LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Delhi
10j loan

ਨਵੀਂ ਦਿੱਲੀ- ਬੇਕਾਬੂ ਮਹਿੰਗਾਈ 'ਤੇ ਕਾਬੂ ਪਾਉਣ ਲਈ ਰਿਜ਼ਰਵ ਬੈਂਕ ਰੇਪੋ ਰੇਟ ਵਧਾਉਣ ਦੇ ਰਾਹ ਪੈ ਗਿਆ ਹੈ। ਸਭ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਮਈ ਮਹੀਨੇ 'ਚ ਰੈਪੋ ਰੇਟ 'ਚ 0.40 ਫੀਸਦੀ ਦਾ ਵਾਧਾ ਕੀਤਾ ਸੀ। ਇਸ ਤੋਂ ਬਾਅਦ ਜੂਨ 'ਚ ਹੋਈ MPC ਮੀਟਿੰਗ (RBI MPC Meet June 2022) ਤੋਂ ਬਾਅਦ ਕੇਂਦਰੀ ਬੈਂਕ ਨੇ ਫਿਰ ਤੋਂ ਰੈਪੋ ਰੇਟ 'ਚ 0.50 ਫੀਸਦੀ ਦਾ ਵਾਧਾ ਕੀਤਾ। ਇਸ ਤਰ੍ਹਾਂ ਮਈ-ਜੂਨ 'ਚ ਰੈਪੋ ਦਰ 0.90 ਫੀਸਦੀ ਵਧ ਕੇ 4.90 ਫੀਸਦੀ ਹੋ ਗਈ। ਰੈਪੋ ਰੇਟ 'ਚ ਤਾਜ਼ਾ ਵਾਧਾ ਇਸ ਹਫਤੇ ਬੁੱਧਵਾਰ ਨੂੰ ਹੋਇਆ ਹੈ। ਇਸ ਤੋਂ ਬਾਅਦ ਸਿਰਫ 24 ਘੰਟਿਆਂ 'ਚ 7 ਬੈਂਕਾਂ ਨੇ ਵਿਆਜ ਦਰਾਂ ਵਧਾਉਣ ਦਾ ਐਲਾਨ ਕੀਤਾ ਹੈ। ICICI Bank: ਰਿਜ਼ਰਵ ਬੈਂਕ ਦੇ ਐਲ...

10 j corona

ਨਵੀਂ ਦਿੱਲੀ- ਦੇਸ਼ 'ਚ ਕੋਰੋਨਾ ਦੇ ਇਕ ਦਿਨ 'ਚ 7,584 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਪੀੜਤਾਂ ਦੀ ਗਿਣਤੀ 4,32,05,106 ਹੋ ਗਈ ਹੈ, ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 36,267 'ਤੇ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਸਵੇਰੇ ਜਾਰੀ ਅੰਕੜਿਆਂ ਅਨੁਸਾਰ, 24 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,24,747 ਹੋ ਗਈ ਹੈ। ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 3,769 ਦਾ ਵਾਧਾ ਹੋਇਆ ਹੈ ਅਤੇ ਇਹ ਸੰਕਰਮਣ ਦੇ ਕੁੱਲ ਮਾਮਲਿਆਂ ਦਾ 0.08 ਫੀਸਦੀ ਹੈ, ਜਦੋਂ ਕਿ ਕੋਰੋਨਾ ਤੋਂ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 98.70 ਫੀਸਦੀ ਹੈ।  Also Read: ਮੂਸੇਵਾਲਾ ਕਤਲਕਾਂਡ 'ਚ ਲੋੜੀਂਦੇ ਗੋਲਡੀ ਬਰਾੜ ਤੇ ਹਰਵਿੰਦਰ ਰਿੰਦਾ ਖਿਲਾਫ ਜਾਰੀ ਹੋਇਆ ਰੈੱਡ ਕਾਰਨਰ ਨੋਟਿਸ ਅੰਕੜਿਆਂ ਅਨੁਸਾਰ, ਸੰਕਰਮਣ ਦਾ ਰੋਜ਼ਾਨਾ ਦਰ 2.26 ਫੀਸਦੀ ਦਰਜ ਕੀਤੀ ਗਈ, ਜਦੋਂ ਕਿ ਹਫ਼ਤਾਵਾਰ ਸੰਕਰਮਣ ਦਰ 1.50 ਫੀਸਦੀ ਦਰਜ ਕੀਤੀ ਗਈ। ਇਸ ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 4,26,44,092 ਹੋ ਗਈ ਹੈ, ਜਦੋਂ ਕਿ ਮੌਤ ਦਰ 1.21 ਫੀਸਦੀ ਹੈ। ਦੇਸ਼ ਵਿਆਪੀ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ 194.76 ਕਰੋੜ ਲੱਖਾਂ ਤੋਂ ਵੱਧ ਹੋ ਗਈ ਸੀ।

10j red

ਨਵੀਂ ਦਿੱਲੀ :  ਅੰਤਰਰਾਸ਼ਟਰੀ ਸੰਸਥਾ ਇੰਟਰਪੋਲ ਨੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਖ਼ਤਰਨਾਕ ਅਪਰਾਧੀ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਇਸਦੇ ਨਾਲ ਹੀ ਗੈਂਗਸਟਰ ਤੋਂ ਅੱਤਵਾਦੀ ਬਣਿਆ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ। ਦੋਵਾਂ 'ਤੇ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਹੋਏ ਹਮਲਿਆਂ ਦਾ ਦੋਸ਼ ਹੈ। ਏਐੱਨਆਈ ਮੁਤਾਬਿਕ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, "ਗੋਲਡੀ ਬਰਾੜ ਕੈਨੇਡਾ ਤੋਂ ਸੰਚਾਲਿਤ ਹੋਣ ਦਾ ਸ਼ੱਕ ਹੈ ਜਦੋਂ ਕਿ ਰਿੰਦਾ ਦੇ ਪਾਕਿਸਤਾਨ ਤੋਂ ਸੰਚਾਲਿਤ ਹੋਣ ਦਾ ਸ਼ੱਕ ਹੈ।" ਉਸਨੇ ਅੱਗੇ ਕਿਹਾ ਕਿ ਰਿੰਦਾ ਪਾਬੰਦੀਸ਼ੁਦਾ ਵੱਖਵਾਦੀ ਸਮਰਥਕ ਸੰਗਠਨ ਨਾਲ ਜੁੜਿਆ ਹੋਇਆ ਹੈ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਨਾਲ ਤਾਲਮੇਲ ਵਿੱਚ ਕੰਮ ਕਰਦਾ ਹੈ। ਸਿੱਧੂ ਮੂਸੇਵਾਲਾ ਦਾ 29 ਮਈ ਨੂੰ ਮਾਨਸਾ ਜ਼ਿਲ੍ਹੇ ਵਿੱਚ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰੀ 'ਤੇ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਗੋਲਡੀ ਬਰਾੜ ਦੇ ਕਰੀਬੀ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਟਰਪੋਲ ਇੱਕ ਅੰਤਰਰਾਸ਼ਟਰੀ ਸੰਸਥਾ ਹੈ, ਜੋ ਅਪਰਾਧ ਕੰਟਰੋਲ ਵਿੱਚ ਵੱਖ-ਵੱਖ ਦੇਸ਼ਾਂ ਦੀ ਪੁਲਿਸ ਨਾਲ ਸਹਿਯੋਗ ਕਰਦੀ ਹੈ। ਗੋਲਡੀ ਕੈਨੇਡਾ ਤੋਂ ਚਲਾਉਂਦਾ ਹੈ ਗੈਂਗ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਬਰਾੜ 2017 ਵਿੱਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਿਆ ਸੀ ਅਤੇ ਉਹ ਲਾਰੈਂਸ ਬਿਸ਼ਨੋਈ ਗਰੋਹ ਦਾ ਸਰਗਰਮ ਮੈਂਬਰ ਹੈ। ਉਹ ਕੈਨੇਡਾ ਤੋਂ ਕੰਮ ਚਲਾ ਰਿਹਾ ਹੈ। ਜੇਕਰ ਇੰਟਰਪੋਲ ਕਿਸੇ ਵਿਅਕਤੀ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਦਾ ਹੈ, ਤਾਂ ਇਸਦਾ ਮਤਲਬ ਹੈ ਕਿ ਆਮ ਤੌਰ 'ਤੇ ਉਸ ਵਿਅਕਤੀ ਨੂੰ ਜ਼ਿਆਦਾਤਰ ਦੇਸ਼ਾਂ ਵਿੱਚ ਹਵਾਈ ਅੱਡੇ 'ਤੇ ਦਾਖਲ ਹੁੰਦੇ ਹੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਹਾਲਾਂਕਿ ਇਹ ਦੇਸ਼ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਨੂੰ ਸਬੰਧਤ ਦੇਸ਼ਾਂ ਨੂੰ ਵਾਪਸ ਕਰਦਾ ਹੈ ਜਾਂ ਨਹੀਂ। ਹਾਲਾਂਕਿ ਗੋਲਡੀ ਬਰਾੜ ਕਥਿਤ ਤੌਰ 'ਤੇ ਕੈਨੇਡਾ ਵਿਚ ਰਹਿ ਰਿਹਾ ਹੈ ਅਤੇ ਉਥੋਂ ਆਪਣਾ ਗੈਂਗ ਚਲਾਉਂਦਾ ਹੈ। ਭਾਰਤ ਹਵਾਲਗੀ ਨੂੰ ਸਮਰੱਥ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਸੀਬੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਰਸੀਐਨ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਦੀ ਭਾਰਤ ਹਵਾਲਗੀ ਨੂੰ ਸਮਰੱਥ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਰਿੰਦਾ 'ਤੇ 8 ਨਵੰਬਰ ਨੂੰ ਨਵਾਂਸ਼ਹਿਰ ਕ੍ਰਾਈਮ ਇਨਵੈਸਟੀਗੇਟਿੰਗ ਏਜੰਸੀ (ਸੀਆਈਏ) ਦੀ ਇਮਾਰਤ 'ਤੇ ਅੱਤਵਾਦੀ ਹਮਲਾ ਕਰਨ ਦਾ ਸ਼ੱਕ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਇੰਟਰਪੋਲ ਨੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਹਾਲ ਹੀ ਵਿੱਚ ਹੋਏ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਵਿਰੁੱਧ ਆਰਸੀਐਨ ਜਾਰੀ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸੀਬੀਆਈ ਸੰਪਰਕ ਅਧਿਕਾਰੀ ਇੰਟਰਪੋਲ ਨਾਲ ਤਾਲਮੇਲ ਕਰੇਗਾ ਅਤੇ ਸਪੁਰਦਗੀ ਲਈ ਗ੍ਰਹਿ ਮੰਤਰਾਲੇ (ਐਮਐਚਏ) ਅਤੇ ਵਿਦੇਸ਼ ਮੰਤਰਾਲੇ (ਐਮਈਏ) ਦੁਆਰਾ ਇੱਕ ਪ੍ਰਸਤਾਵ ਭੇਜਿਆ ਜਾਵੇਗਾ," ਇਸ ਦੌਰਾਨ, ਸੀਬੀਆਈ ਨੇ ਵੀਰਵਾਰ ਨੂੰ ਗੋਲਡੀ ਬਰਾੜ ਵਿਰੁੱਧ ਰੈੱਡ ਕਾਰਨਰ ਨੋਟਿਸ (ਆਰਸੀਐਨ) ਦੀ ਬੇਨਤੀ ਬਾਰੇ ਰਿਪੋਰਟਾਂ 'ਤੇ ਸਪੱਸ਼ਟੀਕਰਨ ਜਾਰੀ ਕੀਤਾ। ਬੁੱਧਵਾਰ ਨੂੰ ਪੰਜਾਬ ਪੁਲਿਸ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਦਸ ਦਿਨ ਪਹਿਲਾਂ 19 ਮਈ, 2022 ਨੂੰ, ਉਨ੍ਹਾਂ ਨੇ ਗੋਲਡੀ ਬਰਾੜ ਵਿਰੁੱਧ ਰੈੱਡ-ਕਾਰਨਰ ਨੋਟਿਸ ਜਾਰੀ ਕਰਨ ਲਈ ਪਹਿਲਾਂ ਹੀ ਸੀਬੀਆਈ ਨੂੰ ਪ੍ਰਸਤਾਵ ਭੇਜਿਆ ਸੀ। ANI ਦੀ ਰਿਪੋਰਟ ਮੁਤਾਬਿਕ ਭਾਰਤ ਨੂੰ ਮੌਜੂਦਾ ਮਾਮਲੇ ਵਿੱਚ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਦੀ ਤਜਵੀਜ਼ 30 ਮਈ ਨੂੰ ਦੁਪਹਿਰ 12:25 ਵਜੇ ਬਿਊਰੋ ਆਫ਼ ਇਨਵੈਸਟੀਗੇਸ਼ਨ, ਪੰਜਾਬ ਪੁਲਿਸ ਨੂੰ ਈ-ਮੇਲ ਰਾਹੀਂ ਪ੍ਰਾਪਤ ਹੋਈ ਸੀ। 30 ਮਈ ਦੀ ਇਸ ਈ-ਮੇਲ ਵਿੱਚ 19 ਮਈ ਦੀ ਚਿੱਠੀ ਦੀ ਕਾਪੀ ਨੱਥੀ ਕੀਤੀ ਗਈ ਸੀ। ਨਾਲ ਹੀ, 30 ਮਈ ਨੂੰ ਆਈ.ਪੀ.ਸੀ.ਯੂ., ਸੀ.ਬੀ.ਆਈ., ਨਵੀਂ ਦਿੱਲੀ ਵਿਖੇ ਪੰਜਾਬ ਪੁਲਿਸ ਤੋਂ ਉਸੇ ਪ੍ਰਸਤਾਵ ਦੀ ਹਾਰਡ ਕਾਪੀ ਪ੍ਰਾਪਤ ਕੀਤੀ ਗਈ ਸੀ। ਕੀ ਹੈ ਰੈੱਡ ਕਾਰਨਰ ਨੋਟਿਸ? ਰੈੱਡ ਕਾਰਨਰ ਨੋਟਿਸ ਵਿੱਚ ਮੈਂਬਰ ਦੇਸ਼ਾਂ ਨੂੰ ਕਈ ਤਰ੍ਹਾਂ ਦੀ ਜਾਣਕਾਰੀ ਉਪਲਬਧ ਕਰਵਾਈ ਗਈ ਹੈ। ਉਦਾਹਰਨ ਲਈ, ਇੰਟਰਪੋਲ ਉਸ ਵਿਅਕਤੀ ਦਾ ਨਾਮ, ਜਨਮ ਮਿਤੀ, ਕੌਮੀਅਤ, ਵਾਲਾਂ ਅਤੇ ਅੱਖਾਂ ਦਾ ਰੰਗ, ਫੋਟੋ ਅਤੇ ਫਿੰਗਰਪ੍ਰਿੰਟ ਪ੍ਰਦਾਨ ਕਰਦਾ ਹੈ ਜਿਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਪਰਾਧ ਨਾਲ ਸਬੰਧਤ ਜਾਣਕਾਰੀ ਦਿੱਤੀ ਜਾਂਦੀ ਹੈ ਜੋ ਆਮ ਤੌਰ 'ਤੇ ਕਤਲ, ਬਲਾਤਕਾਰ, ਬਾਲ...

9j school

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਦਿੱਲੀ 'ਚ ਇਕ 5 ਸਾਲ ਦੀ ਬੱਚੀ ਤੇਜ਼ ਧੁੱਪ 'ਚ ਛੱਤ 'ਤੇ ਹੱਥ ਪਿੱਛੇ ਬੰਨ੍ਹ ਕੇ ਲੇਟ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਘਟਨਾ 2 ਜੂਨ ਨੂੰ ਸ਼ਹਿਰ ਦੇ ਖਜੂਰੀ ਖਾਸ ਇਲਾਕੇ 'ਚ ਵਾਪਰੀ ਸੀ। ਦਿੱਲੀ ਪੁਲਿਸ ਨੇ ਬੱਚੇ ਨਾਲ ਮਾਂ ਦੀ ਬਦਸਲੂਕੀ 'ਤੇ ਮਾਮਲਾ ਦਰਜ ਕਰ ਲਿਆ ਹੈ। Also Read: 18 ਸਾਲਾ ਲੜਕੀ ਨਾਲ ਤੀਜਾ ਨਿਕਾਹ ਕਰਨ ਵਾਲੇ 49 ਸਾਲਾ ਪਾਕਿ ਸੰਸਦ ਮੈਂਬਰ ਦੀ ਸ਼ੱਕੀ ਹਾਲਾਤ 'ਚ ਮੌਤ ਉਨ੍ਹਾਂ ਕਿਹਾ ਕਿ ਲੜਕੀ ਹੋਮਵਰਕ ਨਹੀਂ ਕਰ ਰਹੀ ਸੀ, ਇਸ ਲਈ ਉਸ ਦੀ ਮਾਂ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਛੱਤ 'ਤੇ ਛੱਡ ਦਿੱਤਾ। ਦਿੱਲੀ ਪੁਲਿਸ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਗੁਆਂਢੀ ਔਰਤ ਨੇ ਵੀਡੀਓ ਬਣਾਈਦਿੱਲੀ ਪੁਲਿਸ ਨੇ ਟਵੀਟ ਕੀਤਾ, “ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ, ਦਿੱਲੀ ਪੁਲਿਸ ਨੇ ਉਸਦੀ ਪਛਾਣ ਅਤੇ ਹਾਲਾਤਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਲੜਕੀ ਦੇ ਪਰਿਵਾਰ ਦੀ ਪਛਾਣ ਕਰ ਲਈ ਗਈ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਆਂਢੀ ਘਰ ਤੋਂ ਸ਼ੂਟ ਕੀਤੀ ਗਈ ਵੀਡੀਓ ਵਿੱਚ, ਲੜਕ...

8june date

ਨਵੀਂ ਦਿੱਲੀ- ਚੋਣ ਕਮਿਸ਼ਨ ਰਾਸ਼ਟਰਪਤੀ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਅੱਜ ਯਾਨੀ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣਗੀਆਂ। 21 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦਾ ਐਲਾਨ ਕੀਤਾ ਜਾਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਖ਼ਤਮ ਹੋ ਰਿਹਾ ਹੈ ਅਤੇ ਅਗਲੀਆਂ ਰਾਸ਼ਟਰਪਤੀ ਚੋਣਾਂ ਇਸ ਤੋਂ ਪਹਿਲਾਂ ਹੀ ਹੋਣੀਆਂ ਹਨ। ਵੋਟ ਦੇਣ ਲਈ 1,2,3 ਲਿੱਖ ਕੇ ਦੱਸਣੀ ਹੋਵੇਗੀ ਪਸੰਦ। ਪਹਿਲੀ ਪਸੰਦ ਨਾ ਦੇਣ 'ਤੇ ਵੋਟ ਰੱਦ ਹੋ ਜਾਵੇਗੀ। ਚੋਣਾਂ 'ਚ ਕੁੱਲ 4 ਹਜ਼ਾਰ 809 ਵੋਟਰ ਹਨ।  Also Read: 15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ, ਇਨ੍ਹਾਂ ਵੈੱਬਸਾਈਟਾਂ ਰਾਹੀਂ ਕਰਵਾ ਸਕੋਗੇ ਬੁਕਿੰਗ ਇਸ ਤਰ੍ਹਾਂ ਹੁੰਦੀ ਹੈ ਰਾਸ਼ਟਰਪਤੀ ਦੀ ਚੋਣਰਾਸ਼ਟਰਪਤੀ ਦੀ ਚੋਣ ਆਮ ਚੋਣਾਂ ਵਾਂਗ ਨਹੀਂ ਹੁੰਦੀ। ਇਸ ਵਿੱਚ ਜਨਤਾ ਸਿੱਧੇ ਤੌਰ 'ਤੇ ਹਿੱਸਾ ਨਹੀਂ ਲੈਂਦੀ, ਸਗੋਂ ਜਨਤਾ ਵੱਲੋਂ ਚੁਣੇ ਗਏ ਵਿਧਾਇਕ ਅਤੇ ਸੰਸਦ ਮੈਂਬਰ ਹਿੱਸਾ ਲੈਂਦੇ ਹਨ। ਇੱਕ ਐਮਐਲਏ ਅਤੇ ਐਮਪੀ ਦੀ ਵੋਟ ਦਾ ਵਜ਼ਨ ਵੱਖਰਾ ਹੁੰਦਾ ਹੈ। ਸੰਵਿਧਾਨ ਦੀ ਧਾਰਾ 54 ਅਨੁਸਾਰ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਮੈਂਬਰਾਂ ਦੀ ਪ੍ਰਤੀਨਿਧਤਾ ਅਨੁਪਾਤਕ ਹੈ। ਯਾਨੀ ਉਨ੍ਹਾਂ ਦੀ ਇੱਕ ਵੋਟ ਟਰਾਂਸਫਰ ਹੋ ਜਾਂਦੀ ਹੈ, ਪਰ ਉਨ੍ਹਾਂ ਦੀ ਦੂਜੀ ਪਸੰਦ ਵੀ ਗਿਣੀ ਜਾਂਦੀ ਹੈ। Also Read: Google Chrome ਤੇ Mozilla ਉਪਭੋਗਤਾ ਸਾਵਧਾਨ! ਸਰਕਾਰੀ ਏਜੰਸੀ ਨੇ ਜਾਰੀ ਕੀਤੀ ਚੇਤਾਵਨੀ, ਤੁਰੰਤ ਕਰੋ ਇਹ ਕੰਮ...

9june google mozila

ਨਵੀਂ ਦਿੱਲੀ- Google Chrome ਉਪਭੋਗਤਾਵਾਂ ਲਈ ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ। ਭਾਰਤ ਸਰਕਾਰ ਦੀ ਏਜੰਸੀ ਨੇ ਇਸ ਸਬੰਧੀ ਚੇਤਾਵਨੀ ਦਿੱਤੀ ਹੈ। ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (CERT-In) ਨੇ ਵੀ Google Chrome ਸਮੇਤ ਕੁਝ Mozilla ਉਤਪਾਦਾਂ ਬਾਰੇ ਚੇਤਾਵਨੀ ਜਾਰੀ ਕੀਤੀ ਹੈ। Also Read: ਧਰਨਾ ਕਰ ਰਹੇ ਕਾਂਗਰਸੀਆਂ 'ਤੇ CM ਮਾਨ ਦਾ ਵਾਰ, ਕਿਹਾ-'ਰਿਸ਼ਵਤ ਇਨ੍ਹਾਂ ਦੇ ਖੂਨ 'ਚ ਹੈ' CERT-In ਨੇ ਦੱਸਿਆ ਹੈ ਕਿ ਕ੍ਰੋਮ ਅਤੇ ਮੋਜ਼ੀਲਾ ਦੇ ਕੁਝ ਪ੍ਰੋਡਕਟਸ 'ਚ ਖਰਾਬੀ ਕਾਰਨ ਹੈਕਰਸ ਯੂਜ਼ਰਸ ਦੇ ਡਾਟਾ ਤੱਕ ਪਹੁੰਚ ਕਰ ਸਕਦੇ ਹਨ। ਇਸਦੇ ਕਾਰਨ, ਉਹ ਸਾਰੇ ਸੁਰੱਖਿਆ ਤੰਤਰ ਨੂੰ ਬਾਈਪਾਸ ਕਰ ਸਕਦੇ ਹਨ ਅਤੇ ਮਨਮਾਨੇ ਕੋਡਾਂ ਨੂੰ ਚਲਾ ਸਕਦੇ ਹਨ। CERT-In ਨੇ ਇਨ੍ਹਾਂ ਖਾਮੀਆਂ ਨੂੰ ਉੱਚ-ਜੋਖਮ ਵਜੋਂ ਪਛਾਣਿਆ ਹੈ। ਇਸ ਵਿੱਚ Chrome OS ਵਰਜਨ 96...

8j rbi

ਨਵੀਂ ਦਿੱਲੀ- ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਮੋਨਿਟਰੀ ਪਾਲਿਸੀ ਕਮੇਟੀ ਦੀ ਬੈਠਕ 'ਚ ਲਏ ਗਏ ਫ਼ੈਸਲੇ ਦੀ ਘੋਸ਼ਣਾ ਕਰ ਰਹੇ ਹਨ। ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂਕ੍ਰੇਨ ਕ੍ਰਾਈਸਿਸ ਦੇ ਕਾਰਨ ਮਹਿੰਗਾਈ ਵਧ ਗਈ ਹੈ। ਹਾਲਾਂਕਿ ਇੰਡੀਅਨ ਇਕੋਨਮੀ ਸੁਧਾਰ ਦੇ ਰਸਤੇ 'ਤੇ ਹੈ। ਐੱਮ.ਪੀ.ਸੀ. ਦੀ ਬੈਠਕ 'ਚ ਰੈਪੋ ਰੇਟ .50 ਬੇਸਿਸ ਪੁਆਇੰਟ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਹੁਣ ਰੈਪੋ ਰੇਟ ਵਧ ਕੇ 4.90 ਫੀਸਦੀ ਹੋ ਗਈ ਹੈ ਜੋ ਪਹਿਲੇ 4.40 ਫੀਸਦੀ ਸੀ। Also Read: PUBG ਲਈ ਕਾਤਲ ਬਣੇ ਬੇਟੇ ਦੀ ਖੌਫਨਾਕ ਕਹਾਣੀ! 3 ਦਿਨ ਲਾਸ਼ ਨਾਲ ਰਹਿਣ ਤੋਂ ਬਾਅਦ ਪਿਤਾ ਨੂੰ ਕੀਤੀ ਵੀਡੀਓ ਕਾਲ ਆਰ.ਬੀ.ਆਈ. ਨੇ ਪਿਛਲੇ ਮਹੀਨੇ ਵੀ ਅਚਾਨਕ ਰੈਪੋ ਦਰ ਅਤੇ ਨਕਦ ਰਿਜ਼ਰਵ ਅਨੁਪਾਤ (ਸੀ.ਆਰ.ਆਰ) 'ਚ ਵਾਧਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਕਰੀਬ ਦੋ ਸਾਲ ਬਾਅਦ ਰੈਪੋ ਰੇਟ 'ਚ ਵਾਧਾ ਕੀਤਾ ਗਿਆ ਸੀ। ਰੈਪੋ ਦਰ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਗਿਆ ਸੀ ਜਦਕਿ ਸੀ.ਆਰ.ਆਰ. 'ਚ ਵੀ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਨੇ ਵੀ ਲੋਨ ਮਹਿੰਗਾ ਕਰ ਦਿੱਤਾ ਸੀ। ਰੈਪੋ ਰੇਟ ਵਧਣ ਨਾਲ ਹੋਮ ਲੋਨ ਅਤੇ ਕਾਰ ਲੋਨ ਸਮੇਤ ਰੈਪੋ ਰੇਟ ਬੈਂਚਮਾਰਕ ਲਿਕੰਡ ਵਿਆਜ਼ ਦਰਾਂ 'ਚ ਵਾਧਾ ਹੁੰਦਾ ਹੈ। ਇਸ ਨਾਲ ਲੋਨ 'ਤੇ ਕਿਸ਼ਤ ਭਾਵ ਈ.ਐੱਮ.ਆਈ. ਵਧ ਜਾਂਦੀ ਹੈ। Also Read: ਅਲਵਿਦਾ ਸਿੱਧੂ ਮੂਸੇਵਾਲਾ: ਮਾਨਸਾ ਦੀ ਅਨਾਜ ਮੰਡੀ ਵਿਖੇ ਭੋਗ ਸਮਾਗਮ, ਵੱਡੀ ਗਿਣਤੀ 'ਚ ਪਹੁੰਚੇ ਸਰੋਤੇ ਕੀ ਹੁੰਦਾ ਹੈ ਰੈਪੋ ਰੇਟ?ਰੈਪੋ ਰੇਟ ਉਹ ਰੇਟ ਹੁੰਦਾ ਹੈ ਜਿਸ ਰੇਟ 'ਤੇ ਆਰ.ਬੀ.ਆਈ. ਕਮਰਸ਼ੀਅਲ ਬੈਂਕਾਂ ਅਤੇ ਦੂਜੇ ਬੈਂਕਾਂ ਨੂੰ ਲੋਨ ਦਿੰਦਾ ਹੈ। ਉਸ ਨੂੰ ਰਿਪ੍ਰੋਡਕਸ਼ਨ ਰੇਟ ਜਾਂ ਰੈਪੋ ਰੇਟ ਕਹਿੰਦੇ ਹਨ। ਰੈਪੋ ਰੇਟ ਘੱਟ ਹੋਣ ਦਾ ਮਤਲਬ ਹੈ ਕਿ ਬੈਂਕ ਤੋਂ ਮਿਲਣ ਵਾਲੇ ਸਭ ਤਰ੍ਹਾਂ ਦੇ ਲੋਨ ਸਸਤੇ ਹੋ ਜਾਣਗੇ। ਰੈਪੋ ਰੇਟ ਘੱਟ ਹੋਣ ਨਾਲ ਹੋਮ ਲੋਨ, ਵ੍ਹੀਕਲ ਲੋਨ ਵਗੈਰਾ ਸਭ ਲੋਨ ਸਸਤੇ ਹੋ ਜਾਂਦੇ ਹਨ। ਜਿਸ ਰੇਟ 'ਤੇ ਬੈਂਕਾਂ ਨੂੰ ਉਨ੍ਹਾਂ ਵਲੋਂ ਆਰ.ਬੀ.ਆਈ. 'ਚ ਜਮ੍ਹਾ ਧਨ 'ਤੇ ਵਿਆਜ਼ ਮਿਲਦਾ ਹੈ, ਉਸ ਨੂੰ ਰਿਜ਼ਰਵ ਰੈਪੋ ਰੇਟ ਕਹਿੰਦੇ ਹਨ। ਬੈਂਕਾਂ ਦੇ ਕੋਲ ਜੋ ਹੋਰ ਵਾਧੂ ਨਕਦੀ ਹੁੰਦੀ ਹੈ ਉਸ ਨੂੰ ਰਿਜ਼ਰਵ ਬੈਂਕ ਦੇ ਕੋਲ ਜਮ੍ਹਾ ਕਰਵਾ ਦਿੱਤਾ ਜਾਂਦਾ ਹੈ। ਇਸ 'ਤੇ ਬੈਂਕਾਂ ਨੂੰ ਵਿਆਜ਼ ਵੀ ਮਿਲਦਾ ਹੈ। ਰਿਜ਼ਰਵ ਰੈਪੋ ਰੇਟ ਬਾਜ਼ਾਰਾਂ 'ਚ ਨਕਦੀ ਨੂੰ ਕੰਟਰੋਲ ਕਰਨ 'ਚ ਕੰਮ ਆਉਂਦਾ ਹੈ।...

7j boyfriend

ਨਵੀਂ ਦਿੱਲੀ- ਇਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੁਆਏਫ੍ਰੈਂਡ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਉਸ ਨੇ ਦੱਸਿਆ ਕਿ ਕਿਵੇਂ ਉਸ ਦਾ ਬੁਆਏਫ੍ਰੈਂਡ ਦੂਜੀਆਂ ਕੁੜੀਆਂ ਨਾਲ ਲੁਕ-ਛਿਪ ਕੇ ਗੱਲਾਂ ਕਰਦਾ ਸੀ। ਇੰਨਾ ਹੀ ਨਹੀਂ ਉਹ ਸੈਕਸ ਵਰਕਰਾਂ ਦੇ ਸੰਪਰਕ ਵਿੱਚ ਵੀ ਸੀ। ਲੜਕੀ ਨੇ ਸਮਾਰਟ ਵਾਚ ਰਾਹੀਂ ਬੁਆਏਫ੍ਰੈਂਡ ਦੀ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਹੈ। Also Read: RBI ਦੇ ਐਲਾਨ ਤੋਂ ਪਹਿਲਾਂ ਹੀ ਮਹਿੰਗਾ ਹੋਣ ਲੱਗਾ Loan! ਅੱਜ ਤੋਂ ਇਨ੍ਹਾਂ 3 ਬੈਂਕਾਂ ਨੇ ਵਧਾ ਦਿੱਤੀਆਂ ਵਿਆਜ ਦਰਾਂ ਦਰਅਸਲ, ਲੜਕੀ ਨੇ ਹਾਲ ਹੀ ਵਿੱਚ ਟਿਕਟੋਕ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਆਪਣੇ ਬੁਆਏਫ੍ਰੈਂਡ ਦੀ ਚੈਟ ਦਿਖਾਈ, ਜਿਸ ਵਿੱਚ ਬੁਆਏਫ੍ਰੈਂਡ ਨੇ ਸੈਕਸ ਵਰਕਰਾਂ ਅਤੇ ਹੋਰ ਕੁੜੀਆਂ ਨੂੰ ਮੈਸੇਜ ਕੀਤਾ। ਇਸ ਚੈਟ ਨੂੰ ਕੁੜੀ ਨੇ ਸਮਾਰਟ ਵਾਚ 'ਚ ਦੇਖਿਆ। ਉਨ੍ਹਾਂ ਨੇ ਇਸ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਟਿਕਟੋਕਰ ਕੁੜੀ ਨੇ ਦੱਸਿਆ ਕਿ ਸਮਾਰਟ ਵਾਚ 'ਚ ਬੁਆਏਫ੍ਰੈਂਡ ਦੀ ਦੂਜੀਆਂ ਕੁੜੀਆਂ ਨਾਲ ਚੈਟ ਦੇਖ ਕੇ ਉਸ ਦਾ ਦਿਲ ਟੁੱਟ ਗਿਆ। ਉਸ ਨੇ ਦੱਸਿਆ ਕਿ ਸੌਣ ਤੋਂ ਲੈ ਕੇ ਖਾਣਾ ਖਾਣ ਤੱਕ ਬੁਆਏਫ੍ਰੈਂਡ ਕੁੜੀਆਂ ਨਾਲ ਗੱਲਾਂ-ਬਾਤਾਂ ਕਰਦਾ ਸੀ। ਉਹ ਵੀ ਜਦੋਂ ਕਦੇ-ਕਦਾਈਂ ਮੈਂ ਆਪ ਉਸ ਦੇ ਆਲੇ-ਦੁਆਲੇ ਹੁੰਦੀ ਸੀ। ਗੱਲਬਾਤ ਵਿੱਚ ਕੀ ਸੀ?ਲੜਕੀ ਵੱਲੋਂ ਸ਼ੇਅਰ ਕੀਤੇ ਗਏ ਸਕਰੀਨਸ਼ਾਟ 'ਚ ਦੇਖਿਆ ਜਾ ਰਿਹਾ ਹੈ ਕਿ ਮੈਸੇਜ 'ਚ ਲੜਕੀਆਂ ਦੀ ਤਾਰੀਫ ਕੀਤੀ ਗਈ ਹੈ। ਲੜਕੀ ਦਾ ਕਹਿਣਾ ਹੈ ਕਿ ਬੁਆਏਫ੍ਰੈਂਡ ਸੈਕਸ ਵਰਕਰਾਂ ਨਾਲ ਵੀ ਗੱਲ ਕਰਦਾ ਸੀ। Also Read: 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੀ ਪੰਜਾਬੀਆਂ ਨੂੰ ਮਿਲੇਗਾ ਸੁੱਖ ਦਾ ਸਾਹ? ਲੜਕੀ ਦੀ ਇਸ ਖੁਲਾਸੇ ਵਾਲੀ ਵੀਡੀਓ ਨੂੰ ਟਿਕਟੋਕ 'ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ 25 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਸਾਰੇ ਯੂਜ਼ਰਸ ਨੇ ਇਸ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਸੇ ਯੂਜ਼ਰ ਨੇ ਬੁਆਏਫ੍ਰੈਂਡ ਨੂੰ ਚੀਟਰ ਕਿਹਾ ਹੈ ਤਾਂ ਕਿਸੇ ਨੇ ਕਿਹਾ ਕਿ ਕੁੜੀ ਨੂੰ ਉਸ ਦੀ ਖਬਰ ਲੈਣੀ ਚਾਹੀਦੀ ਹੈ।...

7j rbi

ਨਵੀਂ ਦਿੱਲੀ- ਸਸਤੇ ਕਰਜ਼ਿਆਂ ਦਾ ਦੌਰ ਹੁਣ ਖਤਮ ਹੋ ਗਿਆ ਹੈ ਅਤੇ ਬੈਂਕ ਲਗਾਤਾਰ ਵਿਆਜ ਦਰਾਂ ਵਧਾ ਰਹੇ ਹਨ। ਮਈ ਮਹੀਨੇ ਵਿੱਚ ਆਰਬੀਆਈ ਦੀ ਐਮਰਜੈਂਸੀ ਮੀਟਿੰਗ ਵਿੱਚ ਰੈਪੋ ਦਰ ਵਿੱਚ ਵਾਧਾ ਕਰਨ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਇਸ ਮਹੀਨੇ ਇਕ ਵਾਰ ਫਿਰ ਰੇਪੋ ਰੇਟ ਵਧਾਇਆ ਜਾ ਸਕਦਾ ਹੈ। ਇਸ ਕਾਰਨ ਬੈਂਕਾਂ ਨੇ ਪਹਿਲਾਂ ਹੀ ਵਿਆਜ ਦਰਾਂ ਨੂੰ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਰਿਜ਼ਰਵ ਬੈਂਕ ਬੁੱਧਵਾਰ ਨੂੰ ਬੈਠਕ ਦੇ ਨਤੀਜਿਆਂ ਦੀ ਜਾਣਕਾਰੀ ਦੇਵੇਗਾ ਪਰ ਇਸ ਤੋਂ ਪਹਿਲਾਂ ਮੰਗਲਵਾਰ ਤੋਂ ਤਿੰਨ ਬੈਂਕਾਂ ਨੇ ਵਿਆਜ ਦਰਾਂ ਵਧਾ ਦਿੱਤੀਆਂ ਹਨ। Also Read: 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੀ ਪੰਜਾਬੀਆਂ ਨੂੰ ਮਿਲੇਗਾ ਸੁੱਖ ਦਾ ਸਾਹ? ਫਿਲਹਾਲ ਕੇਨਰਾ ਬੈਂਕ, HDFC ਬੈਂਕ ਅਤੇ ਕਰੂਰ ਵੈਸ਼ਯ (Karur vysya Bank) ਬੈਂਕ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਕਾਰਨ EMI ਵਧੇਗੀ। ਕੇਨਰਾ ਬੈਂਕ ਨੇ ਕਿਹਾ ਕਿ ਨਵੀਆਂ ਵਿਆਜ ਦਰਾਂ 7 ਜੂਨ ਤੋਂ ਲਾਗੂ ਹੋਣਗੀਆਂ। ਕੇਨਰਾ ਬੈਂਕ ਨੇ ਮਾਰਜਿਨ ਕਾਸਟ ਆਫ ਲੈਂਡਿੰਗ ਰੇਟਸ (MCLR) ਵਿੱਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਕਰੂਰ ਵੈਸ਼ਯ ਬੈਂਕ ਨੇ ਬੈਂਚਮਾਰਕ ਪ੍ਰਾਈਮ ਲੈਂਡਿੰਗ ਰੇਟਸ (BPLR) ਵਿੱਚ 0.40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। HDFC ਨੇ ਵੀ ਆਪਣੇ MCLR ਨੂੰ 0.35 ਫੀਸਦੀ ਵਧਾ ਦਿੱਤਾ ਹੈ। ਕਿੰਨਾ ਮਹਿੰਗਾ ਹੋਇਆ ਕਰਜ਼ਾ?ਕੇਨਰਾ ਬੈਂਕ ਨੇ ਇਕ ਸਾਲ ਦੇ ਕਰਜ਼ਿਆਂ ਲਈ MCLR ਨੂੰ 0.05 ਫੀਸਦੀ ਵਧਾ ਕੇ 7.40 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਦਰ 6 ਮਹੀਨਿਆਂ ਲਈ 7.30 ਫੀਸਦੀ ਤੋਂ ਵਧਾ ਕੇ 7.35 ਫੀਸਦੀ ਕਰ ਦਿੱਤੀ ਗਈ ਹੈ। ਨਿੱਜੀ ਖੇਤਰ ਦੇ ਕਰੂਰ ਵੈਸ਼ਯ ਬੈਂਕ ਨੇ ਬੀਪੀਐਲਆਰ ਨੂੰ 0.40 ਫੀਸਦੀ ਵਧਾ ਕੇ 13.75 ਫੀਸਦੀ ਕਰ ਦਿੱਤਾ ਹੈ ਅਤੇ ਬੇਸਿਸ ਪੁਆਇੰਟ ਵੀ 0.40 ਫੀਸਦੀ ਵਧਾ ਕੇ 8.75 ਫੀਸਦੀ ਕਰ ਦਿੱਤਾ ਹੈ। Also Read: ਮੋਟਰਸਾਈਕਲਾਂ-ਕਾਰਾਂ ਵਾਲੇ ਹੋ ਜਾਓ ਸਾਵਧਾਨ! ਜੇਕਰ ਕੀਤੀ ਗਲਤੀ ਤਾਂ ਕੱਟੇਗਾ 12000 ਰੁਪਏ ਦਾ ਚਲਾਨ HDFC ਨੇ ਵੀ MCLR ਵਿੱਚ ਕੀਤਾ ਵਾਧਾHDFC ਬੈਂਕ ਨੇ ਰਾਤੋ ਰਾਤ ਲੋਨ ਲਈ ਆਪਣੇ MCLR ਨੂੰ 7.15 ਫੀਸਦੀ ਤੋਂ ਵਧਾ ਕੇ 7.50 ਫੀਸਦੀ ਕਰ ਦਿੱਤਾ ਹੈ। ਇਕ ਮਹੀਨੇ ਦੇ ਕਰਜ਼ਿਆਂ ਦੀ ਵਿਆਜ ਦਰ 7.20 ਫੀਸਦੀ ਤੋਂ ਵਧਾ ਕੇ 7.55 ਫੀਸਦੀ ਕਰ ਦਿੱਤੀ ਗਈ ਹੈ। ਇਸ ਵਾਧੇ ਤੋਂ ਬਾਅਦ ਤਿੰਨ ਅਤੇ ਛੇ ਮਹੀਨਿਆਂ ਦੇ ਕਰਜ਼ਿਆਂ ਲਈ ...

7j chalan on honk

ਨਵੀਂ ਦਿੱਲੀ: ਨਵੇਂ ਟ੍ਰੈਫ਼ਿਕ ਨਿਯਮਾਂ ਮੁਤਾਬਕ ਹੁਣ ਹਾਰਨ ਵਜਾਉਣ 'ਤੇ 12000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਹ ਕਿਵੇਂ ਹੋ ਸਕਦਾ ਹੈ, ਅੱਜ ਅਸੀਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਵਾਂਗੇ। ਦਰਅਸਲ, ਮੋਟਰ ਵਹੀਕਲ ਐਕਟ ਦੇ ਨਿਯਮ 39/192 ਦੇ ਅਨੁਸਾਰ ਜੇਕਰ ਤੁਸੀਂ ਮੋਟਰਸਾਈਕਲ, ਕਾਰ ਜਾਂ ਕਿਸੇ ਹੋਰ ਕਿਸਮ ਦਾ ਵਾਹਨ ਚਲਾਉਂਦੇ ਸਮੇਂ ਪ੍ਰੈਸ਼ਰ ਹਾਰਨ ਵਜਾਉਂਦੇ ਹੋ ਤਾਂ ਤੁਹਾਡਾ 10000 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਸਾਈਲੈਂਸ ਜ਼ੋਨ 'ਚ ਹਾਰਨ ਵਜਾਉਂਦੇ ਹੋ ਤਾਂ ਨਿਯਮ 194F ਮੁਤਾਬਕ ਤੁਹਾਨੂੰ 2000 ਰੁਪਏ ਦਾ ਚਲਾਨ ਭਰਨਾ ਪੈ ਸਕਦਾ ਹੈ। ਸਾਡਾ ਮਕਸਦ ਤੁਹਾਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦੇ ਕੇ ਜਾਗਰੂਕ ਕਰਨਾ ਹੈ, ਤਾਂ ਜੋ ਸੜਕ ਹਾਦਸਿਆਂ ਨੂੰ ਵੀ ਰੋਕਿਆ ਜਾ ਸਕੇ। Also Read: ਰਵਨੀਤ ਬਿੱਟੂ ਤੇ ਕਿਸਾਨ ਆਗੂ ਨੂੰ ਮਿਲੀ ਧਮਕੀ, ਵਿਦੇਸ਼ੀ ਨੰਬਰ ਤੋਂ ਆਈ ਗਰੁੱਪ ਕਾਲ ਮੋਟਰ ਵਹੀਕਲ ਐਕਟ ਦੇ ਅਨੁਸਾਰ ਜੇਕਰ ਤੁਸੀਂ ਮੋਟਰਸਾਈਕਲ, ਸਕੂਟਰ ਚਲਾਉਂਦੇ ਸਮੇਂ ਹੈਲਮੇਟ ਦੀ ਸਟ੍ਰਿੱਪ ਨਹੀਂ ਲਗਾਈ ਤਾਂ ਨਿਯਮ 194D MVA ਦੇ ਅਨੁਸਾਰ ਤੁਹਾਡਾ 1000 ਰੁਪਏ ਦਾ ਚਲਾਨ ਅਤੇ ਜੇਕਰ ਤੁਸੀਂ ਘਟੀਆ ਕੁਆਲਿਟੀ ਦਾ ਹੈਲਮੇਟ (ਬਗੈਰ ਬੀਆਈਐਸ ਵਾਲਾ) ਪਾਇਆ ਹੋਇਆ ਹੈ ਤਾਂ 194D MVA ਨਿਯਮ ਤਹਿਤ ਤੁਹਾਡਾ 1000 ਰੁਪਏ ਦਾ ਚਲਾਨ ਕੱਟਿਆ ਜਾ ਸਕਦਾ ਹੈ। ਅਜਿਹੇ 'ਚ ਹੈਲਮੇਟ ਪਹਿਨਣ ਦੇ ਬਾਵਜੂਦ ਨਵੇਂ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਤੁਹਾਨੂੰ 2000 ਰੁਪਏ ਦੇ ਚਲਾਨ ਦਾ ਭਰਨਾ ਪੈ ਸਕਦਾ ਹੈ। ਚਲਾਨ ਕੱਟਿਆ ਗਿਆ ਹੈ ਜਾਂ ਨਹੀਂ? ਇੰਝ ਪਤਾ ਲਗਾਓ https://echallan.parivahan.gov.in ਵੈੱਬਸਾਈਟ 'ਤੇ ਜਾਓ। ਚੈੱਕ ਚਲਾਨ ਸਟੇਟਸ ਦਾ ਆਪਸ਼ਨ ਚੁਣੋ। ਤੁਹਾਨੂੰ ਚਲਾਨ ਨੰਬਰ, ਵਾਹਨ ਨੰਬਰ ਅਤੇ ਡਰਾਈਵਿੰਗ ਲਾਇਸੈਂਸ ਨੰਬਰ (DL) ਦਾ ਆਪਸ਼ਨ ਮਿਲੇਗਾ। ਵਾਹਨ ਨੰਬਰ ਦਾ ਆਪਸ਼ਨ ਚੁਣੋ। ਮੰਗੀ ਗਈ ਲੋੜੀਂਦੀ ਜਾਣਕਾਰੀ ਭਰੋ ਅਤੇ 'Get Detail' 'ਤੇ ਕਲਿੱਕ ਕਰੋ। ਹੁਣ ਚਲਾਨ ਦਾ ਸਟੇਟਸ ਦਿਖਾਈ ਦੇਵੇਗਾ। Also Read: ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਰਾਹੁਲ ਗਾਂਧੀ, ਪਰਿਵਾਰ ਨਾਲ ਕਰ ਰਹੇ ਦੁੱਖ ਸਾਂਝਾ (Video) ਆਨਲਾਈਨ ਟ੍ਰੈਫ਼ਿਕ ਚਲਾਨ ਕਿਵੇਂ ਭਰੀਏ?https://echallan.parivahan.gov.in/ 'ਤੇ ਜਾਓ। ਚਲਾਨ ਨਾਲ ਸਬੰਧਤ ਲੋੜੀਂਦੀ ਜਾਣਕਾਰੀ ਅਤੇ ਕੈਪਚਾ ਭਰੋ ਅਤੇ Get Detail 'ਤੇ ਕਲਿੱਕ ਕਰੋ। ਇੱਕ ਨਵਾਂ ਪੇਜ਼ ਖੁੱਲ੍ਹੇਗਾ, ਜਿਸ 'ਤੇ ਚਲਾਨ ਦਾ ਵੇਰਵਾ ਦਿਖਾਈ ਦੇਵੇਗਾ। ਉਹ ਚਲਾਨ ਲੱਭੋ, ਜਿਸ ਦਾ ਤੁਸੀਂ ਭੁਗਤਾਨ ਕਰਨਾ ਚਾਹੁੰਦੇ ਹੋ। ਚਲਾਨ ਦੇ ਨਾਲ ਆਨਲਾਈਨ ਭੁਗਤਾਨ ਦਾ ਆਪਸ਼ਨ ਵਿਖਾਈ ਦੇਵੇਗਾ, ਉਸ 'ਤੇ ਕਲਿੱਕ ਕਰੋ। ਭੁਗਤਾਨ ਨੂੰ ਕੰਫਰਮ ਕਰੋ। ਹੁਣ ਤੁਹਾਡਾ ਆਨਲਾਈਨ ਚਲਾਨ ਭਰਿਆ ਗਿਆ ਹੈ।...

6june gandhi

ਨਵੀਂ ਦਿੱਲੀ- ਕੀ ਆਉਣ ਵਾਲੇ ਦਿਨਾਂ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਨੋਟਾਂ ਉੱਤੋਂ ਹਟਾ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਉੱਤੇ ਚੱਲ ਰਹੀ ਇਸ ਚਰਚਾ ਵਿਚਾਲੇ ਰਿਜ਼ਰਵ ਆਫ ਇੰਡੀਆ ਵਲੋਂ ਸਫਾਈ ਆਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਰਵਿੰਦਰ ਨਾਥ ਟੈਗੋਰ ਤੇ ਅਬਦੁਲ ਕਲਾਮ ਦੇ ਫੋਟੋ ਵਾਲੇ ਨੋਟ ਜਲਦ ਜਾਰੀ ਹੋ ਸਕਦੇ ਹਨ। Also Read: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ, ਨੌਜਵਾਨ ਅੰਤਿਮ ਅਰਦਾਸ ’ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਕ ਨੋਟ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਹੈ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਕਿ ਮੀਡੀਆ ਵਿਚ ਕੁਝ ਥਾਵਾਂ ਉੱਤੇ ਅਜਿਹੀਆਂ ਤਸਵੀਰਾਂ ਦਿਖੀਆਂ ਹਨ ਕਿ ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਦੇ ਫੋਟੋ ਵਾਲੀ ਵਰਤਮਾਨ ਮੁਦਰਾਵਾਂ ਤੇ ਬੈਂਕ ਦੇ ਨੋਟਾਂ ਨੂੰ ਬਦਲ ਕਰ ਕੇ ਉਸ ਦੀ ਥਾਂ ਹੋਰ ਲੋਕਾਂ ਦੇ ਚਰਿੱਤਰ ਵਾਲੇ ਨੋਟ ਤੇ ਮੁੱਦਰਾ ਲਿਆਉਣ ਦਾ ਵਿਚਾਰ ਕਰ ਰਿਹਾ ਹੈ। ਰਿਜ਼ਰਵ ਬੈਂਕ ਦਾ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ। ਕੀ ਹੈ ਪੂਰਾ ਮਾਮਲਾਨਿਊ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਰਵਿੰਦਰ ਨਾਥ ਟੈਗੋਰ ਤੇ ਏਪੀ ਜੇ ਅਬਦੁਲ ਕਲਾਮ ਦੀ ਤਸਵੀਰ ਵਾਲੇ ਨੋਟ ਨੂੰ ਜਾਰੀ ਕਰਨ ਉੱਤੇ ਵਿਚਾਰ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਵਿੱਤ ਮੰਤਰਾਲਾ ਦੇ ਅਧੀਨ ਸਕਿਓਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਦਾ ਕਾਰਪੋਰੇਸ਼ਨ ਆਫ ਇੰਡੀਆ ਨੇ ਮਹਾਤਮਾ ਗਾਂਧੀ, ਏਪੀਜੇ ਅਬਦੁਲ ਕਲਾਮ ਤੇ ਰਵਿੰਦਰ ਨਾਥ ਟੈਗੋਰ ਦੇ ਵਾਟਰਮਾਰਕ ਵਾਲੇ ਦੋ ਸੈੱਟ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਦਿਲੀਪ ਸਾਹਨੀ ਦੇ ਕੋਲ ਭੇਜੇ ਹਨ। ਪ੍ਰੋਫੈਸਰ ਸਾਹਨੀ ਨੂੰ ਉਨ੍ਹਾਂ ਦੋਵਾਂ ਸੈੱਟਾਂ ਵਿਚੋਂ ਚੋਣ ਕਰਨ ਦੇ ਲਈ ਕਿਹਾ ਗਿਆ ਹੈ। ਜਿਸ ਦੇ ਬਾਅਦ ਇਸ ਨੂੰ ਸਰਕਾਰ ਦੇ ਸਾਹਮਣੇ ਪ੍ਰਸਤੁਤ ਕੀਤਾ ਜਾਵੇਗਾ। Also Read: ਹੁਣ ਹੈਕ ਨਹੀਂ ਹੋਵੇਗਾ ਤੁਹਾਡਾ WhatsApp ਅਕਾਊਂਟ! ਕੰਪਨੀ ਜਲਦ ਜਾਰੀ ਕਰ ਸਕਦੀ ਹੈ ਨਵਾਂ ਫੀਚਰ ਇਕ ਤੋਂ ਵਧੇਰੇ ਵਿਅਕਤੀਆਂ ਵਾਲੇ ਨੋਟਾਂ ਦੀ ਕਈ ਦੇਸ਼ ਕਰ ਰਹੇ ਵਰਤੋਂਅਮਰੀਕਾ ਤੇ ਜਾਪਾਨ ਵਿਚ ਇਕ ਤੋਂ ਵਧੇਰੇ ਵਿਅਕਤੀਆਂ ਵਾਲੇ ਨੋਟਾਂ ਦੀ ਛਪਾਈ ਕੀਤੀ ਜਾਂਦੀ ਹੈ। ਅਮਰੀਕੀ ਡਾਲਰ ਉੱਤੇ ਜਾਰਜ ਤੋਂ ਵਾਸ਼ਿੰਗਟਨ ਅਬਰਾਹਮ ਲਿੰਕਨ ਤੱਕ ਦੀ ਤਸਵੀਰ ਦਿਖਾਈ ਦੇਵੇਗੀ। ਉੱਥੇ ਹੀ ਜਾਪਾਨ ਦੇ ਯੇਨ ਉੱਤੇ ਵੀ ਕਈ ਤਸਵੀਰਾਂ ਦਿਖਾਈ ਦਿੰਦੀਆਂ ਹਨ।

6june whatsapp

ਨਵੀਂ ਦਿੱਲੀ- WhatsApp ਇੱਕ ਬਹੁਤ ਹੀ ਮਸ਼ਹੂਰ ਮੈਸੇਜਿੰਗ ਐਪ ਹੈ। ਇਹ ਪੂਰੀ ਦੁਨੀਆ ਵਿੱਚ ਵਰਤਿਆ ਜਾਂਦਾ ਹੈ। ਭਾਰਤ ਵਿੱਚ ਵੀ ਬਹੁਤ ਸਾਰੇ ਲੋਕ ਇਸਨੂੰ ਪ੍ਰਾਇਮਰੀ ਮੈਸੇਜਿੰਗ ਐਪ ਵਜੋਂ ਵਰਤਦੇ ਹਨ। ਇਸ ਕਾਰਨ ਇਸ ਵਿੱਚ ਖਾਤੇ ਨੂੰ ਸੁਰੱਖਿਅਤ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। Also Read: SBI Alert: ਬੈਂਕਿੰਗ ਧੋਖਾਧੜੀ ਤੋਂ ਬਚਣ ਲਈ ਬੈਂਕ ਨੇ ਆਪਣੇ ਗਾਹਕਾਂ ਨੂੰ ਦਿੱਤੇ ਇਹ ਟਿਪਸ ਵਟਸਐਪ ਇਸ ਸਬੰਧੀ ਨਵੀਂ ਸੁਰੱਖਿਆ 'ਤੇ ਕੰਮ ਕਰ ਰਿਹਾ ਹੈ। WABetainfo ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਰਿਪੋਰਟ ਮੁਤਾਬਕ ਵਟਸਐਪ ਡਬਲ ਵੈਰੀਫਿਕੇਸ਼ਨ ਸਿਸਟਮ 'ਤੇ ਕੰਮ ਕਰ ਰਿਹਾ ਹੈ। ਇਸ ਨਾਲ ਯੂਜ਼ਰ ਲਈ ਐਪ ਦੀ ਸੁਰੱਖਿਆ ਵਧੇਗੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਜਦੋਂ ਵੀ ਕੋਈ ਨਵੀਂ ਸਕਿਓਰਿਟੀ ਦੀ ਸ਼ੁਰੂਆਤ ਨਾਲ ਕਿਸੇ ਹੋਰ ਡਿਵਾਈਸ 'ਤੇ ਵਟਸਐਪ ਅਕਾਊਂਟ 'ਤੇ ਲਾਗਇਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਐਡੀਸ਼ਨਲ ਵੈਰੀਫਿਕੇਸ਼ਨ ਕੋਡ ਰਾਹੀਂ ਇਸਦੀ ਪੁਸ਼ਟੀ ਕਰਨੀ ਪਵੇਗੀ। ਵਟਸਐਪ ਦੁਆਰਾ ਮੌਜੂਦਾ ਸੁਰੱਖਿਆ ਪ੍ਰਦਾਨ ਕਰਨ ਦੇ ਨਾਲ ਜਦੋਂ ਕੋਈ ਉਪਭੋਗਤਾ ਲਾਗਇਨ ਕਰਦਾ ਹੈ ਤਾਂ ਉਸਨੂੰ 6-ਅੰਕ ਦਾ ਵੈਰੀਫਿਕੇਸ਼ਨ ਕੋਡ ਦੇਣਾ ਪੈਂਦਾ ਹੈ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਹਿਲੇ ਕੋਡ ਦੀ ਪੁਸ਼ਟੀ ਹੋਣ ਤੋਂ ਬਾਅਦ ਯੂਜ਼ਰਸ ਨੂੰ 6 ਅੰਕਾਂ ਦਾ ਦੂਜਾ ਕੋਡ ਦੇਣਾ ਹੋਵੇਗਾ। Also Read: ਭਿਆਨਕ ਗਰਮੀ ਤੇ ਲੂ ਨਾਲ ਤਪ ਰਿਹਾ ਪੰਜਾਬ, ਮੌਸਮ ਵਿਭਾਗ ਨੇ ਜਾਰੀ ਕੀਤੀ ਅਪੀਲ ਇਸ ਸਬੰਧੀ ਯੂਜ਼ਰ ਨੂੰ ਅਲਰਟ ਮੈਸੇਜ ਵੀ ਭੇਜਿਆ ਜਾਵੇਗਾ, ਜਿਸ 'ਚ ਉਸ ਨੂੰ ਲਾਗਇਨ ਕਰਨ ਦੀ ਕੋਸ਼ਿਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਨਾਲ ਯੂਜ਼ਰਸ ਨੂੰ ਤੁਰੰਤ ਪਤਾ ਲੱਗ ਜਾਵੇਗਾ ਕਿ ਕੋਈ ਉਨ੍ਹਾਂ ਦੇ ਅਕਾਊਂਟ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਕੋਈ ਵੀ ਵਿਅਕਤੀ ਵਟਸਐਪ ਅਕਾਊਂਟ 'ਤੇ ਉਦੋ...

6june sbi

ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਗਾਹਕਾਂ ਨੂੰ ਸੁਰੱਖਿਅਤ ਬੈਂਕਿੰਗ ਲਈ ਸੁਝਾਅ ਦਿੱਤੇ ਹਨ। SBI ਨੇ ਆਪਣੇ ਗਾਹਕਾਂ ਨੂੰ SBI ਦੇ ਨਾਲ ਸੁਰੱਖਿਅਤ ਰਹਿਣ ਦਾ ਸੰਦੇਸ਼ ਦਿੱਤਾ ਹੈ ਅਤੇ ਉਨ੍ਹਾਂ ਨੂੰ ਧੋਖੇਬਾਜ਼ਾਂ ਤੋਂ ਬਚਣ ਲਈ ਕਈ ਉਪਾਅ ਦੱਸੇ ਹਨ। SBI ਨੇ ਆਪਣੇ ਗਾਹਕਾਂ ਨੂੰ ਕਿਸੇ ਵੀ ਅਣਜਾਣ ਸੰਦੇਸ਼ 'ਤੇ ਕੋਈ ਕਾਰਵਾਈ ਕਰਨ ਤੋਂ ਗੁਰੇਜ਼ ਕਰਨ ਲਈ ਕਿਹਾ ਹੈ ਅਤੇ ਅਜਿਹੇ ਸੰਦੇਸ਼ 'ਤੇ ਕੋਈ ਕਾਰਵਾਈ ਕਰਨ ਤੋਂ ਪਹਿਲਾਂ ਇਸ ਦੀ ਪੁਸ਼ਟੀ ਕਰਨ ਦੀ ਸਲਾਹ ਵੀ ਦਿੱਤੀ ਹੈ। Also Read: ਭਿਆਨਕ ਗਰਮੀ ਤੇ ਲੂ ਨਾਲ ਤਪ ਰਿਹਾ ਪੰਜਾਬ, ਮੌਸਮ ਵਿਭਾਗ ਨੇ ਜਾਰੀ ਕੀਤੀ ਅਪੀਲ   Always check who's behind the door before letting anyone in. Here is your key to safety. #SafeWithSBI#AmritMahotsav #AzadiKaAmritMahotsavWithSBI #CyberSafety #SBI pic.twitter.com/kIlFVlw1Et — State Bank of India (@TheOfficialSBI) June 5, 2022 SBI ਨੇ ਆਪਣੇ ਗਾਹਕਾਂ ਨੂੰ  ਕੀਤਾ ਸਾਵਧਾਨਐੱਸਬੀਆਈ ਨੇ ਸੁਰੱਖਿਅਤ ਬੈਂਕਿੰਗ ਦੀ ਵਰਤੋਂ ਕਰਦੇ ਹੋਏ ਟਵੀਟ ਕੀਤਾ ਹੈ ਅਤੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਕਿਸੇ ਨੂੰ ਅੰਦਰ ਆਉਣ ਦੇਣ ਤੋਂ ਪਹਿਲਾਂ, ਹਮੇਸ਼ਾ ਇਹ ਪਤਾ ਲਗਾਓ ਕਿ ਦਰਵਾਜ਼ੇ ਦੇ ਪਿੱਛੇ ਕੌਣ ਹੈ? ਇਹ ਤੁਹਾਡੀ ਸੁਰੱਖਿਆ ਦੀ ਕੁੰਜੀ ਹੈ। SBI ਨੇ ਟਵਿੱਟਰ 'ਤੇ ਇੱਕ ਸੰਦੇਸ਼ ਪੋਸਟ ਕੀਤਾ ਹੈ ਕਿ ਤੁਹਾਡੇ ਬੈਂਕ ਖਾਤੇ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਲਈ, ਹਮੇਸ਼ਾ ਆਪਣੇ ਮੋਬਾਈਲ 'ਤੇ ਸੰਦੇਸ਼ਾਂ ਦੀ ਜਾਂਚ ਕਰਦੇ ਰਹੋ। SBI ਨੇ ਲਿਖਿਆ ਕਿ ਅਣਜਾਣ ਲੋਕਾਂ ਤੋਂ ਆਉਣ ਵਾਲੇ ਮੈਸੇਜ 'ਤੇ ਕੋਈ ਕਾਰਵਾਈ ਨਾ ਕਰੋ। ਐਸਬੀਆਈ ਨੇ ਆਪਣੇ ਗਾਹਕਾਂ ਨੂੰ ਡਾਕ ਰਾਹੀਂ ਦੱਸਿਆ ...

4j shot

ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬਾਡੀ ਸਪਰੇਅ ਸ਼ਾਟ ਦੇ ਵਿਵਾਦਿਤ ਇਸ਼ਤਿਹਾਰ 'ਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ। ਮੰਤਰਾਲੇ ਨੇ ਟਵਿੱਟਰ ਅਤੇ ਯੂਟਿਊਬ ਨੂੰ ਵੀ ਆਪਣੇ ਪਲੇਟਫਾਰਮਾਂ ਤੋਂ ਲੇਅਰਸ ਬਾਡੀ ਸਪਰੇਅ ਸ਼ਾਟ ਦੇ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਹਨ। ਮੰਤਰਾਲੇ ਨੇ ਇਸ਼ਤਿਹਾਰ ਕੋਡ ਦੇ ਆਧਾਰ 'ਤੇ ਲੇਅਰਜ਼ ਬਾਡੀ ਸਪਰੇਅ ਸ਼ਾਟ ਦੇ ਇਸ਼ਤਿਹਾਰ 'ਤੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਡੀ ਸਪਰੇਅ ਬ੍ਰਾਂਡ ਲੇਅਰ ਦੇ ਸ਼ਾਟ ਡੀਓ ਬਾਰੇ ਲੋਕ ਕਹਿ ਰਹੇ ਹਨ ਕਿ ਇਹ ਰੇਪ ਕਲਚਰ ਨੂੰ ਬੜਾਵਾ ਦਿੰਦਾ ਹੈ। Also Read: ਅਮਿਤ ਸ਼ਾਹ ਵਲੋਂ ਕਾਂਗਰਸ ਨੂੰ ਵੱਡਾ ਝਟਕਾ, ਵੇਰਕਾ ਤੇ ਮੋਹਾਲੀ ਦੇ ਮੇਅਰ ਸਮੇਤ 4 ਸਾਬਕਾ ਕਾਂਗਰਸੀ ਮੰਤਰੀ ਭਾਜਪਾ 'ਚ ਸ਼ਾਮਲ ਕੀ ਹੈ ਵਿਵਾਦ?ਇਸ਼ਤਿਹਾਰ ਦੇ ਪਹਿਲੇ ਹਿੱਸੇ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਲੜਕਾ ਅਤੇ ਇੱਕ ਲੜਕੀ ਇੱਕ ਕਮਰੇ ਵਿੱਚ ਬੈੱਡ 'ਤੇ ਬੈਠੇ ਹਨ। ਇਸੇ ਦੌਰਾਨ ਤਿੰਨ ਹੋਰ ਲੜਕੇ ਉਥੇ ਆ ਗਏ। ਤਿੰਨਾਂ ਮੁੰਡਿਆਂ ਨੂੰ ਦੇਖ ਕੇ ਕੁੜੀ ਡਰ ਜਾਂਦੀ ਹੈ। ਇਸ ਦੌਰਾਨ, ਤਿੰਨਾਂ ਵਿੱਚੋਂ ਇੱਕ ਲੜਕੇ ਨੇ ਕੁੜੀ ਦੇ ਨਾਲ ਮੰਜੇ 'ਤੇ ਬੈਠੇ ਲੜਕੇ ਨੂੰ ਪੁੱਛਿਆ - ਸ਼ਾਰਟ ਮਾਰਿਆ ਹੈ? ਇਸ ਤੋਂ ਬਾਅਦ ਉਹ ਲੜਕੇ ਕਹਿੰਦੇ ਹਨ ਕਿ ਹੁਣ ਸਾਡੀ ਵਾਰੀ ਹੈ। Also Read: Whatsapp 'ਤੇ ਆ ਰਿਹੈ ਕਮਾਲ ਦਾ ਫੀਚਰ! ਮੈਸੇਜ ਭੇਜਣ ਤੋਂ ਬਾਅਦ ਵੀ ਕਰ ਸਕੋਗੇ ਐਡਿਟ ਇੱਕ ਹੋਰ ਇਸ਼ਤਿਹਾਰ ਵਿੱਚ, ਚਾਰ ਮੁੰਡੇ ਇੱਕ ਮਾਲ ਵਿੱਚ ਜਾਂਦੇ ਹਨ। ਉੱਥੇ ਇੱਕ ਕੁੜੀ ਮੌਜੂਦ ਹੈ। ਇਹਨਾਂ ਚਾਰ ਮੁੰਡਿਆਂ ਵਿੱਚੋਂ ਇੱਕ ਮੁੰਡਾ ਕਹਿੰਦਾ ਕਿ ਅਸੀਂ ਚਾਰ ਹਾਂ ਤੇ ਇਹ ਇੱਕ? ਦੂਜਾ ਮੁੰਡਾ ਕਹਿੰਦਾ ਫਿਰ ਸ਼ਾਰਟ ਕੌਣ ਲਵੇਗਾ? ਕੁੜੀ ਘਬਰਾ ਜਾਂਦੀ ਹੈ। ਇਸ ਤੋਂ ਬਾਅਦ ਡੀਈਓ ਦਿਖਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਇਸ਼ਤਿਹਾਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਗਏ ਹਨ।...

4j whatsapp

ਨਵੀਂ ਦਿੱਲੀ- ਇੰਸਟੈਂਟ ਮੈਸੇਜਿੰਗ ਐਪ Whatsapp ਆਪਣੇ ਯੂਜ਼ਰਸ ਦੀ ਸਹੂਲਤ ਦਾ ਖਾਸ ਧਿਆਨ ਰੱਖਦੀ ਹੈ ਅਤੇ ਇਹੀ ਕਾਰਨ ਹੈ ਕਿ ਕੰਪਨੀ ਸਮੇਂ-ਸਮੇਂ 'ਤੇ ਨਵੇਂ ਫੀਚਰਸ ਅਤੇ ਅਪਡੇਟ ਲੈ ਕੇ ਆਉਂਦੀ ਹੈ। ਯੂਜ਼ਰਸ ਵੀ ਕੰਪਨੀ ਵੱਲੋਂ ਜਾਰੀ ਕੀਤੇ ਜਾਣ ਵਾਲੇ ਅਪਡੇਟ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਵਾਰ ਵੀ Whatsapp ਇੱਕ ਬਹੁਤ ਹੀ ਖਾਸ ਫੀਚਰ ਪੇਸ਼ ਕਰਨ ਜਾ ਰਿਹਾ ਹੈ, ਇਸ ਫੀਚਰ ਦੀ ਵਰਤੋਂ ਕਰਕੇ ਯੂਜ਼ਰਸ ਮੈਸੇਜ ਨੂੰ ਭੇਜਣ ਤੋਂ ਬਾਅਦ ਐਡਿਟ ਕਰ ਸਕਣਗੇ। Also Read: ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਕੀਤੀ ਇਹ ਮੰਗ wabteinfo ਦੇ ਅਨੁਸਾਰ, ਮੈਟਾ-ਮਾਲਕੀਅਤ ਵਾਲਾ ਪਲੇਟਫਾਰਮ WhatsApp ਹੁਣ ਉਪਭੋਗਤਾਵਾਂ ਨੂੰ ਐਪ ਦੇ ਭਵਿੱਖ ਦੇ ਅਪਡੇਟਸ ਲਈ ਆਪਣੇ ਟੈਕਸਟ ਸੁਨੇਹਿਆਂ ਨੂੰ ਸੰਪਾਦਿਤ ਕਰਨ ਦੀ ਆਗਿਆ ਦੇਣ 'ਤੇ ਕੰਮ ਕਰ ਰਿਹਾ ਹੈ ਅਤੇ ਇਹ ਵਿਸ਼ੇਸ਼ਤਾ ਵਿਕਾਸ ਅਧੀਨ ਹੈ। ਇਸ ਲਈ ਇਹ ਬੀਟਾ ਟੈਸਟਰਾਂ ਲਈ ਜਾਰੀ ਕਰਨ ਲਈ ਤਿਆਰ ਨਹੀਂ ਹੈ। ਯਾਨੀ ਜੇਕਰ ਤੁਸੀਂ ਕੋਈ ਮੈਸੇਜ ਭੇਜਿਆ ਹੈ ਅਤੇ ਉਸ ਵਿੱਚ ਕੋਈ ਗਲਤੀ ਹੋ ਗਈ ਹੈ ਤਾਂ ਤੁਸੀਂ ਸੇਂਟ ਹੋਣ ਦੇ ਬਾਵਜੂਦ ਵੀ ਉਸ ਨੂੰ ਐਡਿਟ ਕਰ ਸਕਦੇ ਹੋ। ਵੈੱਬਸਾਈਟ ਦੁਆਰਾ ਸ਼ੇਅਰ ਕੀਤੇ ਗਏ ਇੱਕ ਸਕ੍ਰੀਨਸ਼ੌਟ ਤੋਂ ਪਤਾ ਲੱਗਾ ਹੈ ਕਿ ਮੈਸੇਜਿੰਗ ਪਲੇਟਫਾਰਮ ਇੱਕ ਨਵਾਂ ਵਿਕਲਪ ਵਿਕਸਿਤ ਕਰ ਰਿਹਾ ਹੈ ਜੋ ਉਪਭੋਗਤਾਵਾਂ ਨੂੰ ਸੁਨੇਹਾ ਭੇਜਣ ਤੋਂ ਬਾਅਦ ਕਿਸੇ ਵੀ ਟਾਈਪਿੰਗ ਨੂੰ ਠੀਕ ਕਰਨ ਦੀ ਇਜਾਜ਼ਤ ਦੇਵੇਗਾ। ਹਾਲਾਂਕਿ ਕਿਉਂਕਿ ਇਹ ਵਿਸ਼ੇਸ਼ਤਾ ਵਿਕਾਸ ਅਧੀਨ ਹੈ, ਇਸ ਵਿਸ਼ੇਸ਼ਤਾ ਦੇ ਜਾਰੀ ਹੋਣ ਤੋਂ ਪਹਿਲਾਂ ਉਨ੍ਹਾਂ ਦੀਆਂ ਯੋਜਨਾਵਾਂ ਬਦਲ ਸਕਦੀਆਂ ਹਨ। Also Read: ‘...

4j smart

ਨਵੀਂ ਦਿੱਲੀ- ਸਮਾਰਟਫੋਨਸ ਵਿੱਚ ਕਈ ਬ੍ਰਾਂਡ ਦੇ ਪ੍ਰੋਸੈਸਰ ਵਰਤੇ ਜਾਂਦੇ ਹਨ। Qualcomm, MediaTek ਤੋਂ ਇਲਾਵਾ Unisoc ਦਾ ਨਾਂ ਵੀ ਹਾਲ ਹੀ 'ਚ ਇਸ ਲਿਸਟ 'ਚ ਸ਼ਾਮਲ ਹੋਇਆ ਹੈ। ਜਿੱਥੇ ਪ੍ਰੀਮੀਅਮ ਐਂਡ੍ਰਾਇਡ ਸਮਾਰਟਫੋਨਸ 'ਚ Qualcomm ਪ੍ਰੋਸੈਸਰ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ MediaTek ਪ੍ਰੋਸੈਸਰ ਅੱਪਰ ਮਿਡ ਰੇਂਜ ਅਤੇ ਹੋਰ ਸੈਗਮੈਂਟ 'ਚ ਉਪਲਬਧ ਹੈ। Also Read: ਮੂਸੇਵਾਲਾ ਕਤਲਕਾਂਡ ਦਾ ਸੋਨੀਪਤ ਕੁਨੈਕਸ਼ਨ: ਕਤਲ ਦੌਰਾਨ ਵਰਤੀ ਬੁਲੈਰੋ 'ਚ ਸਵਾਰ ਸਨ ਫੌਜੀ ਤੇ ਅੰਕਿਤ ਸੇਰਸਾ ਕਿਉਂਕਿ ਕੰਪਨੀਆਂ ਨੂੰ ਐਂਟਰੀ ਲੈਵਲ ਡਿਵਾਈਸਾਂ ਦੀ ਕੀਮਤ ਘੱਟ ਰੱਖਣੀ ਪੈਂਦੀ ਹੈ, ਬ੍ਰਾਂਡਾਂ ਨੇ Unisoc ਪ੍ਰੋਸੈਸਰਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਹ ਪ੍ਰੋਸੈਸਰ 10 ਹਜ਼ਾਰ ਰੁਪਏ ਤੋਂ ਘੱਟ ਜਾਂ ਇਸ ਦੇ ਆਸ-ਪਾਸ ਦੇ ਬਜਟ ਵਿੱਚ ਮਿਲਦਾ ਹੈ। ਰਿਪੋਰਟ 'ਚ ਨਵੀਂ ਖਾਮੀ ਆਈ ਹੈ ਸਾਹਮਣੇਹਾਲ ਹੀ 'ਚ ਆਈ ਇਕ ਰਿਪੋਰਟ ਮੁ...

3j food

ਨਵੀਂ ਦਿੱਲੀ- ਰੈਸਟੋਰੈਂਟਾਂ 'ਚ ਅਕਸਰ ਖਾਣਾ ਖਾਣ ਵਾਲਿਆਂ ਲਈ ਵੱਡੀ ਖਬਰ ਹੈ। ਸਰਕਾਰ ਕੁਝ ਅਜਿਹਾ ਕਰਨ ਦੀ ਤਿਆਰੀ ਕਰ ਰਹੀ ਹੈ ਜਿਸ ਨਾਲ ਰੈਸਟੋਰੈਂਟਾਂ ਦਾ ਖਾਣਾ ਸਸਤਾ ਹੋ ਜਾਵੇਗਾ। ਦਰਅਸਲ, ਸਰਕਾਰ ਰੈਸਟੋਰੈਂਟਾਂ ਵਿੱਚ ਵਸੂਲੇ ਜਾਣ ਵਾਲੇ ਸਰਵਿਸ ਚਾਰਜ ਨੂੰ ਬੇਇਨਸਾਫ਼ੀ ਮੰਨਦੀ ਹੈ ਅਤੇ ਇਸ ਪ੍ਰਥਾ ਨੂੰ ਰੋਕਣ ਲਈ ਇੱਕ ਕਾਨੂੰਨੀ ਢਾਂਚਾ ਤਿਆਰ ਕਰਨ ਦੀ ਯੋਜਨਾ ਚੱਲ ਰਹੀ ਹੈ। ਜੇਕਰ ਸਰਕਾਰ ਇਸ ਸਬੰਧੀ ਕੋਈ ਕਾਨੂੰਨੀ ਢਾਂਚਾ ਲੈ ਕੇ ਆਉਂਦੀ ਹੈ ਤਾਂ ਉਸ ਤੋਂ ਬਾਅਦ ਰੈਸਟੋਰੈਂਟ ਸਰਵਿਸ ਚਾਰਜ ਨਹੀਂ ਲੈ ਸਕਣਗੇ। Also Read: ਅਸਲ ਜ਼ਿੰਦਗੀ 'ਚ 'ਬਾਬਾ ਨਿਰਾਲਾ' ਦੀ ਫੈਨ ਹੈ ਈਸ਼ਾ ਗੁਪਤਾ, ਕਿਹਾ- ਬੋਲਡ ਇਮੇਜ ਤੋਂ ਨਹੀਂ ਡਰਦੀ ਸਰਵਿਸ ਚਾਰਜ ਲਗਾਉਣਾ ਗੈਰ-ਵਾਜਬਖਪਤਕਾਰ ਮਾਮਲਿਆਂ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਇਕ ਦਿਨ ਪਹਿਲਾਂ ਕਿਹਾ ਸੀ ਕਿ ਸਰਕਾਰ ਜਲਦੀ ਹੀ ਰੈਸਟੋਰੈਂਟਾਂ ਵਿਚ ਸਰਵਿਸ ਚਾਰਜ ਦੀ ਵਸੂਲੀ ਨੂੰ ਰੋਕਣ ਲਈ ਇਕ ਕਾਨੂੰਨੀ ਢਾਂਚਾ ਤਿਆਰ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਰੈਸਟੋਰੈਂਟ ਐਸੋਸੀਏਸ਼ਨ ਦੇ ਨੁਮਾਇੰਦਿਆਂ ਅਤੇ ਖਪਤਕਾਰਾਂ ਦੀ ਮੀਟਿੰਗ ਤੋਂ ਬਾਅਦ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਰੈਸਟੋਰੈਂਟ ਐਸੋਸੀਏਸ਼ਨ ਦੇ ਨੁਮਾਇੰਦੇ ਸਰਵਿਸ ਚਾਰਜ ਦੀ ਵਸੂਲੀ ਨੂੰ ਕਾਨੂੰਨੀ ਮੰਨਦੇ ਹਨ। ਹਾਲਾਂਕਿ ਖਪਤਕਾਰ ਮਾਮਲਿਆਂ ਦੇ ਵਿਭਾਗ ਦਾ ਮੰਨਣਾ ਹੈ ਕਿ ਇਹ ਇੱਕ ਅਨੁਚਿਤ ਵਪਾਰਕ ਅਭਿਆਸ ਹੈ ਅਤੇ ਇਸ ਨਾਲ ਖਪਤਕਾਰਾਂ ਦੇ ਅਧਿਕਾਰਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਜਲਦੀ ਹੀ ਆ ਜਾਵੇਗਾ ਕਾਨੂੰਨੀ ਢਾਂਚਾ ਸਕੱਤਰ ਨੇ ਦੱਸਿਆ, 'ਅਸੀਂ ਜਲਦੀ ਹੀ ਕਾਨੂੰਨੀ ਢਾਂਚੇ 'ਤੇ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ। 2017 ਵਿੱਚ ਇਸ ਕਮਾਨ ਵਿੱਚ ਇੱਕ ਦਿਸ਼ਾ-ਨਿਰਦੇਸ਼ ਜਾਰੀ ਕੀਤਾ ਗਿਆ ਸੀ, ਲੋਕਾਂ ਨੇ ਇਸਦਾ ਪਾਲਣ ਨਹੀਂ ਕੀਤਾ ਕਿਉਂਕਿ ਦਿਸ਼ਾ-ਨਿਰਦੇਸ਼ ਆਮ ਤੌਰ 'ਤੇ ਕਾਨੂੰਨੀ ਤੌਰ 'ਤੇ ਬੰਧਨ ਨਹੀਂ ਹੁੰਦੇ ਹਨ। ਇੱਕ ਵਾਰ ਕਾਨੂੰਨੀ ਢਾਂਚਾ ਲਾਗੂ ਹੋਣ ਤੋਂ ਬਾਅਦ, ਰੈਸਟੋਰੈਂਟ ਨੂੰ ਇਸ ਦੀ ਪਾਲਣਾ ਕਰਨੀ ਪਵੇਗੀ ਅਤੇ ਸਰਵਿਸ ਚਾਰਜ ਵਸੂਲਣਾ ਬੰਦ ਕਰਨਾ ਹੋਵੇਗਾ। ਗਾਹਕ ਸਰਵਿਸ ਚਾਰਜ ਅਤੇ ਸਰਵਿਸ ਟੈਕਸ ਵਿੱਚ ਉਲਝ ਜਾਂਦੇ ਹਨ, ਜਿਸ ਕਾਰਨ ਉਹ ਟੈਕਸ ਅਦਾ ਕਰਦੇ ਹਨ। Also Read: ਪੰਜਾਬ ਦੀਆਂ ਜੇਲ੍ਹਾਂ 'ਚ ਗੈਂਗਵਾਰ ਦਾ ਖਦਸ਼ਾ, ਸਰਕਾਰ ਨੇ STF ਦੇ ADGP ਸਿੱਧੂ ਨੂੰ ਸੌਂਪਿਆ ਜੇਲ੍ਹ ਦਾ ਚਾਰਜ  ਸਰਵਿਸ ਚਾਰਜ ਸਵੈ-ਇੱਛਤਇੱਕ ਸਰਕਾਰੀ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੈਸਟੋਰੈਂਟਾਂ ਜਾਂ ਹੋਟਲਾਂ ਦੁਆਰਾ ਵਸੂਲੇ ਜਾਣ ਵਾਲਾ ਸਰਵਿਸ ਚਾਰਜ ਕਾਨੂੰਨੀ ਨਹੀਂ ਹੈ। ਬਿਆਨ 'ਚ ਕਿਹਾ ਗਿਆ ਹੈ, 'ਕਿਉਂਕਿ ਰੈਸਟੋਰੈਂਟ ਜਾਂ ਹੋਟਲ 'ਤੇ ਉਨ੍ਹਾਂ ਦੇ ਖਾਣੇ ਦੀ ਕੀਮਤ ਤੈਅ ਕਰਨ 'ਤੇ ਕੋਈ ਪਾਬੰਦੀ ਨਹੀਂ ਹੈ, ਅਜਿਹੇ 'ਚ ਸਰਵਿਸ ਚਾਰਜ ਦੇ ਨਾਂ 'ਤੇ ਵਾਧੂ ਪੈਸੇ ਵਸੂਲਣਾ ਉਪਭੋਗਤਾ ਅਧਿਕਾਰਾਂ ਦੀ ਉਲੰਘਣਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਬੈਠਕ 'ਚ ਉਨ੍ਹਾਂ ਮੁੱਦਿਆਂ 'ਤੇ ਚਰਚਾ ਕੀਤੀ ਗਈ ਜੋ ਗਾਹਕਾਂ ਨੇ ਰਾਸ਼ਟਰੀ ਖਪਤਕਾਰ ਹੈਲਪਲਾਈਨ 'ਤੇ ਰੱਖੇ ਹਨ। ਇਹ ਸ਼ਿਕਾਇਤਾਂ ਸਰਵਿਸ ਚਾਰਜ ਲਗਾਉਣ, ਗਾਹਕ ਦੀ ਸਹਿਮਤੀ ਤੋਂ ਬਿਨਾਂ ਆਪਣੇ ਆਪ ਚਾਰਜ ਜੋੜਨ, ਜਦੋਂ ਇਹ ਵਿਕਲਪਿਕ ਜਾਂ ਸਵੈ-ਇੱਛਤ ਹੋਵੇ, ਗਾਹਕ ਨੂੰ ਇਨਕਾਰ ਕਰਨ ਲਈ ਅਪਮਾਨਿਤ ਕਰਨਾ ਆਦਿ ਨਾਲ ਸਬੰਧਤ ਸਨ।...

3j paisa paisa

ਨਵੀਂ ਦਿੱਲੀ- ਕੇਂਦਰ ਸਰਕਾਰ ਜਲਦ ਹੀ ਆਪਣੇ ਲੱਖਾਂ ਮੁਲਾਜ਼ਮਾਂ ਨੂੰ ਇੱਕ ਹੋਰ ਤੋਹਫਾ ਦੇ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੁਲਾਈ 'ਚ ਇਕ ਵਾਰ ਫਿਰ ਮਹਿੰਗਾਈ ਭੱਤੇ (DA) 'ਚ ਵਾਧਾ ਕਰ ਸਕਦੀ ਹੈ। ਇਸ ਵਾਰ ਡੀਏ ਵਿੱਚ 4 ਫੀਸਦੀ ਵਾਧਾ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕੇਂਦਰ ਸਰਕਾਰ ਦੇ ਕਰੀਬ 50 ਲੱਖ ਕਰਮਚਾਰੀਆਂ ਦੀ ਤਨਖਾਹ ਇਕ ਵਾਰ ਫਿਰ ਵਧ ਜਾਵੇਗੀ। Also Read: ਮੂਸੇਵਾਲਾ ਦੇ ਪਰਿਵਾਰ ਦੀ ਉਸ ਦੇ ਫੈਨਸ ਨੂੰ ਅਪੀਲ, ਮੂਸੇਵਾਲਾ ਦੀ ਕਾਲ ਰਿਕਾਰਡਿੰਗ ਨਾ ਕਰੋ ਵਾਇਰਲ ਅਗਲੇ ਮਹੀਨੇ ਹੋ ਸਕਦੈ ਐਲਾਨਖਬਰਾਂ ਮੁਤਾਬਕ ਏ.ਆਈ.ਸੀ.ਪੀ.ਆਈ. ਇੰਡੈਕਸ ਲਗਾਤਾਰ 2 ਮਹੀਨਿਆਂ ਤੱਕ ਘਟਿਆ, ਪਰ ਇਸ ਤੋਂ ਬਾਅਦ ਮਾਰਚ 'ਚ ਇਸ 'ਚ ਫਿਰ ਵਾਧਾ ਦੇਖਣ ਨੂੰ ਮਿਲਿਆ। ਇਹ ਇੰਡੈਕਸ ਜਨਵਰੀ 'ਚ 125.1 'ਤੇ ਆ ਗਿਆ ਸੀ। ਇਸ ਤੋਂ ਬਾਅਦ ਫਰਵਰੀ ਮਹੀਨੇ 'ਚ ਇਹ ਹੋਰ ਘਟ ਕੇ 125 ਅੰਕ ਰਹਿ ਗਿਆ। ਹਾਲਾਂਕਿ ਮਾਰਚ ਮਹੀਨੇ 'ਚ ਇਹ ਇਕ ਝਟਕੇ 'ਚ 1 ਅੰਕ ਵਧ ਕੇ 126 'ਤੇ ਪਹੁੰਚ ਗਿਆ। ਇਸ ਕਾਰਨ ਇਕ ਵਾਰ ਫਿਰ ਮਹਿੰਗਾਈ ਭੱਤੇ ਵਿਚ ਵਾਧਾ ਕਰਨ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ 1 ਜੁਲਾਈ ਤੋਂ ਡੀਏ 4 ਫੀਸਦੀ ਵਧਾਉਣ ਦਾ ਐਲਾਨ ਕਰ ਸਕਦੀ ਹੈ। ਮਹਿੰਗਾਈ ਭੱਤਾ ਇੰਨਾ ਵਧਣ ਦੀ ਉਮੀਦਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਉਣ ਲਈ, ਉਨ੍ਹਾਂ ਦੀ ਤਨਖਾਹ/ਪੈਨਸ਼ਨ ਵਿੱਚ ਇੱਕ ਡੀਏ ਭਾਗ ਜੋੜਿਆ ਗਿਆ ਹੈ। 7ਵੇਂ ਵਿੱਤ ਕਮਿਸ਼ਨ ਅਨੁਸਾਰ ਡੀਏ ਵਿੱਚ ਸਾਲ ਵਿੱਚ ਦੋ ਵਾਰ ਵਾਧਾ ਕੀਤਾ ਜਾਂਦਾ ਹੈ। ਪਹਿਲੀ ਵਾਰ ਮਹਿੰਗਾਈ ਭੱਤਾ ਜਨਵਰੀ ਵਿੱਚ ਵਧਾਇਆ ਜਾਂਦਾ ਹੈ ਅਤੇ ਦੂਜੀ ਵਾਰ ਜੁਲਾਈ ਵਿੱਚ ਹੁੰਦਾ ਹੈ। ਸਰਕਾਰ ਇਹ ਫੈਸਲਾ ਮਹਿੰਗਾਈ ਦਰ ਦੇ ਆਧਾਰ 'ਤੇ ਕਰਦੀ ਹੈ। ਮਾਰਚ ਵਿੱਚ ਏਆਈਸੀਪੀਆਈ ਇੰਡੈਕਸ ਵਿੱਚ ਵਾਧੇ ਦੇ ਨਾਲ ਲੋਕਾਂ ਨੂੰ ਉਮੀਦ ਹੈ ਕਿ ਜੁਲਾਈ ਵਿੱਚ ਮਹਿੰਗਾਈ ਭੱਤੇ ਵਿੱਚ ਮੁੜ 4 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ। ਮਹਿੰਗਾਈ ਭੱਤੇ ਦੀ ਸੋਧ ਸਿਰਫ AICPI ਦੇ ਆਧਾਰ 'ਤੇ ਕੀਤੀ ਜਾਂਦੀ ਹੈ। Also Read: CM ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਪਰਿਵਾਰ ਨਾਲ ਕਰਨਗੇ ਦੁੱਖ ਸਾਂਝਾ ਹੁਣ ਇੰਨਾ ਹੋਵੇਗਾ ਮਹਿੰਗਾਈ ਭੱਤ...

2june sbi

ਨਵੀਂ ਦਿੱਲੀ- ਅੱਜ ਕੱਲ੍ਹ ਸਭ ਕੁਝ ਆਨਲਾਈਨ ਹੋ ਗਿਆ ਹੈ। ਡਿਜੀਟਲ ਦੇ ਇਸ ਯੁੱਗ ਵਿੱਚ ਅਸੀਂ ਹੁਣ ਸਮਾਰਟ ਫੋਨ 'ਤੇ ਕੁਝ ਕਲਿੱਕਾਂ ਵਿੱਚ ਆਪਣਾ ਸਾਰਾ ਕੰਮ ਪੂਰਾ ਕਰ ਲੈਂਦੇ ਹਾਂ। ਪੈਸੇ ਟ੍ਰਾਂਸਫਰ ਤੋਂ ਲੈ ਕੇ ਖਰੀਦਦਾਰੀ ਤੱਕ, ਹੁਣ ਅਸੀਂ ਸਭ ਕੁਝ ਆਨਲਾਈਨ ਕਰ ਰਹੇ ਹਾਂ। ਪਰ ਸਾਡੀਆਂ ਇਨ੍ਹਾਂ ਆਦਤਾਂ ਦਾ ਫਾਇਦਾ ਉਠਾਉਂਦੇ ਹੋਏ ਸਾਈਬਰ ਧੋਖੇਬਾਜ਼ ਲਗਾਤਾਰ ਸਾਨੂੰ ਠੱਗਣ ਦੀ ਕੋਸ਼ਿਸ਼ ਕਰ ਰਹੇ ਹਨ। Also Read: ਸੁਰੱਖਿਆ ਵਾਪਸੀ 'ਤੇ ਮਾਨ ਸਰਕਾਰ ਦਾ ਯੂ-ਟਰਨ, ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਅਦ ਲਿਆ ਵੱਡਾ ਫੈਸਲਾ ਇਸ ਡਿਜੀਟਲ ਦੌਰ ਵਿੱਚ ਆਨਲਾਈਨ ਧੋਖਾਧੜੀ ਦੇ ਮਾਮਲੇ ਬਹੁਤ ਤੇਜ਼ੀ ਨਾਲ ਵਧੇ ਹਨ। ਧੋਖੇਬਾਜ਼ ਲੋਕਾਂ ਨੂੰ ਕਈ ਤਰ੍ਹਾਂ ਦੇ ਲੁਭਾਉਣੇ ਆਫਰ ਦੇ ਕੇ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ। ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਸਟੇਟ ਬੈਂਕ ਆਫ ਇੰਡੀਆ (SBI) ਨੇ ਆਪਣੇ ਕਰੋੜਾਂ ਗਾਹਕਾਂ ਨੂੰ ਅਲਰਟ ਕੀਤਾ ਹੈ। OTP ਸਾਂਝਾ ਨਾ ਕਰੋਭਾਰਤੀ ਸਟੇਟ ਬੈਂਕ ਨੇ ਇੱਕ ਟਵੀਟ ਵਿੱਚ ਆਪਣੇ ਗਾਹਕਾਂ ਨੂੰ ਚੇਤਾਵਨੀ ਦਿੱਤੀ ਹੈ। ਨਾਲ ਹੀ ਆਪਣੇ ਕਰੋੜਾਂ ਗਾਹਕਾਂ ਨੂੰ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣਾ OTP ਨੰਬਰ ਕਿਸੇ ਨਾਲ ਸਾਂਝਾ ਨਾ ਕਰਨ। ਐਸਬੀਆਈ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਅਤੇ ਲਿਖਿਆ- 'ਕੁਝ ਵੀ ਸਾਂਝਾ ਕਰਨਾ ਦੇਖਭਾਲ ਹੈ। ਪਰ ਜਦੋਂ OTP ਦੀ ਗੱਲ ਆਉਂਦੀ ਹੈ, ਤਾਂ ਇਸਨੂੰ ਕਦੇ ਵੀ ਕਿਸੇ ਹੋਰ ਨਾਲ ਸਾਂਝਾ ਨਾ ਕਰੋ।' ਸਟੇਟ ਬੈਂਕ ਆਫ ਇੰਡੀਆ ਦੇ ਦੇਸ਼ ਭਰ ਵਿੱਚ 45 ਕਰੋੜ ਤੋਂ ਵੱਧ ਗਾਹਕ ਹਨ। Also Read: ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਸੁਖਬੀਰ ਸਿੰਘ ਬਾਦਲ, ਪਰਿਵਾਰ ਨਾਲ ਦੁੱਖ ਕੀਤਾ ਸਾਂਝਾ ਲੋਕ ਲੁਭਾਉਣ ਵਾਲੀਆਂ ਪੇਸ਼ਕਸ਼ਾਂ ਵਿੱਚ ਫਸ ਰਹੇਕਈ ਵਾਰ ਸਾਈਬਰ ਅਪਰਾਧੀ ਬੈਂਕ ਦੇ ਗਾਹਕਾਂ ਨੂੰ ਲੁਭਾਉਣੇ ਆਫਰ ਦੇ ਕੇ ਉਨ੍ਹਾਂ ਦਾ ਓਟੀਪੀ ਲੈਣ ਦੀ ਕੋਸ਼ਿਸ਼ ਕਰਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ ਸਾਈਬਰ ਠੱਗ ਗਾਹਕਾਂ ਨੂੰ ਆਪਣੇ ਜਾਲ 'ਚ ਫਸਾ ਲੈਂਦੇ ਹਨ ਅਤੇ ਉਨ੍ਹਾਂ ਦੇ ਖਾਤਿਆਂ 'ਚੋਂ ਗੈਰ-ਕਾਨੂੰਨੀ ਤਰੀਕੇ ਨਾਲ ਪੈਸੇ ਕਢਵਾ ਲੈਂਦੇ ਹਨ। ਦੇਸ਼ 'ਚ ਸਾਈਬਰ ਧੋਖਾਧੜੀ ਦੇ ਮਾਮਲੇ ਵਧੇਸੀਈਆਰਟੀ-ਇਨ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਦੇ ਅੰਕੜਿਆਂ ਅਨੁਸਾਰ, 2018 ਤੋਂ ਦੇਸ਼ ਵਿੱਚ ਸਾਈਬਰ ਅਪਰਾਧ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਕੱਲੇ 2022 ਦੇ ਪਹਿਲੇ ਦੋ ਮਹੀਨਿਆਂ ਵਿੱਚ, 2,12,285 ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ ਸਾਲ 2018 ਵਿੱਚ, 2,08,456 ਕੇਸ, 2019 ਵਿੱਚ 3,94,499 ਕੇਸ, 2020 ਵਿੱਚ 11,58,208 ਅਤੇ 2021 ਵਿੱਚ 14,02,809 ਸਾਈਬਰ ਅਪਰਾਧ ਦੇ ਮਾਮਲੇ ਦਰਜ ਕੀਤੇ ਗਏ ਸਨ। ਅਜਿਹੇ ਵਧਦੇ ਮਾਮਲਿਆਂ ਦੇ ਕਾਰਨ SBI ਸਮੇਂ-ਸਮੇਂ 'ਤੇ ਆਪਣੇ ਗਾਹਕਾਂ ਨੂੰ ਅਲਰਟ ਕਰਦੀ ਰਹਿੰਦੀ ਹੈ। ਨਾ ਸਿਰਫ ਐਸਬੀਆਈ ਬਲਕਿ ਹੋਰ ਬੈਂਕ ਉਪਭੋਗਤਾਵਾਂ ਨੂੰ ਵੀ ਅਜਿਹੀਆਂ ਧੋਖਾਧੜੀਆਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।...

2june corona

ਨਵੀਂ ਦਿੱਲੀ- ਦੇਸ਼ 'ਚ ਇਕ ਦਿਨ 'ਚ ਕੋਰੋਨਾ ਦੇ 3,712 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀੜਤਾਂ ਦੀ ਗਿਣਤੀ 4,31,64,544 ਹੋ ਗਈ। ਉੱਥੇ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 19,509 'ਤੇ ਪਹੁੰਚ ਗਈ। ਕੇਂਦਰੀ ਸਿਹਤ ਮੰਤਰਾਲਾ ਵਲੋਂ ਵੀਰਵਾਰ ਸਵੇਰੇ ਜਾਰੀ ਅੰਕੜਿਆਂ ਅਨੁਸਾਰ, ਦੇਸ਼ 'ਚ ਸੰਕਰਮਣ ਨਾਲ 5 ਹੋਰ ਲੋਕਾਂ ਦੀ ਮੌਤ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ ਵੱਧ ਕੇ 5,24,641 ਹੋ ਗਈ ਹੈ।  Also Read: ਬਿਕਰਮ ਸਿੰਘ ਮਜੀਠੀਆ ਨੂੰ ਰਾਹਤ, ਫਿਰੋਜ਼ਪੁਰ ਅਦਾਲਤ ਤੋਂ ਮਿਲੀ ਜ਼ਮਾਨਤ ਦੇਸ਼ 'ਚ ਇਲਾਜ ਅਧੀਨ ਕੋਰੋਨਾ ਮਰੀਜ਼ਾਂ ਦੀ ਗਿਣਤੀ 19,509 ਹੋ ਗਈ ਹੈ, ਜੋ ਕੁੱਲ ਮਾਮਲਿਆਂ ਦਾ 0.05 ਫੀਸਦੀ ਹੈ। ਪਿਛਲੇ 24 ਘੰਟਿਆਂ 'ਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 'ਚ 1,123 ਦਾ ਵਾਧਾ ਦਰਜ ਕੀਤਾ ਗਿਆ ਹੈ। ਮਰੀਜ਼ਾਂ ਦੇ ਠੀਕ ਹੋਣ ਦੀ ਰਾਸ਼ਟਰੀ ਦਰ 98.74 ਫੀਸਦੀ ਹੈ। ਅੰਕੜਿਆਂ ਅਨੁਸਾਰ, ਰੋਜ਼ਾਨਾ ਸੰਕਰਮਣ ਦਰ 0.84 ਫੀਸਦੀ ਹੈ, ਜਦੋਂ ਕਿ ਹਫ਼ਤਾਵਾਰ ਸੰਕਰਮਣ ਦਰ 0.67 ਫੀਸਦੀ ਹੈ। ਦੇਸ਼ 'ਚ ਹੁਣ ਤੱਕ ਕੁੱਲ 4,26,20,394 ਲੋਕ ਸੰਕਰਮਣ ਤੋਂ ਠੀਕ ਹੋ ਚੁਕੇ ਹਨ ਅਤੇ ਕੋਰੋਨਾ ਨਾਲ ਮੌਤ ਦਰ 1.22 ਫੀਸਦੀ ਹੈ। ਉੱਥੇ ਹੀ ਰਾਸ਼ਟਰਵਿਆਪੀ ਟੀਕਾਕਰਨ ਮੁਹਿੰਮ ਦੇ ਅਧੀਨ ਹੁਣ ਤੱਕ ਕੋਰੋਨਾ ਰੋਕੂ ਟੀਕਿਆਂ ਦੀਆਂ 193.70 ਕਰੋੜ ਤੋਂ ਵੱਧ ਖੁਰਾਕਾਂ ਦਿੱਤੀਆਂ ਜਾ ਚੁਕੀਆਂ ਹਨ। Also Read: ਕੈਨੇਡਾ 'ਚ 10 ਲੱਖ ਤੋਂ ਵਧੇਰੇ ਨੌਕਰੀਆਂ ਖਾਲੀ! Statistics Canada ਦੀ ਰਿਪੋਰਟ 'ਚ ਖੁਲਾਸਾ...