ਖੰਨਾ (ਇੰਟ.)- ਪੰਜਾਬ (Punjab) ਦੇ ਮੰਡੀ ਗੋਬਿੰਦਗੜ੍ਹ (Mandi Gobindgarh) ਦੀ ਲੋਹਾ ਪਿਘਲਾਉਣ ਵਾਲੀ ਫੈਕਟਰੀ (Factory) ਵਿਚ ਧਮਾਕਾ (Blast) ਹੋਣ ਨਾਲ 12 ਮਜ਼ਦੂਰ ਝੁਲਸ ਗਏ। ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਪਰ ਉਨ੍ਹਾਂ ਦੀ ਹਾਲਤ ਦੇਖਦੇ ਸਾਰਿਆਂ ਨੂੰ ਦਇਆਨੰਦ ਮੈਡੀਕਲ ਕਾਲਜ ਲੁਧਿਆਣਾ ਰੈਫਰ ਕੀਤਾ ਗਿਆ ਹੈ। 3 ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਪੰਜਾਬ ਸਟੀਲ ਨਾਮਕ ਫੈਕਟਰੀ ਵਿਚ ਵੀਰਵਾਰ ਨੂੰ ਦੇਰ ਰਾਤ ਤੱਕ ਕੰਮ ਚੱਲ ਰਿਹਾ ਸੀ।
Read more- ਅੰਮ੍ਰਿਤਸਰ ਵਿਚੋਂ ਖਾਲੀ ਪਲਾਟ ਵਿਚੋਂ ਮਿਲਿਆ ਹੈਂਡ ਗ੍ਰਨੇਡ, ਇਲਾਕੇ ਵਿਚ ਦਹਿਸ਼ਤ ਦਾ ਮਾਹੌਲ
ਤਕਰੀਬਨ 50 ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ ਲੋਹਾ ਪਿਘਲਾਉਣ ਵਾਲੀ ਭੱਠੀ ਵਿਚ ਅਚਾਨਕ ਉਬਾਲ ਆ ਗਿਆ ਅਤੇ ਧਮਾਕਾ ਹੋ ਗਿਆ। ਪਿਘਲਿਆ ਲੋਹਾ ਮਜ਼ਦੂਰਾਂ ਦੇ ਉਪਰ ਡਿੱਗ ਗਿਆ। ਇਸ ਤੋਂ ਬਾਅਦ ਹਾਹਾਕਾਰ ਮਚ ਗਿਆ ਅਤੇ ਚੀਕ ਪੁਕਾਰ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਿਨ੍ਹਾਂ ਨੂੰ ਸੁਣ ਕੇ ਲੋਕ ਇਕੱਠੇ ਹੋ ਗਏ ਅਤੇ ਜ਼ਖਮੀ ਮਜ਼ਦੂਰਾਂ ਨੂੰ ਇਲਾਜ ਲਈ ਖੰਨਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ। ਕੁਝ ਮਜ਼ਦੂਰਾਂ ਨੂੰ ਸਿੱਧੇ ਡੀ.ਐੱਮ.ਸੀ. ਵਿਚ ਵੀ ਦਾਖਲ ਕਰਵਾਇਆ ਗਿਆ ਹੈ। ਖੰਨਾ ਦੇ ਮੈਡੀਕਲ ਅਫਸਰ ਆਕਾਸ਼ ਗੋਇਲ ਮੁਤਾਬਕ ਕਈ ਮਜ਼ਦੂਰ 100 ਫੀਸਦੀ ਝੁਲਸ ਗਏ ਹਨ ਅਤੇ ਕੁਝ ਦੀ ਹਾਲਤ ਠੀਕ ਹੈ। ਫਿਲਹਾਲ ਕਿਸੇ ਦੀ ਵੀ ਮੌਤ ਨਹੀਂ ਹੋਈ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Aaj ka rashifal: आज के दिन वृश्चिक-मेष वाले पाएंगे शुभ सूचना, जानें अन्य राशियों का हाल
Winter Ladoos Benefits: सर्दी में रोजाना खाएं एक लड्डू, मिलेगी गरमाहट, ताकत-स्टेमिना की नहीं रहेगी कमी
Jaggery Benefits in Winters: सर्दियों में शरीर को स्वस्थ बनाए रखने के लिए करें गुड़ का सेवन, मिलेगी भरपूर ताजगी