ਮੇਲਬੋਰਨ- ਅਕਸਰ ਮਾਪੇ ਆਪਣੇ ਬੱਚੇ ਦੇ ਚੰਗੇ ਅੰਕਾਂ ਨੂੰ ਲੈ ਕੇ ਪਰੇਸ਼ਾਨ ਰਹਿੰਦੇ ਹਨ। ਇਕ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਕੋਲ ਬੈਠਣ ਵਾਲੇ ਹੁਸ਼ਿਆਰ ਸਹਿਪਾਠੀ ਆਪਣੇ ਤੋਂ ਕਮਜ਼ੋਰ ਸਹਿਪਾਠੀ ਦੇ ਪ੍ਰੀਖਿਆ ਅੰਕਾਂ ਨੂੰ ਵਧਾਉਣ ’ਚ ਮਦਦ ਕਰ ਸਕਦੇ ਹਨ ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਇਹ ਸਹਿਕਰਮੀ ਪ੍ਰਭਾਵ ਅਸਲ ’ਚ ਸਹਿਪਾਠੀਆਂ ਦੇ ਵਿਚਾਲੇ ਕਿਵੇਂ ਹੁੰਦਾ ਹੈ।
Also Read: ਕਿਸੇ ਨੂੰ ਵੀ ਪੰਜਾਬ ‘ਚ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ : ਡਿਪਟੀ CM
ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸਿਸਟਮ ਦੇ ਮਾਧਿਅਮ ਨਾਲ ਸਹਿਪਾਠੀ ਹੋਰ ਵਿਦਿਆਰਥੀਆਂ ਨੂੰ ਪਾਜ਼ੇਟਿਵ ਢੰਗ ਨਾਲ ਪ੍ਰਭਾਵਿਤ ਕਰਦੇ ਹਨ, ਉਨ੍ਹਾਂ ਨੂੰ ਦਰਸ਼ਾਉਣਾ ਮੁਸ਼ਕਿਲ ਹੈ। ਅਧਿਐਨ ਦੇ ਨਤੀਜੇ ਇਹ ਸਮਝਣ ’ਚ ਮਦਦ ਕਰਦੇ ਹਨ ਕਿ ਸਹਿਪਾਠੀ ਪ੍ਰਭਾਵ ਕਿਵੇਂ ਕੰਮ ਕਰਦੇ ਹਨ। ਅਧਿਐਨ ’ਚ ਪਾਇਆ ਗਿਆ ਕਿ ਜਦੋਂ ਕੋਈ ਬੱਚਾ ਚੰਗੇ ਨੰਬਰ ਲਿਆਉਣ ਵਾਲੇ ਸਾਥੀਆਂ ਦੇ ਨਾਲ ਕਲਾਸ ’ਚ ਹੁੰਦਾ ਹੈ ਤਾਂ ਮਾਤਾ-ਪਿਤਾ ਉਸ ’ਤੇ ਜ਼ਿਆਦਾ ਧਿਆਨ ਦੇਣ ਲੱਗਦੇ ਹਨ।
Also Read: ਅੰਮ੍ਰਿਤਸਰ ‘ਚ ਨਕਲੀ ਨੋਟਾਂ ਦੀ ਫੈਕਟਰੀ ਦਾ ਪਰਦਾਫਾਸ਼, ਛਾਪੇ ਜਾ ਰਹੇ ਸਨ 100-100 ਦੇ ਨੋਟ



