਹਾਂ ਦਾ ਮਨ ਨਹੀਂ ਭਰਿਆ, ਇਸ ਲਈ ਉਨ੍ਹਾਂ ਨੇ ਸਪ੍ਰੇ ਪੇਂਟ ਨਾਲ ਉਨ੍ਹਾਂ ਦੀ ਪਿੱਛ 'ਤੇ ਚੋਰ ਲਿਖ ਦਿੱਤਾ। ਮਾਮਲਾ ਟੈਂਪੋ ਤੋਂ ਰਾਜਮਾਂ ਦੀ ਬੋਰੀ ਚੋਰੀ ਕਰਨ ਦਾ ਸੀ। ਜਾਣਕਾਰੀ ਮਿਲਦੇ ਹੀ ਥਾਣਾ ਡਵੀਜ਼ਨ 8 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਚੋਰਾਂ ਨੂੰ ਨਾਲ ਲੈ ਗਈ।

Don't worry about shadow IT. Shadow IoT is much worse. | Network World

Read more- ਮੰਡੀ ਗੋਬਿੰਦਗੜ੍ਹ ਵਿਚ ਲੋਹਾ ਪਿਘਲਾਉਣ ਵਾਲੀ ਭੱਠੀ 'ਚ ਧਮਾਕਾ, 12 ਮਜ਼ਦੂਰ ਝੁਲਸੇ

ਵੀਰਵਾਰ ਦੁਪਹਿਰ ਬਾਅਦ ਇਕ ਟੈਂਪੋ ਚਾਲਕ ਰਾਜਮਾਂ-ਚਾਵਲ ਦੀਆਂ ਬੋਰੀਆਂ ਲਿਆ ਕੇ ਸਪਲਾਈ ਦੇਣ ਸੁੰਦਰ ਨਗਰ ਆਇਆ ਸੀ। ਜਦੋਂ ਉਹ ਕਰਿਆਣੇ ਦੀ ਦੁਕਾਨ ਵਿਚ ਸਾਮਾਨ ਰਖਵਾਉਣ ਲੱਗਾ ਤਾਂ ਪਿੱਛੋਂ ਦੋ ਵਿਅਕਤੀ ਬਾਈਕ 'ਤੇ ਆਏ। ਉਨ੍ਹਾਂ ਨੇ ਟੈਂਪੋ ਵਿਚ ਰੱਖੀਆਂ ਰਾਜਮਾਂ ਨਾਲ ਭਰੀਆਂ ਬੋਰੀਆਂ ਉਤਰਵਾਈਆਂ ਅਤੇ ਬਾੀਕ 'ਤੇ ਰੱਖ ਕੇ ਜਾਣ ਲੱਗੇ। ਇਹ ਦੇਖ ਟੈਂਪੋ ਵਾਲੇ ਨੋ ਰੌਲਾ ਪਾਇਆ ਅਤੇ ਲੋਕਾਂ ਨੇ ਨੌਜਵਾਨਾਂ ਨੂੰ ਫੜ ਲਿਆ।

RTI Act: Haryana police register case of criminal breach of trust against  unidentified public servant | Chandigarh News - Times of India

Read more- ਅੰਮ੍ਰਿਤਸਰ ਵਿਚੋਂ ਖਾਲੀ ਪਲਾਟ ਵਿਚੋਂ ਮਿਲਿਆ ਹੈਂਡ ਗ੍ਰਨੇਡ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਮਾਮਲਾ ਜਾਨਣ ਤੋਂ ਬਾਅਦ ਲੋਕਾਂ ਨੇ ਦੋਹਾਂ ਨੌਜਵਾਨਾਂ ਨੂੰ ਘੜੀਸਿਆ। ਕਿਸੇ ਨੇ ਲੱਤਾਂ ਨਾਲ ਤਾਂ ਕਿਸੇ ਨੇ ਮੁੱਕਿਆਂ ਨਾਲ ਮਾਰਿਆ। ਇਸ ਤੋਂ ਬਾਅਦ ਉਨ੍ਹਾਂ ਦੇ ਮੂੰਹ 'ਤੇ ਕੁਝ ਨੌਜਵਾਨਾਂ ਨੇ ਕਾਲਕ ਮਲ ਦਿੱਤੀ। ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਤਾਂ ਉਨ੍ਹਾਂ ਦੇ ਵਾਲ ਕੱਟ ਦਿੱਤੇ ਅਤੇ ਫਿਰ ਪਿੱਠ 'ਤੇ ਸਪ੍ਰੇ ਪੇਂਟ ਨਾਲ ਚੋਰ ਲਿਖ ਦਿੱਤਾ। ਇਸ ਦੌਰਾਨ ਬਾਕੀ ਲੋਕ ਸਿਰਫ ਤਮਾਸ਼ਾ ਵੇਖਦੇ ਰਹੇ ਜਦੋਂ ਕਿ ਕਿਸੇ ਨੇ ਉਨ੍ਹਾਂ ਨੂੰ ਰੋਕਿਆ ਨਹੀਂ। ਹੰਗਾਮੇ ਦੀ ਸੂਚਨਾ ਮਿਲੀ ਤਾਂ ਪੁਲਿਸ ਵਾਲੇ ਮੌਕੇ 'ਤੇ ਆ ਗਏ ਅਤੇ ਦੋਹਾਂ ਨੂੰ ਲੋਕਾਂ ਦੇ ਚੁੰਗਲ ਤੋਂ ਛੁੜਵਾਇਆ। ਪੁਲਿਸ ਮੁਤਾਬਕ ਦੋਹਾਂ 'ਤੇ ਚੋਰੀ ਦਾ ਦੋਸ਼ ਲੱਗਾ ਹੈ। ਹਾਲਾਂਕਿ ਇਸ ਤਰ੍ਹਾਂ ਕਾਨੂੰਨ ਹੱਥ ਵਿਚ ਲੈਣਾ ਗਲਤ ਹੈ। ਥਾਣਾ ਡਵੀਜ਼ਨ 8 ਦੇ ਏ.ਐੱਸ.ਆਈ. ਨਿਰਮਲ ਸਿੰਘ ਨੇ ਕਿਹਾ ਕਿ ਦੋਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਸ ਤੋਂ ਬਾਅਦ ਬਿਆਨ ਦਰਜ ਕਰ ਕੇ ਅੱਗੇ ਦੀ ਕਾਰਵਾਈ ਕਰੇਗੀ।

In The Market