LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

RBI ਦੇ ਐਲਾਨ ਤੋਂ ਪਹਿਲਾਂ ਹੀ ਮਹਿੰਗਾ ਹੋਣ ਲੱਗਾ Loan! ਅੱਜ ਤੋਂ ਇਨ੍ਹਾਂ 3 ਬੈਂਕਾਂ ਨੇ ਵਧਾ ਦਿੱਤੀਆਂ ਵਿਆਜ ਦਰਾਂ

7j rbi

ਨਵੀਂ ਦਿੱਲੀ- ਸਸਤੇ ਕਰਜ਼ਿਆਂ ਦਾ ਦੌਰ ਹੁਣ ਖਤਮ ਹੋ ਗਿਆ ਹੈ ਅਤੇ ਬੈਂਕ ਲਗਾਤਾਰ ਵਿਆਜ ਦਰਾਂ ਵਧਾ ਰਹੇ ਹਨ। ਮਈ ਮਹੀਨੇ ਵਿੱਚ ਆਰਬੀਆਈ ਦੀ ਐਮਰਜੈਂਸੀ ਮੀਟਿੰਗ ਵਿੱਚ ਰੈਪੋ ਦਰ ਵਿੱਚ ਵਾਧਾ ਕਰਨ ਤੋਂ ਬਾਅਦ ਲਗਭਗ ਸਾਰੇ ਬੈਂਕਾਂ ਨੇ ਵਿਆਜ ਦਰਾਂ ਵਿੱਚ ਵਾਧਾ ਕੀਤਾ ਹੈ। ਇਸ ਤੋਂ ਬਾਅਦ ਇਸ ਮਹੀਨੇ ਇਕ ਵਾਰ ਫਿਰ ਰੇਪੋ ਰੇਟ ਵਧਾਇਆ ਜਾ ਸਕਦਾ ਹੈ। ਇਸ ਕਾਰਨ ਬੈਂਕਾਂ ਨੇ ਪਹਿਲਾਂ ਹੀ ਵਿਆਜ ਦਰਾਂ ਨੂੰ ਹੋਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਰਿਜ਼ਰਵ ਬੈਂਕ ਬੁੱਧਵਾਰ ਨੂੰ ਬੈਠਕ ਦੇ ਨਤੀਜਿਆਂ ਦੀ ਜਾਣਕਾਰੀ ਦੇਵੇਗਾ ਪਰ ਇਸ ਤੋਂ ਪਹਿਲਾਂ ਮੰਗਲਵਾਰ ਤੋਂ ਤਿੰਨ ਬੈਂਕਾਂ ਨੇ ਵਿਆਜ ਦਰਾਂ ਵਧਾ ਦਿੱਤੀਆਂ ਹਨ।

Also Read: 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੀ ਪੰਜਾਬੀਆਂ ਨੂੰ ਮਿਲੇਗਾ ਸੁੱਖ ਦਾ ਸਾਹ?

ਫਿਲਹਾਲ ਕੇਨਰਾ ਬੈਂਕ, HDFC ਬੈਂਕ ਅਤੇ ਕਰੂਰ ਵੈਸ਼ਯ (Karur vysya Bank) ਬੈਂਕ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਕਾਰਨ EMI ਵਧੇਗੀ। ਕੇਨਰਾ ਬੈਂਕ ਨੇ ਕਿਹਾ ਕਿ ਨਵੀਆਂ ਵਿਆਜ ਦਰਾਂ 7 ਜੂਨ ਤੋਂ ਲਾਗੂ ਹੋਣਗੀਆਂ। ਕੇਨਰਾ ਬੈਂਕ ਨੇ ਮਾਰਜਿਨ ਕਾਸਟ ਆਫ ਲੈਂਡਿੰਗ ਰੇਟਸ (MCLR) ਵਿੱਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਕਰੂਰ ਵੈਸ਼ਯ ਬੈਂਕ ਨੇ ਬੈਂਚਮਾਰਕ ਪ੍ਰਾਈਮ ਲੈਂਡਿੰਗ ਰੇਟਸ (BPLR) ਵਿੱਚ 0.40 ਪ੍ਰਤੀਸ਼ਤ ਦਾ ਵਾਧਾ ਕੀਤਾ ਹੈ। HDFC ਨੇ ਵੀ ਆਪਣੇ MCLR ਨੂੰ 0.35 ਫੀਸਦੀ ਵਧਾ ਦਿੱਤਾ ਹੈ।

ਕਿੰਨਾ ਮਹਿੰਗਾ ਹੋਇਆ ਕਰਜ਼ਾ?
ਕੇਨਰਾ ਬੈਂਕ ਨੇ ਇਕ ਸਾਲ ਦੇ ਕਰਜ਼ਿਆਂ ਲਈ MCLR ਨੂੰ 0.05 ਫੀਸਦੀ ਵਧਾ ਕੇ 7.40 ਫੀਸਦੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਦਰ 6 ਮਹੀਨਿਆਂ ਲਈ 7.30 ਫੀਸਦੀ ਤੋਂ ਵਧਾ ਕੇ 7.35 ਫੀਸਦੀ ਕਰ ਦਿੱਤੀ ਗਈ ਹੈ। ਨਿੱਜੀ ਖੇਤਰ ਦੇ ਕਰੂਰ ਵੈਸ਼ਯ ਬੈਂਕ ਨੇ ਬੀਪੀਐਲਆਰ ਨੂੰ 0.40 ਫੀਸਦੀ ਵਧਾ ਕੇ 13.75 ਫੀਸਦੀ ਕਰ ਦਿੱਤਾ ਹੈ ਅਤੇ ਬੇਸਿਸ ਪੁਆਇੰਟ ਵੀ 0.40 ਫੀਸਦੀ ਵਧਾ ਕੇ 8.75 ਫੀਸਦੀ ਕਰ ਦਿੱਤਾ ਹੈ।

Also Read: ਮੋਟਰਸਾਈਕਲਾਂ-ਕਾਰਾਂ ਵਾਲੇ ਹੋ ਜਾਓ ਸਾਵਧਾਨ! ਜੇਕਰ ਕੀਤੀ ਗਲਤੀ ਤਾਂ ਕੱਟੇਗਾ 12000 ਰੁਪਏ ਦਾ ਚਲਾਨ

HDFC ਨੇ ਵੀ MCLR ਵਿੱਚ ਕੀਤਾ ਵਾਧਾ
HDFC ਬੈਂਕ ਨੇ ਰਾਤੋ ਰਾਤ ਲੋਨ ਲਈ ਆਪਣੇ MCLR ਨੂੰ 7.15 ਫੀਸਦੀ ਤੋਂ ਵਧਾ ਕੇ 7.50 ਫੀਸਦੀ ਕਰ ਦਿੱਤਾ ਹੈ। ਇਕ ਮਹੀਨੇ ਦੇ ਕਰਜ਼ਿਆਂ ਦੀ ਵਿਆਜ ਦਰ 7.20 ਫੀਸਦੀ ਤੋਂ ਵਧਾ ਕੇ 7.55 ਫੀਸਦੀ ਕਰ ਦਿੱਤੀ ਗਈ ਹੈ। ਇਸ ਵਾਧੇ ਤੋਂ ਬਾਅਦ ਤਿੰਨ ਅਤੇ ਛੇ ਮਹੀਨਿਆਂ ਦੇ ਕਰਜ਼ਿਆਂ ਲਈ MCLR ਕ੍ਰਮਵਾਰ 7.60 ਪ੍ਰਤੀਸ਼ਤ, 7.70 ਪ੍ਰਤੀਸ਼ਤ ਤੱਕ ਵਧ ਗਿਆ ਹੈ। ਇਸ ਦੇ ਨਾਲ ਹੀ 7.85 ਫੀਸਦੀ ਦੀ ਦਰ ਨਾਲ ਇਕ ਸਾਲ ਲਈ ਕਰਜ਼ਾ ਮਿਲੇਗਾ। ਦੋ ਸਾਲ ਅਤੇ ਤਿੰਨ ਸਾਲ ਦੇ ਕਰਜ਼ਿਆਂ ਲਈ ਵਿਆਜ ਦਰ 7.95 ਫੀਸਦੀ ਅਤੇ 8.05 ਫੀਸਦੀ ਹੋ ਗਈ ਹੈ।

ਵਧ ਸਕਦੀ ਹੈ ਰੇਪੋ ਦਰ
ਵਿਆਜ ਦਰਾਂ ਵਿੱਚ ਵਾਧਾ ਆਰਬੀਆਈ ਦੀ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾ ਮੀਟਿੰਗ ਖ਼ਤਮ ਹੋਣ ਤੋਂ ਪਹਿਲਾਂ ਹੀ ਹੋਇਆ ਹੈ। ਇਸ ਬੈਠਕ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਆਰਬੀਆਈ ਦੀ ਇਸ ਮੀਟਿੰਗ ਵਿੱਚ ਰੇਪੋ ਰੇਟ ਵਿੱਚ 35 ਤੋਂ 40 ਬੇਸਿਸ ਪੁਆਇੰਟਸ ਦਾ ਵਾਧਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ।

In The Market