LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਰੁਜ਼ਗਾਰ ਦੀ ਭਾਲ 'ਚ ਦੁਬਈ ਜਾਣ ਵਾਲਿਆਂ ਲਈ ਚੰਗੀ ਖਬਰ, ਵੀਜ਼ਾ ਨਿਯਮਾਂ 'ਚ ਹੋਇਆ ਸੁਧਾਰ

17n5

ਦੁਬਈ: ਸੰਯੁਕਤ ਅਰਬ ਅਮੀਰਾਤ (UAE) ਵਿਚ ਆਰਥਿਕ ਮੁਕਾਬਲੇ ਨੂੰ ਹੁਲਾਰਾ ਦੇਣ ਲਈ ਦੁਬਈ (Dubai) ਨੇ ਵਿਦੇਸ਼ੀ ਕਾਮਿਆਂ (Foreign workers) ਲਈ ਵੱਡਾ ਐਲਾਨ ਕੀਤਾ ਹੈ। ਦੁਬਈ ਨੇ ਅਮੀਰਾਤ ਵਿੱਚ ਸਥਿਤ ਫਰਮਾਂ ਵਿੱਚ ਕੰਮ ਕਰਨ ਵਾਲੇ ਵਿਦੇਸ਼ੀ ਕਰਮਚਾਰੀਆਂ ਲਈ ਮਲਟੀਪਲ ਐਂਟਰੀ ਵੀਜ਼ਾ (Multiple entry visa) ਜਾਰੀ ਕਰਨ ਦਾ ਐਲਾਨ ਕੀਤਾ ਹੈ। 

Also Read: ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਨਨਕਾਣਾ ਸਾਹਿਬ ਲਈ 855 ਸ਼ਰਧਾਲੂਆਂ ਦਾ ਜੱਥਾ ਰਵਾਨਾ

ਇਸ ਵੀਜ਼ੇ ਦੀ ਮਿਆਦ 5 ਸਾਲ ਹੋਵੇਗੀ। ਸੱਤ ਅਮੀਰਾਤਾਂ ਦੀ ਇੱਕ ਫੈਡਰੇਸ਼ਨ, ਸੰਯੁਕਤ ਅਰਬ ਅਮੀਰਾਤ ਨੇ ਵੀ ਇਸ ਹਫ਼ਤੇ ਨਵੇਂ ਨਿੱਜੀ ਖੇਤਰ ਦੇ ਲੇਬਰ ਕਾਨੂੰਨਾਂ ਵਿੱਚ ਸਖ਼ਤ ਬਦਲਾਅ ਕੀਤੇ ਹਨ। ਇਸ ਨਾਲ ਉਥੋਂ ਦੀਆਂ ਕੰਪਨੀਆਂ ਕਾਮਿਆਂ ਦੇ ਪਾਸਪੋਰਟ (Passport) ਜ਼ਬਤ ਨਹੀਂ ਕਰ ਸਕਣਗੀਆਂ। ਇਹ ਕਾਨੂੰਨ ਅਗਲੇ ਸਾਲ ਫਰਵਰੀ ਤੋਂ ਲਾਗੂ ਹੋਣ ਜਾ ਰਹੇ ਹਨ। ਕੋਰੋਨਾ ਵਾਇਰਸ (Coronavirus) ਮਹਾਮਾਰੀ ਨੇ ਸੰਯੁਕਤ ਅਰਬ ਅਮੀਰਾਤ ਦੀ ਅਰਥਵਿਵਸਥਾ ਨੂੰ ਵੀ ਕਾਫੀ ਵੱਡਾ ਨੁਕਸਾਨ ਪਹੁੰਚਾਇਆ ਹੈ। ਇਸ ਕਾਰਨ ਸੰਯੁਕਤ ਅਰਬ ਅਮੀਰਾਤ ਆਰਥਿਕਤਾ ਨੂੰ ਉਭਾਰਨ ਵਿੱਚ ਮਦਦ ਲਈ ਨਿਵੇਸ਼ ਅਤੇ ਵਿਦੇਸ਼ੀ ਲੋਕਾਂ ਨੂੰ ਆਕਰਸ਼ਿਤ ਕਰਨ ਵਿੱਚ ਰੁੱਝਿਆ ਹੋਇਆ ਹੈ। ਇਸੇ ਕਾਰਨ ਯੂਏਈ ਨੇ ਆਰਥਿਕ ਅਤੇ ਕਾਨੂੰਨੀ ਸੁਧਾਰਾਂ ਦੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਲੰਬੇ ਸਮੇਂ ਦੇ ਰਿਹਾਇਸ਼ੀ ਵੀਜ਼ੇ ਸ਼ਾਮਲ ਹਨ। ਇਸ ਤੋਂ ਇਲਾਵਾ ਸੰਯੁਕਤ ਅਰਬ ਅਮੀਰਾਤ ਵੀ ਇਸ ਖੇਤਰ ਦਾ ਵੱਡਾ ਵਪਾਰਕ ਕੇਂਦਰ ਬਣਨ ਦੀ ਦੌੜ ਵਿੱਚ ਸਾਊਦੀ ਅਰਬ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

Also Read: ਪੰਜਾਬ ਸਰਕਾਰ ਤੇ ਕਿਸਾਨਾਂ ਵਿਚਾਲੇ ਅੱਜ ਹੋਵੇਗੀ ਮੀਟਿੰਗ, ਵਿਚਾਰੇ ਜਾਣਗੇ ਅਹਿਮ ਮੁੱਦੇ

ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਕੀਤੀ ਤਾਰੀਫ਼
ਦੁਬਈ ਦੇ ਕ੍ਰਾਊਨ ਪ੍ਰਿੰਸ ਨੇ ਕਿਹਾ ਕਿ ਪੰਜ ਸਾਲ ਦਾ ਮਲਟੀਪਲ ਐਂਟਰੀ ਵੀਜ਼ਾ ਦੁਬਈ ਸਥਿਤ ਕੰਪਨੀਆਂ ਦੇ ਕਰਮਚਾਰੀਆਂਨੂੰ ਆਸਾਨੀ ਨਾਲ ਮੀਟਿੰਗਾਂ ਅਤੇ ਹੋਰ ਕਾਰੋਬਾਰੀ ਲੋੜਾਂ ਲਈ ਅਮੀਰਾਤ ਦੇ ਅੰਦਰ ਅਤੇ ਬਾਹਰ ਜਾਣ ਵਿੱਚ ਮਦਦ ਕਰੇਗਾ। ਇਸ ਤੋਂ ਪਹਿਲਾਂ,ਯੂਏਈ ਨੇ ਵੀ ਕੋਵਿਡ ਵੈਕਸੀਨ ਦੀ ਪੂਰੀ ਖੁਰਾਕ ਲੈਣ ਵਾਲੇ ਯਾਤਰੀਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।ਇਸ ਨਾਲ ਭਾਰਤ ਦੇ ਲੱਖਾਂ ਕਾਮਿਆਂ ਨੂੰ ਵੀ ਇਸ ਦਾ ਲਾਭ ਹੋਣ ਦੀ ਉਮੀਦ ਹੈ।

Also Read: ਤਰਨਤਾਰਨ: ਖਾਲਸਾ ਕਰਿਆਨਾ ਮਾਲ 'ਚ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ

ਜਦੋਂ ਇਹ ਕਾਨੂੰਨ ਲਾਗੂ ਹੋ ਜਾਵੇਗਾ, ਉਦੋਂ ਤੋਂ ਕੰਟਰੈਕਟ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਕਾਮਿਆਂ ਨੂੰ  ਜ਼ਬਰਦਸਤੀ ਯੂਏਈ ਨੂੰ ਛੱਡਣਾ ਨਹੀਂ ਪਵੇਗਾ। ਬਹੁਤ ਸਾਰੇ ਮਨੁੱਖੀ ਅਧਿਕਾਰ ਸਮੂਹਾਂ ਨੇ ਯੂਏਈ ਵਿੱਚ ਲੇਬਰ ਸੁਧਾਰਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਲੜਾਈ ਲੜੀ ਹੈ। ਜਿਸ ਤੋਂ ਬਾਅਦ ਹੁਣ ਯੂਏਈ ਨੇ ਇਨ੍ਹਾਂ ਕਾਨੂੰਨਾਂ ਵਿੱਚ ਸੁਧਾਰ ਕੀਤਾ ਹੈ।

In The Market