LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਿਸਰ 'ਚ ਬਿੱਛੂਆਂ ਦਾ ਹਮਲਾ! 3 ਹਲਾਕ ਤੇ 500 ਜ਼ਖਮੀ, ਡਾਕਟਰਾਂ ਦੀਆਂ ਛੁੱਟੀਆਂ ਰੱਦ

15n14

ਕਾਹਿਰਾ: ਮਿਸਰ ਦੇ ਦੱਖਣੀ ਖੇਤਰ 'ਚ ਸਥਿਤ ਅਸਵਾਨ ਸ਼ਹਿਰ 'ਚ ਭਾਰੀ ਤੂਫਾਨ ਤੋਂ ਬਾਅਦ ਬਿੱਛੂਆਂ ਦੀ ਫ਼ੌਜ ਬਾਹਰ ਆ ਗਈ ਅਤੇ ਉਸ ਨੇ ਸਥਾਨਕ ਲੋਕਾਂ 'ਤੇ ਹਮਲਾ ਕਰ ਦਿੱਤਾ। ਇਸ ਭਿਆਨਕ ਹਮਲੇ 'ਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 500 ਹੋਰ ਜ਼ਖਮੀ ਹੋ ਗਏ ਹਨ। ਹਾਲਾਤ ਇਹ ਹਨ ਕਿ ਦੁਨੀਆ ਦੇ ਇਹ ਸਭ ਤੋਂ ਖਤਰਨਾਕ ਬਿੱਛੂ ਗਲੀਆਂ ਅਤੇ ਲੋਕਾਂ ਦੇ ਘਰਾਂ ਵਿਚ ਦਾਖਲ ਹੋ ਗਏ ਹਨ। ਇਹ ਹਮਲੇ ਗਵਰਨਰ ਦਫ਼ਤਰ ਦੇ ਨੇੜੇ ਪਹਾੜੀ ਇਲਾਕੇ ਵਿੱਚ ਵੀ ਹੋਏ। ਇਸ ਤਬਾਹੀ ਦੇ ਮੱਦੇਨਜ਼ਰ ਡਾਕਟਰਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ।

Also Read: CM ਚੰਨੀ ਨੇ ਇਕ ਵਾਰ ਫਿਰ ਮੋਹਿਆ ਦਿਲ, ਅੱਧੀ ਰਾਤ ਬਚਾਈ ਗਾਂ ਦੀ ਜਾਨ (ਵੀਡੀਓ)

ਮਿਸਰ ਦੇ ਸਿਹਤ ਮੰਤਰਾਲੇ ਦੇ ਇੱਕ ਪ੍ਰਤੀਨਿਧੀ ਨੇ ਦੱਸਿਆ ਕਿ ਬਿੱਛੂ ਦੇ ਕੱਟਣ ਤੋਂ ਬਾਅਦ ਅਸਵਾਨ ਯੂਨੀਵਰਸਿਟੀ ਵਿੱਚ 89 ਲੋਕਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇੰਨਾ ਹੀ ਨਹੀਂ ਸ਼ਹਿਰ ਦੇ ਹੋਰ ਹਸਪਤਾਲਾਂ ਵਿੱਚ ਸੈਂਕੜੇ ਲੋਕ ਜ਼ੇਰੇ ਇਲਾਜ ਹਨ। ਮਰੀਜ਼ਾਂ ਦੀ ਵੱਡੀ ਗਿਣਤੀ ਨੂੰ ਦੇਖਦੇ ਹੋਏ ਛੁੱਟੀ 'ਤੇ ਗਏ ਡਾਕਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਹੈ। ਸਾਰੇ ਹਸਪਤਾਲਾਂ ਨੂੰ ਐਂਟੀ-ਸਕਾਰਪੀਅਨ ਜ਼ਹਿਰ ਵਾਲੀ ਦਵਾਈ ਸਪਲਾਈ ਕੀਤੀ ਗਈ ਹੈ।

Also Read: ਪਨਬਸ ਅਤੇ PRTC ਦੀ ਸਰਕਾਰ ਨੂੰ ਚਿਤਾਵਨੀ, ਦਿੱਤਾ 23 ਤਰੀਕ ਤੱਕ ਦਾ ਸਮਾਂ

ਮਿਸਰ ਦੇ ਬਿੱਛੂ ਦੁਨੀਆ ਵਿਚ ਸਭ ਤੋਂ ਖਤਰਨਾਕ ਮੰਨੇ ਜਾਂਦੇ ਹਨ। ਇਹਨਾਂ ਦੀਆਂ ਪੂਛਾਂ ਕਾਫ਼ੀ ਮੋਟੀਆਂ ਅਤੇ ਕਾਲੀਆਂ ਹੁੰਦੀਆਂ ਹਨ ਅਤੇ ਇਨ੍ਹਾਂ ਦਾ ਡੰਗ ਜਾਨਲੇਵਾ ਸਿੱਧ ਹੁੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਬਿੱਛੂ ਦੇ ਡੰਗ ਦਾ ਇਕ ਘੰਟੇ ਦੇ ਅੰਦਰ ਇਲਾਜ ਨਾ ਕੀਤਾ ਜਾਵੇ ਤਾਂ ਮਰੀਜ਼ ਦਰਦ ਨਾਲ ਤੜਫ-ਤੜਫ ਕੇ ਮਰ ਜਾਂਦਾ ਹੈ। ਇਸ ਦੇ ਕੱਟਣ 'ਤੇ ਮਨੁੱਖ ਦਾ ਸਿਰ ਘੁੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਸਾਹ ਵੀ ਨਹੀਂ ਲੈ ਪਾਉਂਦਾ।

Also Read: ਪ੍ਰਦੂਸ਼ਣ: ਦਿੱਲੀ ’ਚ ਮੁਕੰਮਲ ਲਾਕਡਾਊਨ ਲਈ ਕੇਜਰੀਵਾਲ ਸਰਕਾਰ ਤਿਆਰ

In The Market