LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Boyfriend ਪਿੱਠ ਪਿੱਛੇ ਕਰ ਰਿਹਾ ਸੀ ਅਜਿਹਾ ਕਾਰਾ, Smart Watch ਨੇ ਖੋਲੀ ਪੋਲ

7j boyfriend

ਨਵੀਂ ਦਿੱਲੀ- ਇਕ ਕੁੜੀ ਨੇ ਸੋਸ਼ਲ ਮੀਡੀਆ 'ਤੇ ਆਪਣੇ ਬੁਆਏਫ੍ਰੈਂਡ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ। ਉਸ ਨੇ ਦੱਸਿਆ ਕਿ ਕਿਵੇਂ ਉਸ ਦਾ ਬੁਆਏਫ੍ਰੈਂਡ ਦੂਜੀਆਂ ਕੁੜੀਆਂ ਨਾਲ ਲੁਕ-ਛਿਪ ਕੇ ਗੱਲਾਂ ਕਰਦਾ ਸੀ। ਇੰਨਾ ਹੀ ਨਹੀਂ ਉਹ ਸੈਕਸ ਵਰਕਰਾਂ ਦੇ ਸੰਪਰਕ ਵਿੱਚ ਵੀ ਸੀ। ਲੜਕੀ ਨੇ ਸਮਾਰਟ ਵਾਚ ਰਾਹੀਂ ਬੁਆਏਫ੍ਰੈਂਡ ਦੀ ਪੋਲ ਖੋਲ੍ਹਣ ਦਾ ਦਾਅਵਾ ਕੀਤਾ ਹੈ।

Also Read: RBI ਦੇ ਐਲਾਨ ਤੋਂ ਪਹਿਲਾਂ ਹੀ ਮਹਿੰਗਾ ਹੋਣ ਲੱਗਾ Loan! ਅੱਜ ਤੋਂ ਇਨ੍ਹਾਂ 3 ਬੈਂਕਾਂ ਨੇ ਵਧਾ ਦਿੱਤੀਆਂ ਵਿਆਜ ਦਰਾਂ

ਦਰਅਸਲ, ਲੜਕੀ ਨੇ ਹਾਲ ਹੀ ਵਿੱਚ ਟਿਕਟੋਕ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਅਤੇ ਆਪਣੇ ਬੁਆਏਫ੍ਰੈਂਡ ਦੀ ਚੈਟ ਦਿਖਾਈ, ਜਿਸ ਵਿੱਚ ਬੁਆਏਫ੍ਰੈਂਡ ਨੇ ਸੈਕਸ ਵਰਕਰਾਂ ਅਤੇ ਹੋਰ ਕੁੜੀਆਂ ਨੂੰ ਮੈਸੇਜ ਕੀਤਾ। ਇਸ ਚੈਟ ਨੂੰ ਕੁੜੀ ਨੇ ਸਮਾਰਟ ਵਾਚ 'ਚ ਦੇਖਿਆ। ਉਨ੍ਹਾਂ ਨੇ ਇਸ ਦਾ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ। ਟਿਕਟੋਕਰ ਕੁੜੀ ਨੇ ਦੱਸਿਆ ਕਿ ਸਮਾਰਟ ਵਾਚ 'ਚ ਬੁਆਏਫ੍ਰੈਂਡ ਦੀ ਦੂਜੀਆਂ ਕੁੜੀਆਂ ਨਾਲ ਚੈਟ ਦੇਖ ਕੇ ਉਸ ਦਾ ਦਿਲ ਟੁੱਟ ਗਿਆ। ਉਸ ਨੇ ਦੱਸਿਆ ਕਿ ਸੌਣ ਤੋਂ ਲੈ ਕੇ ਖਾਣਾ ਖਾਣ ਤੱਕ ਬੁਆਏਫ੍ਰੈਂਡ ਕੁੜੀਆਂ ਨਾਲ ਗੱਲਾਂ-ਬਾਤਾਂ ਕਰਦਾ ਸੀ। ਉਹ ਵੀ ਜਦੋਂ ਕਦੇ-ਕਦਾਈਂ ਮੈਂ ਆਪ ਉਸ ਦੇ ਆਲੇ-ਦੁਆਲੇ ਹੁੰਦੀ ਸੀ।

ਗੱਲਬਾਤ ਵਿੱਚ ਕੀ ਸੀ?
ਲੜਕੀ ਵੱਲੋਂ ਸ਼ੇਅਰ ਕੀਤੇ ਗਏ ਸਕਰੀਨਸ਼ਾਟ 'ਚ ਦੇਖਿਆ ਜਾ ਰਿਹਾ ਹੈ ਕਿ ਮੈਸੇਜ 'ਚ ਲੜਕੀਆਂ ਦੀ ਤਾਰੀਫ ਕੀਤੀ ਗਈ ਹੈ। ਲੜਕੀ ਦਾ ਕਹਿਣਾ ਹੈ ਕਿ ਬੁਆਏਫ੍ਰੈਂਡ ਸੈਕਸ ਵਰਕਰਾਂ ਨਾਲ ਵੀ ਗੱਲ ਕਰਦਾ ਸੀ।

Also Read: 27 ਜੂਨ ਨੂੰ ਪੇਸ਼ ਹੋਵੇਗਾ 'ਪੰਜਾਬ' ਦਾ ਬਜਟ, ਕੀ ਪੰਜਾਬੀਆਂ ਨੂੰ ਮਿਲੇਗਾ ਸੁੱਖ ਦਾ ਸਾਹ?

ਲੜਕੀ ਦੀ ਇਸ ਖੁਲਾਸੇ ਵਾਲੀ ਵੀਡੀਓ ਨੂੰ ਟਿਕਟੋਕ 'ਤੇ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਨਾਲ ਹੀ 25 ਹਜ਼ਾਰ ਤੋਂ ਵੱਧ ਲੋਕਾਂ ਨੇ ਇਸ ਨੂੰ ਪਸੰਦ ਕੀਤਾ ਹੈ। ਸਾਰੇ ਯੂਜ਼ਰਸ ਨੇ ਇਸ 'ਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਕਿਸੇ ਯੂਜ਼ਰ ਨੇ ਬੁਆਏਫ੍ਰੈਂਡ ਨੂੰ ਚੀਟਰ ਕਿਹਾ ਹੈ ਤਾਂ ਕਿਸੇ ਨੇ ਕਿਹਾ ਕਿ ਕੁੜੀ ਨੂੰ ਉਸ ਦੀ ਖਬਰ ਲੈਣੀ ਚਾਹੀਦੀ ਹੈ।

In The Market