LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪਾਕਿ ਪੁਲਿਸ ਦੀ ਸ਼ਰਮਨਾਕ ਹਰਕਤ! ਮਹਿਲਾ ਕੈਦੀ ਨਾਲ ਕੀਤਾ ਅਣਮਨੁੱਖੀ ਵਤੀਰਾ

13n7

ਕਰਾਚੀ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਹਿਰਾਸਤ ਵਿਚ ਲਈ ਗਈ ਔਰਤ ਨੂੰ ਕੱਪੜੇ ਉਤਾਰ ਕੇ ਨੱਚਣ ਲਈ ਮਜ਼ਬੂਰ ਕਰਨ ਦੀ ਦੋਸ਼ੀ ਮਹਿਲਾ ਪੁਲਿਸ ਅਧਿਕਾਰੀ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਹਿਰਾਸਤ ਵਿਚ ਮਹਿਲਾ ਕੈਦੀ ਨਾਲ ਅਣਮਨੁੱਖੀ ਵਤੀਰਾ ਕਰਨ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਦੋਸ਼ਾਂ ਦੀ ਜਾਂਚ ਲਈ ਗਠਿਤ ਪੁਲਿਸ ਜਾਂਚ ਕਮੇਟੀ ਨੇ ਇੰਸਪੈਕਟਰ ਸ਼ਬਾਨਾ ਇਰਸ਼ਾਦ ਨੂੰ ਦੋਸ਼ੀ ਪਾਇਆ ਹੈ। 

Also Read: ਸਿਮਰਜੀਤ ਬੈਂਸ ਤੇ 6 ਹੋਰਾਂ ਖਿਲਾਫ ਜਬਰ-ਜ਼ਨਾਹ ਮਾਮਲੇ 'ਚ ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਹੁਕਮ

ਕਵੇਟਾ ਦੇ ਡਿਪਟੀ ਇੰਸਪੈਕਟਰ ਜਨਰਲ ਮੁਹੰਮਦ ਅਜ਼ਹਰ ਅਕਰਮ ਨੇ ਕਿਹਾ, ‘ਜਾਂਚ ਵਿਚ ਪਾਇਆ ਗਿਆ ਕਿ ਮਹਿਲਾ ਇੰਸਪੈਕਟਰ ਨੇ ਪਰੀ ਗੁੱਲ ਨਾਮ ਦੀ ਔਰਤ ਨੂੰ ਕਵੇਟਾ ਦੇ ਜਿਨਾਹ ਟਾਊਨਸ਼ਿਪ ਵਿਚ ਬੱਚੇ ਦੇ ਕਤਲ ਦੇ ਮਾਮਲੇ ਵਿਚ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਅਤੇ ਥਾਣੇ ਲਿਆਈ।’ ਉਨ੍ਹਾਂ ਕਿਹਾ, ‘ਜਦੋਂ ਮਹਿਲਾ ਨੂੰ ਪੁਲਿਸ ਹਿਰਾਸਤ ਵਿਚ ਲਿਆ ਗਿਆ, ਉਦੋਂ ਮਹਿਲਾ ਇੰਸਪੈਕਟਰ ਸ਼ਬਾਨਾ ਨੇ ਨਾ ਸਿਰਫ਼ ਉਸ ਨੂੰ ਨੰਗਾ ਕੀਤਾ ਸਗੋਂ ਜੇਲ੍ਹ ਵਿਚ ਹੋਰਨਾਂ ਦੇ ਸਾਹਮਣੇ ਨੱਚਣ ਲਈ ਵੀ ਮਜ਼ਬੂਰ ਕੀਤਾ।’ 

Also Read: 2022 ਚੋਣਾਂ ਨੂੰ ਲੈ ਕੇ ਅਕਾਲੀ ਦਲ ਪੱਬਾਂ ਭਾਰ, ਐਲਾਨੇ 3 ਹੋਰ ਉਮੀਦਵਾਰ

ਪੀੜਤ ਮਹਿਲਾ ਨੂੰ ਅਦਾਲਤ ਨੇ ਹੁਣ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਅਕਰਮ ਨੇ ਕਿਹਾ, ‘ਮਹਿਲਾ ਇੰਸਪੈਕਟਰ ਨੇ ਆਪਣੇ ਬਚਾਅ ਵਿਚ ਕੁੱਝ ਨਹੀਂ ਕਿਹਾ ਅਤੇ ਉਨ੍ਹਾਂ ਨੂੰ ਜ਼ਬਰਨ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ।’ ਉਨ੍ਹਾਂ ਕਿਹਾ, ‘ਜੇਕਰ ਮਹਿਲਾ ਇੰਸਪੈਕਟਰ ਇਕ ਔਰਤ ਨਾਲ ਅਜਿਹਾ ਕਰ ਸਕਦੀ ਹੈ ਅਤੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੀ ਹੈ ਤਾਂ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਸੀਂ ਸੁਰੱਖਿਆ ਲਈ ਜੇਲ੍ਹ ਵਿਚ ਔਰਤ ਕੈਦੀਆਂ ਤੋਂ ਪੁੱਛਗਿੱਛ ਲਈ ਸਿਰਫ਼ ਮਹਿਲਾ ਇੰਸਪੈਕਟਰ ਨੂੰ ਅਧਿਕਾਰ ਦਿੱਤਾ ਹੈ।’

Also Read: ਬੁਰੀ ਫਸੀ ਕੰਗਣਾ! ਆਜ਼ਾਦੀ ਨੂੰ 'ਭੀਖ' ਦੱਸਣ ਦੇ ਮਾਮਲੇ 'ਚ ਕੇਸ ਦਰਜ

In The Market