ਇਸਲਾਮਾਬਾਦ- ਹਾਲ ਹੀ 'ਚ 18 ਸਾਲ ਦੀ ਕੁੜੀ ਨਾਲ ਤੀਜੀ ਵਾਰ ਵਿਆਹ ਕਰਕੇ ਸੁਰਖੀਆਂ 'ਚ ਬਣੇ ਪਾਕਿਸਤਾਨੀ ਸੰਸਦ ਮੈਂਬਰ ਆਮਿਰ ਲਿਆਕਤ ਦੀ ਕਰਾਚੀ 'ਚ ਸ਼ੱਕੀ ਹਾਲਤ 'ਚ ਮੌਤ ਹੋ ਗਈ ਹੈ। ਜੀਓ ਟੀਵੀ ਮੁਤਾਬਕ ਆਮਿਰ ਲਿਆਕਤ ਹਾਲ ਹੀ ਵਿੱਚ ਆਪਣੀ ਦੂਜੀ ਪਤਨੀ ਤੋਂ ਤਲਾਕ ਅਤੇ ਤੀਜੇ ਵਿਆਹ ਨੂੰ ਲੈ ਕੇ ਚਰਚਾ ਵਿੱਚ ਆਏ ਸਨ। ਇਮਰਾਨ ਖਾਨ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਆਮਿਰ ਲਿਆਕਤ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਣਨ ਤੋਂ ਬਾਅਦ ਪੀਟੀਆਈ ਨੇਤਾ ਤੋਂ ਵੱਖ ਹੋ ਗਏ ਸਨ।
Also Read: ਹੁਣ ਇਸ ਨਾਂ ਨਾਲ ਜਾਣਿਆ ਜਾਵੇਗਾ Elante! ਰਿਟੇਲ ਕੰਪਨੀ ਨੇ 17 ਪ੍ਰਾਪਰਟੀਜ਼ 'ਚ ਕੀਤਾ ਬਦਲਾਅ
ਜੀਓ ਨਿਊਜ਼ ਨੇ ਨੌਕਰ ਦੇ ਹਵਾਲੇ ਨਾਲ ਦੱਸਿਆ ਕਿ ਉਸ ਦੀ ਸਿਹਤ ਖ਼ਰਾਬ ਸੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਹਾਲਾਂਕਿ, ਕੁਝ ਰਿਪੋਰਟਾਂ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਉਹ ਕਰਾਚੀ ਵਿੱਚ ਆਪਣੇ ਅਪਾਰਟਮੈਂਟ ਵਿੱਚ ਮ੍ਰਿਤਕ ਪਾਇਆ ਗਿਆ ਸੀ। ਹਾਲ ਹੀ 'ਚ ਆਮਿਰ ਲਿਆਕਤ ਦਾ ਨਿਊਡ ਵੀਡੀਓ ਲੀਕ ਹੋਇਆ ਸੀ। ਇਹ ਵੀਡੀਓ ਆਮਿਰ ਦੇ ਬੈੱਡਰੂਮ ਦਾ ਹੈ ਜਿਸ 'ਚ ਉਹ ਆਈਸ ਡਰੱਗ ਲੈਂਦੇ ਨਜ਼ਰ ਆ ਰਹੇ ਹਨ। ਆਮਿਰ ਲਿਆਕਤ ਦੀ ਉਮਰ ਸਿਰਫ਼ 49 ਸਾਲ ਸੀ। ਆਮਿਰ ਨੇ ਤੀਜੀ ਪਤਨੀ ਦਾਨੀਆ ਵਲੋਂ ਉਸ(ਆਮਿਰ) ਦਾ ਨਿਊਡ ਵੀਡੀਓ ਲੀਕ ਹੋਣ ਤੋਂ ਬਾਅਦ ਆਪਣਾ ਗੁੱਸਾ ਜ਼ਾਹਰ ਕੀਤਾ ਸੀ।
ਆਮਿਰ ਦੀ ਤੀਜੀ ਪਤਨੀ ਦਾਨੀਆ ਮਲਿਕ ਤੋਂ ਅੱਧੀ ਉਮਰ ਦੀ ਹੈ ਅਤੇ ਉਸ ਨੇ ਹਾਲ ਹੀ ਵਿੱਚ ਤਲਾਕ ਲਈ ਅਰਜ਼ੀ ਦਿੱਤੀ ਹੈ। ਆਮਿਰ ਲਿਆਕਤ ਨੇ ਤਿੰਨ ਵਿਆਹ ਕੀਤੇ ਸਨ। ਉਸਨੇ 2018 ਵਿੱਚ ਤੌਬਾ ਅਨਵਰ ਨਾਲ ਦੂਜਾ ਵਿਆਹ ਕੀਤਾ ਸੀ। ਫਿਰ ਉਸ ਤੋਂ ਤਲਾਕ ਤੋਂ ਬਾਅਦ ਉਸ ਨੇ ਸਾਲ 2022 ਵਿੱਚ ਹੀ ਦਾਨੀਆ ਸ਼ਾਹ ਨਾਲ ਵਿਆਹ ਕਰਵਾ ਲਿਆ।
Also Read: 16ਵੇਂ ਰਾਸ਼ਟਰਪਤੀ ਦੀ ਚੋਣ ਲਈ ਤਰੀਕ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ
ਦਾਨੀਆ ਨੇ ਆਮਿਰ ਦਾ ਵੀਡੀਓ ਲੀਕ ਕਰਕੇ ਦਾਅਵਾ ਕੀਤਾ ਸੀ ਕਿ ਉਸ ਦਾ ਪਤੀ ਆਈਸ ਡਰੱਗਜ਼ ਲੈਂਦਾ ਹੈ। ਦੂਜੇ ਪਾਸੇ ਆਮਿਰ ਲਿਆਕਤ ਨੇ ਇਸ ਇਤਰਾਜ਼ਯੋਗ ਵੀਡੀਓ 'ਤੇ ਦਾਅਵਾ ਕੀਤਾ ਕਿ ਇਹ ਪੂਰੀ ਤਰ੍ਹਾਂ ਨਾਲ ਝੂਠ ਹੈ ਕਿਉਂਕਿ ਦਾਨੀਆ ਇਹ ਨਹੀਂ ਦੱਸ ਸਕੀ ਕਿ ਇਹ ਵੀਡੀਓ ਕਮਰੇ ਦੇ ਅੰਦਰ ਕਿਸ ਨੇ ਰਿਕਾਰਡ ਕੀਤੀ ਸੀ। ਆਮਿਰ ਨੇ ਦਾਨੀਆ ਦੇ ਇੰਟਰਵਿਊ ਦਾ ਵੀਡੀਓ ਵੀ ਸ਼ੇਅਰ ਕੀਤਾ ਹੈ। ਦਾਨੀਆ ਨੇ ਤਲਾਕ ਲਈ ਦਾਇਰ ਕਰਨ ਤੋਂ ਬਾਅਦ, ਉਸਨੇ ਆਪਣਾ ਨਾਮ ਦਾਨੀਆ ਅਮੀਰ ਤੋਂ ਬਦਲ ਕੇ ਦਾਨੀਆ ਮਲਿਕ ਰੱਖ ਲਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर