LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਲੱਖਾਂ ਮੁਲਾਜ਼ਮਾਂ ਦੀ ਫਿਰ ਵਧਣ ਵਾਲੀ ਹੈ ਤਨਖ਼ਾਹ, ਹਰ ਸਾਲ ਮਿਲੇਗਾ ਇੰਨੇ ਹਜ਼ਾਰ ਦਾ ਲਾਭ

3j paisa paisa

ਨਵੀਂ ਦਿੱਲੀ- ਕੇਂਦਰ ਸਰਕਾਰ ਜਲਦ ਹੀ ਆਪਣੇ ਲੱਖਾਂ ਮੁਲਾਜ਼ਮਾਂ ਨੂੰ ਇੱਕ ਹੋਰ ਤੋਹਫਾ ਦੇ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜੁਲਾਈ 'ਚ ਇਕ ਵਾਰ ਫਿਰ ਮਹਿੰਗਾਈ ਭੱਤੇ (DA) 'ਚ ਵਾਧਾ ਕਰ ਸਕਦੀ ਹੈ। ਇਸ ਵਾਰ ਡੀਏ ਵਿੱਚ 4 ਫੀਸਦੀ ਵਾਧਾ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਕੇਂਦਰ ਸਰਕਾਰ ਦੇ ਕਰੀਬ 50 ਲੱਖ ਕਰਮਚਾਰੀਆਂ ਦੀ ਤਨਖਾਹ ਇਕ ਵਾਰ ਫਿਰ ਵਧ ਜਾਵੇਗੀ।

Also Read: ਮੂਸੇਵਾਲਾ ਦੇ ਪਰਿਵਾਰ ਦੀ ਉਸ ਦੇ ਫੈਨਸ ਨੂੰ ਅਪੀਲ, ਮੂਸੇਵਾਲਾ ਦੀ ਕਾਲ ਰਿਕਾਰਡਿੰਗ ਨਾ ਕਰੋ ਵਾਇਰਲ

ਅਗਲੇ ਮਹੀਨੇ ਹੋ ਸਕਦੈ ਐਲਾਨ
ਖਬਰਾਂ ਮੁਤਾਬਕ ਏ.ਆਈ.ਸੀ.ਪੀ.ਆਈ. ਇੰਡੈਕਸ ਲਗਾਤਾਰ 2 ਮਹੀਨਿਆਂ ਤੱਕ ਘਟਿਆ, ਪਰ ਇਸ ਤੋਂ ਬਾਅਦ ਮਾਰਚ 'ਚ ਇਸ 'ਚ ਫਿਰ ਵਾਧਾ ਦੇਖਣ ਨੂੰ ਮਿਲਿਆ। ਇਹ ਇੰਡੈਕਸ ਜਨਵਰੀ 'ਚ 125.1 'ਤੇ ਆ ਗਿਆ ਸੀ। ਇਸ ਤੋਂ ਬਾਅਦ ਫਰਵਰੀ ਮਹੀਨੇ 'ਚ ਇਹ ਹੋਰ ਘਟ ਕੇ 125 ਅੰਕ ਰਹਿ ਗਿਆ। ਹਾਲਾਂਕਿ ਮਾਰਚ ਮਹੀਨੇ 'ਚ ਇਹ ਇਕ ਝਟਕੇ 'ਚ 1 ਅੰਕ ਵਧ ਕੇ 126 'ਤੇ ਪਹੁੰਚ ਗਿਆ। ਇਸ ਕਾਰਨ ਇਕ ਵਾਰ ਫਿਰ ਮਹਿੰਗਾਈ ਭੱਤੇ ਵਿਚ ਵਾਧਾ ਕਰਨ ਦੀਆਂ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ 1 ਜੁਲਾਈ ਤੋਂ ਡੀਏ 4 ਫੀਸਦੀ ਵਧਾਉਣ ਦਾ ਐਲਾਨ ਕਰ ਸਕਦੀ ਹੈ।

ਮਹਿੰਗਾਈ ਭੱਤਾ ਇੰਨਾ ਵਧਣ ਦੀ ਉਮੀਦ
ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਦੇ ਪ੍ਰਭਾਵ ਤੋਂ ਬਚਾਉਣ ਲਈ, ਉਨ੍ਹਾਂ ਦੀ ਤਨਖਾਹ/ਪੈਨਸ਼ਨ ਵਿੱਚ ਇੱਕ ਡੀਏ ਭਾਗ ਜੋੜਿਆ ਗਿਆ ਹੈ। 7ਵੇਂ ਵਿੱਤ ਕਮਿਸ਼ਨ ਅਨੁਸਾਰ ਡੀਏ ਵਿੱਚ ਸਾਲ ਵਿੱਚ ਦੋ ਵਾਰ ਵਾਧਾ ਕੀਤਾ ਜਾਂਦਾ ਹੈ। ਪਹਿਲੀ ਵਾਰ ਮਹਿੰਗਾਈ ਭੱਤਾ ਜਨਵਰੀ ਵਿੱਚ ਵਧਾਇਆ ਜਾਂਦਾ ਹੈ ਅਤੇ ਦੂਜੀ ਵਾਰ ਜੁਲਾਈ ਵਿੱਚ ਹੁੰਦਾ ਹੈ। ਸਰਕਾਰ ਇਹ ਫੈਸਲਾ ਮਹਿੰਗਾਈ ਦਰ ਦੇ ਆਧਾਰ 'ਤੇ ਕਰਦੀ ਹੈ। ਮਾਰਚ ਵਿੱਚ ਏਆਈਸੀਪੀਆਈ ਇੰਡੈਕਸ ਵਿੱਚ ਵਾਧੇ ਦੇ ਨਾਲ ਲੋਕਾਂ ਨੂੰ ਉਮੀਦ ਹੈ ਕਿ ਜੁਲਾਈ ਵਿੱਚ ਮਹਿੰਗਾਈ ਭੱਤੇ ਵਿੱਚ ਮੁੜ 4 ਪ੍ਰਤੀਸ਼ਤ ਵਾਧਾ ਹੋ ਸਕਦਾ ਹੈ। ਮਹਿੰਗਾਈ ਭੱਤੇ ਦੀ ਸੋਧ ਸਿਰਫ AICPI ਦੇ ਆਧਾਰ 'ਤੇ ਕੀਤੀ ਜਾਂਦੀ ਹੈ।

Also Read: CM ਮਾਨ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਪਰਿਵਾਰ ਨਾਲ ਕਰਨਗੇ ਦੁੱਖ ਸਾਂਝਾ

ਹੁਣ ਇੰਨਾ ਹੋਵੇਗਾ ਮਹਿੰਗਾਈ ਭੱਤਾ
ਸਰਕਾਰ ਨੇ ਇਸ ਸਾਲ ਪਹਿਲਾਂ ਹੀ ਮਹਿੰਗਾਈ ਭੱਤੇ ਵਿੱਚ 3 ਫੀਸਦੀ ਦਾ ਵਾਧਾ ਕੀਤਾ ਹੈ। ਫਿਲਹਾਲ ਕੇਂਦਰੀ ਕਰਮਚਾਰੀਆਂ ਨੂੰ 34 ਫੀਸਦੀ ਦੀ ਦਰ ਨਾਲ ਮਹਿੰਗਾਈ ਭੱਤਾ ਮਿਲ ਰਿਹਾ ਹੈ। ਜੇਕਰ ਜੁਲਾਈ 'ਚ ਇਸ ਨੂੰ ਦੁਬਾਰਾ ਵਧਾਇਆ ਜਾਂਦਾ ਹੈ ਤਾਂ ਡੀਏ ਦੀ ਦਰ 38 ਫੀਸਦੀ ਹੋ ਜਾਵੇਗੀ। ਜੇਕਰ ਸਰਕਾਰ ਡੀਏ ਵਧਾਉਣ ਦਾ ਫੈਸਲਾ ਲੈਂਦੀ ਹੈ ਤਾਂ 50 ਲੱਖ ਤੋਂ ਵੱਧ ਕੇਂਦਰੀ ਕਰਮਚਾਰੀਆਂ ਨੂੰ ਤੁਰੰਤ ਇਸਦਾ ਲਾਭ ਮਿਲੇਗਾ ਅਤੇ ਉਨ੍ਹਾਂ ਦੀ ਤਨਖਾਹ ਵਿੱਚ ਫਿਰ ਵਾਧਾ ਹੋਵੇਗਾ।

ਡੀਏ ਵਧਣ ਨਾਲ ਤਨਖਾਹ ਵਧੇਗੀ
ਜੇਕਰ 1 ਜੁਲਾਈ ਤੋਂ ਡੀ.ਏ. ਨੂੰ ਵਧਾ ਕੇ 38 ਫੀਸਦੀ ਕਰ ਦਿੱਤਾ ਜਾਂਦਾ ਹੈ ਤਾਂ ਹਰੇਕ ਗ੍ਰੇਡ ਦੇ ਕੇਂਦਰੀ ਕਰਮਚਾਰੀਆਂ ਦੀ ਤਨਖਾਹ ਉਨ੍ਹਾਂ ਦੇ ਪੇਅ ਸਕੇਲ ਦੇ ਆਧਾਰ 'ਤੇ ਵਧੇਗੀ। ਇਸ ਦਾ ਸਭ ਤੋਂ ਵੱਧ ਲਾਭ ਉਨ੍ਹਾਂ ਮੁਲਾਜ਼ਮਾਂ ਨੂੰ ਮਿਲੇਗਾ ਜਿਨ੍ਹਾਂ ਦੀ ਮੁੱਢਲੀ ਤਨਖਾਹ 56,900 ਰੁਪਏ ਹੈ। ਅਜਿਹੇ ਮੁਲਾਜ਼ਮਾਂ ਨੂੰ ਇਸ ਵੇਲੇ 19,346 ਰੁਪਏ ਪ੍ਰਤੀ ਮਹੀਨਾ ਡੀਏ ਮਿਲ ਰਿਹਾ ਹੈ। ਡੀਏ ਦੀ ਦਰ ਵਧਾ ਕੇ 38 ਫੀਸਦੀ ਕਰਨ 'ਤੇ ਮਹੀਨਾਵਾਰ ਭੱਤੇ ਦੀ ਰਕਮ 21,622 ਰੁਪਏ ਹੋ ਜਾਵੇਗੀ। ਇਸ ਦਾ ਮਤਲਬ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੀ ਮਾਸਿਕ ਤਨਖਾਹ ਵਿੱਚ 2,276 ਰੁਪਏ ਅਤੇ ਸਾਲਾਨਾ ਤਨਖਾਹ ਵਿੱਚ 27,312 ਰੁਪਏ ਦਾ ਵਾਧਾ ਹੋਵੇਗਾ।

Also Read: ਲਾਰੈਂਸ ਤੋਂ ਬਾਅਦ ਭਗਵਾਨਪੁਰੀਆ ਪੁੱਜਾ ਹਾਈਕੋਰਟ, ਕੀਤੀ ਬੁਲੇਟ ਪਰੂਫ ਜੈਕੇਟ ਤੇ ਕਾਰ ਦੇਣ ਦੀ ਮੰਗ

In The Market