LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Erisha Agritech ਵਲੋਂ ਰਾਣਾ ਗਰੁੱਪ ਲਈ ਮੁਨੀਸ਼ ਕੁਮਾਰ Group President ਤੇ Chief Operating Officer ਨਿਯੁਕਤ

trector

ਚੰਡੀਗੜ੍ਹ: ਬੈਲਾਰੂਸ ਟਰੈਕਟਰਜ਼ ਵਲੋਂ ਰਾਣਾ ਗਰੁੱਪ ਲਈ ਮੁਨੀਸ਼ ਕੁਮਾਰ ਨੂੰ Group President ਤੇ Chief Operating Officer ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਦੌਰਾਨ ਬੈਲਾਰੂਸ ਗਰੁੱਪ ਵਲੋਂ ਉਨ੍ਹਾਂ ਦੀ ਨਿਯੁਕਤੀ ਉੱਤੇ ਖੁਸ਼ੀ ਵਿਅਕਤ ਕੀਤੀ ਗਈ ਹੈ।

ਸ਼੍ਰੀਮਾਨ ਮੁਨੀਸ਼ ਕੁਮਾਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਤੋਂ B.Tech, ਦਿੱਲੀ ਤੋਂ PGDMM ਅਤੇ ISB ਤੋਂ Executive MBA, ਹੈਦਰਾਬਾਦ ਤੋਂ ਕੀਤੀ ਹੈ। ਇਸ ਦੌਰਾਨ ਬੈਲਾਰੂਸ ਟਰੈਕਟਰਜ਼ ਕੰਪਨੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਮੁਨੀਸ਼ ਕੁਮਾਰ ਟਰੈਕਟਰ ਇੰਡਸਟ੍ਰੀ ਵਿਚ ਬੇਹੱਦ ਤਜ਼ਰਬੇਕਾਰ ਵਿਅਕਤੀ ਹਨ। ਉਨ੍ਹਾਂ ਨੇ TAFE, Eicher, New Holland ਅਤੇ ITL- ਸੋਨਾਲੀਕਾ ਨਾਲ ਕੰਮ ਕੀਤਾ ਹੈ। ਆਪਣੀ ਆਖਰੀ ਅਸਾਈਨਮੈਂਟ ਵਿਚ ਉਹ ਇੰਟਰਨੈਸ਼ਨਲ ਟਰੈਕਟਰਜ਼ ਲਿਮਟਿਡ ਦੇ ਸੋਲਿਸ ਬ੍ਰਾਂਡ ਦੀ ਅਗਵਾਈ ਕਰ ਰਹੇ ਸਨ।

ਰਾਣਾ ਗਰੁੱਪ ਵਿਚ ਉਹ ਸਾਡੇ ਟਰੈਕਟਰ ਡਿਵੀਜ਼ਨ, ਕੰਬਾਈਨ ਡਿਵੀਜ਼ਨ ਅਤੇ ਇੰਪਲੀਮੈਂਟ ਡਿਵੀਜ਼ਨ ਅਰਥਾਤ ਰੋਟਾਵੇਟਰ, ਸੁਪਰ ਸੀਡਰ, ਬੇਲਰ ਅਤੇ ਪਾਵਰ ਟਿਲਰ ਦਾ ਕੰਮਕਾਜ ਦੇਖਣਗੇ। ਸਾਨੂੰ ਭਰੋਸਾ ਹੈ ਕਿ 30 ਤੋਂ ਵੱਧ ਸਾਲਾਂ ਦੇ ਆਪਣੇ ਵਿਸ਼ਾਲ ਤਜ਼ਰਬੇ ਨਾਲ, ਉਹ ਸਾਡੀ ਨੀਂਹ ਨੂੰ ਹੋਰ ਮਜ਼ਬੂਤ ​​ਕਰਨਗੇ ਅਤੇ ਵਿਸ਼ਵ ਪੱਧਰੀ ਖੇਤੀ ਮਸ਼ੀਨਰੀ ਸਮੂਹ ਦਾ ਨਿਰਮਾਣ ਕਰਨਗੇ। ਸਾਨੂੰ ਯਕੀਨ ਹੈ ਕਿ ਬੇਲਾਰੂਸ, ਦਰਸ਼ ਬੇਲਾਰੂਸ ਅਤੇ ਦਰਸ਼ਟਰੇਕ ਟਰੈਕਟਰ, ਗੋਮਸੇਲਮੈਸ਼ ਇੰਡੀਆ ਦੇ ਕੰਬਾਈਨ ਹਾਰਵੈਸਟਰ, ਦਰਸ਼ ਆਪਟੀਮਾ ਬੂਮ ਸਪ੍ਰੇਅਰਜ਼ ਅਤੇ ਐਰੀਸ਼ਾ ਐਗਰੀਟੇਕ ਦੇ ਪਾਵਰ ਟਿਲਰ ਕਿਸਾਨਾਂ ਨੂੰ ਉੱਚ ਤਕਨੀਕੀ ਹੱਲ ਪ੍ਰਦਾਨ ਕਰਨਗੇ। ਸ਼੍ਰੀਮਾਨ ਮੁਨੀਸ਼ ਕੁਮਾਰ ਨੂੰ ਸਾਡੇ ਸਮੂਹ ਵਿਚ ਨਿਯੁਕਤੀ ਲਈ ਸ਼ੁਭਕਾਮਨਾਵਾਂ।

In The Market