LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵਿਆਹ ਦੇ ਬੰਧਨ 'ਚ ਬੱਝੀ ਨੋਬਲ ਪੁਰਸਕਾਰ ਜੇਤੂ Malala Yousafzai, ਟਵੀਟ ਕਰ ਸਾਝੀਆਂ ਕੀਤੀਆਂ ਤਸਵੀਰਾਂ

10 nov 2

ਇੰਗਲੈਂਡ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ (Malala Yousafzai) ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਇਸ ਗੱਲ ਦੀ ਪੁਸ਼ਟੀ ਮਲਾਲਾ ਯੂਸਫਜ਼ਈ ਨੇ ਕੀਤੀ ਹੈ, ਜਿਸ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਬਰਮਿੰਘਮ ਸਥਿਤ ਘਰ 'ਚ ਉਨ੍ਹਾਂ ਦੇ ਵਿਆਹ ਦੇ ਮੌਕੇ 'ਤੇ ਇਕ ਛੋਟਾ ਜਿਹਾ ਸਮਾਰੋਹ ਆਯੋਜਿਤ ਕੀਤਾ ਗਿਆ ਸੀ। ਮਲਾਲਾ ਯੂਸਫਜ਼ਈ ਨੇ ਆਪਣੇ ਵਿਆਹ ਦੀ ਜਾਣਕਾਰੀ ਦਿੰਦੇ ਹੋਏ ਟਵੀਟ 'ਚ ਲਿਖਿਆ ਕਿ 'ਅੱਜ ਦਾ ਦਿਨ ਮੇਰੀ ਜ਼ਿੰਦਗੀ ਦਾ ਅਨਮੋਲ ਦਿਨ ਹੈ। ਅਸਰ ਅਤੇ ਮੈਂ ਜੀਵਨ ਭਰ ਲਈ ਇਕ ਬੰਧਨ 'ਚ ਬੰਨ੍ਹੇ ਗਏ ਹਾਂ।।


ਮਲਾਲਾ ਨੇ ਅੱਗੇ ਲਿਖਿਆ ਕਿ ਉਸਨੇ ਬਰਮਿੰਘਮ ਸਥਿਤ ਆਪਣੇ ਘਰ ਵਿੱਚ ਇੱਕ ਛੋਟਾ ਜਿਹਾ ਵਿਆਹ ਸਮਾਗਮ ਕੀਤਾ, ਜਿਸ ਵਿੱਚ ਦੋਨਾਂ ਪਰਿਵਾਰਾਂ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਆਪਣੇ ਸ਼ੁਭਚਿੰਤਕਾਂ ਨੂੰ ਸ਼ੁਭਕਾਮਨਾਵਾਂ ਦੇਣ ਲਈ ਕਿਹਾ ਹੈ। ਇਸ ਦੇ ਨਾਲ ਹੀ ਉਹ ਆਪਣੀ ਨਵੀਂ ਜ਼ਿੰਦਗੀ ਦੇ ਸਫਰ ਲਈ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ।ਮਲਾਲਾ ਨੇ ਇਸ ਟਵੀਟ ਨਾਲ ਵਿਆਹ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਸਾਧਾਰਨ ਗਹਿਣਿਆਂ ਦੇ ਨਾਲ ਟੀ ਪਿੰਕ ਕਲਰ ਦੀ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਉਸ ਦਾ ਪਤੀ ਅਸਰ  ਸਾਦਾ ਸੂਟ ਪਾਇਆ ਹੋਇਆ ਨਜ਼ਰ ਆ ਰਿਹਾ ਹੈ। ਦੋਵਾਂ ਦੀ ਜੋੜੀ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

ਮਲਾਲਾ ਦੇ ਪਿਤਾ ਜ਼ਿਆਉਦੀਨ ਯੂਸਫਜ਼ਈ ਨੇ ਵੀ ਟਵਿਟਰ 'ਤੇ ਪੋਸਟ ਕਰਕੇ ਮਲਾਲਾ ਦੇ ਵਿਆਹ ਦੀ ਜਾਣਕਾਰੀ ਦਿੱਤੀ ਹੈ। ਉਸਨੇ ਟਵਿੱਟਰ 'ਤੇ ਲਿਖਿਆ ਕਿ ਇਹ ਸ਼ਬਦਾਂ ਤੋਂ ਪਰੇ ਹੈ। ਮਲਾਲਾ ਦੇ ਟਵੀਟ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਮਲਾਲਾ ਦੀ ਉਮਰ ਸਿਰਫ 15 ਸਾਲ ਸੀ ਜਦੋਂ ਤਾਲਿਬਾਨ ਨੇ 9 ਅਕਤੂਬਰ 2012 ਨੂੰ ਲੜਕੀਆਂ ਦੀ ਸਿੱਖਿਆ ਅਤੇ ਸ਼ਾਂਤੀ ਲਈ ਆਵਾਜ਼ ਉਠਾਉਣ 'ਤੇ ਉਸ ਨੂੰ ਗੋਲੀ ਮਾਰ ਦਿੱਤੀ ਸੀ। ਤਾਲਿਬਾਨੀ ਅੱਤਵਾਦੀ ਉਸ ਬੱਸ 'ਚ ਸਵਾਰ ਹੋ ਗਏ, ਜਿਸ 'ਚ ਮਲਾਲਾ ਆਪਣੇ ਸਾਥੀਆਂ ਨਾਲ ਸਕੂਲ ਜਾ ਰਹੀ ਸੀ। ਤਾਲਿਬਾਨੀ ਅੱਤਵਾਦੀਆਂ ਨੇ ਬੱਸ ਵਿੱਚ ਪੁੱਛਿਆ, ‘ਮਲਾਲਾ ਕੌਣ ਹੈ?’ ਸਾਰੇ ਚੁੱਪ ਰਹੇ ਪਰ ਉਨ੍ਹਾਂ ਦੀਆਂ ਨਜ਼ਰਾਂ ਮਲਾਲਾ ਵੱਲ ਲੱਗ ਗਈਆਂ। ਅੱਤਵਾਦੀਆਂ ਨੇ ਮਲਾਲਾ 'ਤੇ ਗੋਲੀ ਚਲਾਈ ਜੋ ਉਸ ਦੇ ਸਿਰ 'ਚ ਲੱਗੀ।

ਉਸ 'ਤੇ ਤਾਲਿਬਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੀ ਕੌਮਾਂਤਰੀ ਪੱਧਰ 'ਤੇ ਨਿੰਦਾ ਕੀਤੀ ਗਈ ਸੀ। ਇਸ ਹਮਲੇ ਦੇ ਵਿਰੋਧ 'ਚ ਦੁਨੀਆ ਭਰ ਦੇ ਲੋਕਾਂ ਨੇ ਮਲਾਲਾ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਮਲਾਲਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਉਹ ਇੱਕ ਅਜਿਹੀ ਔਰਤ ਦੇ ਰੂਪ ਵਿੱਚ ਉਭਰੀ ਜਿਸ ਨੇ ਤਾਲਿਬਾਨ ਦੇ ਹਮਲੇ ਨੂੰ ਹਰਾ ਕੇ ਔਰਤਾਂ ਦੀ ਆਵਾਜ਼ ਨੂੰ ਦੁਨੀਆ ਦੇ ਸਾਹਮਣੇ ਬੁਲੰਦ ਕੀਤਾ। 2014 ਵਿੱਚ ਮਲਾਲਾ ਨੂੰ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ। ਮਲਾਲਾ 17 ਸਾਲ ਦੀ ਉਮਰ ਵਿੱਚ ਸਭ ਤੋਂ ਛੋਟੀ ਉਮਰ ਦੀ ਨੋਬਲ ਪੁਰਸਕਾਰ ਜੇਤੂ ਹੈ।

In The Market