ਦੋਰਾਹਾ : ਦੋਰਾਹਾ ਵਿਖੇ ਤੇਲ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ ਹੈ। ਜਿਸ ਨਾਲ ਤੇਲ ਦੇ ਦੋ ਟੈਂਕ ਸੜ ਕੇ ਸੁਆਹ ਹੋ ਗਏ ਹਨ। ਅੱਗ ਇੰਨੀ ਭਿਆਨਕ ਸੀ ਕਿ ਖੰਨਾ ਸਮਰਾਲਾ ਅਤੇ ਲੁਧਿਆਣਾ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਠ ਘੰਟਿਆਂ ‘ਚ 40 ਗੱਡੀਆਂ ਨਾਲ ਅੱਗ ਕਾਬੂ ਪਾਇਆ। ਬਚਾਅ ਇਹ ਰਿਹਾ ਕਿ ਅੱਗ ਨਾਲ ਲੱਗਦੇ ਰਿਹਾਇਸ਼ੀ ਇਲਾਕੇ ਅਤੇ ਸਿਨੇਮਾ ਚ ਜਾਣ ਤੋਂ ਰੋਕ ਲਈ ਗਈ।
Also Read : ਕੋਰੋਨਾ ਮਾਮਲਿਆਂ ‘ਚ ਹੋਇਆ ਵਾਧਾ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 13 ਹਜ਼ਾਰ ਤੋਂ ਵਧੇਰੇ ਮਾਮਲੇ
ਫਾਇਰ ਅਫ਼ਸਰ ਯਸ਼ਪਾਲ ਗੋਮੀ ਨੇ ਦੱਸਿਆ ਕਿ ਜਿਵੇਂ ਹੀ ਉਹਨਾਂ ਨੂੰ ਸੂਚਨਾ ਮਿਲੀ ਕਿ ਅੱਗ ਲੱਗੀ ਹੈ ਤਾਂ ਖੰਨਾ ਤੋਂ ਟੀਮ ਸਮੇਤ ਮੌਕੇ ਤੇ ਗਏ। ਤੇਲ ਫੈਕਟਰੀ ਅੰਦਰ ਖੜ੍ਹੇ ਟੈਂਕਰਾਂ ‘ਚ ਅੱਗ ਲੱਗੀ ਸੀ। ਜਿਸਨੂੰ ਦੇਰ ਰਾਤ ਢਾਈ ਵਜੇ ਤੱਕ ਕਾਬੂ ਪਾਇਆ ਗਿਆ। ਅੱਗ ਲੱਗਣ ਦੇ ਕਾਰਨ ਹਾਲੇ ਪਤਾ ਨਹੀਂ ਲੱਗੇ ਹਨ।



