LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਾਕ ਵਿਭਾਗ 'ਚ ਨਿਕਲੀ ਨੌਕਰੀ, 10ਵੀਂ ਪਾਸ ਨੌਜਵਾਨ ਕਰੋ ਅਪਲਾਈ

11n2

ਨਵੀਂ ਦਿੱਲੀ-  ਭਾਰਤੀ ਡਾਕ ਵਿਭਾਗ ਨੇ ਹਿਮਾਚਲ ਪ੍ਰਦੇਸ਼ ਪੋਸਟਲ ਸਰਕਲ ਵਿਚ ਸਪੋਰਟਸ ਕੋਟੇ ਦੇ ਤਹਿਤ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਨੋਟੀਫਿਕੇਸ਼ਨ ਰਾਹੀਂ ਪੋਸਟਮੈਨ, ਪੋਸਟਲ ਅਸਿਸਟੈਂਟ, ਸੋਰਟਿੰਗ ਅਸਿਸਟੈਂਟ ਅਤੇ ਮਲਟੀ ਟਾਸਕ ਸਟਾਫ਼ (ਐੱਮ.ਟੀ.ਐੱਸ.) ਦੀਆਂ 18 ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਯੋਗ ਅਤੇ ਦਿਲਚਸਪੀ ਰੱਖਣ ਵਾਲੇ ਉਮੀਦਵਾਰ 15 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ। 

Also Read: ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਗੂੰਜੀ ਕਿਲਕਾਰੀ, ਪਰਮਾਤਮਾ ਨੇ ਦਿੱਤੀ 'ਧੀ ਦੀ ਦਾਤ'

ਆਖ਼ਰੀ ਤਾਰੀਖ਼
ਉਮੀਦਵਾਰ 15 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਪੋਸਟਲ ਅਸਿਸਟੈਂਟ/ਸੋਰਟਨਿੰਗ ਅਸਿਸਟੈਂਟ- 13
ਪੋਸਟਮੈਨ- 02 ਅਹੁਦੇ
ਐੱਮ.ਟੀ.ਐੱਸ.- 03 ਅਹੁਦੇ
ਕੁੱਲ ਅਹੁਦੇ- 18

Also Read: ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

ਉਮਰ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 27 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਉਥੇ ਹੀ ਐੱਮ.ਟੀ.ਐੱਸ. ਭਰਤੀ ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਰਾਖਵੇਂ ਵਰਗ ਲਈ ਸਰਕਾਰੀ ਨਿਯਮਾਂ ਅਨੁਸਾਰ ਛੋਟ ਦਿੱਤੀ ਗਈ ਹੈ। ਹੋਰ OBC ਨੂੰ 3 ਸਾਲ ਅਤੇ SC/ST ਨੂੰ 5 ਸਾਲ ਦੀ ਛੋਟ ਦਿੱਤੀ ਗਈ ਹੈ।

ਸਿੱਖਿਆ ਯੋਗਤਾ
ਪੋਸਟਲ ਅਸਿਸਟੈਂਟ, ਸੌਰਟਨਿੰਗ ਅਸਿਸਟੈਂਟ ਅਤੇ ਪੋਸਟਮੈਨ ਦੇ ਅਹੁਦਿਆਂ ਲਈ ਅਪਲਾਈ ਕਰਨ ਵਾਲਾ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਹੋਣਾ ਚਾਹੀਦਾ ਹੈ ਅਤੇ ਉਸ ਕੋਲ ਖੇਡ ਯੋਗਤਾ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਐੱਮ.ਟੀ.ਐੱਸ. ਦੇ ਅਹੁਦੇ ਲਈ ਅਪਲਾਈ ਕਰਨ ਵਾਲੇ ਦਾ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਉਸ ਕੋਲ ਖੇਡ ਯੋਗਤਾ ਹੋਣੀ ਚਾਹੀਦੀ ਹੈ।

Also Read: ਬੈਲਾਰੂਸ ਟਰੈਕਟਰਜ਼ ਵਲੋਂ ਰਾਣਾ ਗਰੁੱਪ ਲਈ ਮੁਨੀਸ਼ ਕੁਮਾਰ President ਤੇ Chief Operating Officer ਨਿਯੁਕਤ

ਇਸ ਤਰ੍ਹਾਂ ਕਰੋ ਅਪਲਾਈ
ਇਨ੍ਹਾਂ ਅਹੁਦਿਆਂ ’ਤੇ ਅਪਲਾਈ ਕਰਨ ਵਾਲੇ ਉਮੀਦਵਾਰ ਅਧਿਕਾਰਤ https://www.indiapost.gov.in ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

In The Market