ਹਾਕੀ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਗੂੰਜੀ ਕਿਲਕਾਰੀ, ਪਰਮਾਤਮਾ ਨੇ ਦਿੱਤੀ ‘ਧੀ ਦੀ ਦਾਤ’

ਚੰਡੀਗੜ੍ਹ : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਜਨਮ ਲਿਆ ਹੈ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ…

ਚੰਡੀਗੜ੍ਹ : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਧੀ ਨੇ ਜਨਮ ਲਿਆ ਹੈ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ ਹਪਸਤਾਲ ਵਿਚ ਧੀ ਨੂੰ ਜਨਮ ਦਿੱਤਾ। ਮਨਪ੍ਰੀਤ ਨੇ ਟਵਿਟਰ ਹੈਂਡਲ ’ਤੇ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਹੁਣ ਅਸੀਂ 2 ਤੋਂ 3 ਹੋ ਗਏ। ਧੀ ਨੇ ਜਨਮ ਲਿਆ ਹੈ।

Also Read: ਪੰਜਾਬ ਸਰਕਾਰ ਦਾ ਵੱਡਾ ਐਲਾਨ, 36 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਕੀਤਾ ਜਾਵੇਗਾ ਪੱਕਾ

ਮਨਪ੍ਰੀਤ ਨੇ ਕਿਹਾ ਕਿ ਪਹਿਲਾਂ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦੀ ਖ਼ੁਸ਼ੀ, ਹੁਣ ਧੀ ਦੇ ਜਨਮ ਦੀ ਖ਼ੁਸ਼ੀ, ਫਿਰ 13 ਨੂੰ ਮਿਲਣ ਵਾਲੇ ਖੇਡ ਰਤਨ ਦੀ ਖ਼ੁਸ਼ੀ। ਕਿੰਨਾ ਖ਼ੁਸ਼ ਹਾਂ ਦੱਸ ਨਹੀਂ ਸਕਦਾ। ਮਨਪ੍ਰੀਤ ਦਾ ਵਿਆਹ ਪਿਛਲੇ ਸਾਲ ਦਸੰਬਰ (2020) ਮਹੀਨੇ ਮਲੇਸ਼ੀਆ ਦੀ ਇਲੀ ਨਾਲ ਹੋਇਆ ਸੀ।

Also Read: ਸਮਰਾਲਾ: ਭਿਆਨਕ ਹਾਦਸੇ ’ਚ ਮੁਟਿਆਰ ਦੀ ਮੌਤ, ਕੁਝ ਦਿਨ ਬਾਅਦ ਜਾਣਾ ਸੀ ਕੈਨੇਡਾ

ਮਨਪ੍ਰੀਤ ਅਤੇ ਇਲੀ ਸਾਦਿਕ ਦਾ ਆਨੰਦ ਕਾਰਜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਗੁਰਦੁਆਰੇ ਵਿਚ ਹੋਇਆ ਸੀ। ਉਨ੍ਹਾਂ ਦੀ ਪਤਨੀ ਇਲੀ ਦਾ ਨਾਂ ਬਦਲ ਕੇ ਨਵਪ੍ਰੀਤ ਕੌਰ ਰੱਖਿਆ ਗਿਆ ਸੀ। ਮਨਪ੍ਰੀਤ ਇਲੀ ਨੂੰ 2012 ਵਿਚ ਮਲੇਸ਼ੀਆ ਵਿਚ ਸੁਲਤਾਨ ਆਫ ਜੌਹਰ ਕੱਪ ਦੌਰਾਨ ਮਿਲੇ ਸਨ। ਮਨਪ੍ਰੀਤ ਜਲੰਧਰ ਦੇ ਮਿੱਠਾਪੁਰ ਦੇ ਰਹਿਣ ਵਾਲੇ ਹਨ।

Leave a Reply

Your email address will not be published. Required fields are marked *