LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਿਜ਼ੀਟਲ ਰਿਸ਼ਤਾ ! ਬਿਨਾਂ ਇੱਕ ਦੂਜੇ ਨੂੰ ਮਿਲੇ ਇਸ ਜੋੜੇ ਨੇ Zoom App 'ਤੇ ਕਰਵਾਇਆ ਵਿਆਹ

15 nov 26

ਯੂਕੇ : ਕੋਰੋਨਾ ਯੁੱਗ ਵਿੱਚ ਲੌਕਡਾਊਨ ਨੇ ਲੋਕਾਂ ਨੂੰ ਜ਼ਿਆਦਾਤਰ ਡਿਜੀਟਲ ਬਣਾ ਦਿੱਤਾ ਹੈ। ਪੜ੍ਹਾਈ ਤੋਂ ਲੈ ਕੇ ਨੌਕਰੀਆਂ ਅਤੇ ਪਰਿਵਾਰ ਨਾਲ ਮਿਲਣ ਤੋਂ ਲੈ ਕੇ ਦਫ਼ਤਰੀ ਮੀਟਿੰਗਾਂ ਤੱਕ ਸਭ ਕੁਝ ਆਨਲਾਈਨ ਹੋ ਗਿਆ ਹੈ। ਭਾਵੇਂ ਸਭ ਕੁਝ ਠੀਕ ਸੀ ਪਰ ਪਿਆਰ ਵੀ ਆਨਲਾਈਨ ਹੋ ਗਿਆ ਹੈ ਅਤੇ ਵਿਆਹ ਵੀ। ਜੀ ਹਾਂ, ਹਾਲ ਹੀ ਵਿੱਚ ਇੱਕ ਜੋੜੇ ਦਾ ਵਿਆਹ ਬਹੁਤ ਸੁਰਖਿਆਂ ਵਿਚ ਹੈ। ਦੋਵਾਂ ਦੇ ਡਿਜੀਟਲ ਰਿਸ਼ਤੇ ਬਾਰੇ ਸੁਣ ਕੇ ਹਰ ਕੋਈ ਹੈਰਾਨ ਹੈ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਜੋੜਾ ਕਦੇ ਵੀ ਇਕੱਠੇ ਨਹੀਂ ਹੋਇਆ ਅਤੇ ਦੋਵਾਂ ਨੇ Zoom App 'ਤੇ ਵਿਆਹ ਵੀ ਕੀਤਾ।

ਯੂਕੇ ਦੇ ਲੈਂਕੈਸਟਰ ਦੀ ਰਹਿਣ ਵਾਲੀ 26 ਸਾਲਾ ਆਇਸੀ ਪਿਛਲੇ ਸਾਲ ਪਹਿਲੇ ਤਾਲਾਬੰਦੀ ਵਿੱਚ ਬਹੁਤ ਬੋਰ ਹੋ ਰਹੀ ਸੀ, ਜਦੋਂ ਉਹ ਦੋਸਤੀ ਲਈ ਇੱਕ ਫੇਸਬੁੱਕ ਗਰੁੱਪ ਵਿੱਚ ਸ਼ਾਮਲ ਹੋਈ ਸੀ। ਇਸ ਗਰੁੱਪ 'ਚ ਉਸ ਦੀ ਮੁਲਾਕਾਤ ਅਮਰੀਕਾ ਦੇ ਡੇਟਰਾਇਟ 'ਚ ਰਹਿਣ ਵਾਲੇ 24 ਸਾਲਾ ਡੇਰਿਨ ਨਾਲ ਹੋਈ। ਦੋਵੇਂ ਗੱਲਾਂ ਕਰਨ ਲੱਗੇ। ਫਿਰ ਹੌਲੀ-ਹੌਲੀ ਵੀਡੀਓ ਕਾਲ 'ਤੇ ਗੱਲ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਦੋਵੇਂ ਇੱਕ ਦੂਜੇ ਦੇ ਬਹੁਤ ਕਰੀਬ ਹੋ ਗਏ ਤਾਂ ਡੈਰਿਨ ਨੇ ਇਸ ਸਾਲ ਮਈ ਵਿੱਚ ਆਈਸੀ ਨੂੰ ਪ੍ਰਪੋਜ਼ ਕਰਨ ਬਾਰੇ ਸੋਚਿਆ।

 

In The Market