ਪਾਕਿਸਤਾਨ : ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ (Kulbhushan Jadhav) ਨੂੰ ਵੱਡੀ ਰਾਹਤ ਮਿਲੀ ਹੈ। ਪਾਕਿਸਤਾਨ ਨੇ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਅਨੁਸਾਰ ਕੁਲਭੂਸ਼ਣ ਜਾਧਵ ਨੂੰ ਅਪੀਲ ਕਰਨ ਦਾ ਅਧਿਕਾਰ ਦੇਣ ਲਈ ਸੰਸਦ ਦੇ ਸਾਂਝੇ ਸੈਸ਼ਨ ਵਿੱਚ ਇੱਕ ਬਿੱਲ ਪਾਸ ਕੀਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਪਾਕਿਸਤਾਨ (Pakistan) ਨੂੰ ਬਿਨਾਂ ਦੇਰੀ ਕੀਤੇ ਭਾਰਤ ਨੂੰ ਕੌਂਸਲਰ ਪਹੁੰਚ ਮੁਹੱਈਆ ਕਰਵਾਉਣ ਲਈ ਵੀ ਕਿਹਾ ਸੀ। Also Read : ਹੁਣ ਭਾਰਤ 'ਚ ਇੰਨ੍ਹਾਂ ਸਮਾਰਟਫੋਨਾਂ ਨੂੰ ਖਰੀਦਣ 'ਚ ਹੋਵੇਗੀ ਮੁਸ਼ਕਲ, ਜਾਣੋ ਕੀ ਹੈ ਕਾਰਨ ਭਾਰਤੀ ਜਲ ਸੈਨਾ ਦੇ ਸੇਵਾਮੁਕਤ ਅਧਿਕਾਰੀ ਕੁਲਭੂਸ਼ਣ ਜਾਧਵ (Kulbhushan Jadhav) ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਅਪ੍ਰੈਲ 2017 ਵਿੱਚ ਜਾਸੂਸੀ ਅਤੇ ਅੱਤਵਾਦ ਦੇ ਦੋਸ਼ਾਂ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਵਿੱਚ ਜਾ ਕੇ ਮੌਤ ਦੀ ਸਜ਼ਾ ਅਤੇ ਪਾਕਿਸਤਾਨ ਵੱਲੋਂ ਕੌਂਸਲਰ ਪਹੁੰਚ ਤੋਂ ਇਨਕਾਰ ਕਰਨ ਨੂੰ ਚੁਣੌਤੀ ਦਿੱਤੀ ਸੀ। Also Read : ਹੁਣ ਸਰਕਾਰੀ ਰਾਸ਼ਨ ਡਿਪੂਆਂ 'ਤੇ ਵੀ ਮਿਲਣਗੇ 'ਗੈਸ ਸਿਲੰਡਰ'! ਹੇਗ (Hague) ਵਿੱਚ ਅੰਤਰਰਾਸ਼ਟਰੀ ਅਦਾਲਤ ਨੇ ਜੁਲਾਈ 2019 ਵਿੱਚ ਇੱਕ ਫੈਸਲੇ ਵਿੱਚ ਕਿਹਾ ਸੀ ਕਿ ਪਾਕਿਸਤਾਨ ਨੂੰ ਕੁਲਭੂਸ਼ਣ ਜਾਧਵ (Kulbhushan Jadhav) ਨੂੰ ਦੋਸ਼ੀ ਠਹਿਰਾਏ ਜਾਣ ਦੇ ਫੈਸਲੇ ਅਤੇ ਸਜ਼ਾ ਦੀ ਪ੍ਰਭਾਵੀ ਤੌਰ 'ਤੇ ਸਮੀਖਿਆ ਅਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਨੂੰ ਬਿਨਾਂ ਦੇਰੀ ਕੀਤੇ ਭਾਰਤ ਨੂੰ ਕੌਂਸਲਰ ਪਹੁੰਚ ਮੁਹੱਈਆ ਕਰਵਾਉਣ ਲਈ ਕਿਹਾ ਸੀ। ਆਈਸੀਜੇ (ICJ) ਨੇ ਆਪਣੇ ਫੈਸਲੇ 'ਚ ਕਿਹਾ ਸੀ ਕਿ ਪਾਕਿਸਤਾਨ ਨੂੰ ਕੁਲਭੂਸ਼ਣ ਜਾਧਵ ਨੂੰ ਫੌਜੀ ਅਦਾਲਤ ਦੇ ਫੈਸਲੇ ਖਿਲਾਫ ਅਪੀਲ ...
ਦੁਬਈ: ਸੰਯੁਕਤ ਅਰਬ ਅਮੀਰਾਤ (UAE) ਵਿਚ ਆਰਥਿਕ ਮੁਕਾਬਲੇ ਨੂੰ ਹੁਲਾਰਾ ਦੇਣ ਲਈ ਦੁਬਈ (Dubai) ਨੇ ਵਿਦੇਸ਼ੀ ਕਾਮਿਆਂ (Foreign workers) ਲਈ ਵੱਡਾ ਐਲਾਨ ਕੀਤਾ ਹੈ। ਦੁਬਈ ਨੇ ਅਮੀਰਾਤ ਵਿੱਚ ਸਥਿਤ ਫਰਮਾਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਮਲਟੀਪਲ ਐਂਟਰੀ ਵੀਜ਼ਾ (Multiple entry visa) ਜਾਰੀ ਕਰਨ ਦਾ ਐਲਾਨ ਕੀਤਾ ਹੈ। Also Read: ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਨਕਾਣਾ ਸਾਹਿਬ ਲਈ 855 ਸ਼ਰਧਾਲੂਆਂ ਦਾ ਜੱਥਾ ਰਵਾਨਾ ਇਸ ਵੀਜ਼ੇ ਦੀ ਮਿਆਦ 5 ਸਾਲ ਹੋਵੇਗੀ। ਸੱਤ ਅਮੀਰਾਤਾਂ ਦੀ ਇੱਕ ਫੈਡਰੇਸ਼ਨ, ਸੰਯੁਕਤ ਅਰਬ ਅਮੀਰਾਤ ਨੇ ਵੀ ਇਸ ਹਫ਼ਤੇ ਨਵੇਂ ਨਿੱਜੀ ਖੇਤਰ ਦੇ ਲੇਬਰ ਕਾਨੂੰਨਾਂ ਵਿੱਚ ਸਖ਼ਤ ਬਦਲਾਅ ਕੀਤੇ ਹਨ। ਇਸ ਨਾਲ ਉਥੋਂ ਦੀਆਂ ਕੰਪਨੀਆਂ ਕਾਮਿਆਂ ਦੇ ਪਾਸਪੋਰਟ (Passport) ਜ਼ਬਤ ਨਹੀਂ ਕਰ ਸਕਣਗੀਆਂ। ਇਹ ਕਾਨੂੰਨ ਅਗਲੇ ਸਾਲ ਫਰਵਰੀ ਤੋਂ ਲਾਗੂ ਹੋਣ ਜਾ ਰਹੇ ਹਨ। ਕੋਰ...
ਮਿਸ਼ੀਗਨ- ਅਮਰੀਕਾ (America) ਦੇ ਉੱਤਰੀ ਮਿਸ਼ੀਗਨ ਵਿਚ ਇਕ ਜਹਾਜ਼ ਹਾਦਸੇ (Plane Crash) ਵਿਚ ਪਾਇਲਟ ਅਤੇ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ। ਪਿਛਲੇ 3 ਦਿਨਾਂ ਵਿਚ ਇਸ ਇਲਾਕੇ ਵਿਚ ਹੋਇਆ ਇਹ ਦੂਜਾ ਹਾਦਸਾ ਹੈ। ਪੁਲਿਸ (Police) ਨੇ ਸੋਮਵਾਰ ਨੂੰ ਦੱਸਿਆ ਕਿ ਪਾਇਲਟ ਕੇਨੇਥ ਡੈਨੀਅਲ ਯਾਟ (61) ਅਤੇ 21 ਸਾਲਾ ਯਾਤਰੀ ਕੋਰਬਿਨ ਡੈਨਿਸ ਕੈਨੇਡੀ, ਚਾਰਲੇਵੋਈਕਸ ਕਾਊਂਟੀ ਦੀ ਮੇਲਰੋਜ਼ ਟਾਊਨਸ਼ਿਪ ਵਿਚ ਜੰਗੀ ਇਲਾਕੇ ਵਿਚ ‘ਬੀਚਕ੍ਰਾਫਟ ਕਿੰਗ ਏਅਰ’ ਜਹਾਜ਼ ਵਿਚ ਸੋਮਵਾਰ ਦੁਪਹਿਰ ਨੂੰ ਮ੍ਰਿਤਕ (Dead) ਮਿਲੇ। Also Read: ਟਿਕਰੀ ਬਾਰਡਰ 'ਤੇ ਦਿਲ ਦਾ ਦੌਰਾ ਪੈਣ ਕਾਰਨ ਕਿਸਾਨ ਦਾ ਦੇਹਾਂਤ ਉਨ੍ਹਾਂ ਦੱਸਿਆ ਕਿ ਹਾਦਸੇ ਦਾ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫੈਡਰਲ ਏਵੀਏਸ਼ਨ ਪ੍ਰਸ਼ਾਸਨ (FAA) ਅਤੇ ਨੈਸ਼ਨਲ ਟਰਾਂਸਪੋਰਟ ਸੁਰੱਖਿਆ ਬੋਰਡ ਹਾਦਸੇ ਦੀ ਜਾਂਚ ਕਰ ਰਹੇ ਹਨ। ਐਫ.ਏ.ਏ. ਦੇ ਇਕ ਬਿਆਨ ਮੁਤਾਬਕ ਮਿਸ਼ੀਗਨ ਦੇ ਬੀਵਰ ਟਾਪੂ ’ਤੇ ਸ਼ਨੀਵਾਰ ਨੂੰ ਹੋਏ ਜਹਾਜ਼ ਹਾਦਸੇ ਵਿਚ ਵੀ 4 ਲੋਕਾਂ ਮਾਰੇ ਗਏ ਸਨ। Also Read: ਸਿੱਧੂ ਖਿਲਾਫ ਅਪਰਾਧਿਕ ਮਾਣਹਾਨੀ ਮਾਮਲੇ ਦੀ ਸੁਣਵਾਈ 25 ਨਵੰਬਰ ਤੱਕ ਮੁਲਤਵੀ...
ਮੇਲਬੋਰਨ- ਅਕਸਰ ਮਾਪੇ ਆਪਣੇ ਬੱਚੇ ਦੇ ਚੰਗੇ ਅੰਕਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਲ ਬੈਠਣ ਵਾਲੇ ਹੁਸ਼ਿਆਰ ਸਹਿਪਾਠੀ ਆਪਣੇ ਤੋਂ ਕਮਜ਼ੋਰ ਸਹਿਪਾਠੀ ਦੇ ਪ੍ਰੀਖਿਆ ਅੰਕਾਂ ਨੂੰ ਵਧਾਉਣ ’ਚ ਮਦਦ ਕਰ ਸਕਦੇ ਹਨ ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਇਹ ਸਹਿਕਰਮੀ ਪ੍ਰਭਾਵ ਅਸਲ ’ਚ ਸਹਿਪਾਠੀਆਂ ਦੇ ਵਿਚਾਲੇ ਕਿਵੇਂ ਹੁੰਦਾ ਹੈ। Also Read: ਕਿਸੇ ਨੂੰ ਵੀ ਪੰਜਾਬ 'ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ : ਡਿਪਟੀ CM ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸਿਸਟਮ ਦੇ ਮਾਧਿਅਮ ਨਾਲ ਸਹਿਪਾਠੀ ਹੋਰ ਵਿਦਿਆਰਥੀਆਂ ਨੂੰ ਪਾਜ਼ੇਟਿਵ ਢੰਗ ਨਾਲ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਨੂੰ ਦਰਸ਼ਾਉਣਾ ਮੁਸ਼ਕਿਲ ਹੈ। ਅਧਿਐਨ ਦੇ ਨਤੀਜੇ ਇਹ ਸਮਝਣ ’ਚ ਮਦਦ ਕਰਦੇ ਹਨ ਕਿ ਸਹਿਪਾਠੀ ਪ੍ਰਭਾਵ ਕਿਵੇਂ ਕੰਮ ਕਰਦੇ ਹਨ। ਅਧਿਐਨ ’ਚ ਪਾਇਆ ਗਿਆ ਕਿ ਜਦੋਂ ਕੋਈ ਬੱਚਾ ਚੰਗੇ ਨੰਬਰ ਲਿਆਉਣ ਵਾਲੇ ਸਾਥੀਆਂ ਦੇ ਨਾਲ ਕਲਾਸ ’ਚ ਹੁੰਦਾ ਹੈ ਤਾਂ ਮਾਤਾ-ਪਿਤਾ ਉਸ ’ਤੇ ਜ਼ਿਆਦਾ ਧਿਆਨ ਦੇਣ ਲੱਗਦੇ ਹਨ। Also Read: ਅੰਮ੍ਰਿਤਸਰ 'ਚ ਨਕਲੀ ਨੋਟਾਂ ਦੀ ਫੈਕਟਰੀ ਦਾ ਪਰਦਾਫਾਸ਼, ਛਾਪੇ ਜਾ ਰਹੇ ਸਨ 100-100 ਦੇ ਨੋਟ...
ਯੂਕੇ : ਕੋਰੋਨਾ ਯੁੱਗ ਵਿੱਚ ਲੌਕਡਾਊਨ ਨੇ ਲੋਕਾਂ ਨੂੰ ਜ਼ਿਆਦਾਤਰ ਡਿਜੀਟਲ ਬਣਾ ਦਿੱਤਾ ਹੈ। ਪੜ੍ਹਾਈ ਤੋਂ ਲੈ ਕੇ ਨੌਕਰੀਆਂ ਅਤੇ ਪਰਿਵਾਰ ਨਾਲ ਮਿਲਣ ਤੋਂ ਲੈ ਕੇ ਦਫ਼ਤਰੀ ਮੀਟਿੰਗਾਂ ਤੱਕ ਸਭ ਕੁਝ ਆਨਲਾਈਨ ਹੋ ਗਿਆ ਹੈ। ਭਾਵੇਂ ਸਭ ਕੁਝ ਠੀਕ ਸੀ ਪਰ ਪਿਆਰ ਵੀ ਆਨਲਾਈਨ ਹੋ ਗਿਆ ਹੈ ਅਤੇ ਵਿਆਹ ਵੀ। ਜੀ ਹਾਂ, ਹਾਲ ਹੀ ਵਿੱਚ ਇੱਕ ਜੋੜੇ ਦਾ ਵਿਆਹ ਬਹੁਤ ਸੁਰਖਿਆਂ ਵਿਚ ਹੈ। ਦੋਵਾਂ ਦੇ ਡਿਜੀਟਲ ਰਿਸ਼ਤੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਜੋੜਾ ਕਦੇ ਵੀ ਇਕੱਠੇ ਨਹੀਂ ਹੋਇਆ ਅਤੇ ਦੋਵਾਂ ਨੇ Zoom App 'ਤੇ ਵਿਆਹ ਵੀ ਕੀਤਾ। ਯੂਕੇ ਦੇ ਲੈਂਕੈਸਟਰ ਦੀ ਰਹਿਣ ਵਾਲੀ 26 ਸਾਲਾ ਆਇਸੀ ਪਿਛਲੇ ਸਾਲ ਪਹਿਲੇ ਤਾਲਾਬੰਦੀ ਵਿੱਚ ਬਹੁਤ ਬੋਰ ਹੋ ਰਹੀ ਸੀ, ਜਦੋਂ ਉਹ ਦੋਸਤੀ ਲਈ ਇੱਕ ਫੇਸਬੁੱਕ ਗਰੁੱਪ ਵਿੱਚ ਸ਼ਾਮਲ ਹੋਈ ਸੀ। ਇਸ ਗਰੁੱਪ 'ਚ ਉਸ ਦੀ ਮੁਲਾਕਾਤ ਅਮਰੀਕਾ ਦੇ ਡੇਟਰਾਇਟ 'ਚ ਰਹਿਣ ਵਾਲੇ 24 ਸਾਲਾ ਡੇਰਿਨ ਨਾਲ ਹੋਈ। ਦੋਵੇਂ ਗੱਲਾਂ ਕਰਨ ਲੱਗੇ। ਫਿਰ ਹੌਲੀ-ਹੌਲੀ ਵੀਡੀਓ ਕਾਲ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਹੋ ਗਏ ਤਾਂ ਡੈਰਿਨ ਨੇ ਇਸ ਸਾਲ ਮਈ ਵਿੱਚ ਆਈਸੀ ਨੂੰ ਪ੍ਰਪੋਜ਼ ਕਰਨ ਬਾਰੇ ਸੋਚਿਆ। ਵੀਡੀਓ ਕਾਲ 'ਤੇ ਹੀ ਡੇਰਿਨ ਨੇ ਗੋਡਿਆਂ ਭਾਰ ਹੋ ਕੇ ਆਈਸੀ ਨੂੰ ਪ੍ਰਪੋਜ਼ ਕੀਤਾ। ਆਈਸੀ ਨੇ ਵੀ ਇਸ ਰਿਸ਼ਤੇ ਲਈ ਹਾਂ ਕਹਿ ਦਿੱਤੀ। ਆਈਸੀ ਨੂੰ ਪ੍ਰਸਤਾਵ ਦੇਣ ਤੋਂ ਪਹਿਲਾਂ ਡੈਰਿਨ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਸੀ। ਉਹ ਵੀ ਉਨ੍ਹਾਂ ਦੇ ਰਿਸ਼ਤੇ ਲਈ ਰਾਜ਼ੀ ਹੋ ਗਏ। ਇਸ ਤੋਂ ਬਾਅਦ ਦੋਵਾਂ ਨੇ ਇਸ ਸਾਲ Zoom App 'ਤੇ ਅਧਿਕਾਰਤ ਤੌਰ 'ਤੇ ਵਿਆਹ ਕਰਵਾ ਲਿਆ। ਦੋਵੇਂ ਅਜੇ ਤੱਕ ਇੱਕ ਦੂਜੇ ਨੂੰ ਨਹੀਂ ਮਿਲੇ ਹਨ। ਆਈਸੀ ਵੀ ਡੈਰਿਨ ਦੀ ਸ਼ਕਲ ਵਾਲਾ ਇਕ ਖਿਡੌਣਾ ਬਣਾਇਆ ਹੈ ਤਾਂ ਜੋ ਉਹ ਸੋਚੇ ਕਿ ਡੈਰਿਨ ਉਸਦੇ ਨਾਲ ਹੈ। ਆਈਸੀ ਦਾ ਕਹਿਣਾ ਹੈ ਕਿ ਕਰੋਨਾ ਕਾਰਨ ਉਹ ਮਿਲ ਨਹੀਂ ਪਾ ਰਹੇ ਹਨ ਪਰ ਜਦੋਂ ਦੋਵੇਂ ਮਿਲਣਗੇ ਤਾਂ ਵੱਡਾ ਜਸ਼ਨ ਮਨਾਉਣਗੇ। ...
ਬੀਜਿੰਗ : ਚੀਨੀ ਕਮਿਊਨਿਸਟ ਪਾਰਟੀ (ਸੀਪੀਸੀ) ਆਪਣੀ ਨਵੀਂ ਨੀਤੀ ਤਹਿਤ ਜਿੱਥੇ ਲੋਕਾਂ ਨੂੰ ਜਨਮ ਦਰ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈਤ, ਉੱਥੇ ਦੇਸ਼ ’ਚ ਵਿਆਹ ਦਰ ’ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। Also Read: ਪਨਬਸ ਅਤੇ PRTC ਦੀ ਸਰਕਾਰ ਨੂੰ ਚਿਤਾਵਨੀ, ਦਿੱਤਾ 23 ਤਰੀਕ ਤੱਕ ਦਾ ਸਮਾਂ ਦੇਸ਼ ਦੇ ਜਨਤਕ ਮਾਮਲਿਆਂ ਦੇ ਮੰਤਰਾਲਾ ਮੁਤਾਬਕ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀਆਂ ਤਿੰਨ ਤਿਮਾਹੀਆਂ ’ਚ ਵਿਆਹ ਦਰ’ਚ ਗਿਰਾਵਟ ਆਈ ਹੈ। ਤੀਸਰੀ ਤਿਮਾਹੀ ਦੌਰਾਨ ਸਿਰਫ 17.2 ਲੱਖ ਲੋਕਾਂ ਨੇ ਵਿਆਹ ਕਰਵਾਇਆ, ਜੋ ਪਿਛਲੀ ਤਿਮਾਹੀ ਤੋਂ ਘੱਟ ਹੈ। ਰੇਡੀਓ ਫ੍ਰੀ ਏਸ਼ੀਆ ਮੁਤਾਬਕ, ਅੰਕੜੇ ਵਿਆਹ ਦਰ ’ਚ ਲੰਬੇ ਸਮੇਂ ਲਈ ਗਿਰਾਵਟ ਵੱਲ ਇਸ਼ਾਰਾ ਕਰਦੇ ਹਨ, ਜਿਨ੍ਹਾਂ ਦਾ ਸਬੰਧ ਕੋਵਿਡ-19 ਮਹਾਮਾਰੀ ਨਾਲ ਹੋ ਸਕਦਾ ਹੈ। ਲੋਕ ਸਰਕਾਰ ਦੇ ਉਸ ਵਾਅਦੇ ’ਤੇ ਵੀ ਭਰੋਸਾ ਨਹੀਂ ਕਰ ਪਾ ਰਹੇ, ਜਿਸ ’ਚ ਉਸ ਨੇ ਵੱਧ ਬੱਚਿਆਂ ਵਾਲੇ ਪਰਿਵਾਰ ਤੋਂ ਭਾਰ ਘੱਟ ਕਰਨ ਦੀ ਗੱਲ ਕਹੀ ਹੈ। Also Read: ਮਿਸਰ 'ਚ ਬਿੱਛੂਆਂ ਦਾ ਹਮਲਾ! 3 ਹਲਾਕ ਤੇ 500 ਜ਼ਖਮੀ, ਡਾਕਟਰਾਂ ਦੀਆਂ ਛੁੱਟੀਆਂ ਰੱਦ ਸੀਪੀਸੀ ਯੂਥ ਲੀਗ ਦੇ ਹਾਲ ਹੀ ’ਚ ਕੀਤੇ ਸਰਵੇ ’ਚ ਇਕ ਹੈਰਾਨੀਜਨਕ ਗੱਲ ਸਾਹਮਣੇ ਆਈ ਹੈ। 1995 ਤੋਂ 2009 ਵਿਚਾਲੇ ਜਨਮੇ 3000 ਨੌਜਵਾਨਾਂ ’ਤੇ ਕੀਤੇ ਗਏ ਸਰਵੇ ’ਚ 34 ਫ਼ੀਸਦੀ ਨੇ ਸਾਫ਼ ਕਿਹਾ ਕਿ ਉਨ੍ਹਾਂ ਲਈ ਜੀਵਨ ਸਾਥੀ ਨਾ-ਟਾਲ਼ਣ ਯੋਗ ਨਹੀਂ ਹੈ। ਇਸ ਮਿਆਦ ’ਚ ਜਨਮੇ ਲੋਕਾਂ ਨੂੰ ਜੇਨ ਜ਼ੈੱਡ ਕਿਹਾ ਜਾਂਦਾ ਹੈ। 43 ਫ਼ੀਸਦੀ ਔਰਤਾਂ ਨੇ ਵਿਆਹ ਨਾ ਕਰਨ ਜਾਂ ਫ਼ਿਲਹਾਲ ਇਸ ਮੁੱਦੇ ’ਤੇ ਕੁਝ ਪੱਕਾ ਨਾ ਹੋਣ ਦੀ ਗੱਲ ਕਹੀ। ਵਿਆਹ ਸਬੰਧੀ ਅਨਿਸ਼ਚਿਤਤਾ ਆਰਥਿਕ ਹਾਲਤ ਨਾਲ ਵੀ ਜੁੜੀ ਹੈ। ਛੋਟੇ ਸ਼ਹਿਰਾਂ ਦੇ ਮੁਕਾਬਲੇ ਆਰਥਿਕ ਪੱਖੋਂ ਮਜ਼ਬੂਤ ਸ਼ਹਿਰਾਂ ਦੇ ਨੌਜਵਾਨ ਇਕੱਲੇ ਰਹਿਣਾ ਜ਼ਿਆਦਾ ਮੁਨਾਸਬ ਸਮਝਦੇ ਹਨ। Also Read: CM ਚੰਨੀ ਨੇ ਇਕ ਵਾਰ ਫਿਰ ਮੋਹਿਆ ਦਿਲ, ਅੱਧੀ ਰਾਤ ਬਚਾਈ ਗਾਂ ਦੀ ਜਾਨ (ਵੀਡੀਓ) ਰਿਪੋਰਟ ਮੁਤਾਬਕ, ਜਿੱਥੋਂ ਦਾ ਅਰਥਚਾਰਾ ਜਿੰਨਾ ਮਜ਼ਬੂਤ ਹੋਵੇਗਾ, ਉੱਥੇ ਓਨੇ ਹੀ ਵੱਧ ਲੋਕ ਇਕੱਲੇ ਰਹਿਣਾ ਪ...
ਕਾਹਿਰਾ: ਮਿਸਰ ਦੇ ਦੱਖਣੀ ਖੇਤਰ 'ਚ ਸਥਿਤ ਅਸਵਾਨ ਸ਼ਹਿਰ 'ਚ ਭਾਰੀ ਤੂਫਾਨ ਤੋਂ ਬਾਅਦ ਬਿੱਛੂਆਂ ਦੀ ਫ਼ੌਜ ਬਾਹਰ ਆ ਗਈ ਅਤੇ ਉਸ ਨੇ ਸਥਾਨਕ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਭਿਆਨਕ ਹਮਲੇ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਹੋਰ ਜ਼ਖਮੀ ਹੋ ਗਏ ਹਨ। ਹਾਲਾਤ ਇਹ ਹਨ ਕਿ ਦੁਨੀਆ ਦੇ ਇਹ ਸਭ ਤੋਂ ਖਤਰਨਾਕ ਬਿੱਛੂ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਏ ਹਨ। ਇਹ ਹਮਲੇ ਗਵਰਨਰ ਦਫ਼ਤਰ ਦੇ ਨੇੜੇ ਪਹਾੜੀ ਇਲਾਕੇ ਵਿੱਚ ਵੀ ਹੋਏ। ਇਸ ਤਬਾਹੀ ਦੇ ਮੱਦੇਨਜ਼ਰ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। Also Read: CM ਚੰਨੀ ਨੇ ਇਕ ਵਾਰ ਫਿਰ ਮੋਹਿਆ ਦਿਲ, ਅੱਧੀ ਰਾਤ ਬਚਾਈ ਗਾਂ ਦੀ ਜਾਨ (ਵੀਡੀਓ) ਮਿਸਰ ਦੇ ਸਿਹਤ ਮੰਤਰਾਲੇ ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਬਿੱਛੂ ਦੇ ਕੱਟਣ ਤੋਂ ਬਾਅਦ ਅਸਵਾਨ ਯੂਨੀਵਰਸਿਟੀ ਵਿੱਚ 89 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇੰਨਾ ਹੀ ਨਹੀਂ ਸ਼ਹਿਰ ਦੇ ਹੋਰ ਹਸਪਤਾਲਾਂ ਵਿੱਚ ਸੈਂਕੜੇ ਲੋਕ ਜ਼ੇਰੇ ਇਲਾਜ ਹਨ। ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਛੁੱਟੀ 'ਤੇ ਗਏ ਡਾਕਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਸਾਰੇ ਹਸਪਤਾਲਾਂ ਨੂੰ ਐਂਟੀ-ਸਕਾਰਪੀਅਨ ਜ਼ਹਿਰ ਵਾਲੀ ਦਵਾਈ ਸਪਲਾਈ ਕੀਤੀ ਗਈ ਹੈ। Also Read: ਪਨਬਸ ਅਤੇ PRTC ਦੀ ਸਰਕਾਰ ਨੂੰ ਚਿਤਾਵਨੀ, ਦਿੱਤਾ 23 ਤਰੀਕ ਤੱਕ ਦਾ ਸਮਾਂ ਮਿਸਰ ਦੇ ਬਿੱਛੂ ਦੁਨੀਆ ਵਿਚ ਸਭ ਤੋਂ ਖਤਰਨਾਕ ਮੰਨੇ ਜਾਂਦੇ ਹਨ। ਇਹਨਾਂ ਦੀਆਂ ਪੂਛਾਂ ਕਾਫ਼ੀ ਮੋਟੀਆਂ ਅਤੇ ਕਾਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਡੰਗ ਜਾਨਲੇਵਾ ਸਿੱਧ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਬਿੱਛੂ ਦੇ ਡੰਗ ਦਾ ਇਕ ਘੰਟੇ ਦੇ ਅੰਦਰ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦਰਦ ਨਾਲ ਤੜਫ-ਤੜਫ ਕੇ ਮਰ ਜਾਂਦਾ ਹੈ। ਇਸ ਦੇ ਕੱਟਣ 'ਤੇ ਮਨੁੱਖ ਦਾ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਸਾਹ ਵੀ ਨਹੀਂ ਲੈ ਪਾਉਂਦਾ। Also Read: ਪ੍ਰਦੂਸ਼ਣ: ਦਿੱਲੀ ’ਚ ਮੁਕੰਮਲ ਲਾਕਡਾਊਨ ਲਈ ਕੇਜਰੀਵਾਲ ਸਰਕਾਰ ਤਿਆਰ...
ਕਰਾਚੀ- ਪਾਕਿਸਤਾਨ ਨੇ ਅੱਜ ਭਾਵ ਐਤਵਾਰ ਨੂੰ 20 ਭਾਰਤੀ ਮਛੇਰਿਆਂ ਨੂੰ ਇੱਥੋਂ ਦੀ ਲਾਂਧੀ ਜ਼ਿਲ੍ਹਾ ਜੇਲ੍ਹ ਤੋਂ ਰਿਹਾਅ ਕਰ ਦਿੱਤਾ। ਇਹਨਾਂ ਮਛੇਰਿਆਂ ਨੂੰ ਪਾਕਿਸਤਾਨੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਚਾਰ ਸਾਲ ਦੀ ਕੈਦ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ।ਸੋਮਵਾਰ ਨੂੰ ਉਨ੍ਹਾਂ ਨੂੰ ਵਾਹਗਾ ਬਾਰਡਰ 'ਤੇ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਇੱਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। Also Read: ਰੂਸੀ S-400 ਸਿਸਟਮ ਦੀ ਸਪਲਾਈ ਸ਼ੁਰੂ, ਸਕਿੰਟਾਂ 'ਚ ਤਬਾਹ ਹੋਣਗੀਆਂ ਦੁਸ਼ਮਣਾਂ ਦੀਆਂ ਮਿਜ਼ਾਇਲਾਂ ਲਾਂਧੀ ਜੇਲ੍ਹ ਦੇ ਸੁਪਰਡੈਂਟ ਇਰਸ਼ਾਦ ਸ਼ਾਹ ਨੇ ਕਿਹਾ ਕਿ ਮਛੇਰੇ ਜ਼ਿਆਦਾਤਰ ਗੁਜਰਾਤ ਨਾਲ ਸਬੰਧਤ ਸਨ। ਭਾਰਤੀ ਅਧਿਕਾਰੀਆਂ ਵੱਲੋਂ ਉਨ੍ਹਾਂ ਦੀ ਨਾਗਰਿਕਤਾ ਦੀ ਪੁਸ਼ਟੀ ਕਰਨ ਤੋਂ ਬਾਅਦ ਉਹਨਾਂ ਨੂੰ ਸਦਭਾਵਨਾ ਵਜੋਂ ਰਿਹਾਅ ਕੀਤਾ ਗਿਆ ਸੀ।ਸ਼ਾਹ ਨੇ ਕਿਹਾ,"ਉਨ੍ਹਾਂ ਨੇ ਚਾਰ ਸਾਲ ਜੇਲ੍ਹ ਕੱਟੀ ਸੀ ਅਤੇ ਅੱਜ ਸਾਡੀ ਸਰਕਾਰ ਦੁਆਰਾ ਸਦਭਾਵਨਾ ਵਜੋਂ ਉਹਨਾਂ ਨੂੰ ਰਿਹਾਅ ਕੀਤਾ ਗਿਆ ਹੈ।" ਇੱਕ ਗੈਰ-ਲਾਭਕਾਰੀ ਸਮਾਜ ਭਲਾਈ ਸੰਸਥਾ ਈਧੀ ਟਰੱਸਟ ਫਾਊਂਡੇਸ਼ਨ ਨੇ ਮਛੇਰਿਆਂ ਨੂੰ ਲਾਹੌਰ ਦੇ ਵਾਹਗਾ ਸਰਹੱਦ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਹੈ ਜਿੱਥੋਂ ਉਨ੍ਹਾਂ ਨੂੰ ਸੋਮਵਾਰ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਜਾਵੇਗਾ। Also Read: ਪੰਜਾਬ 'ਚ ਡੇਂਗੂ ਦਾ ਕਹਿਰ, 20 ਹਜ਼ਾਰ ਤੋਂ ਵਧੇ ਮਾਮਲੇ ਤੇ 70 ਲੋਕਾਂ ਨੇ ਗੁਆਈ ਜਾਨ ਸ਼ਾਹ ਨੇ ਕਿਹਾ,"ਅਸੀਂ ਉਨ੍ਹਾਂ ਨੂੰ ਈਧੀ ਫਾਊਂਡੇਸ਼ਨ ਨੂੰ ਸੌਂਪ ਦਿੱਤਾ ਹੈ ਜੋ ਉਨ੍ਹਾਂ ਦੇ ਸਾਰੇ ਸਫ਼ਰ ਅਤੇ ਹੋਰ ਖਰਚਿਆਂ ਦਾ ਧਿਆਨ ਰੱਖ ਰਹੀ ਹੈ। ਉਹ ਅੱਲਾਮਾ ਇਕਬਾਲ ਐਕਸਪ੍ਰੈਸ ਟਰੇਨ ਰਾਹੀਂ ਲਾਹੌਰ ਜਾਣਗੇ।" ਅਧਿਕਾਰੀ ਨੇ ਦੱਸਿਆ ਕਿ 588 ਹੋਰ ਭਾਰਤੀ ਨਾਗਰਿਕ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮਛੇਰੇ ਹਨ, ਜੋ ਅਜੇ ਵੀ ਲਾਂਧੀ ਜੇਲ੍ਹ ਵਿੱਚ ਬੰਦ ਹਨ।ਉਸਨੇ ਅੱਗੇ ਕਿਹਾ,“ਅਸੀਂ ਸਿੰਧ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੰਦੇ ਹਾਂ ਕਿਉਂਕਿ ਸਾਨੂੰ ਕੱਲ੍ਹ ਇਨ੍ਹਾਂ 20 ਭਾਰਤੀ ਮਛੇਰਿਆਂ ਨੂੰ ਰਿਹਾਅ ਕਰਨ ਲਈ ਆਰਡਰ ਮਿਲਿਆ ਸੀ।” ਇਨ੍ਹਾਂ ਮਛੇਰਿਆਂ ਨੂੰ ਪਾਕਿਸਤਾਨੀ ਸਮੁੰਦਰੀ ਸੁਰੱਖਿਆ ਬਲ (ਪੀਐਮਐਸਐਫ) ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਪਾਕਿਸਤਾਨੀ ਜਲ ਖੇਤਰ ਵਿੱਚ ਕਥਿਤ ਤੌਰ 'ਤੇ ਗੈਰ-ਕਾਨੂੰਨੀ ਤੌਰ 'ਤੇ ਮੱਛੀਆਂ ਫੜਨ ਦੇ ਦੋਸ਼ ਵਿੱਚ ਡੌਕ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ। Also Read: ਬਸਪਾ ਸੁਪਰੀਮੋ ਮਾਇਆਵਤੀ ਦੀ ਮਾਤਾ ਦਾ ਹੋਇਆ ਦੇਹਾਂਤ, ਮਿਲਣ ਪਹੁੰਚੀ ਪ੍ਰਿਅੰਕਾ ਗਾਂਧੀ...
ਕਾਠਮੰਡੂ: ਨੇਪਾਲ-ਭਾਰਤ ਸਰਹੱਦ ਨੇੜੇ ਰੌਤਾਹਾਟ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ।ਰੌਤਹਾਟ ਦੇ ਜ਼ਿਲ੍ਹਾ ਪੁਲਸ ਦਫ਼ਤਰ ਮੁਤਾਬਕ, ਸ਼ਨੀਵਾਰ ਦੀ ਰਾਤ ਨੂੰ ਝੁਨਖੁਨਵਾ ਚੌਕ 'ਤੇ ਚੰਦਰਨਿਗਹਾਪੁਰ ਰੋਡ ਸੈਕਸ਼ਨ ਦੇ ਨਾਲ ਸ਼ਨੀਵਾਰ ਰਾਤ ਨੂੰ ਭਾਰਤੀ ਨੰਬਰ ਪਲੇਟ ਵਾਲੀ ਕਾਰ ਰਾਤ 10 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ।।ਉਹ ਇਕ ਛੋਟੇ ਸ਼ਹਿਰ ਚੰਦਰਨਿਘਾਪੁਰ ਤੋਂ ਜ਼ਿਲ੍ਹਾ ਹੈੱਡਕੁਆਰਟਰ ਗੌੜ ਵੱਲ ਜਾ ਰਹੇ ਸਨ। Also Read: ਗੁਰਪੁਰਬ ‘ਤੇ ਮਿਲੇਗਾ ਸਿੱਖ ਸੰਗਤ ਨੂੰ ਤੋਹਫਾ! 19 ਨਵੰਬਰ ਨੂੰ ਖੁੱਲੇਗਾ ਕਰਤਾਰਪੁਰ ਲਾਂਘਾ ਪੁਲਸ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਾਹਨ ਸੜਕ ਤੋਂ 20 ਮੀਟਰ ਹੇਠਾਂ ਤਾਲਾਬ ਵਿਚ ਡਿੱਗ ਪਿਆ ।ਪੀੜਤ ਜੋ ਕਿ ਸਾਰੇ ਪੁਰਸ਼ ਹਨ, ਦੀ ਪਛਾਣ ਨਹੀਂ ਕੀਤੀ ਜਾ ਸਕੀ ਹੈ।ਨੇਪਾਲ ਪੁਲਸ ਦੇ ਸੁਪਰਡੈਂਟ ਬਿਨੋਦ ਘਿਮੀਰੇ ਨੇ ਕਿਹਾ,"ਅਸੀਂ ਮ੍ਰਿਤਕਾਂ ਕੋਲੋਂ ਭਾਰਤੀ ਆਧਾਰ ਕਾਰਡ ਬਰਾਮਦ ਕਰ ਲਏ ਹਨ।" ਉਹਨਾਂ ਨੇ ਅੱਗੇ ਕਿਹਾ,''ਅਸੀਂ ਭਾਰਤੀ ਪੁਲਸ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ।ਨੇਪਾਲ ਪੁਲਸ ਨੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।'' Also Read: ਹਰਿਆਣਾ 'ਚ ਭਲਕੇ ਬੰਦ ਰਹਿਣਗੇ ਪੈਟਰੋਲ ਪੰਪ...
ਸਿੰਗਾਪੁਰ : ਸਿੰਗਾਪੁਰ ਵਿਚ ਭਾਰਤੀ ਮੂਲ ਦੇ ਇਕ ਸ਼ਖ਼ਸ ਨੂੰ ਨਾਬਾਲਗ ਨਾਲ ਸਰੀਰਕ ਸਬੰਧ ਬਣਾਉਣ ’ਤੇ ਮਜ਼ਬੂਰ ਕਰਨ ਦੇ ਜ਼ੁਰਮ ਵਿਚ 10 ਮਹੀਨੇ ਅਤੇ 4 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਸਮਾਚਾਰ ਚੈਨਲ ‘ਨਿਊਜ਼ ਏਸ਼ੀਆ’ ਦੀ ਖ਼ਬਰ ਮੁਤਾਬਕ ਪੀ. ਅਸ਼ੋਕਨ ਪਚਾਨ (57) ਨੇ ਇਕ ਨਾਬਾਲਗ ਨੂੰ ‘ਸੈਕਸ ਟੌਆਏ’ ਦਾ ਇਸਤੇਮਾਲ ਕਰਨ ਅਤੇ ਟੈਲੀਗ੍ਰਾਮ ’ਤੇ ਉਸ ਨੂੰ ਇਤਰਾਜ਼ਯੋਗ ਫ਼ਿਲਮਾਂ ਭੇਜਣ ਦਾ ਦੋਸ਼ ਸਵੀਕਾਰ ਕੀਤਾ। ਪਚਾਨ ਨੂੰ ਸਜ਼ਾ ਸੁਣਾਏ ਜਾਣ ਵਿਚ ਅਸ਼ਲੀਲ ਫ਼ਿਲਮਾਂ ਆਪਣੇ ਕੋਲ ਰੱਖਣ ਅਤੇ ਨਾਬਾਲਗ ਨਾਲ ਜਿਨਸੀ ਸਬੰਧ ਬਣਾਉਣ ਦੇ ਦੋਸ਼ਾਂ ਨੂੰ ਵੀ ਧਿਆਨ ਰੱਖਿਆ ਗਿਆ। Also Read: ਮਣੀਪੁਰ: ਫੌਜ ਦੀ ਟੁਕੜੀ 'ਤੇ ਅੱਤਵਾਦੀ ਹਮਲਾ, CO ਸਣੇ 5 ਜਵਾਨ ਸ਼ਹੀਦ, 2 ਪਰਿਵਾਰਕ ਮੈਂਬਰ ਵੀ ਹਲਾਕ ਪਚਾਨ ਦੀ 15 ਸਾਲਾ ਕੁੜੀ ਨਾਲ ਆਨਲਾਈਨ ਜਾਣ-ਪਛਾਣ ਹੋਈ ਅਤੇ ਉਸ ਨੇ ਪੈਸੇ ਦੇ ਬਦਲੇ ਸਰੀਰਕ ਸਬੰਧ ਬਣਾਉਣ ਲਈ ਉਸ ਨੂੰ ਮਿਲਣ ਦਾ ਪ੍ਰਬੰਧ ਕੀਤਾ। ਕੁੜੀ ਨੇ ਇਕ ਸੈਕਸ ਟੌਆਏ ਨਾਲ ਸਰੀਰਕ ਸਬੰਧ ਬਣਾਉਣ ਦੇ ਬਦਲੇ 250 ਸਿੰਗਾਪੁਰ ਡਾਲਰ ਲੈਣ ਦੇ ਬਾਅਦ ਪੁਲਿਸ ਵਿਚ ਸ਼ਿਕਾਇਤ ਦਰਜ ਕਰਾਈ। ਅਦਾਲਤ ਵਿਚ ਸ਼ੁੱਕਰਵਾਰ ਨੂੰ ਦਲੀਲ ਦਿੱਤੀ ਗਈ ਕਿ ਪਚਾਨ ਇਕ ਚੈਟ ਐਪਲੀਕੇਸ਼ਨ ਜ਼ਰੀਏ ਵਿਦਿਆਰਥਣ ਨਾਲ ਸੰਪਰਕ ਵਿਚ ਆਇਆ। ਉਸ ਨੇ ਪੀੜਤਾਂ ਨੂੰ ਪੁੱਛਿਆ ਕਿ ਕੀ ਉਹ ਕੰਮ ਕਰਦੀ ਹੈ ਜਾਂ ਸਕੂਲੀ ਸਿੱਖਿਆ ਪ੍ਰਾਪਤ ਕਰ ਰਹੀ ਹੈ। ਜਦੋਂ ਪੀੜਤਾਂ ਨੇ ਕਿਹਾ ਕਿ ਉਹ ਪੜ੍ਹ ਰਹੀ ਹੈ ਤਾਂ ਪਚਾਨ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਵਧਾਨ ਹੋਣਾ ਹੋਵੇਗਾ। Also Read: 'ਸਿਟੀ ਬਿਊਟੀਫੁੱਲ' ਚੰਡੀਗੜ੍ਹ ਨੂੰ ਮਿਲੀ ਇਲੈਕਟ੍ਰਿਕ ਬੱਸਾਂ ਦੀ ਸੌਗਾਤ, ਕਈ ਖੂਬੀਆਂ ਨਾਲ ਹਨ ਲੈਸ ਖ਼ਬਰ ਵਿਚ ਸਰਕਾਰੀ ਵਕੀਲਾ ਵੱਲੋਂ ਅਦਾਲਤ ਵਿਚ ਦਿੱਤੀ ਗਈ ਦਲੀਲ ਵਿ...
ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹਿਰਾਸਤ ਵਿਚ ਲਈ ਗਈ ਔਰਤ ਨੂੰ ਕੱਪੜੇ ਉਤਾਰ ਕੇ ਨੱਚਣ ਲਈ ਮਜ਼ਬੂਰ ਕਰਨ ਦੀ ਦੋਸ਼ੀ ਮਹਿਲਾ ਪੁਲਿਸ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਹਿਰਾਸਤ ਵਿਚ ਮਹਿਲਾ ਕੈਦੀ ਨਾਲ ਅਣਮਨੁੱਖੀ ਵਤੀਰਾ ਕਰਨ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ ਪੁਲਿਸ ਜਾਂਚ ਕਮੇਟੀ ਨੇ ਇੰਸਪੈਕਟਰ ਸ਼ਬਾਨਾ ਇਰਸ਼ਾਦ ਨੂੰ ਦੋਸ਼ੀ ਪਾਇਆ ਹੈ। Also Read: ਸਿਮਰਜੀਤ ਬੈਂਸ ਤੇ 6 ਹੋਰਾਂ ਖਿਲਾਫ ਜਬਰ-ਜ਼ਨਾਹ ਮਾਮਲੇ 'ਚ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਅਜ਼ਹਰ ਅਕਰਮ ਨੇ ਕਿਹਾ, ‘ਜਾਂਚ ਵਿਚ ਪਾਇਆ ਗਿਆ ਕਿ ਮਹਿਲਾ ਇੰਸਪੈਕਟਰ ਨੇ ਪਰੀ ਗੁੱਲ ਨਾਮ ਦੀ ਔਰਤ ਨੂੰ ਕਵੇਟਾ ਦੇ ਜਿਨਾਹ ਟਾਊਨਸ਼ਿਪ ਵਿਚ ਬੱਚੇ ਦੇ ਕਤਲ ਦੇ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਅਤੇ ਥਾਣੇ ਲਿਆਈ।’ ਉਨ੍ਹਾਂ ਕਿਹਾ, ‘ਜਦੋਂ ਮਹਿਲਾ ਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ, ਉਦੋਂ ਮਹਿਲਾ ਇੰਸਪੈਕਟਰ ਸ਼ਬਾਨਾ ਨੇ ਨਾ ਸਿਰਫ਼ ਉਸ ਨੂੰ ਨੰਗਾ ਕੀਤਾ ਸਗੋਂ ਜੇਲ੍ਹ ਵਿਚ ਹੋਰਨਾਂ ਦੇ ਸਾਹਮਣੇ ਨੱਚਣ ਲਈ ਵੀ ਮਜ਼ਬੂਰ ਕੀਤਾ।’ Also Read: 2022 ਚੋਣਾਂ ਨੂੰ ਲੈ ਕੇ ਅਕਾਲੀ ਦਲ ਪੱਬਾਂ ਭਾਰ, ਐਲਾਨੇ 3 ਹੋਰ ਉਮੀਦਵਾਰ ਪੀੜਤ ਮਹਿਲਾ ਨੂੰ ਅਦਾਲਤ ਨੇ ਹੁਣ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅਕਰਮ ਨੇ ਕਿਹਾ, ‘ਮਹਿਲਾ ਇੰਸਪੈਕਟਰ ਨੇ ਆਪਣੇ ਬਚਾਅ ਵਿਚ ਕੁੱਝ ਨਹੀਂ ਕਿਹਾ ਅਤੇ ਉਨ੍ਹਾਂ ਨੂੰ ਜ਼ਬਰਨ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਮਹਿਲਾ ਇੰਸਪੈਕਟਰ ਇਕ ਔਰਤ ਨਾਲ ਅਜਿਹਾ ਕਰ ਸਕਦੀ ਹੈ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੀ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਸੁਰੱਖਿਆ ਲਈ ਜੇਲ੍ਹ ਵਿਚ ਔਰਤ ਕੈਦੀਆਂ ਤੋਂ ਪੁੱਛਗਿੱਛ ਲਈ ਸਿਰਫ਼ ਮਹਿਲਾ ਇੰਸਪੈਕਟਰ ਨੂੰ ਅਧਿਕਾਰ ਦਿੱਤਾ ਹੈ।’ Also Read: ਬੁਰੀ ਫਸੀ ਕੰਗਣਾ! ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਚ ਕੇਸ ਦਰਜ...
ਪੈਰਿਸ: ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਫਰਾਂਸ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਦੇ ਮੂੰਹ 'ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫਰਾਂਸ ਵਿੱਚ ਮਹਾਂਮਾਰੀ ਦੀ ਇਹ 5ਵੀਂ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹਾਲਾਂਕਿ, ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਦਾ ਕਹਿਣਾ ਹੈ ਕਿ ਇਹ ਲਹਿਰ ਪਹਿਲਾਂ ਹੀ ਖਤਰਨਾਕ ਲੱਗ ਰਹੀ ਹੈ, ਪਰ ਅਸੀਂ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਕਰਕੇ ਇਸ ਦਾ ਸਾਹਮਣਾ ਕਰ ਸਕਦੇ ਹਾਂ। Also Read: ਗੂਗਲ ਲਈ ਵੱਡਾ ਝਟਕਾ, ਲੱਗੇਗਾ 2.8 ਬਿਲੀਅਨ ਡਾਲਰ ਦਾ ਜੁਰਮਾਨਾ ਫਰਾਂਸ ਦੇ ਸਿਹਤ ਮੰਤਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਖਤਮ ਨਹੀਂ ਹੋਇਆ। ਇਸ ਲਈ ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਅਸੀਂ ਇਸ ਸਮੇਂ ਬਹੁਤ ਹੀ ਨਾਜ਼ੁਕ ਮੋੜ 'ਤੇ ਖੜ੍ਹੇ ਹਾਂ। ਦੇਸ਼ 'ਚ ਕੋਰੋਨਾ ਮਹਾਮਾਰੀ ਦੀ 5ਵੀਂ ਲਹਿਰ ਦੇ ਸ਼ੁਰੂ ਹੋਣ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਸਾਡੇ ਗੁਆਂਢੀ ਦੇਸ਼ਾਂ ਵਿੱਚ ਕੋਰੋਨਾ ਮਹਾਂਮਾਰੀ ਦੀ ਇੱਕ ਨਵੀਂ ਲਹਿਰ ਆ ਗਈ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਜਲਦ ਹੀ ਦੇਸ਼ 'ਚ ਵੀ ਦਸਤਕ ਦੇਵੇਗੀ। ਮੁਸੀਬਤ ਵਾਲੀ ਗੱਲ ਇਹ ਹੈ ਕਿ ਉਪਲਬਧ ਅੰਕੜਿਆਂ ਮੁਤਾਬਕ ਇਹ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਲੱਗ ਰਹੀ ਹੈ। ਇਸ ਲਈ ਥੋੜੀ ਜਿਹੀ ਲਾਪਰਵਾਹੀ ਬਹੁਤ ਮੁਸੀਬਤ ਪੈਦਾ ਕਰ ਸਕਦੀ ਹੈ। ਅਸੀਂ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਾਂ। Also Read: ਡਾਕ ਵਿਭਾਗ 'ਚ ਨਿਕਲੀ ਨੌਕਰੀ, 10ਵੀਂ ਪਾਸ ਨੌਜਵਾਨ ਕਰੋ ਅਪਲਾਈ ਸਿਹਤ ਮੰਤਰੀ ਵੇਰਨ ਨੇ ਕਿਹਾ ਕਿ ਬੁੱਧਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 11 ਹਜ਼ਾਰ 883 ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਦੇਸ਼ ਵਿੱਚ ਕੋਵਿਡ-19 ਦੇ 10 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੱਧ ਤੋਂ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਹਫ਼ਤੇ-ਦਰ-ਹਫ਼ਤੇ ਵੱਧ ਰਹੇ ਹਨ। ਓਲੀਵੀਅਰ ਨੇ ਕਿਹਾ ਕਿ ਵਧੇਰੇ ਟੀਕੇ, ਮਾਸਕ ਅਤੇ ਸਫਾਈ ਉਪਾਵਾਂ ਨਾਲ ਅਸੀਂ ਪੰਜਵੀਂ ਲਹਿਰ ਦਾ ਹੋਰ ਮਜ਼ਬੂਤੀ ਨਾਲ ਸਾਹਮਣਾ ਕਰ ਸਕਦੇ ਹਾਂ। ਇਹ ਵੀ ਸੰਭਵ ਹੈ ਕਿ ਅਸੀਂ ਇਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਨਾਲ ਹਰਾ ਸਕਦੇ ਹਾਂ। Also Read: ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਗੂੰਜੀ ਕਿਲਕਾਰੀ, ਪਰਮਾਤਮਾ ਨੇ ਦਿੱਤੀ 'ਧੀ ਦੀ ਦਾਤ' ਜ਼ਿਕਰਯੋਗ ਹੈ ਕਿ ਫਰਾਂਸ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 73 ਲੱਖ 46 ਹਜ਼ਾਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਫਰਾਂਸ ਵਿੱਚ ਕੋਰੋਨਾ ਕਾਰਨ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਵੀਂ ਲਹਿਰ ਤਬਾਹੀ ਮਚਾ ਦਿੰਦੀ ਹੈ ਤਾਂ ਸਥਿਤੀ ਕਾਫੀ ਵਿਗੜ ਸਕਦੀ ਹੈ। ਇਸ ਦੌਰਾਨ ਕਈ ਜਾਨਾਂ ਵੀ ਜਾ ਸਕਦੀਆਂ ਹਨ।...
ਟੋਰਾਂਟੋ : ਕੈਨੇਡਾ ਨੇ ਮੰਗਲਵਾਰ ਨੂੰ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਕੋਵਿਡ ਵੈਕਸੀਨ ਦੀ ਬੂਸਟਰ ਡੋਜ਼ ਦੀ ਵਰਤੋਂ ਨੂੰ ਮਨਜ਼ੂਰੀ ਦਿੱਤੀ, ਜੋ ਕਿ Pfizer ਅਤੇ BioNTech ਦੁਆਰਾ ਸਹਿ-ਵਿਕਸਿਤ ਕੀਤੀ ਗਈ ਹੈ। ਕੈਨੇਡੀਅਨ ਸਿਹਤ ਅਧਿਕਾਰੀਆਂ ਦੇ ਫ਼ੈਸਲੇ ਨਾਲ ਫਾਈਜ਼ਰ/ਬਾਇਓਨਟੈਕ ਬੂਸਟਰ ਦੀ ਅਰਜ਼ੀ ਕੈਨੇਡਾ ਵਿਚ ਕਲੀਅਰੈਂਸ ਹਾਸਲ ਵਾਲੀ ਸਭ ਤੋਂ ਪਹਿਲੀ ਅਰਜ਼ੀ ਬਣ ਗਈ ਹੈ। ਹੈਲਥ ਕੈਨੇਡਾ ਮੁਤਾਬਕ ਬੂਸਟਰ ਉਨ੍ਹਾਂ ਲੋਕਾਂ ਨੂੰ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੇ ਘੱਟੋ-ਘੱਟ ਛੇ ਮਹੀਨੇ ਪਹਿਲਾਂ ਦੋ ਖੁਰਾਕਾਂ ਲਗਵਾਈਆਂ ਹੋਣ। Also Read: 'ਟਰਾਂਸਪੋਰਟ ਵਿਭਾਗ ਦੀ ਰੋਜ਼ਾਨਾ ਆਮਦਨ 'ਚ 1 ਕਰੋੜ ਰੁਪਏ ਦਾ ਵਾਧਾ' ਹੈਲਥ ਕੈਨੇਡਾ ਨੇ ਇਕ ਟਵੀਟ ਵਿਚ ਕਿਹਾ,“ਬੂਸਟਰ ਡੋਜ਼ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਲੰਬੇ ਸਮੇਂ ਤੱਕ ਬਣਾਈ ਰੱਖਣ ਵਿੱਚ ਮਦਦ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਹੈਲਥ ਕੈਨੇਡਾ ਨੇ ਸਬੂਤਾਂ ਦੀ ਪੂਰੀ, ਸੁਤੰਤਰ ਸਮੀਖਿਆ ਤੋਂ ਬਾਅਦ ਬੂਸਟਰ ਖੁਰਾਕ ਨੂੰ ਅਧਿਕਾਰਤ ਕੀਤਾ।” ਪਿਛਲੇ ਮਹੀਨੇ ਟੀਕਾਕਰਨ 'ਤੇ ਰਾਸ਼ਟਰੀ ਸਲਾਹਕਾਰ ਕਮੇਟੀ (NACI) ਨੇ ਸਿਫ਼ਾਰਿਸ਼ ਕੀਤੀ ਸੀ ਕਿ ਇੱਕ ਕੋਵਿਡ ਵੈਕਸੀਨ ਬੂਸਟਰ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇ ਜੋ ਜੋਖਮ ਵਿੱਚ ਹਨ, ਜਿਨ੍ਹਾਂ ਵਿੱਚ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਵੀ ਸ਼ਾਮਲ ਹਨ, ਜਦਕਿ ਇਹ ਵੀ ਕਿਹਾ ਗਿਆ ਹੈ ਕਿ ਇਹ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ ਐਸਟਰਾਜ਼ੈਨੇਕਾ ਦੀਆਂ ਦੋ ਖੁਰਾਕਾਂ ਲਗਵਾਈਆਂ ਹੋਣ। Also Read: SAD ਉਮੀਦਵਾਰ ਨੋਨੀ ਮਾਨ ਉੱਤੇ ਹਮਲਾ, ਹੋਈ ਫਾਈਰਿੰਗ ਹੈਲਥ ਕੈਨੇਡਾ ਵੱਲੋਂ ਇਹ ਐਲਾਨ ਦੇਸ਼ ਵਿਚ ਕੋਵਿਡ ਸੰਕਰਮਣ ਵਿਚ ਮਾਮੂਲੀ ਵਾਧਾ ਦਰਜ ਕੀਤੇ ਜਾਣ ਤੋਂ ਬਾਅਦ ਆਇਆ ਹੈ। ਚੀਫ਼ ਪਬਲਿਕ ਹੈਲਥ ਅਫ਼ਸਰ ਡਾਕਟਰ ਥੇਰੇਸਾ ਟ...
ਸਿੰਗਾਪੁਰ: ਸਿੰਗਾਪੁਰ ਦੇ ਚਿੜੀਆਘਰ ਵਿੱਚ ਚਾਰ ਏਸ਼ੀਆਈ ਸ਼ੇਰ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਹ ਸ਼ੇਰ ਸੰਕਰਮਿਤ ਕਰਮਚਾਰੀਆਂ ਦੇ ਸੰਪਰਕ ਵਿੱਚ ਆਏ ਸਨ। 'ਚੈਨਲ ਨਿਊਜ਼ ਏਸ਼ੀਆ' (ਸੀ.ਐੱਨ.ਏ.) ਦੀ ਰਿਪੋਰਟ 'ਚ ਮੰਡਈ ਵਾਈਲਡਲਾਈਫ ਗਰੁੱਪ ਦੇ ਕੰਜ਼ਰਵੇਸ਼ਨ ਐਂਡ ਰਿਸਰਚ ਐਂਡ ਵੈਟਰਨਰੀ ਮੈਡੀਸਨ ਦੇ ਉਪ ਪ੍ਰਧਾਨ ਡਾਕਟਰ ਸੋਨਾਜਾ ਲੂਜ਼ ਦੇ ਹਵਾਲੇ ਨਾਲ ਕਿਹਾ ਗਿਆ,''ਸਾਰੇ ਸ਼ੇਰ ਸਿਹਤਮੰਦ ਹਨ ਅਤੇ ਚੰਗੀ ਤਰ੍ਹਾਂ ਖਾ-ਪੀ ਰਹੇ ਹਨ।'' ਸੀਐੱਨਏ ਦੀ ਖ਼ਬਰ ਮੁਤਾਬਕ ਇਹ ਸ਼ੇਰ 'ਨਾਈਟ ਸਫਾਰੀ' ਵਿੱਚ ਸੰਕਰਮਿਤ ਪਾਏ ਗਏ ਸਨ। ਸ਼ੇਰਾਂ ਵਿੱਚ ਸ਼ਨੀਵਾਰ ਤੋਂ ਖੰਘ, ਛਿੱਕਾਂ ਵਰਗੇ ਹਲਕੇ ਲੱਛਣ ਸਨ। Also Read: ਜੇਕਰ ਦਫਤਰੀਂ ਸਮੇਂ ਤੋਂ ਬਾਅਦ ਬੌਸ ਨੇ ਕੀਤਾ ਤੰਗ ਤਾਂ ਹੋਵੇਗੀ ਸਜ਼ਾ, ਇਸ ਦੇਸ਼ 'ਚ ਬਣਿਆ ਕਾਨੂੰਨ ਖ਼ਬਰ 'ਚ 'ਐਨੀਮਲ ਐਂਡ ਵੈਟਰਨਰੀ ਸਰਵਿਸ' (AVS) ਦੇ ਹਵਾਲੇ ਨਾਲ ਕਿਹਾ ਗਿਆ ਹੈ,''ਉਹ ਮੰਡਈ ਵਾਈਲਡਲਾਈਫ ਗਰੁੱਪ ਦੇ ਉਨ੍ਹਾਂ ਕਰਮਚਾਰੀਆਂ ਦੇ ਸੰਪਰਕ 'ਚ ਆਏ ਜੋ ਕੋਰੋਨਾ ਵਾਇਰਸ ਨਾਲ ਸੰਕਰਮਿਤ ਸਨ।'' ਏਵੀਐੱਸ ਨੇ ਮੰਡਈ ਵਾਈਲਡਲਾਈਫ ਗਰੁੱਪ ਨੂੰ ਸਾਰੇ 9 ਏਸ਼ੀਆਈ ਅਤੇ ਪੰਜ ਅਫਰੀਕੀ ਸ਼ੇਰਾਂ ਨੂੰ ਅਲੱਗ-ਥਲੱਗ ਕਰਨ ਲਈ ਕਿਹਾ ਹੈ। ਏਵੀਐਸ ਦੁਆਰਾ ਇੱਕ ਪੀਸੀਆਰ ਟੈਸਟ ਕੀਤਾ ਗਿਆ ਸੀ, ਜਿਸ ਵਿੱਚ ਇਹ ਚਾਰ ਏਸ਼ੀਆਈ ਸ਼ੇਰ ਸੰਕਰਮਿਤ ਪਾਏ ਗਏ ਸਨ। Also Read: ਸ਼੍ਰੀਲੰਕਾ 'ਚ ਮੀਂਹ ਦਾ ਕਹਿਰ, 16 ਲੋਕਾਂ ਦੀ ਮੌਤ ਮੰਡਈ ਵਾਈਲਡਲਾਈਫ ਗਰੁੱਪ ਨੇ ਦੱਸਿਆ ਕਿ 'ਨਾਈਟ ਸਫਾਰੀ ਕਾਰਨੀਵੋਰ ਸੈਕਸ਼ਨ' ਦੇ ਤਿੰਨ ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ। ਇਸ ਦੌਰਾਨ ਸਿਹਤ ਮੰਤਰਾਲੇ ਦੀ ਇੱਕ ਰਿਪੋਰਟ ਮੁਤਾਬਕ ਕੋਵਿਡ-19 ਦੇ 3,397 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਸੰਕਰਮਿਤਾਂ ਦੀ ਗਿਣਤੀ ਵੱਧ ਕੇ 2,24,...
ਕੋਲੰਬੋ- ਸ਼੍ਰੀਲੰਕਾ ਵਿੱਚ ਭਾਰੀ ਮੀਂਹ ਮਗਰੋਂ ਆਏ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ। ਦੇਸ਼ ਵਿੱਚ ਲਗਭਗ ਇੱਕ ਹਫ਼ਤੇ ਤੋਂ ਭਾਰੀ ਮੀਂਹ ਪੈ ਰਿਹਾ ਹੈ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। Also Read: ਬਿਜਲੀ ਵਿਭਾਗ ’ਚ ਨੌਕਰੀ ਦਾ ਮੌਕਾ, ਇਸ ਵੈੱਬਸਾਈਟ 'ਤੇ ਕਰੋ ਅਪਲਾਈ ਆਫ਼ਤ ਪ੍ਰਬੰਧਨ ਕੇਂਦਰ ਨੇ ਕਿਹਾ ਕਿ 5 ਹਜ਼ਾਰ ਤੋਂ ਵੱਧ ਲੋਕ ਵਿਸਥਾਪਿਤ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਜਾਂ ਸਰਕਾਰੀ ਰਾਹਤ ਕੇਂਦਰਾਂ ਵਿੱਚ ਸ਼ਰਨ ਲਈ ਹੈ। ਕੇਂਦਰ ਨੇ ਕਿਹਾ ਕਿ ਜ਼ਿਆਦਾਤਰ ਲੋਕਾਂ ਦੀ ਮੌਤ ਡੁੱਬਣ ਅਤੇ ਬਿਜਲੀ ਡਿੱਗਣ ਕਾਰਨ ਹੋਈ ਹੈ। ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਖ਼ਬਰ ਹੈ। ਉੱਤਰ-ਪੂਰਬੀ ਮਾਨਸੂਨ ਆਮ ਤੌਰ 'ਤੇ ਅਕਤੂਬਰ ਅਤੇ ਨਵੰਬਰ ਵਿੱਚ ਸ਼੍ਰੀਲੰਕਾ ਵਿੱਚ ਸਰਗਰਮ ਹੁੰਦਾ ਹੈ। ਇਸ ਸਾਲ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਮੀਂਹ ਪਿਆ ਹੈ। Also Read: AG ਮਸਲੇ 'ਤੇ ਕਾਂਗਰਸ 'ਚ ਘਮਾਸਾਣ, ਜਾਖੜ ਨੇ ਚੰਨੀ ਨੂੰ ਦੱਸਿਆ 'compromised CM'...
ਹਾਂਗ ਕਾਂਗ : ਭਾਰਤ ਅਤੇ ਚੀਨ ਵਿਚਾਲੇ ਚੱਲ ਰਹੇ ਸਰਹੱਦੀ ਵਿਵਾਦ ਦੇ ਵਿਚਕਾਰ, ਦੋ ਦੇਸ਼ਾਂ ਨੇ ਇੱਕ ਵੱਡਾ ਝਟਕਾ ਦਿੰਦੇ ਹੋਏ ਆਪਣੇ ਦੇਸ਼ ਵਿੱਚ ਮੇਡ ਇਨ ਇੰਡੀਆ ਐਂਟੀ-ਕੋਰੋਨਾ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਚੀਨ ਦਾ ਇਨ੍ਹਾਂ ਦੋਵਾਂ ਦੇਸ਼ਾਂ ਨਾਲ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਦਰਅਸਲ, ਵਿਸ਼ਵ ਸਿਹਤ ਸੰਗਠਨ (WHO) ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ, ਹੁਣ ਦੁਨੀਆ ਦੇ ਵੱਖ-ਵੱਖ ਦੇਸ਼ ਮੇਡ ਇਨ ਇੰਡੀਆ ਵੈਕਸੀਨ ਕੋਵੈਕਸੀਨ ਨੂੰ ਮਾਨਤਾ ਦੇ ਰਹੇ ਹਨ। ਇਸ ਸਿਲਸਿਲੇ ਵਿੱਚ ਕਈ ਵਿਕਸਿਤ ਦੇਸ਼ਾਂ ਤੋਂ ਬਾਅਦ ਹੁਣ ਹਾਂਗਕਾਂਗ ਨੇ ਵੀ ਮਾਨਤਾ ਦੇ ਦਿੱਤੀ ਹੈ। Also Read : ਬਿਜਲੀ ਵਿਭਾਗ ’ਚ ਨੌਕਰੀ ਦਾ ਮੌਕਾ, ਇਸ ਵੈੱਬਸਾਈਟ 'ਤੇ ਕਰੋ ਅਪਲਾਈ ਹਾਂਗਕਾਂਗ ਦੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤ ਬਾਇਓਟੈਕ ਦੁਆਰਾ ਬਣਾਈ ਗਈ ਕੋਵੀਸੀਨ ਹੁਣ ਹਾਂਗਕਾਂਗ ਵਿੱਚ ਮਾਨਤਾ ਪ੍ਰਾਪਤ COVID19 ਟੀਕਿਆਂ ਦੀ ਸੂਚੀ ਵਿੱਚ ਹੈ। ਹੁਣ ਤੱਕ, 96 ਦੇਸ਼ਾਂ ਨੇ ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਮਾਨਤਾ ਦਿੱਤੀ ਹੈ। ਇਹ ਦੋਵੇਂ ਕੋਵਿਡ-19 ਟੀਕੇ ਵਿਸ਼ਵ ਸਿਹਤ ਸੰਗਠਨ (WHO) ਦੀ ਐਮਰਜੈਂਸੀ ਵਰਤੋਂ ਸੂਚੀ (EUL) ਵਿੱਚ ਹਨ। ਇਸ ਤੋਂ ਪਹਿਲਾਂ ਵੀਅਤਨਾਮ ਨੇ ਵੀ ਐਮਰਜੈਂਸੀ ਵਰਤੋਂ ਲਈ ਕੋਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਹਾਂਗਕਾਂਗ ਵਿੱਚ ਰੂਸ ਦੁਆਰਾ ਨਿਰਮਿਤ ਸਪੁਟਨਿਕ ਵੀ, ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਟੈਸਟ ਕੀਤਾ ਗਿਆ ਕੋਵਿਸ਼ੀਲਡ, ਚੀਨ ਦੁਆਰਾ ਨਿਰਮਿਤ ਸਿਨੋਫਾਰਮ ਵੀ ਮਾਨਤਾ ਪ੍ਰਾਪਤ ਹਨ। Also Read : ਦੋਸਤਾਂ ਵਿਚਾਲੇ ਅੰਡੇ ਨੂੰ ਲੈਕੇ ਹੋਇਆ ਝਗੜਾ, ਦਿੱਤੀ ਦਰਦਨਾਕ ਮੌਤ ਬ੍ਰਿਟੇਨ 22 ਨਵੰਬਰ ਤੋਂ ਦੇਵੇਗਾ ਇਜਾਜ਼ਤ ਮਹੱਤਵਪੂਰਨ ਗੱਲ ਇਹ ਹੈ ਕਿ ਯੂਕੇ ਸਰਕਾਰ ਨੇ ਕਿਹਾ ਕਿ ਭਾਰਤ ਦੀ ਕੋਵਿਡ-19 ਵੈਕਸੀਨ ਨੂੰ 22 ਨਵੰਬਰ ਨੂੰ ਅੰਤਰਰਾਸ਼ਟਰੀ ਯਾਤਰੀਆਂ ਲਈ ਪ੍ਰਵਾਨਿਤ ਐਂਟੀ-ਕੋਵਿਡ-19 ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੇ ਭਾਰਤ ਬਾਇਓਟੈਕ ਦੁਆਰਾ ਨਿਰਮਿਤ ਕੋਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਯੂਕੇ ਆਉਣ ਤੋਂ ਬਾਅਦ ਅਲੱਗ-ਥਲੱਗ ਨਹੀਂ ਰਹਿਣਾ ਪਵੇਗਾ। Also Read : AG ਮਸਲੇ 'ਤੇ ਕਾਂਗਰਸ 'ਚ ਘਮਾਸਾਣ, ਜਾਖੜ ਨੇ ਚੰਨੀ ਨੂੰ ਦੱਸਿਆ 'compromised CM' ਯੂਕੇ ਨੇ ਇਹ ਕਦਮ WHO ਵੱਲੋਂ ਐਮਰਜੈਂਸੀ ਵਰਤੋਂ ਲਈ ਮਨਜ਼ੂਰਸ਼ੁਦਾ ਟੀਕਿਆਂ (EUL) ਦੀ ਸੂਚੀ ਵਿੱਚ ਪਹਿਲਾਂ ਹੀ ਕੋਵੈਕਸੀਨ ਨੂੰ ਸ਼ਾਮਲ ਕਰਨ ਤੋਂ ਬਾਅਦ ਚੁੱਕਿਆ ਹੈ। Oxford-AstraZeneca ਦੀ ਭਾਰਤ ਵਿੱਚ ਨਿਰਮਿਤ ਐਂਟੀ-ਕੋਵਿਡ-19 ਵੈਕਸੀਨ ਕੋਵਿਸ਼ੀਲਡ, ਪਿਛਲੇ ਮਹੀਨੇ ਯੂਕੇ ਵਿੱਚ ਪ੍ਰਵਾਨਿਤ ਟੀਕਿਆਂ ਦੀ ਸੂਚੀ ਵਿੱਚ ਸ਼ਾਮਲ ਕੀਤੀ ਗਈ ਸੀ। Also Read : ਰਾਜਸਥਾਨ: ਟਰੱਕ-ਬੱਸ ਵਿਚਾਲੇ...
ਇੰਗਲੈਂਡ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ (Malala Yousafzai) ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਇਸ ਗੱਲ ਦੀ ਪੁਸ਼ਟੀ ਮਲਾਲਾ ਯੂਸਫਜ਼ਈ ਨੇ ਕੀਤੀ ਹੈ, ਜਿਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬਰਮਿੰਘਮ ਸਥਿਤ ਘਰ 'ਚ ਉਨ੍ਹਾਂ ਦੇ ਵਿਆਹ ਦੇ ਮੌਕੇ 'ਤੇ ਇਕ ਛੋਟਾ ਜਿਹਾ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਮਲਾਲਾ ਯੂਸਫਜ਼ਈ ਨੇ ਆਪਣੇ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਟਵੀਟ 'ਚ ਲਿਖਿਆ ਕਿ 'ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਅਨਮੋਲ ਦਿਨ ਹੈ। ਅਸਰ ਅਤੇ ਮੈਂ ਜੀਵਨ ਭਰ ਲਈ ਇਕ ਬੰਧਨ 'ਚ ਬੰਨ੍ਹੇ ਗਏ ਹਾਂ।। ਮਲਾਲਾ ਨੇ ਅੱਗੇ ਲਿਖਿਆ ਕਿ ਉਸਨੇ ਬਰਮਿੰਘਮ ਸਥਿਤ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਵਿਆਹ ਸਮਾਗਮ ਕੀਤਾ, ਜਿਸ ਵਿੱਚ ਦੋਨਾਂ ਪਰਿਵਾਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹ ਆਪਣੀ ਨਵੀਂ ਜ਼ਿੰਦਗੀ ਦੇ ਸਫਰ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ।ਮਲਾਲਾ ਨੇ ਇਸ ਟਵੀਟ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸਾਧਾਰਨ ਗਹਿਣਿਆਂ ਦੇ ਨਾਲ ਟੀ ਪਿੰਕ ਕਲਰ ਦੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉਸ ਦਾ ਪਤੀ ਅਸਰ ਸਾਦਾ ਸੂਟ ਪਾਇਆ ਹੋਇਆ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜੋੜੀ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਮਲਾਲਾ ਦੇ ਪਿਤਾ ਜ਼ਿਆਉਦੀਨ ਯੂਸਫਜ਼ਈ ਨੇ ਵੀ ਟਵਿਟਰ 'ਤੇ ਪੋਸਟ ਕਰਕੇ ਮਲਾਲਾ ਦੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਉਸਨੇ ਟਵਿੱਟਰ 'ਤੇ ਲਿਖਿਆ ਕਿ ਇਹ ਸ਼ਬਦਾਂ ਤੋਂ ਪਰੇ ਹੈ। ਮਲਾਲਾ ਦੇ ਟਵੀਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਲਾਲਾ ਦੀ ਉਮਰ ਸਿਰਫ 15 ਸਾਲ ਸੀ ਜਦੋਂ ਤਾਲਿਬਾਨ ਨੇ 9 ਅਕਤੂਬਰ 2012 ਨੂੰ ਲੜਕੀਆਂ ਦੀ ਸਿੱਖਿਆ ਅਤੇ ਸ਼ਾਂਤੀ ਲਈ ਆਵਾਜ਼ ਉਠਾਉਣ 'ਤੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਤਾਲਿਬਾਨੀ ਅੱਤਵਾਦੀ ਉਸ ਬੱਸ 'ਚ ਸਵਾਰ ਹੋ ਗਏ, ਜਿਸ 'ਚ ਮਲਾਲਾ ਆਪਣੇ ਸਾਥੀਆਂ ਨਾਲ ਸਕੂਲ ਜਾ ਰਹੀ ਸੀ। ਤਾਲਿਬਾਨੀ ਅੱਤਵਾਦੀਆਂ ਨੇ ਬੱਸ ਵਿੱਚ ਪੁੱਛਿਆ, ‘ਮਲਾਲਾ ਕੌਣ ਹੈ?’ ਸਾਰੇ ਚੁੱਪ ਰਹੇ ਪਰ ਉਨ੍ਹਾਂ ਦੀਆਂ ਨਜ਼ਰਾਂ ਮਲਾਲਾ ਵੱਲ ਲੱਗ ਗਈਆਂ। ਅੱਤਵਾਦੀਆਂ ਨੇ ਮਲਾਲਾ 'ਤੇ ਗੋਲੀ ਚਲਾਈ ਜੋ ਉਸ ਦੇ ਸਿਰ 'ਚ ਲੱਗੀ। ਉਸ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਕੌਮਾਂਤਰੀ ਪੱਧਰ 'ਤੇ ਨਿੰਦਾ ਕੀਤੀ ਗਈ ਸੀ। ਇਸ ਹਮਲੇ ਦੇ ਵਿਰੋਧ 'ਚ ਦੁਨੀਆ ਭਰ ਦੇ ਲੋਕਾਂ ਨੇ ਮਲਾਲਾ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਮਲਾਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਇੱਕ ਅਜਿਹੀ ਔਰਤ ਦੇ ਰੂਪ ਵਿੱਚ ਉਭਰੀ ਜਿਸ ਨੇ ਤਾਲਿਬਾਨ ਦੇ ਹਮਲੇ ਨੂੰ ਹਰਾ ਕੇ ਔਰਤਾਂ ਦੀ ਆਵਾਜ਼ ਨੂੰ ਦੁਨੀਆ ਦੇ ਸਾਹਮਣੇ ਬੁਲੰਦ ਕੀਤਾ। 2014 ਵਿੱਚ ਮਲਾਲਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਮਲਾਲਾ 17 ਸਾਲ ਦੀ ਉਮਰ ਵਿੱਚ ਸਭ ਤੋਂ ਛੋਟੀ ਉਮਰ ਦੀ ਨੋਬਲ ਪੁਰਸਕਾਰ ਜੇਤੂ ਹੈ।...
ਇਸਲਾਮਾਬਾਦ- ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਮੰਦਰ ਨਿਰਮਾਣ ਰੋਕਣ ਦੀਆਂ ਇਮਰਾਨ ਸਰਕਾਰ ਦੀਆਂ ਕੋਸ਼ਿਸ਼ਾਂ ਆਮ ਜਨਤਾ ਦੇ ਭਾਰੀ ਵਿਰੋਧ ਤੋਂ ਬਾਅਦ ਨਾਰਾਮ ਹੋ ਗਈਆਂ ਹਨ। ਜਨਤਾ ਦੇ ਵਿਰੋਧ ਦੇ ਅੱਗੇ ਇਮਰਾਨ ਸਰਕਾਰ ਨੂੰ ਆਖਿਰ ਝੁਕਣਾ ਹੀ ਪਿਆ। ਸਰਕਾਰ ਨੇ ਪਹਿਲਾਂ ਇਸ ਦੇ ਲਈ ਜ਼ਮੀਨ ਅਲਾਟ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਪਰ ਹੁਣ ਇਸ ਨੂੰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। Also Read: ਝਾਰਖੰਡ: ਛਠ ਪੂਜਾ ਦੌਰਾਨ ਨਦੀ 'ਚ ਡੁੱਬੇ 4 ਬੱਚੇ, ਮੌਤ ‘ਡਾਨ’ ਅਖਬਾਰ ਦੀ ਖ਼ਬਰ ਮੁਤਾਬਕ ਰਾਜਧਾਨੀ ਵਿਕਾਸ ਅਥਾਰਟੀ (ਸੀ. ਡੀ. ਏ.) ਨੇ ਸੋਮਵਾਰ ਨੂੰ ਇਸਲਾਮਾਬਾਦ ਹਾਈ ਕੋਰਟ ’ਚ ਮਾਮਲੇ ਦੀ ਸੁਣਵਾਈ ਦੌਰਾਨ ਪਲਾਟ ਦੀ ਅਲਾਟਮੈਂਟ ਬਹਾਲ ਕਰਨ ਦੀ ਜਾਣਕਾਰੀ ਦਿੱਤੀ। ਸੀ. ਡੀ. ਏ. ਦੇ ਵਕੀਲ ਜਾਵੇਦ ਇਕਬਾਲ ਨੇ ਅਦਾਲਤ ਨੂੰ ਦੱਸਿਆ ਕਿ ਸਿਵਲ ਏਜੰਸੀ ਨੇ ਇਸ ਸਾਲ ਫਰਵਰੀ ’ਚ ਜ਼ਮੀਨ ਨੂੰ ਰੱਦ ਕਰ ਦਿੱਤਾ ਸੀ ਕਿਉਂਕਿ ਇਸ ’ਤੇ ਨਿਰਮਾਣ ਸ਼ੁਰੂ ਨਹੀਂ ਹੋਇਆ ਸੀ। ਖ਼ਬਰ ਮੁਤਾਬਕ ਇਸਲਾਮਾਬਾਦ ’ਚ ਐੱਚ-9/2 ’ਚ ਚਾਰ ਕਨਾਲ (ਅੱਧਾ ਏਕੜ) ਜ਼ਮੀਨ 2016 ’ਚ ਭਾਈਚਾਰੇ ਨੂੰ ਪਹਿਲਾਂ ਹਿੰਦੂ ਮੰਦਰ, ਸ਼ਮਸ਼ਾਨਘਾਟ ਤੇ ਭਾਈਚਾਰਕ ਕੇਂਦਰ ਦੇ ਨਿਰਮਾਣ ਲਈ ਦਿੱਤੀ ਗਈ ਸੀ। ਪਲਾਟ ਦੀ ਅਲਾਟਮੈਂਟ ਨੂੰ ਰੱਦ ਕਰਨ ਦੀ ਖ਼ਬਰ ਤੋਂ ਬਾਅਦ ਮੁੱਖ ਧਾਰਾ ਮੀਡੀਆ ਦੇ ਨਾਲ-ਨਾਲ ਸੋਸ਼ਲ ਮੀਡੀਆ ਨੇ ਸੀ. ਡੀ. ਏ. ਦੀ ਆਲੋਚਨਾ ਕੀਤੀ, ਜਿਸ ਨਾਲ ਉਸ ਨੂੰ ਨੋਟੀਫਿਕੇਸ਼ਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ। Also Read: ਬੜੇ ਕੰਮ ਦੇ ਹਨ WhatsApp ਦੇ ਇਹ ਹਿਡਨ ਫੀਚਰਸ, ਤੁਸੀਂ ਵੀ ਲਓ ਫਾਇਦਾ ਸੀ. ਡੀ. ਏ. ਦੇ ਬੁਲਾਰੇ ਸੈਯਦ ਆਸਿਫ ਰਜ਼ਾ ਨੇ ਕਿਹਾ ਕਿ ਸਰਕਾਰ ਦੇ ਇਕ ਫ਼ੈਸਲੇ ਤੋਂ ਬਾਅਦ ਵੱਖ-ਵੱਖ ਦਫ਼ਤਰਾਂ, ਯੂਨੀਵਰਸਿਟੀਆਂ ਤੇ ਹੋਰ ਸੰਸਥਾਵਾਂ ਨੂੰ ਕੀਤੇ ਗਏ ਉਨ੍ਹਾਂ ਸਾਰੇ ਪਲਾਟਾਂ ਦੀ ਅਲਾਟਮੈਂਟ ਰੱਦ ਕਰ ਦਿੱਤੀ ਸੀ, ਜਿਨ੍ਹਾਂ ’ਤੇ ਕੋਈ ਨਿਰਮਾਣ ਕਾਰਜ ਸ਼ੁਰੂ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਸਿਵਲ ਏਜੰਸੀ ਦੇ ਸਬੰਧਿਤ ਅਧਿਕਾਰੀਆਂ ਨੇ ਕੈਬਨਿਟ ਦੇ ਫ਼ੈਸਲੇ ਦੀ ਗ਼ਲਤ ਵਿਆਖਿਆ ਕੀਤੀ ਤੇ ਹਿੰਦੂ ਭਾਈਚਾਰੇ ਨੂੰ ਅਲਾਟ ਕੀਤੇ ਪਲਾਟ ਨੂੰ ਵੀ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੰਦਰ ਦੇ ਲਈ ਅਲਾਟ ਜ਼ਮੀਨ ’ਤੇ ਚਾਰਦੀਵਾਰੀ ਦੇ ਨਿਰਮਾਣ ਦੀ ਮਨਜ਼ੂਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ, ਇਸ ਲਈ ਇਸ ’ਤੇ ਕੈਬਨਿਟ ਦਾ ਫ਼ੈਸਲਾ ਲਾਗ...
ਦੁਬਈ : ਹਾਲੀਵੁੱਡ ਅਭਿਨੇਤਾ ਵਿਲ ਸਮਿਥ ਨੂੰ ਦੁਨੀਆ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਵਿੱਚੋਂ ਇੱਕ ਬੁਰਜ ਖਲੀਫਾ ਦੇ ਸਿਖਰ 'ਤੇ ਖੜ੍ਹੇ ਦੇਖਿਆ ਗਿਆ। ਸਮਿਥ ਇੱਕ ਯੂਟਿਊਬ ਸੀਰੀਜ਼ ਲਈ ਦੁਬਈ ਵਿੱਚ ਬੁਰਜ ਖਲੀਫਾ ਇਮਾਰਤ ਦੇ ਸਿਖਰ 'ਤੇ ਪਹੁੰਚਿਆ। ਸੋਸ਼ਲ ਮੀਡੀਆ 'ਤੇ ਵਿਲ ਸਮਿਥ ਦੀਆਂ ਸ਼ਾਨਦਾਰ ਤਸਵੀਰਾਂ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਰਹਿ ਗਏ। Also Read : ਪੰਜਾਬ 'ਚ ਡੇਂਗੂ ਦਾ ਕਹਿਰ ਜਾਰੀ, ਹੁਣ ਤਕ 60 ਲੋਕਾਂ ਦੀ ਹੋਈ ਮੋਤ ਇਕ ਰਿਪੋਰਟ ਮੁਤਾਬਕ ਇਹ 160 ਮੰਜ਼ਿਲਾ ਇਮਾਰਤ 2,722 ਫੁੱਟ ਉੱਚੀ ਹੈ। 53 ਸਾਲਾ ਅਭਿਨੇਤਾ ਵਿਲ ਸਮਿਥ ਇਸ ਦੇ ਉੱਪਰ ਖੜ੍ਹੇ ਨਜ਼ਰ ਆਏ। ਯੂਟਿਊਬ ਸ਼ੋਅ 'ਬੈਸਟ ਸ਼ੇਪ ਆਫ ਮਾਈ ਲਾਈਫ' ਦੇ ਇਕ ਐਪੀਸੋਡ 'ਚ ਸਮਿਥ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ 'ਤੇ ਚੜ੍ਹਿਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਵਿਲ ਸਮਿਥ ਬੁਰਜ ਖਲੀਫਾ ਦੇ ਸਿਖਰ 'ਤੇ ਬਾਹਾਂ ਫੈਲਾਏ ਹੋਏ ਹਨ। ਇਸ ਦੌਰਾਨ ਉਹ ਮੁਸਕਰਾਉਂਦੇ ਹੋਏ ਨਜ਼ਰ ਆਏ। ਇੱਕ ਤਸਵੀਰ ਵਿੱਚ ਉਹ ਬਿਲਡਿੰਗ ਦੇ ਸਿਖਰ 'ਤੇ ਬੈਠਾ ਵੀ ਨਜ਼ਰ ਆ ਰਿਹਾ ਹੈ। ਸਮਿਥ ਸ਼ੂਟਿੰਗ ਲਈ ਲਾਸ ਏਂਜਲਸ (ਅਮਰੀਕਾ) ਤੋਂ ਦੁਬਈ ਆਏ ਸਨ। Also Read : CM ਚੰਨੀ ਨੇ ਰੱਖਿਆ 350 ਬੈੱਡਾਂ ਵਾਲੇ ਹਸਪਤਾਲ ਦਾ ਨੀਂਹ ਪੱਥਰ, ਬਲਬੀਰ ਸਿੱਧੂ ਦੀਆਂ ਕੀਤੀਆਂ ਤਰੀਫਾਂ ਵਿਲ ਸਮਿਥ ਕੌਣ ਹੈ? ਤੁਹਾਨੂੰ ਦੱਸ ਦੇਈਏ ਕਿ ਵਿਲ ਸਮਿਥ (Will Smith) ਇੱਕ ਅਮਰੀਕੀ ਅਭਿਨੇਤਾ, ਰੈਪਰ ਅਤੇ ਫਿਲਮ ਨਿਰਮਾਤਾ ਹਨ। ਸਮਿਥ ਨੂੰ ਪੰਜ ਗੋਲਡਨ ਗਲੋਬ ਅਵਾਰਡਾਂ ਅਤੇ ਦੋ ਅਕੈਡਮੀ ਅਵਾਰਡਾਂ ਲਈ ਨਾਮਜ਼ਦ ਕੀਤਾ ਗਿਆ ਹੈ। ਉਸਨੇ ਚਾਰ ਗ੍ਰੈਮੀ ਅਵਾਰਡ ਵੀ ਜਿੱਤੇ ਹਨ। Also Read : 'Punjab State Dear Diwali Bumper' ਦੇ ਨਤੀਜੇ ਐਲਾਨ, ਲੁਧਿਆਣਾ ਦੇ ਬਜ਼ੁਰਗ ਨੇ ਜਿੱਤਿਆ 2 ਕਰੋੜ ਦਾ ਇਨਾਮ ਹਾਲ ਹੀ 'ਚ ਬੁਰਜ ਖਲੀਫਾ ਦੇ ਸਿਖਰ 'ਤੇ ਖੜ੍ਹ...
ਲੰਡਨ : ਕੋਰੋਨਾ ਵਾਇਰਸ ਤੋਂ ਬਚਣ ਲਈ ਭਾਰਤ ਬਾਇਓਟੈਕ ਦਾ ਕੋਵੈਕਸੀਨ ਲੈਣ ਵਾਲੇ ਭਾਰਤੀ ਜਲਦੀ ਹੀ ਆਸਾਨੀ ਨਾਲ ਯੂਕੇ (UK) ਜਾ ਸਕਣਗੇ। ਯੂਕੇ ਸਰਕਾਰ ਹੁਣ ਅੰਤਰਰਾਸ਼ਟਰੀ ਯਾਤਰੀਆਂ ਲਈ ਕੋਵਿਡ-19 ਵੈਕਸੀਨ ਦੀ ਸੂਚੀ ਵਿੱਚ ਕੋਵੈਕਸੀਨ ਨੂੰ ਸ਼ਾਮਲ ਕਰਨ ਜਾ ਰਹੀ ਹੈ। 22 ਨਵੰਬਰ ਤੋਂ, ਭਾਰਤ ਬਾਇਓਟੈਕ ਦੁਆਰਾ ਬਣਾਈ ਗਈ ਵੈਕਸੀਨ ਲੈਣ ਵਾਲੇ ਯਾਤਰੀਆਂ ਨੂੰ ਹੁਣ ਇੰਗਲੈਂਡ ਜਾ ਕੇ ਕੁਆਰੰਟੀਨ ਵਿੱਚ ਨਹੀਂ ਰਹਿਣਾ ਪਵੇਗਾ। ਯੂਕੇ ਸਰਕਾਰ ਦਾ ਇਹ ਕਦਮ ਵਿਸ਼ਵ ਸਿਹਤ ਸੰਗਠਨ (WHO) ਦੀ ਐਮਰਜੈਂਸੀ ਵਰਤੋਂ ਦੀ ਸੂਚੀ ਦਾ ਪਾਲਣ ਕਰਦਾ ਹੈ। Also Read : ਦੇਸ਼ 'ਚ ਘੱਟ ਹੋ ਰਿਹਾ ਕੋਰੋਨਾ ਦਾ ਕਹਿਰ, ਬੀਤੇ 24 ਘੰਟਿਆਂ 'ਚ ਸਾਹਮਣੇ ਆਏ ਕੋਰੋਨਾ ਦੇ 10,126 ਮਾਮਲੇ ਕੋਵੈਕਸੀਨ ਭਾਰਤ ਵਿੱਚ ਵਰਤੀ ਜਾਣ ਵਾਲੀ ਦੂਜੀ ਸਭ ਤੋਂ ਵੱਡੀ ਵੈਕਸੀਨ ਹੈ। ਇਸ ਤੋਂ ਪਹਿਲਾਂ, ਟੀਕਾਕਰਣ ਕੀਤੇ ਗਏ ਅੰਤਰਰਾਸ਼ਟਰੀ ਯਾਤਰੀਆਂ ਨੂੰ ਯੂਕੇ ਜਾਣ ਤੋਂ ਬਾਅਦ ਕੁਆਰੰਟੀਨ ਵਿੱਚ ਰਹਿਣਾ ਪੈਂਦਾ ਸੀ, ਪਰ 22 ਨਵੰਬਰ ਤੋਂ ਅਜਿਹਾ ਨਹੀਂ ਹੋਵੇਗਾ। ਇਸ ਤੋਂ ਇਲਾਵਾ, Covishield, ਭਾਰਤ ਦੁਆਰਾ ਬਣੀ ਆਕਸਫੋਰਡ-AstraZeneca COVID-19 ਵੈਕਸੀਨ ਨੂੰ ਪਿਛਲੇ ਮਹੀਨੇ ਹੀ ਯੂਕੇ ਦੁਆਰਾ ਪ੍ਰਵਾਨਿਤ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਵਿਸ਼ਵ ਸਿਹਤ ਸੰਗਠਨ (WHO) ਦੀ ਵੈਕਸੀਨ ਲਈ ਐਮਰਜੈਂਸੀ ਵਰਤੋਂ ਦੀ ਪ੍ਰਵਾਨਗੀ (EUA) ਕਾਰਨ ਅੰਤਰਰਾਸ਼ਟਰੀ ਯਾਤਰਾ ਵਧੀ ਹੈ। Also Read : 'ਆਪ' ਪਾਰਟੀ 'ਚ ਸ਼ਾਮਲ ਹੋ ਸਕਦੈ ਨੇ ਰਮਨ ਬਹਿਲ, ਬੀਤੇ ਦਿਨੀਂ SSSB ਦੇ ਅਹੁਦੇ ਤੋਂ ਦਿੱਤਾ ਸੀ ਅਸਤੀਫਾ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਸੋਮਵਾਰ ਨੂੰ ਟਵੀਟ ਕੀਤਾ, 'ਯੂਕੇ ਵਿੱਚ ਭਾਰਤੀ ਯਾਤਰੀਆਂ ਲਈ ਇੱਕ ਹੋਰ ਚੰਗੀ ਖ਼ਬਰ ਹੈ। ਜਿਨ੍ਹਾਂ ਯਾਤਰੀਆਂ ਨੇ 22 ਨਵੰਬਰ ਤੋਂ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰ ਲਈਆਂ ਹਨ, ਉਨ੍ਹਾਂ ਨੂੰ ਹੁਣ ਕੁਆਰੰਟੀਨ ਵਿੱਚ ਰਹਿਣ ਦੀ ਲੋੜ ਨਹੀਂ ਹੋਵੇਗੀ। Also Read : ਅੰਮ੍ਰਿਤਸਰ ਪਹੁੰਚੀ ਟਰੇਨ 'ਚ ਮਿਲਿਆ 3 ਮਹੀਨੇ ਦਾ ਬੱਚਾ, ਚਾਈਲਡ ਹੈਲਪਲਾਈਨ ਨੂੰ ਸੌਂਪਿਆ ਮਾਸੂਮ ਇਸ ਤੋਂ ਪਹਿਲਾਂ 3 ਨਵੰਬਰ ਨੂੰ WHO ਦੇ ਤਕਨੀਕੀ ਸਲਾਹਕਾਰ ਸਮੂਹ ਦੀ ਮੀਟਿੰਗ ਵਿੱਚ ਵੈਕਸੀਨ ਨੂੰ ਐਮਰਜੈਂਸੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ। ਭਾਰਤ ਬਾਇਓਟੈਕ ਨੇ ਜੁਲਾਈ ਮਹੀਨੇ ਵਿੱਚ WHO ਤੋਂ EUL ਲਈ ਅਰਜ਼ੀ ਦਿੱਤੀ ਅਤੇ ਪ੍ਰਕਿਰਿਆ ਸ਼ੁਰੂ ਹੋ ਗਈ। ਕੋਵੈਕਸੀਨ ਦਾ ਪੜਾਅ 3 ਕਲੀਨਿਕਲ ਅਜ਼ਮਾਇਸ਼ ਡੇਟਾ ਜੂਨ 2021 ਦੌਰਾਨ ਉਪਲਬਧ ਸੀ। ਵਿਸ਼ਵ ਸਿਹਤ ਸੰਗਠਨ ਦੀ ਐਮਰਜੈਂਸੀ ਵਰਤੋਂ ਸੂਚੀ (EUL) ਪ੍ਰਕਿਰਿਆ 6 ਜੁਲਾਈ, 2021 ਨੂੰ ਰੋਲਿੰਗ ਡੇਟਾ ਸਬਮਿਸ਼ਨ ਦੇ ਨਾਲ ਸ਼ੁਰੂ ਹੋਈ। Also Read : ਭੋਪਾਲ ਦੇ ਕਮਲਾ ਨਹਿਰੂ ਹਸਪਤਾਲ 'ਚ ਲੱਗੀ ਅੱਗ, 4 ਬੱਚਿਆਂ ਦੀ ਮੌਤ ਵਿਗਿਆਨੀਆਂ ਨੇ ਇਸ ਤਰ੍ਹਾਂ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Haryana CM : हरियाणा के मुख्यमंत्री का जींद रैली विवाद पहुंचा हाई कोर्ट, याचिका दायर
Petrol-Diesel Price Today: पेट्रोल-डीजल के नए रेट जारी, टंकी फुल कराने से पहले एक बार चेक करें अपने शहर के लेटेस्ट प्राइस
Gold-Silver Price Today: सोना-चांदी में उछाल, चेक करें अपने शहर के गोल्ड-सिल्वर के लेटेस्ट रेट