LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਨਵੇਂ ਵਿਵਾਦ 'ਚ ਫਸੇ ਗੁਰਦਾਸ ਮਾਨ, ਸਿੱਖ ਜਥੇਬੰਦੀਆਂ ਨੇ ਸ਼ੁਰੂ ਕੀਤੀ ਹੜ੍ਹਤਾਲ

24 gurdas

ਜਲੰਧਰ- ਪੰਜਾਬੀ ਗਾਇਕ ਗੁਰਦਾਸ ਮਾਨ ਨਵੇਂ ਵਿਵਾਦ 'ਚ ਘਿਰ ਗਏ ਹਨ। ਸ੍ਰੀ ਗੁਰੂ ਅਮਰਦਾਸ ਜੀ ਨਾਲ ਲਾਡੀ ਸ਼ਾਹ ਦੀ ਤੁਲਨਾ ਕੀਤੀ ਤੇ ਲਾਡੀ ਸ਼ਾਹ ਨੂੰ ਉਨ੍ਹਾਂ ਨੇ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ ਦੱਸਿਆ। ਸਿੱਖ ਜਥੇਬੰਦੀਆਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ। 

ਪੜੋ ਹੋਰ ਖਬਰਾਂ: ਕਾਬੁਲ ਤੋਂ ਕੱਢੇ ਗਏ 78 ਲੋਕ ਜਲਦ ਪਹੁੰਚਣਗੇ ਭਾਰਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਲਿਆ ਰਹੇ ਸਿੱਖ ਭਾਈਚਾਰੇ ਦੇ ਲੋਕ

 

ਮਿਲੀ ਜਾਣਕਾਰੀ ਮੁਤਾਬਕ ਇਸ ਘਟਨਾਕ੍ਰਮ ਦੇ ਵਿਰੋਧ ਵਿਚ ਸਿੱਖ ਜਥੇਬੰਦੀਆਂ ਵਲੋਂ ਹੜਤਾਲ ਕੀਤੀ ਜਾ ਰਹੀ ਹੈ ਤੇ ਗੁਰਦਾਸ ਮਾਨ ਦੇ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਸ ਦੇ ਨਾਲ ਹੀ ਸਿੱਖ ਪ੍ਰਚਾਰਕ ਬਲਜੀਤ ਸਿੰਘ ਦਾਦੂਵਾਲ ਨੇ ਇਸ ਦੀ ਸਖ਼ਤ ਸ਼ਬਦਾਂ ਚ ਨਿੰਦਾ ਕਰਦਿਆਂ ਗੁਰਦਾਸ ਨੂੰ ਸਿੱਖ ਜਗਤ ਤੋਂ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਵਾਇਰਲ ਹੋ ਰਹੀ।

ਪੜੋ ਹੋਰ ਖਬਰਾਂ: ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ 2 ਬੱਚਿਆਂ ਸਣੇ 5 ਲੋਕਾਂ ਦਾ ਬੇਰਹਿਮੀ ਨਾਲ ਕਤਲ

 

ਸਿੱਖਾਂ ਦੀ ਮੁੱਖ ਸੰਸਥਾ ਤਾਲਮੇਲ ਕਮੇਟੀ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੂੰ ਮਿਲੇਗੀ ਅਤੇ ਗੁਰਦਾਸ ਮਾਨ ਵਿਰੁੱਧ ਸ਼ਿਕਾਇਤ ਦੇਵੇਗੀ। ਇਸ ਦੇ ਨਾਲ ਬੀਤੇ ਦਿਨ ਜਲੰਧਰ ਵਿਚ ਸਿੱਖ ਜਥੇਬੰਦੀਆਂ ਨੇ ਐਸਐਸਪੀ ਦੇਸੀ ਦਫਤਰ ਦਾ ਘਿਰਾਓ ਕੀਤਾ। ਉਨ੍ਹਾਂ ਨੇ ਗਾਇਕ ਦੇ ਖਿਲਾਫ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਤੱਕ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਇੱਥੋਂ ਨਹੀਂ ਹਿਲਣਗੇ।

ਪੜੋ ਹੋਰ ਖਬਰਾਂ: ਫੁੱਟਬਾਲ ਮੈਚ ਬਣਿਆ ਲਸ਼ਕਰ ਦੇ ਚੋਟੀ ਦੇ ਅੱਤਵਾਦੀ ਤੇ ਉਸ ਦੇ ਸਾਥੀ ਦੀ ਮੌਤ ਦਾ ਕਾਰਨ, ਜਾਣੋਂ ਕਿਵੇਂ

In The Market