LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

16ਵੇਂ ਰਾਸ਼ਟਰਪਤੀ ਦੀ ਚੋਣ ਲਈ ਤਰੀਕ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ

8june date

ਨਵੀਂ ਦਿੱਲੀ- ਚੋਣ ਕਮਿਸ਼ਨ ਰਾਸ਼ਟਰਪਤੀ ਚੋਣਾਂ ਦੀਆਂ ਤਾਰੀਖ਼ਾਂ ਦਾ ਐਲਾਨ ਅੱਜ ਯਾਨੀ ਵੀਰਵਾਰ ਨੂੰ ਐਲਾਨ ਕਰ ਦਿੱਤਾ ਹੈ। ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਰਾਸ਼ਟਰਪਤੀ ਚੋਣਾਂ 18 ਜੁਲਾਈ ਨੂੰ ਹੋਣਗੀਆਂ। 21 ਜੁਲਾਈ ਨੂੰ ਨਵੇਂ ਰਾਸ਼ਟਰਪਤੀ ਦਾ ਐਲਾਨ ਕੀਤਾ ਜਾਵੇਗਾ। ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਕਾਰਜਕਾਲ 24 ਜੁਲਾਈ ਖ਼ਤਮ ਹੋ ਰਿਹਾ ਹੈ ਅਤੇ ਅਗਲੀਆਂ ਰਾਸ਼ਟਰਪਤੀ ਚੋਣਾਂ ਇਸ ਤੋਂ ਪਹਿਲਾਂ ਹੀ ਹੋਣੀਆਂ ਹਨ। ਵੋਟ ਦੇਣ ਲਈ 1,2,3 ਲਿੱਖ ਕੇ ਦੱਸਣੀ ਹੋਵੇਗੀ ਪਸੰਦ। ਪਹਿਲੀ ਪਸੰਦ ਨਾ ਦੇਣ 'ਤੇ ਵੋਟ ਰੱਦ ਹੋ ਜਾਵੇਗੀ। ਚੋਣਾਂ 'ਚ ਕੁੱਲ 4 ਹਜ਼ਾਰ 809 ਵੋਟਰ ਹਨ। 

Also Read: 15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ, ਇਨ੍ਹਾਂ ਵੈੱਬਸਾਈਟਾਂ ਰਾਹੀਂ ਕਰਵਾ ਸਕੋਗੇ ਬੁਕਿੰਗ

ਇਸ ਤਰ੍ਹਾਂ ਹੁੰਦੀ ਹੈ ਰਾਸ਼ਟਰਪਤੀ ਦੀ ਚੋਣ
ਰਾਸ਼ਟਰਪਤੀ ਦੀ ਚੋਣ ਆਮ ਚੋਣਾਂ ਵਾਂਗ ਨਹੀਂ ਹੁੰਦੀ। ਇਸ ਵਿੱਚ ਜਨਤਾ ਸਿੱਧੇ ਤੌਰ 'ਤੇ ਹਿੱਸਾ ਨਹੀਂ ਲੈਂਦੀ, ਸਗੋਂ ਜਨਤਾ ਵੱਲੋਂ ਚੁਣੇ ਗਏ ਵਿਧਾਇਕ ਅਤੇ ਸੰਸਦ ਮੈਂਬਰ ਹਿੱਸਾ ਲੈਂਦੇ ਹਨ। ਇੱਕ ਐਮਐਲਏ ਅਤੇ ਐਮਪੀ ਦੀ ਵੋਟ ਦਾ ਵਜ਼ਨ ਵੱਖਰਾ ਹੁੰਦਾ ਹੈ। ਸੰਵਿਧਾਨ ਦੀ ਧਾਰਾ 54 ਅਨੁਸਾਰ ਰਾਸ਼ਟਰਪਤੀ ਦੀ ਚੋਣ ਇਲੈਕਟੋਰਲ ਕਾਲਜ ਦੁਆਰਾ ਕੀਤੀ ਜਾਂਦੀ ਹੈ। ਇਸ ਦੇ ਮੈਂਬਰਾਂ ਦੀ ਪ੍ਰਤੀਨਿਧਤਾ ਅਨੁਪਾਤਕ ਹੈ। ਯਾਨੀ ਉਨ੍ਹਾਂ ਦੀ ਇੱਕ ਵੋਟ ਟਰਾਂਸਫਰ ਹੋ ਜਾਂਦੀ ਹੈ, ਪਰ ਉਨ੍ਹਾਂ ਦੀ ਦੂਜੀ ਪਸੰਦ ਵੀ ਗਿਣੀ ਜਾਂਦੀ ਹੈ।

Also Read: Google Chrome ਤੇ Mozilla ਉਪਭੋਗਤਾ ਸਾਵਧਾਨ! ਸਰਕਾਰੀ ਏਜੰਸੀ ਨੇ ਜਾਰੀ ਕੀਤੀ ਚੇਤਾਵਨੀ, ਤੁਰੰਤ ਕਰੋ ਇਹ ਕੰਮ

In The Market