LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਾਡੀ ਸਪ੍ਰੇਅ ਦੇ ਨਾਂ 'ਤੇ ਭੱਦੇ ਵਿਗਿਆਪਨ! ਸੂਚਨਾ ਤੇ ਪ੍ਰਸਾਰਣ ਮੰਤਰਾਲਾ ਨੇ ਲਿਆ ਵੱਡਾ ਐਕਸ਼ਨ

4j shot

ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਬਾਡੀ ਸਪਰੇਅ ਸ਼ਾਟ ਦੇ ਵਿਵਾਦਿਤ ਇਸ਼ਤਿਹਾਰ 'ਤੇ ਤੁਰੰਤ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ। ਮੰਤਰਾਲੇ ਨੇ ਟਵਿੱਟਰ ਅਤੇ ਯੂਟਿਊਬ ਨੂੰ ਵੀ ਆਪਣੇ ਪਲੇਟਫਾਰਮਾਂ ਤੋਂ ਲੇਅਰਸ ਬਾਡੀ ਸਪਰੇਅ ਸ਼ਾਟ ਦੇ ਇਸ਼ਤਿਹਾਰ ਨੂੰ ਤੁਰੰਤ ਹਟਾਉਣ ਦੇ ਆਦੇਸ਼ ਦਿੱਤੇ ਹਨ। ਮੰਤਰਾਲੇ ਨੇ ਇਸ਼ਤਿਹਾਰ ਕੋਡ ਦੇ ਆਧਾਰ 'ਤੇ ਲੇਅਰਜ਼ ਬਾਡੀ ਸਪਰੇਅ ਸ਼ਾਟ ਦੇ ਇਸ਼ਤਿਹਾਰ 'ਤੇ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਡੀ ਸਪਰੇਅ ਬ੍ਰਾਂਡ ਲੇਅਰ ਦੇ ਸ਼ਾਟ ਡੀਓ ਬਾਰੇ ਲੋਕ ਕਹਿ ਰਹੇ ਹਨ ਕਿ ਇਹ ਰੇਪ ਕਲਚਰ ਨੂੰ ਬੜਾਵਾ ਦਿੰਦਾ ਹੈ।

Also Read: ਅਮਿਤ ਸ਼ਾਹ ਵਲੋਂ ਕਾਂਗਰਸ ਨੂੰ ਵੱਡਾ ਝਟਕਾ, ਵੇਰਕਾ ਤੇ ਮੋਹਾਲੀ ਦੇ ਮੇਅਰ ਸਮੇਤ 4 ਸਾਬਕਾ ਕਾਂਗਰਸੀ ਮੰਤਰੀ ਭਾਜਪਾ 'ਚ ਸ਼ਾਮਲ

ਕੀ ਹੈ ਵਿਵਾਦ?
ਇਸ਼ਤਿਹਾਰ ਦੇ ਪਹਿਲੇ ਹਿੱਸੇ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਲੜਕਾ ਅਤੇ ਇੱਕ ਲੜਕੀ ਇੱਕ ਕਮਰੇ ਵਿੱਚ ਬੈੱਡ 'ਤੇ ਬੈਠੇ ਹਨ। ਇਸੇ ਦੌਰਾਨ ਤਿੰਨ ਹੋਰ ਲੜਕੇ ਉਥੇ ਆ ਗਏ। ਤਿੰਨਾਂ ਮੁੰਡਿਆਂ ਨੂੰ ਦੇਖ ਕੇ ਕੁੜੀ ਡਰ ਜਾਂਦੀ ਹੈ। ਇਸ ਦੌਰਾਨ, ਤਿੰਨਾਂ ਵਿੱਚੋਂ ਇੱਕ ਲੜਕੇ ਨੇ ਕੁੜੀ ਦੇ ਨਾਲ ਮੰਜੇ 'ਤੇ ਬੈਠੇ ਲੜਕੇ ਨੂੰ ਪੁੱਛਿਆ - ਸ਼ਾਰਟ ਮਾਰਿਆ ਹੈ? ਇਸ ਤੋਂ ਬਾਅਦ ਉਹ ਲੜਕੇ ਕਹਿੰਦੇ ਹਨ ਕਿ ਹੁਣ ਸਾਡੀ ਵਾਰੀ ਹੈ।

Also Read: Whatsapp 'ਤੇ ਆ ਰਿਹੈ ਕਮਾਲ ਦਾ ਫੀਚਰ! ਮੈਸੇਜ ਭੇਜਣ ਤੋਂ ਬਾਅਦ ਵੀ ਕਰ ਸਕੋਗੇ ਐਡਿਟ

ਇੱਕ ਹੋਰ ਇਸ਼ਤਿਹਾਰ ਵਿੱਚ, ਚਾਰ ਮੁੰਡੇ ਇੱਕ ਮਾਲ ਵਿੱਚ ਜਾਂਦੇ ਹਨ। ਉੱਥੇ ਇੱਕ ਕੁੜੀ ਮੌਜੂਦ ਹੈ। ਇਹਨਾਂ ਚਾਰ ਮੁੰਡਿਆਂ ਵਿੱਚੋਂ ਇੱਕ ਮੁੰਡਾ ਕਹਿੰਦਾ ਕਿ ਅਸੀਂ ਚਾਰ ਹਾਂ ਤੇ ਇਹ ਇੱਕ? ਦੂਜਾ ਮੁੰਡਾ ਕਹਿੰਦਾ ਫਿਰ ਸ਼ਾਰਟ ਕੌਣ ਲਵੇਗਾ? ਕੁੜੀ ਘਬਰਾ ਜਾਂਦੀ ਹੈ। ਇਸ ਤੋਂ ਬਾਅਦ ਡੀਈਓ ਦਿਖਾਇਆ ਜਾਂਦਾ ਹੈ। ਇਨ੍ਹਾਂ ਦੋਵਾਂ ਇਸ਼ਤਿਹਾਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਦਿੱਤੇ ਗਏ ਹਨ।

In The Market