LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਇਸ ਦੇਸ਼ 'ਚ ਕੋਰੋਨਾ ਦੀ 5ਵੀਂ ਲਹਿਰ ਨੇ ਵਧਾਈ ਟੈਨਸ਼ਨ, ਮਾਹਰਾਂ ਦਿੱਤੀ ਚਿਤਾਵਨੀ

11n4

ਪੈਰਿਸ: ਕੋਰੋਨਾ ਵਾਇਰਸ ਦਾ ਇਨਫੈਕਸ਼ਨ ਇੱਕ ਵਾਰ ਫਿਰ ਗੰਭੀਰ ਰੂਪ ਧਾਰਨ ਕਰਦਾ ਨਜ਼ਰ ਆ ਰਿਹਾ ਹੈ। ਫਰਾਂਸ ਕੋਰੋਨਾ ਮਹਾਮਾਰੀ ਦੀ ਪੰਜਵੀਂ ਲਹਿਰ ਦੇ ਮੂੰਹ 'ਤੇ ਪਹੁੰਚ ਗਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਫਰਾਂਸ ਵਿੱਚ ਮਹਾਂਮਾਰੀ ਦੀ ਇਹ 5ਵੀਂ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖ਼ਤਰਨਾਕ ਸਾਬਤ ਹੋ ਸਕਦੀ ਹੈ। ਹਾਲਾਂਕਿ, ਫਰਾਂਸ ਦੇ ਸਿਹਤ ਮੰਤਰੀ ਓਲੀਵੀਅਰ ਵੇਰਨ ਦਾ ਕਹਿਣਾ ਹੈ ਕਿ ਇਹ ਲਹਿਰ ਪਹਿਲਾਂ ਹੀ ਖਤਰਨਾਕ ਲੱਗ ਰਹੀ ਹੈ, ਪਰ ਅਸੀਂ ਕੋਵਿਡ-19 ਦੇ ਪ੍ਰੋਟੋਕੋਲ ਦੀ ਪਾਲਣਾ ਕਰਕੇ ਇਸ ਦਾ ਸਾਹਮਣਾ ਕਰ ਸਕਦੇ ਹਾਂ।

Also Read: ਗੂਗਲ ਲਈ ਵੱਡਾ ਝਟਕਾ, ਲੱਗੇਗਾ 2.8 ਬਿਲੀਅਨ ਡਾਲਰ ਦਾ ਜੁਰਮਾਨਾ

ਫਰਾਂਸ ਦੇ ਸਿਹਤ ਮੰਤਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਦੇਸ਼ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਅਜੇ ਖਤਮ ਨਹੀਂ ਹੋਇਆ। ਇਸ ਲਈ ਲੋਕਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ। ਅਸੀਂ ਇਸ ਸਮੇਂ ਬਹੁਤ ਹੀ ਨਾਜ਼ੁਕ ਮੋੜ 'ਤੇ ਖੜ੍ਹੇ ਹਾਂ। ਦੇਸ਼ 'ਚ ਕੋਰੋਨਾ ਮਹਾਮਾਰੀ ਦੀ 5ਵੀਂ ਲਹਿਰ ਦੇ ਸ਼ੁਰੂ ਹੋਣ ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਸਾਡੇ ਗੁਆਂਢੀ ਦੇਸ਼ਾਂ ਵਿੱਚ ਕੋਰੋਨਾ ਮਹਾਂਮਾਰੀ ਦੀ ਇੱਕ ਨਵੀਂ ਲਹਿਰ ਆ ਗਈ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਇਹ ਜਲਦ ਹੀ ਦੇਸ਼ 'ਚ ਵੀ ਦਸਤਕ ਦੇਵੇਗੀ। ਮੁਸੀਬਤ ਵਾਲੀ ਗੱਲ ਇਹ ਹੈ ਕਿ ਉਪਲਬਧ ਅੰਕੜਿਆਂ ਮੁਤਾਬਕ ਇਹ ਲਹਿਰ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਲੱਗ ਰਹੀ ਹੈ। ਇਸ ਲਈ ਥੋੜੀ ਜਿਹੀ ਲਾਪਰਵਾਹੀ ਬਹੁਤ ਮੁਸੀਬਤ ਪੈਦਾ ਕਰ ਸਕਦੀ ਹੈ। ਅਸੀਂ ਲੋਕਾਂ ਨੂੰ ਕਰੋਨਾ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕਰ ਰਹੇ ਹਾਂ।

Also Read: ਡਾਕ ਵਿਭਾਗ 'ਚ ਨਿਕਲੀ ਨੌਕਰੀ, 10ਵੀਂ ਪਾਸ ਨੌਜਵਾਨ ਕਰੋ ਅਪਲਾਈ

ਸਿਹਤ ਮੰਤਰੀ ਵੇਰਨ ਨੇ ਕਿਹਾ ਕਿ ਬੁੱਧਵਾਰ ਨੂੰ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 11 ਹਜ਼ਾਰ 883 ਮਾਮਲੇ ਸਾਹਮਣੇ ਆਏ ਹਨ। ਇਹ ਲਗਾਤਾਰ ਦੂਜਾ ਦਿਨ ਹੈ, ਜਦੋਂ ਦੇਸ਼ ਵਿੱਚ ਕੋਵਿਡ-19 ਦੇ 10 ਹਜ਼ਾਰ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੱਧ ਤੋਂ ਦੇਸ਼ ਵਿੱਚ ਕੋਰੋਨਾ ਸੰਕਰਮਣ ਦੇ ਮਾਮਲੇ ਹਫ਼ਤੇ-ਦਰ-ਹਫ਼ਤੇ ਵੱਧ ਰਹੇ ਹਨ। ਓਲੀਵੀਅਰ ਨੇ ਕਿਹਾ ਕਿ ਵਧੇਰੇ ਟੀਕੇ, ਮਾਸਕ ਅਤੇ ਸਫਾਈ ਉਪਾਵਾਂ ਨਾਲ ਅਸੀਂ ਪੰਜਵੀਂ ਲਹਿਰ ਦਾ ਹੋਰ ਮਜ਼ਬੂਤੀ ਨਾਲ ਸਾਹਮਣਾ ਕਰ ਸਕਦੇ ਹਾਂ। ਇਹ ਵੀ ਸੰਭਵ ਹੈ ਕਿ ਅਸੀਂ ਇਸ ਮਹਾਂਮਾਰੀ ਨੂੰ ਪੂਰੀ ਤਰ੍ਹਾਂ ਨਾਲ ਹਰਾ ਸਕਦੇ ਹਾਂ।

Also Read: ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਗੂੰਜੀ ਕਿਲਕਾਰੀ, ਪਰਮਾਤਮਾ ਨੇ ਦਿੱਤੀ 'ਧੀ ਦੀ ਦਾਤ'

ਜ਼ਿਕਰਯੋਗ ਹੈ ਕਿ ਫਰਾਂਸ 'ਚ ਹੁਣ ਤੱਕ ਕੋਰੋਨਾ ਇਨਫੈਕਸ਼ਨ ਦੇ 73 ਲੱਖ 46 ਹਜ਼ਾਰ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ। ਫਰਾਂਸ ਵਿੱਚ ਕੋਰੋਨਾ ਕਾਰਨ 1 ਲੱਖ 19 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਪੰਜਵੀਂ ਲਹਿਰ ਤਬਾਹੀ ਮਚਾ ਦਿੰਦੀ ਹੈ ਤਾਂ ਸਥਿਤੀ ਕਾਫੀ ਵਿਗੜ ਸਕਦੀ ਹੈ। ਇਸ ਦੌਰਾਨ ਕਈ ਜਾਨਾਂ ਵੀ ਜਾ ਸਕਦੀਆਂ ਹਨ।

In The Market