LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਨੋਟ 'ਤੇ ਨਹੀਂ ਦਿਖੇਗੀ ਮਹਾਤਮਾ ਗਾਂਧੀ ਦੀ ਤਸਵੀਰ? RBI ਨੇ ਦੱਸੀ ਸੱਚਾਈ

6june gandhi

ਨਵੀਂ ਦਿੱਲੀ- ਕੀ ਆਉਣ ਵਾਲੇ ਦਿਨਾਂ ਵਿਚ ਮਹਾਤਮਾ ਗਾਂਧੀ ਦੀ ਤਸਵੀਰ ਨੋਟਾਂ ਉੱਤੋਂ ਹਟਾ ਦਿੱਤੀ ਜਾਵੇਗੀ। ਸੋਸ਼ਲ ਮੀਡੀਆ ਉੱਤੇ ਚੱਲ ਰਹੀ ਇਸ ਚਰਚਾ ਵਿਚਾਲੇ ਰਿਜ਼ਰਵ ਆਫ ਇੰਡੀਆ ਵਲੋਂ ਸਫਾਈ ਆਈ ਹੈ। ਰਿਜ਼ਰਵ ਬੈਂਕ ਆਫ ਇੰਡੀਆ ਦੇ ਮੁਤਾਬਕ ਇਸ ਤਰ੍ਹਾਂ ਦਾ ਕੋਈ ਪ੍ਰਸਤਾਵ ਨਹੀਂ ਦਿੱਤਾ ਗਿਆ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਰਵਿੰਦਰ ਨਾਥ ਟੈਗੋਰ ਤੇ ਅਬਦੁਲ ਕਲਾਮ ਦੇ ਫੋਟੋ ਵਾਲੇ ਨੋਟ ਜਲਦ ਜਾਰੀ ਹੋ ਸਕਦੇ ਹਨ।

Also Read: ਸਿੱਧੂ ਮੂਸੇਵਾਲਾ ਦੇ ਪਿਤਾ ਦੀ ਅਪੀਲ, ਨੌਜਵਾਨ ਅੰਤਿਮ ਅਰਦਾਸ ’ਚ ਪੱਗਾਂ ਬੰਨ੍ਹ ਕੇ ਸ਼ਾਮਲ ਹੋਣ

ਰਿਜ਼ਰਵ ਬੈਂਕ ਆਫ ਇੰਡੀਆ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਬੈਂਕ ਨੋਟ ਉੱਤੇ ਮਹਾਤਮਾ ਗਾਂਧੀ ਦੀ ਤਸਵੀਰ ਬਦਲਣ ਦਾ ਕੋਈ ਪ੍ਰਸਤਾਵ ਨਹੀਂ ਹੈ। ਕੇਂਦਰੀ ਬੈਂਕ ਨੇ ਸਪੱਸ਼ਟ ਕੀਤਾ ਕਿ ਮੀਡੀਆ ਵਿਚ ਕੁਝ ਥਾਵਾਂ ਉੱਤੇ ਅਜਿਹੀਆਂ ਤਸਵੀਰਾਂ ਦਿਖੀਆਂ ਹਨ ਕਿ ਭਾਰਤੀ ਰਿਜ਼ਰਵ ਬੈਂਕ ਮਹਾਤਮਾ ਗਾਂਧੀ ਦੇ ਫੋਟੋ ਵਾਲੀ ਵਰਤਮਾਨ ਮੁਦਰਾਵਾਂ ਤੇ ਬੈਂਕ ਦੇ ਨੋਟਾਂ ਨੂੰ ਬਦਲ ਕਰ ਕੇ ਉਸ ਦੀ ਥਾਂ ਹੋਰ ਲੋਕਾਂ ਦੇ ਚਰਿੱਤਰ ਵਾਲੇ ਨੋਟ ਤੇ ਮੁੱਦਰਾ ਲਿਆਉਣ ਦਾ ਵਿਚਾਰ ਕਰ ਰਿਹਾ ਹੈ। ਰਿਜ਼ਰਵ ਬੈਂਕ ਦਾ ਅਜਿਹਾ ਕੋਈ ਪ੍ਰਸਤਾਵ ਨਹੀਂ ਹੈ।

ਕੀ ਹੈ ਪੂਰਾ ਮਾਮਲਾ
ਨਿਊ ਇੰਡੀਅਨ ਐਕਸਪ੍ਰੈੱਸ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਰਵਿੰਦਰ ਨਾਥ ਟੈਗੋਰ ਤੇ ਏਪੀ ਜੇ ਅਬਦੁਲ ਕਲਾਮ ਦੀ ਤਸਵੀਰ ਵਾਲੇ ਨੋਟ ਨੂੰ ਜਾਰੀ ਕਰਨ ਉੱਤੇ ਵਿਚਾਰ ਕਰ ਰਿਹਾ ਹੈ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਵਿੱਤ ਮੰਤਰਾਲਾ ਦੇ ਅਧੀਨ ਸਕਿਓਰਿਟੀ ਪ੍ਰਿੰਟਿੰਗ ਐਂਡ ਮਿੰਟਿੰਗ ਦਾ ਕਾਰਪੋਰੇਸ਼ਨ ਆਫ ਇੰਡੀਆ ਨੇ ਮਹਾਤਮਾ ਗਾਂਧੀ, ਏਪੀਜੇ ਅਬਦੁਲ ਕਲਾਮ ਤੇ ਰਵਿੰਦਰ ਨਾਥ ਟੈਗੋਰ ਦੇ ਵਾਟਰਮਾਰਕ ਵਾਲੇ ਦੋ ਸੈੱਟ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਦਿਲੀਪ ਸਾਹਨੀ ਦੇ ਕੋਲ ਭੇਜੇ ਹਨ। ਪ੍ਰੋਫੈਸਰ ਸਾਹਨੀ ਨੂੰ ਉਨ੍ਹਾਂ ਦੋਵਾਂ ਸੈੱਟਾਂ ਵਿਚੋਂ ਚੋਣ ਕਰਨ ਦੇ ਲਈ ਕਿਹਾ ਗਿਆ ਹੈ। ਜਿਸ ਦੇ ਬਾਅਦ ਇਸ ਨੂੰ ਸਰਕਾਰ ਦੇ ਸਾਹਮਣੇ ਪ੍ਰਸਤੁਤ ਕੀਤਾ ਜਾਵੇਗਾ।

Also Read: ਹੁਣ ਹੈਕ ਨਹੀਂ ਹੋਵੇਗਾ ਤੁਹਾਡਾ WhatsApp ਅਕਾਊਂਟ! ਕੰਪਨੀ ਜਲਦ ਜਾਰੀ ਕਰ ਸਕਦੀ ਹੈ ਨਵਾਂ ਫੀਚਰ

ਇਕ ਤੋਂ ਵਧੇਰੇ ਵਿਅਕਤੀਆਂ ਵਾਲੇ ਨੋਟਾਂ ਦੀ ਕਈ ਦੇਸ਼ ਕਰ ਰਹੇ ਵਰਤੋਂ
ਅਮਰੀਕਾ ਤੇ ਜਾਪਾਨ ਵਿਚ ਇਕ ਤੋਂ ਵਧੇਰੇ ਵਿਅਕਤੀਆਂ ਵਾਲੇ ਨੋਟਾਂ ਦੀ ਛਪਾਈ ਕੀਤੀ ਜਾਂਦੀ ਹੈ। ਅਮਰੀਕੀ ਡਾਲਰ ਉੱਤੇ ਜਾਰਜ ਤੋਂ ਵਾਸ਼ਿੰਗਟਨ ਅਬਰਾਹਮ ਲਿੰਕਨ ਤੱਕ ਦੀ ਤਸਵੀਰ ਦਿਖਾਈ ਦੇਵੇਗੀ। ਉੱਥੇ ਹੀ ਜਾਪਾਨ ਦੇ ਯੇਨ ਉੱਤੇ ਵੀ ਕਈ ਤਸਵੀਰਾਂ ਦਿਖਾਈ ਦਿੰਦੀਆਂ ਹਨ।

In The Market