LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬੇਰਹਿਮ ਮਾਂ ਨੇ ਹੋਮਵਰਕ ਨਾ ਕਰਨ 'ਤੇ 5 ਸਾਲਾ ਧੀ ਨੂੰ ਦਿੱਤੀ ਰੌਂਗਟੇ ਖੜੇ ਕਰਨ ਵਾਲੀ ਸਜ਼ਾ

9j school

ਨਵੀਂ ਦਿੱਲੀ: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਇਆ ਹੈ, ਜਿਸ 'ਚ ਦਿੱਲੀ 'ਚ ਇਕ 5 ਸਾਲ ਦੀ ਬੱਚੀ ਤੇਜ਼ ਧੁੱਪ 'ਚ ਛੱਤ 'ਤੇ ਹੱਥ ਪਿੱਛੇ ਬੰਨ੍ਹ ਕੇ ਲੇਟ ਰਹੀ ਹੈ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਹ ਘਟਨਾ 2 ਜੂਨ ਨੂੰ ਸ਼ਹਿਰ ਦੇ ਖਜੂਰੀ ਖਾਸ ਇਲਾਕੇ 'ਚ ਵਾਪਰੀ ਸੀ। ਦਿੱਲੀ ਪੁਲਿਸ ਨੇ ਬੱਚੇ ਨਾਲ ਮਾਂ ਦੀ ਬਦਸਲੂਕੀ 'ਤੇ ਮਾਮਲਾ ਦਰਜ ਕਰ ਲਿਆ ਹੈ।

Also Read: 18 ਸਾਲਾ ਲੜਕੀ ਨਾਲ ਤੀਜਾ ਨਿਕਾਹ ਕਰਨ ਵਾਲੇ 49 ਸਾਲਾ ਪਾਕਿ ਸੰਸਦ ਮੈਂਬਰ ਦੀ ਸ਼ੱਕੀ ਹਾਲਾਤ 'ਚ ਮੌਤ

ਉਨ੍ਹਾਂ ਕਿਹਾ ਕਿ ਲੜਕੀ ਹੋਮਵਰਕ ਨਹੀਂ ਕਰ ਰਹੀ ਸੀ, ਇਸ ਲਈ ਉਸ ਦੀ ਮਾਂ ਨੇ ਉਸ ਦੇ ਹੱਥ-ਪੈਰ ਬੰਨ੍ਹ ਕੇ ਉਸ ਨੂੰ ਛੱਤ 'ਤੇ ਛੱਡ ਦਿੱਤਾ। ਦਿੱਲੀ ਪੁਲਿਸ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਗੁਆਂਢੀ ਔਰਤ ਨੇ ਵੀਡੀਓ ਬਣਾਈ
ਦਿੱਲੀ ਪੁਲਿਸ ਨੇ ਟਵੀਟ ਕੀਤਾ, “ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ, ਦਿੱਲੀ ਪੁਲਿਸ ਨੇ ਉਸਦੀ ਪਛਾਣ ਅਤੇ ਹਾਲਾਤਾਂ ਦਾ ਪਤਾ ਲਗਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਲੜਕੀ ਦੇ ਪਰਿਵਾਰ ਦੀ ਪਛਾਣ ਕਰ ਲਈ ਗਈ ਹੈ ਅਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਗੁਆਂਢੀ ਘਰ ਤੋਂ ਸ਼ੂਟ ਕੀਤੀ ਗਈ ਵੀਡੀਓ ਵਿੱਚ, ਲੜਕੀ ਨੂੰ ਮਦਦ ਲਈ ਚੀਕਦੇ ਸੁਣਿਆ ਜਾ ਸਕਦਾ ਹੈ। ਉਹ ਵੀ ਆਪਣੇ ਆਪ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ।

25 ਸੈਕਿੰਡ ਦੀ ਵੀਡੀਓ ਵਾਇਰਲ, ਔਰਤ ਦਾ ਦਾਅਵਾ, ਕੁੜੀ ਦੀ ਮਾਂ ਨੇ ਬੰਨ੍ਹੇ ਹੱਥ-ਪੈਰ
25 ਸੈਕਿੰਡ ਦੀ ਵੀਡੀਓ ਬਣਾਉਣ ਵਾਲੀ ਔਰਤ ਨੇ ਦਾਅਵਾ ਕੀਤਾ ਕਿ ਬੱਚੀ ਦੀ ਮਾਂ ਨੇ ਉਸ ਦੇ ਹੱਥ-ਪੈਰ ਬੰਨ੍ਹੇ ਅਤੇ ਦੁਪਹਿਰ 2 ਵਜੇ ਦੇ ਕਰੀਬ ਕੜਕਦੀ ਧੁੱਪ 'ਚ ਉਸ ਨੂੰ ਛੱਤ 'ਤੇ ਛੱਡ ਦਿੱਤਾ। ਪੁਲਿਸ ਨੇ ਖਜੂਰੀ ਖਾਸ ਇਲਾਕੇ ਵਿੱਚ ਇਮਾਰਤ ਦੀ ਪਛਾਣ ਕੀਤੀ ਅਤੇ ਲੜਕੀ ਦੇ ਪਰਿਵਾਰ ਦਾ ਪਤਾ ਲਗਾਇਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

Also Read: ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾ Elante! ਰਿਟੇਲ ਕੰਪਨੀ ਨੇ 17 ਪ੍ਰਾਪਰਟੀਜ਼ 'ਚ ਕੀਤਾ ਬਦਲਾਅ

ਇਸ ਦੌਰਾਨ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਘਟਨਾ 'ਤੇ ਗੁੱਸਾ ਜ਼ਾਹਰ ਕੀਤਾ ਅਤੇ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ। ਇਕ ਯੂਜ਼ਰ ਰਾਹੁਲ ਸਿੰਘ ਨੇ ਲਿਖਿਆ, ''ਇਹ ਭਿਆਨਕ ਹੈ। ਕਿਰਪਾ ਕਰਕੇ ਇਸ 'ਤੇ ਤੁਰੰਤ ਗੌਰ ਕਰੋ।'' ਆਨੰਦ ਵਰਮਾ ਨਾਂ ਦੇ ਯੂਜ਼ਰ ਨੇ ਲਿਖਿਆ, ''ਕਿਰਪਾ ਕਰਕੇ ਇਸ ਮਾਮਲੇ 'ਤੇ ਤੁਰੰਤ ਗੌਰ ਕਰੋ।

In The Market