ਨੋਇਡਾ- ਨੋਇਡਾ ਤੋਂ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਚਾਰ ਸਾਲ ਦੀ ਮਾਸੂਮ ਬੱਚੀ ਨੇ ਆਪਣੇ 8 ਮਹੀਨੇ ਦੇ ਛੋਟੇ ਭਰਾ ਨੂੰ ਪਾਣੀ ਸਮਝ ਕੇ ਡੀਜ਼ਲ ਪਿਲਾ ਦਿੱਤਾ। ਜਿਸ ਕਾਰਨ ਮਾਸੂਮ ਦੀ ਮੌਤ ਹੋ ਗਈ। ਇਹ ਘਟਨਾ ਨੋਇਡਾ ਦੇ ਸੈਕਟਰ 63 ਇਲਾਕੇ ਦੇ ਪਿੰਡ ਛਿਜਰਸੀ ਦੀ ਹੈ। Also Read: 'ਸ਼ਮਸ਼ੇਰਾ' ਦਾ ਟ੍ਰੇਲਰ ਹੋਇਆ ਰਿਲੀਜ਼, ਡਕੈਤ ਦੇ ਰੋਲ 'ਚ ਰਣਬੀਰ ਮਚਾਉਣਗੇ ਧਮਾਲ ਪੀੜਤ ਪਰਿਵਾਰ ਮੂਲ ਰੂਪ ਤੋਂ ਹਰਦੋਈ ਦਾ ਰਹਿਣ ਵਾਲਾ ਹੈ। ਪਰ ਛਿਜਰਸੀ ਪਿੰਡ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਇਹ ਘਟਨਾ ਬੀਤੇ ਸੋਮਵਾਰ ਦੀ ਦੱਸੀ ਜਾ ਰਹੀ ਹੈ। ਘਰ ਵਿੱਚ ਸਾਰੇ ਪਰਿਵਾਰਕ ਮੈਂਬਰ ਮੌਜੂਦ ਸਨ। ਅਚਾਨਕ 8 ਮਹੀਨੇ ਦੇ ਮਾਸੂਮ ਨੇ ਰੋਣਾ ਸ਼ੁਰੂ ਕਰ ਦਿੱਤਾ। ਭਰਾ ਨੂੰ ਰੋਂਦਾ ਦੇਖ ਕੇ ਭੈਣ ਨੇ ਕੋਲ ਪਈ ਬੋਤਲ ਚੁੱਕ ਕੇ ਪਾਣੀ ਪਿਲਾਉਣ ਲੱਗੀ। ਕੁੜੀ ਨੂੰ ਪਤਾ ਨਹੀਂ ਸੀ ਕਿ ਉਸ ਵਿਚ ਪਾਣੀ ਨਹੀਂ ਡੀਜ਼ਲ ਹੈ। Also Read: ਸਿੱਧੂ ਮੂਸੇਵਾਲਾ ਦੇ SYL ਗੀਤ ਦੇ ਹੱਕ 'ਚ ਆਏ ਹਰਿਆਣਾ ਦੇ ਮੁੱਕੇਬਾਜ਼ ਵਿਜੇਂਦਰ ਸਿੰਘ ਮਾਸੂਮ ਨੇ ਡੀਜ਼ਲ ਪੀਂਦਿਆਂ ਹੀ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਸਾਰੇ ਪਰਿਵਾਰਕ ਮੈਂਬਰ ਮਾਸੂਮ ਕੋਲ ਆਏ, ਉਨ੍ਹਾਂ ਨੂੰ ਪਤਾ ਲੱਗਾ ਕਿ ਲੜਕੀ ਨੇ ਮਾਸੂਮ ਨੂੰ ਪਾਣੀ ਦੀ ਬਜਾਏ ਡੀਜ਼ਲ ਦੇ ਦਿੱਤਾ। ਤੁਰੰਤ ਪਰਿਵਾਰ ਵਾਲੇ ਮਾਸੂਮ ਨੂੰ ਹਸਪਤਾਲ ਲੈ ਗਏ ਪਰ ਤਿੰਨ ਦਿਨ ਦੇ ਇਲਾਜ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ। ਥਾਣਾ ਕੋਤਵਾਲੀ ਸੈਕਟਰ 63 ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ 4 ਸਾਲ ਦੀ ਭੈਣ ਨੇ ਬੋਤਲ 'ਚ ਰੱਖੇ ਡੀਜ਼ਲ ਨੂੰ ਪਾਣੀ ਸਮਝ ਕੇ ਆਪਣੇ ਭਰਾ ਨੂੰ ਦੇ ਦਿੱਤਾ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।...
ਨਵੀਂ ਦਿੱਲੀ- ਸੁਪਰੀਮ ਕੋਰਟ ਨੇ 2002 ਦੇ ਗੁਜਰਾਤ ਦੰਗਿਆਂ ਵਿੱਚ ਤਤਕਾਲੀ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦੇਣ ਵਾਲੀ ਐਸਆਈਟੀ ਦੀ ਰਿਪੋਰਟ ਖ਼ਿਲਾਫ਼ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਹ ਪਟੀਸ਼ਨ ਜ਼ਕੀਆ ਜਾਫਰੀ ਦੀ ਤਰਫੋਂ ਦਾਇਰ ਕੀਤੀ ਗਈ ਸੀ। ਅਦਾਲਤ ਨੇ ਐਸਆਈਟੀ ਦੀ ਜਾਂਚ ਰਿਪੋਰਟ ਨੂੰ ਸਹੀ ਮੰਨਿਆ ਹੈ। ਜ਼ਕੀਆ ਜਾਫਰੀ ਸਾਬਕਾ ਸੰਸਦ ਮੈਂਬਰ ਅਹਿਸਾਨ ਜਾਫਰੀ ਦੀ ਪਤਨੀ ਹੈ। Also Read: ਜਾਣੋ ਕੌਣ ਹਨ IPS ਦਿਨਕਰ ਗੁਪਤਾ? NIA ਦਾ ਮੁਖੀ ਕੀਤਾ ਗਿਆ ਨਿਯੁਕਤ ਜਸਟਿਸ ਏਐੱਮ ਖਾਨਵਿਲਕਰ, ਜਸਟਿਸ ਦਿਨੇਸ਼ ਮਹੇਸ਼ਵਰੀ ਅਤੇ ਜਸਟਿਸ ਸੀਟੀ ਰਵੀਕੁਮਾਰ ਦੀ ਬੈਂਚ ਨੇ ਇਹ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਸੱਤ ਮਹੀਨੇ ਪਹਿਲਾਂ 9 ਦਸੰਬਰ 2021 ਨੂੰ ਜ਼ਕੀਆ ਜਾਫ਼ਰੀ ਦੀ ਪਟੀਸ਼ਨ 'ਤੇ ਸੁਣਵਾਈ ਪੂਰੀ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਗੁਜਰਾਤ ਦੰਗਿਆਂ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਨੇ ਤੱਤਕਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੋ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ, ਨੂੰ ਕਲੀਨ ਚਿੱਟ ਦੇ ਦਿੱਤੀ ਸੀ। Also Read: Netflix ਨੇ ਕੱਢੇ 300 ਕਰਮਚਾਰੀ! ਲਗਾਤਾਰ ਡਿੱਗ ਰਹੀ Subscribers ਦੀ ਗਿਣਤੀ ਦੰਗਿਆਂ ਵਿਚ ਅਹਿਸਾਨ ਜਾਫ਼ਰੀ ਦੀ ਹੋ ਗਈ ਸੀ ਮੌਤ ਦਰਅਸਲ 2002 ਦੇ ਗੁਜਰਾਤ ਦੰਗਿਆਂ ਦੌਰਾਨ ਜ਼ਕੀਆ ਜਾਫਰੀ ਦੇ ਪਤੀ ਅਹਿਸਾਨ ਜਾਫਰੀ, ਜੋ ਉਸ ਸਮੇਂ ਕਾਂਗਰਸ ਦੇ ਵਿਧਾਇਕ ਸਨ, ਨੂੰ ਦੰਗਾਕਾਰੀ ਭੀੜ ਨੇ ਮਾਰ ਦਿੱਤਾ ਸੀ। ਗੁਜਰਾਤ ਦੰਗਿਆਂ ਦੌਰਾਨ ਗੁਲਬਰਗ ਸੁਸਾਇਟੀ ਕਤਲੇਆਮ ਵਿੱਚ ਅਹਿਸਾਨ ਜਾਫਰੀ ਵੀ ਮਾਰਿਆ ਗਿਆ ਸੀ। ਅਹਿਸਾਨ ਜਾਫਰੀ ਦੀ ਵਿਧਵਾ ਜ਼ਕੀਆ ਜਾਫਰੀ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ SIT ਦੀ ਰਿਪੋਰਟ ਨੂੰ ਚੁਣੌਤੀ ਦਿੱਤੀ ਸੀ। Also Read: ਪੰਜਾਬ ਦਾ ਬਜਟ ਇਜਲਾਸ 2022, ਮੂਸੇਵਾਲਾ ਸਣੇ 11 ਸ਼ਖਸੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਐੱਸਆਈਟੀ ਦੀ ਰਿਪੋਰਟ 'ਚ ਸੂਬੇ 'ਚ ਉੱਚ ਅਹੁਦਿਆਂ 'ਤੇ ਬੈਠੇ ਲੋਕਾਂ ਨੂੰ ਕਲੀਨ ਚਿੱਟ ਦਿੱਤੀ ਗਈ ਹੈ। ਐੱਸਆਈਟੀ ਨੇ ਗੋਧਰਾ ਟਰੇਨ ਅੱਗ ਕਾਂਡ ਅਤੇ ਉਸ ਤੋਂ ਬਾਅਦ ਹੋਏ ਦੰਗਿਆਂ ਨੂੰ ਭੜਕਾਉਣ ਲਈ ਰਾਜ ਦੇ ਉੱਚ ਅਧਿਕਾਰੀਆਂ ਦੀ ਕਿਸੇ ਵੀ ਸਾਜ਼ਿਸ਼ ਤੋਂ ਇਨਕਾਰ ਕੀਤਾ ਸੀ। 2017 ਵਿੱਚ, ਗੁਜਰਾਤ ਹਾਈ ਕੋਰਟ ਨੇ ਐਸਆਈਟੀ ਦੀ ਕਲੋਜ਼ਰ ਰਿਪੋਰਟ ਵਿਰੁੱਧ ਜ਼ਕੀਆ ਦੀ ਸ਼ਿਕਾਇਤ ਨੂੰ ਖਾਰਜ ਕਰ ਦਿੱਤਾ ਸੀ। ਗੁਜਰਾਤ ਹਾਈ ਕੋਰਟ ਵੱਲੋਂ ਐਸਆਈਟੀ ਦੀ ਰਿਪੋਰਟ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕੀਤੇ ਜਾਣ ਤੋਂ ਬਾਅਦ ਜ਼ਕੀਆ ਜਾਫ਼ਰੀ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ। ਇੱਥੋਂ ਤੱਕ ਕਿ ਹੁਣ ਸੁਪਰੀਮ ਕੋਰਟ ਨੇ ਵੀ ਇਸ ਨੂੰ ਰੱਦ ਕਰ ਦਿੱਤਾ ਹੈ।...
ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਪੰਜਾਬ ਦੇ ਸਾਬਕਾ DGP ਦਿਨਕਰ ਗੁਪਤਾ ਨੂੰ ਰਾਸ਼ਟਰੀ ਜਾਂਚ ਏਜੰਸੀ (NIA) ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਹੈ। ਇਹ ਜਾਣਕਾਰੀ ਅਮਲਾ ਮੰਤਰਾਲਾ ਵੱਲੋਂ ਜਾਰੀ ਇੱਕ ਹੁਕਮ ਵਿੱਚ ਦਿੱਤੀ ਗਈ ਹੈ। ਪੰਜਾਬ ਕੇਡਰ ਦੇ 1987 ਬੈਚ ਦੇ ਆਈਪੀਐੱਸ ਅਧਿਕਾਰੀ ਦਿਨਕਰ ਗੁਪਤਾ 31 ਮਾਰਚ 2024 ਤੱਕ ਇਸ ਅਹੁਦੇ 'ਤੇ ਰਹਿਣਗੇ। Also Read: Netflix ਨੇ ਕੱਢੇ 300 ਕਰਮਚਾਰੀ! ਲਗਾਤਾਰ ਡਿੱਗ ਰਹੀ Subscribers ਦੀ ਗਿਣਤੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਦਿਨਕਰ ਗੁਪਤਾ ਦੀ ਸੇਵਾਮੁਕਤੀ ਦੀ ਮਿਤੀ 31 ਮਾਰਚ 2024 ਤੱਕ NIA ਦੇ ਡਾਇਰੈਕਟਰ ਜਨਰਲ ਵਜੋਂ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਤੋਂ ਬਾਅਦ ਉਹ ਪੰਜਾਬ ਛੱਡ ਕੇ ਕੇਂਦਰ ਚਲੇ ਗਏ ਸਨ। ਜਾਣੋ ਕੌਣ ਹਨ ਦਿਨਕਰ ਗੁਪਤਾ?ਇਸ ਸਮੇਂ ਦਿਨਕਰ ਗੁਪਤਾ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਦੇ ਚੇਅਰਮੈਨ ਹਨ। ਦਿਨਕਰ ਗੁਪਤਾ ਨੂੰ ਸਾਲ 1999 ਵਿੱਚ ਲੰਡਨ ਸਕੂਲ ਆਫ਼ ਇਕਨਾਮਿਕਸ ਵਿਖੇ ਬ੍ਰਿਟਿਸ਼ ਕੌਂਸਲ ਦੁਆਰਾ ਬ੍ਰਿਟਿਸ਼ ਚੇਵੇਨਿੰਗ ਗੁਰੂਕੁਲ ਸਕਾਲਰਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ। ਉਹ ਪੰਜਾਬ ਦੇ ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਐਸ.ਐਸ.ਪੀ ਦੇ ਅਹੁਦੇ 'ਤੇ ਕਰੀਬ ਸੱਤ ਸਾਲ ਅਜਿਹੇ ਸਮੇਂ ਵਿਚ ਰਹੇ ਜਦੋਂ ਅੱਤਵਾਦ ਇਕ ਵੱਡੀ ਸਮੱਸਿਆ ਵਜੋਂ ਉਭਰ ਰਿਹਾ ਸੀ। ਇਸ ਤੋਂ ਪਹਿਲਾਂ ਦਿਨਕਰ ਗੁਪਤਾ ਨੇ ਜੂਨ 2004 ਤੋਂ ਜੁਲਾਈ 2012 ਤੱਕ ਅੱਠ ਸਾਲ ਕੇਂਦਰੀ ਡੈਪੂਟੇਸ਼ਨ 'ਤੇ ਕੰਮ ਕੀਤਾ। ਇਸ ਦੌਰਾਨ ਉਨ੍ਹਾਂ ਨੇ ਵੀ.ਵੀ.ਆਈ.ਪੀਜ਼ ਦੀ ਸੁਰੱਖਿਆ ਦੀ ਦੇਖ-ਰੇਖ ਕਰਨ ਵਾਲੇ ਇੰਟੈਲੀਜੈਂਸ ਬਿਊਰੋ ਦੇ ਮੁਖੀ ਦਾ ਸੰਵੇਦਨਸ਼ੀਲ ਚਾਰਜ ਸੰਭਾਲਿਆ। ਦਿਨਕਰ ਗੁਪਤਾ ਨੂੰ ਸਾਲ 1992 ਅਤੇ 1994 ਵਿੱਚ ਦੋ ਪੁਲਿਸ ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰਾਸ਼ਟਰਪਤੀ ਵੱਲੋਂ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸਿਜ਼ ਅਤੇ ਨੈਸ਼ਨਲ ਪੁਲਿਸ ਮੈਡਲ ਫਾਰ ਡਿਸਟਿੰਗੂਇਸ਼ਡ ਸਰਵਿਸ (2010) ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। Also Read: ਪੰਜਾਬ ਦਾ ਬਜਟ ਇਜਲਾਸ 2022, ਮੂਸੇਵਾਲਾ ਸਣੇ 11 ਸ਼ਖਸੀਅਤਾਂ ਨੂੰ ਦਿੱਤੀ ਗਈ ਸ਼ਰਧਾਂਜਲੀ ਦਿਨਕਰ ਗੁਪਤਾ ਨੇ ਪੰਜਾਬ ਵਿੱਚ ਡੀਜੀਪੀ ਵਜੋਂ ਕੰਮ ਕਰਦੇ ਹੋਏ ਆਪਣੀ ਪਤਨੀ ਵਿਨੀ ਮਹਾਜਨ ਦੇ ਅਧੀਨ ਵੀ ਕੰਮ ਕੀਤਾ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਿੰਨੀ ਮਹਾਜਨ ਨੂੰ ਸੂਬੇ ਦਾ ਮੁੱਖ ਸਕੱਤਰ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਵੀ ਦਿਨਕਰ ਗੁਪਤਾ ਕੇਂਦਰੀ ਨਿਯੁਕਤੀ ਦੌਰਾਨ ਆਈ.ਬੀ. ਵਿਚ ਰਹਿ ਚੁੱਕੇ ਹਨ। ਇਸ ਕਾਰਨ ਜਦੋਂ ਉਹ ਕੇਂਦਰੀ ਡੈਪੂਟੇਸ਼ਨ ਤੋਂ ਵਾਪਸ ਪਰਤੇ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਖੁਫੀਆ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ। ਦਿਨਕਰ ਗੁਪਤਾ ਨੇ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕੁਐਡ ਅਤੇ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੀ ਸਿੱਧੀ ਨਿਗਰਾਨੀ ਵੀ ਕੀਤੀ ਹੈ। ਪੰਜਾਬ ਵਿਚ ਅੱਤਵਾਦ ਦੇ ਦੌਰ ਵਿਚ ਦਿਨਕਰ ਗੁਪਤਾ ਨੇ ਸ਼ਲਾਘਾਯੋਗ ਕੰਮ ਕੀਤਾ।...
ਨਵੀਂ ਦਿੱਲੀ- ਇੱਕ ਔਰਤ ਨੇ ਓਲਾ ਆਟੋ ਬੁੱਕ ਕੀਤਾ। ਕੁਝ ਸਮੇਂ ਬਾਅਦ ਇਕ ਮਹਿਲਾ ਆਟੋ ਚਾਲਕ ਉਸ ਕੋਲ ਪਹੁੰਚੀ। ਆਟੋ ਬੁੱਕ ਕਰਨ ਵਾਲੀ ਔਰਤ ਨੇ ਆਟੋ ਡਰਾਈਵਰ ਨਾਲ ਗੱਲ ਕੀਤੀ ਅਤੇ ਲਿੰਕਡਇਨ ਪੋਸਟ 'ਚ ਉਸ ਦੇ ਸੰਘਰਸ਼ ਦੀ ਕਹਾਣੀ ਦੱਸੀ। ਮਹਿਲਾ ਆਟੋ ਡਰਾਈਵਰ ਇੰਟਰਨੈੱਟ 'ਤੇ ਵਾਇਰਲ ਹੋ ਗਈ ਹੈ। Also Read: ਵਿਰਾਟ ਕੋਹਲੀ ਦੀ ਖਰਾਬ ਫਾਰਮ 'ਤੇ ਕਪਿਲ ਦੇਵ ਦਾ ਦਰਦ, ਕਿਹਾ-'ਜੇ ਤੁਸੀਂ ਦੌੜਾਂ ਨਹੀਂ ਬਣਾਈਆਂ ਤਾਂ...' ਨੰਦਨੀ ਚੋਲਾਰਾਜੂ ਨੇ ਲਿੰਕਡਇਨ ਪੋਸਟ ਵਿੱਚ ਆਟੋ ਡਰਾਈਵਰ ਛਾਇਆ ਦੀ ਕਹਾਣੀ ਦੱਸੀ ਹੈ। ਨੰਦਿਨੀ OLLIT EXPEDITIONS ਦੀ ਸੰਸਥਾਪਕ ਅਤੇ ਨਿਰਦੇਸ਼ਕ ਹੈ। ਨੰਦਿਨੀ ਨੇ ਆਪਣੀ ਪੋਸਟ ਵਿੱਚ ਦੱਸਿਆ ਕਿ ਉਸਨੇ ਛਾਇਆ ਨਾਲ ਆਟੋ ਚਲਾਉਣ ਦੇ ਆਪਣੇ ਤਜ਼ਰਬੇ ਬਾਰੇ ਕਈ ਗੱਲਾਂ ਕੀਤੀਆਂ। ਇਸ ਪੋਸਟ ਨੂੰ 36 ਹਜ਼ਾਰ ਲੋਕਾਂ ਨੇ ਲਾਈਕ ਕੀਤਾ ਹੈ। ਇਸ ਦੇ ਨਾਲ ਹੀ ਸੈਂਕੜੇ ਯੂਜ਼ਰਸ ਨੇ ਇਸ ਸਟੋਰੀ ਨੂੰ ਸ਼ੇਅਰ ਕੀਤਾ ਹੈ। ਛਾਇਆ ਨੇ ਦੱਸਿਆ ਉਹ ਪਹਿਲਾਂ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ, ਪਰ ਉੱਥੇ ਦਾ ਮਾਹੌਲ ਬਹੁਤ ਖਰਾਬ ਸੀ। ਇਸ ਕਾਰਨ ਉਸ ਨੇ ਨੌਕਰੀ ਛੱਡ ਦਿੱਤੀ। ਫਿਰ ਉਸਨੇ ਖਾਣਾ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਕੁਝ ਸਮਾਂ ਤਾਂ ਕੰਮ ਠੀਕ ਚੱਲਿਆ ਪਰ ਫਿਰ ਉਨ੍ਹਾਂ ਨੂੰ ਤਕਲੀਫ਼ ਹੋਣੀ ਸ਼ੁਰੂ ਹੋ ਗਈ। Also Read: ਹਨੀਮੂਨ 'ਤੇ ਪਤੀ ਤੋਂ ਹੋਈ 'ਗਲਤੀ', ਲਾੜੀ ਦੀ ਹੋਈ ਦਰਦਨਾਕ ਮੌਤ ਛਾਇਆ ਨੇ ਦੱਸਿਆ ਕਿ ਉਸਦਾ ਭਰਾ ਇੱਕ ਆਟੋ ਚਾਲਕ ਹੈ, ਉਸਦੇ ਭਰਾ ਨੇ ਉਸਨੂੰ ਸਲਾਹ ਦਿੱਤੀ ਸੀ ਕਿ ਤੁਹਾਨੂੰ ...
ਨਵੀਂ ਦਿੱਲੀ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਦਿੱਲੀ ਪੁਲਿਸ ਨੇ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪਾ ਮਾਰ ਕੇ ਹੋਟਲ ਮਾਲਕ ਸਮੇਤ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਸ਼ ਹੈ ਕਿ ਸ਼ੂਟਰ ਮੂਸੇਵਾਲਾ ਦੀ ਹੱਤਿਆ ਲਈ ਉਨ੍ਹਾਂ ਦੇ ਹੋਟਲ 'ਚ ਰੁਕੇ ਸਨ। ਕਤਲ ਵਿੱਚ ਵਰਤੇ ਗਏ ਹਥਿਆਰ ਵੀ ਉਨ੍ਹਾਂ ਨੂੰ ਸੌਂਪੇ ਗਏ। ਫਤਿਹਾਬਾਦ ਦੇ ਐੱਸਪੀ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਉਨ੍ਹਾਂ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। Also Read: ਸਿੱਧੂ ਮੂਸੇਵਾਲਾ ਕਤਲਕਾਂਡ 'ਤੇ ਹਰਪਾਲ ਚੀਮਾ ਦਾ ਵੱਡਾ ਬਿਆਨ, ਕਿਹਾ-'ਪੰਜਾਬ ਸਰਕਾਰ ਲਏਗੀ ਬਦਲਾ' ਗ੍ਰਿਫਤਾਰ ਨੌਜਵਾਨਾਂ ਤੋਂ ਮਿਲੀ ਜਾਣਕਾਰੀਦੱਸਿਆ ਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਕ੍ਰਾਈਮ ਬ੍ਰਾਂਚ ਨੇ ਹਿਸਾਰ ਦੇ ਕਿਰਮਰਾ ਪਿੰਡ ਤੋਂ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਸੀ। ਇਨ੍ਹਾਂ ਕੋਲੋਂ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਹੈਂਡ ਗ੍ਰੇਨੇਡ ਬਰਾਮਦ ਹੋਏ ਹਨ। ਇਨ੍ਹਾਂ ਨੌਜਵਾਨਾਂ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਦਿੱਲੀ ਪੁਲਿਸ ਨੇ ਫਤਿਹਾਬਾਦ 'ਚ ਛਾਪਾ ਮਾਰ ਕੇ ਦੋ ਨੌਜਵਾਨਾਂ ਪ੍ਰਦੀਪ ਅਤੇ ਪਵਨ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ 'ਤੇ ਕਾਤਲਾਂ ਨੂੰ ਪਨਾਹ ਦੇਣ ਦਾ ਦੋਸ਼ ਹੈ। ਹੋਟਲ 'ਚ ਰੁਕੇ ਸਨ ਮੂਸੇਵਾਲਾ ਦੇ ਕਾਤਲਸੂਤਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਕਤਲ 'ਚ ਸ਼ਾਮਲ ਦੋਵੇਂ ਗੈਂਗਸਟਰ ਘਟਨਾ ਤੋਂ ਬਾਅਦ ਭੱਟੂ ਰੋਡ 'ਤੇ ਸਥਿਤ ਹੋਟਲ 'ਚ ਰੁਕੇ ਸਨ। ਇਹ ਹੋਟਲ ਪ੍ਰਦੀਪ ਦਾ ਦੱਸਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਗੈਂਗਸਟਰ ਨੇ ਮੂਸੇਵਾਲਾ ਦੇ ਕਤਲ 'ਚ ਵਰਤੇ ਹਥਿਆਰਾਂ ਵਾਲਾ ਬੈਗ ਪ੍ਰਦੀਪ ਨੂੰ ਸੌਂਪਿਆ ਸੀ। ਬਾਅਦ ਵਿੱਚ ਇਹ ਹਥਿਆਰ ਹਿਸਾਰ ਦੇ ਕਿਰਮਰਾ ਪਿੰਡ ਤੋਂ ਬਰਾਮਦ ਕੀਤੇ ਗਏ। Also Read: ਮੁਸਾਫ਼ਰ ਕਿਰਪਾ ਕਰਕੇ ਧਿਆਨ ਦੇਣ! PUNBUS-PRTC ਮੁਲਾਜ਼ਮ ਅੱਜ ਕਰਨਗੇ ਚੱਕਾ ਜਾਮ ਪ੍ਰਦੀਪ ਨੇ ਕਿਰਮਰਾ ਪਹੁੰਚਾਇਆ ਸੀ ਹਥਿਆਰਾਂ ਵਾਲਾ ਬੈਗਪਤਾ ਲੱਗਾ ਹੈ ਕਿ ਕਿਰਮਰਾ ਤੋਂ ਪੁਲਿਸ ਵੱਲੋਂ ਫੜੇ ਗਏ ਦੋਵੇਂ ਨੌਜਵਾਨ ਪ੍ਰਦੀਪ ਨਾਲ ਕਾਰਾਂ ਖਰੀਦਣ ਅਤੇ ਵੇਚਣ ਦਾ ਧੰਦਾ ਕਰਦੇ ਸਨ। ਇਸ ਲਈ ਉਨ੍ਹਾਂ ਨਾਲ ਦੋਸਤੀ ਸੀ। ਪ੍ਰਦੀਪ ਹੀ ਹਥਿਆਰਾਂ ਵਾਲਾ ਬੈਗ ਕਿਰਮਰਾ ਵਿੱਚ ਛੱਡ ਗਿਆ ਸੀ। ਦਿੱਲੀ ਪੁਲਿਸ ਨੇ ਹੁਣ ਪ੍ਰਦੀਪ ਅਤੇ ਉਸਦੇ ਦੋਸਤ ਪਵਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਫਤਿਹਾਬਾਦ ਦੇ ਐੱਸਪੀ ਸੁਰਿੰਦਰ ਸਿੰਘ ਭੋਰੀਆ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਵੱਲੋਂ ਫਤਿਹਾਬਾਦ ਤੋਂ ਕਿਸੇ ਗ੍ਰਿਫਤਾਰੀ ਦੀ ਕੋਈ ਸੂਚਨਾ ਨਹੀਂ ਹੈ। ਦਿੱਲੀ ਪੁਲਿਸ ਨੇ ਉਸ ਦੇ ਕਿਸੇ ਵੀ ਥਾਣੇ ਵਿੱਚ ਆਉਣ ਦੀ ਸੂਚਨਾ ਨਹੀਂ ਦਿੱਤੀ ਸੀ।...
ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੇ ਫਿਰ ਰੂਸ-ਯੂਕਰੇਨ ਕਾਰਨ ਵਧੀ ਮਹਿੰਗਾਈ ਦਾ ਅਸਰ ਸਿਰਫ ਭਾਰਤ ਉੱਤੇ ਹੀ ਨਹੀਂ ਪਿਆ ਹੈ ਬਲਕਿ ਦੁਨੀਆ ਦਾ ਇਕਲੌਤਾ ਮਹਾਸ਼ਕਤੀ ਕਿਹਾ ਜਾਣ ਵਾਲਾ ਅਮਰੀਕਾ ਵੀ ਇਸ ਸਮੱਸਿਆ ਨਾਲ ਜੂਝ ਰਿਹਾ ਹੈ। ਉੱਥੇ ਇੰਨੀ ਦਿਨੀਂ ਮਹਿੰਗਾਈ ਦਾ ਪੱਧਰ ਪਿਛਲੇ 40 ਸਾਲਾਂ ਦੇ ਰਿਕਾਰਡ ਉੱਤੇ ਪਹੁੰਚ ਗਿਆ ਹੈ। ਹਾਲਾਤ ਨੂੰ ਵਿਗੜਨ ਤੋਂ ਬਚਾਉਣ ਦੇ ਲਈ ਬਾਈਡੇਨ ਪ੍ਰਸ਼ਾਸਨ ਨੇ ਵਿਆਜ ਦਰਾਂ ਵਧਾਉਣ ਦਾ ਕਦਮ ਚੁੱਕਿਆ ਹੈ। ਵੱਡੇ ਕਾਰੋਬਾਰੀਆਂ ਤੇ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਇਸ ਕਦਮ ਨਾਲ ਮਹਿੰਗਾਈ ਉੱਤੇ ਕੰਟਰੋਲ ਕਰਨ ਵਿਚ ਮਦਦ ਮਿਲੇਗੀ ਪਰ ਲੋਕਾਂ ਤੱਕ ਪੈਸੇ ਦੀ ਪਹੁੰਚ ਘੱਟ ਹੋਣ ਦੇ ਕਾਰਨ ਅਮਰੀਕਾ ਤੇ ਦੁਨੀਆ ਵਿਚ ਗਲੋਬਲ ਮੰਦੀ ਫੈਲਣ ਦਾ ਖਤਰਾ ਵੀ ਹੈ। Also Read: ਵਿਦੇਸ਼ ਛੁੱਟੀਆਂ ਮਨਾਉਣ ਜਾਣ ਵਾਲੇ ਅਧਿਆਪਕਾਂ 'ਤੇ CM ਮਾਨ ਦੀ ਨਜ਼ਰ, ਨਵੇਂ ਹੁਕਮ ਜਾਰੀ ਕੋਰੋਨਾ ਤੇ ਰੂਸ-ਯੂਕਰੇਨ ਜੰਗ ਕਾਰਨ ਮੰਦੀ ਦਾ ਖਤਰਾਰਿਪੋਰਟ ਦੇ ਮੁਤਾਬਕ ਦੁਨੀਆ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ ਵਿਚੋਂ ਇਕ ਨੈਸਡੈੱਕ ਦੀ ਸੀਈਓ ਏਡੇਨਾ ਪ੍ਰੀਡਮੈਨ ਦਾ ਕਹਿਣਾ ਹੈ ਕਿ ਅਜੇ ਤਾਂ ਮੰਦੀ ਸ਼ੁਰੂ ਨਹੀਂ ਹੋਈ ਹੈ ਪਰ ਜਿਸ ਤਰ੍ਹਾਂ ਇਸ ਦੀ ਚਰਚਾ ਚੱਲ ਰਹੀ ਹੈ, ਉਸ ਨਾਲ ਲੋਕਾਂ ਦੇ ਮਨ ਵਿਚ ਡਰ ਪੈਦਾ ਹੋ ਸਕਦਾ ਹੈ। ਜਿਸ ਨਾਲ ਕਾਰੋਬਾਰੀ ਗਤੀਵਿਧੀਆਂ ਨੂੰ ਧੱਕਾ ਲੱਗੇਗਾ ਤੇ ਇਹ ਮੰਦੀ ਸ਼ੁਰੂ ਹੋਣ ਦਾ ਵੱਡਾ ਕਾਰਨ ਬਣ ਸਕਦਾ ਹੈ। ਮਾਈਕਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਵੀ ਮੰਦੀ ਦੀ ਆਹਟ ਨਾਲ ਚਿੰਤਿਤ ਹਨ। ਉਹ ਕਹਿੰਦੇ ਹਨ ਕਿ ਕੋਰੋਨਾ ਦੇ ਕਾਰਨ ਦੁਨੀਆ ਭਰ ਦੀ ਇਕੋਨਾਮੀ ਪਿਛਲੇ 2 ਸਾਲ ਤੋਂ ਪਹਿਲਾਂ ਹੀ ਹੌਲੀ ਚੱਲ ਰਹੀ ਸੀ। ਹੁਣ ਰੂਸ-ਯੂਕਰੇਨ ਨੇ ਬਾਕੀ ਕਸਰ ਪੂਰੀ ਕਰ ਦਿੱਤੀ। ਇਸ ਜੰਗ ਦੇ ਚੱਲਦੇ ਦੁਨੀਆ ਵਿਚ ਕਈ ਜ਼ਰੂਰੀ ਚੀਜ਼ਾਂ ਦੀ ਕਮੀ ਹੋ ਗਈ, ਜਿਸ ਦੇ ਕਾਰਨ ਮਹਿੰਗਾਈ ਦਾ ਲੈਵਨ ਵਧਿਆ ਹੈ। ਇਸ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਲਈ ਦੁਨੀਆ ਦੇ ਕਈ ਦੇਸ਼ਾਂ ਨੇ ਆਪਣੀਆਂ ਵਿਆਜ ਦਰਾਂ ਵਧਾ ਦਿੱਤੀਆਂ ਹਨ। ਇਸ ਦੇ ਕਾਰਨ ਦੁਨੀਆ ਵਿਚ ਗਲੋਬਲ ਮੰਦੀ ਦਾ ਖਤਰਾ ਵਧ ਗਿਆ ਹੈ। Also Read: ਮੁੰਡਿਆਂ ਦਾ Loyalty test ਕਰਦੀ ਹੈ ਇਹ ਹਸੀਨਾ, ਕੁੜੀਆਂ ਖੁਦ ਕਰਦੀਆਂ ਨੇ ਰਿਕਵੈਸਟ ਅਮਰੀਕਾ ਦੀ ਆਰਥਿਕ ਮੰਦੀ ਦਾ ਹੋਵੇਗਾ ਗਲੋਬਲ ਅਸਰਅਮਰੀਕਾ ਦੇ ਸਾਬਕਾ ਵਿੱਤ ਮੰਤਰੀ ਰਹਿ ਚੁੱਕੇ ਲਾਰੇਂਸ ਸਮਰਸ ਵੀ ਅਜਿਹਾ ਹੀ ਖਦਸ਼ਾ ਜਤਾ ਰਹੇ ਹਨ। ਉਹ ਕਹਿੰਦੇ ਹਨ ਕਿ ਜਦੋਂ ਵੀ ਬੇਰੋਜ਼ਗਾਰੀ ਦਰ 4 ਫੀਸਦੀ ਤੋਂ ਘੱਟ ਤੇ ਮਹਿੰਗਾਈ 4 ਫੀਸਦੀ ਤੋਂ ਵਧੇਰੇ ਹੋਈ ਹੈ, ਉਦੋਂ-ਉਦੋਂ ਦੁਨੀਆ ਆਰਥਿਕ ਮੰਦੀ ਦੀ ਗ੍ਰਿਫਤ ਵਿਚ ਆਈ ਹੈ। ਇਸ ਵਾਰ ਵੀ ਹਾਲਾਤ ਕੁਝ ਅਜਿਹੇ ਹੀ ਬਣ ਰਹੇ ਹਨ। ਅਮਰੀਕਾ ਇਨ੍ਹਾਂ ਦੋਵਾਂ ਮਾਣਕਾਂ ਨੂੰ ਪਾਰ ਕਰ ਚੁੱਕਾ ਹੈ। ਅਜਿਹੇ ਵਿਚ ਅਮੀਰਕਾ ਵਿਚ ਅਗਲੇ 2 ਸਾਲਾਂ ਤੱਕ ਆਰਥਿਕ ਮੰਦੀ ਰਹਿ ਸਕਦੀ ਹੈ, ਜਿਸ ਦਾ ਅਸਰ ਪੂਰੀ ਦੁਨੀਆ ਉੱਤੇ ਪਵੇਗਾ।...
ਨਵੀਂ ਦਿੱਲੀ- ਰਿਸ਼ਤਾ ਟੁੱਟਣ ਤੋਂ ਬਾਅਦ ਇੱਕ ਕੁੜੀ ਨੇ ਲੜਕਿਆਂ ਦਾ ਵਫਾਦਾਰੀ ਟੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਕਿਸੇ ਲੜਕੀ ਦੇ ਕਹਿਣ 'ਤੇ ਉਹ ਉਸਦੇ ਸਾਥੀ ਨਾਲ ਗੱਲ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਨਤੀਜਿਆਂ ਬਾਰੇ ਦੱਸਦੀ ਹੈ। ਇਸ ਟੈਸਟ 'ਚ ਫੇਲ ਹੋਣ ਤੋਂ ਬਾਅਦ ਕਈ ਕੁੜੀਆਂ ਨੇ ਆਪਣੇ ਪਾਰਟਨਰ ਤੋਂ ਰਿਸ਼ਤਾ ਵੀ ਤੋੜ ਲਿਆ। Also Read: ਡਿਪਟੀ CM OP Soni ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੀਤੀ 20 ਲੱਖ ਰੁਪਏ ਦੀ ਡਿਮਾਂਡ ਲੜਕੀ ਯੂਕੇ ਦੇ ਐਸੈਕਸ ਦੀ ਰਹਿਣ ਵਾਲੀ ਹੈ। ਉਸ ਦਾ ਨਾਮ ਜਾਰਜੀਆ ਰੋਜ਼ ਹੈ। ਉਸ ਦਾ ਕਹਿਣਾ ਹੈ ਕਿ ਹਰ ਰੋਜ਼ ਉਸ ਨੂੰ ਅਜਿਹੀਆਂ ਕੁੜੀਆਂ ਦੇ ਕਰੀਬ 200 ਮੈਸੇਜ ਆਉਂਦੇ ਹਨ, ਜੋ ਆਪਣੇ ਬੁਆਏਫ੍ਰੈਂਡ ਦਾ Loyalty ਟੈਸਟ ਕਰਵਾਉਣਾ ਚਾਹੁੰਦੀਆਂ ਹਨ। ਉਹ ਕਈ ਵਾਰ ਬਹੁਤ ਸਾਰੀਆਂ ਰਿਕਵੈਸਟਾਂ ਤੋਂ ਘਬਰਾ ਜਾਂਦੀ ਹੈ ਪਰ ਉਹ ਇਸ ਕੰਮ ਨੂੰ ਛੱਡਣਾ ਨਹੀਂ ਚਾਹੁੰਦੀ। ਇਸ ਤੋਂ ਪਹਿਲਾਂ ਜਾਰਜੀਆ ਦਾ ਵੀ ਰਿਲੇਸ਼ਨਸ਼ਿਪ 'ਚ ਦਿਲ ਟੁੱਟ ਗਿਆ ਸੀ। ਹੁਣ ਉਸ ਨੇ ਆਪਣੀ Loyalty Test ਬਾਰੇ ਕਈ ਗੱਲਾਂ ਦੱਸੀਆਂ ਹਨ। ਉਹ ਸਭ ਤੋਂ ਪਹਿਲਾਂ ਡਾਇਰੈਕਟ ਮੈਸੇਜ ਰਾਹੀਂ ਲੋਕਾਂ ਨਾਲ ਸੰਪਰਕ ਕਰਦੀ ਹੈ। ਇਸ ਦੇ ਕੁਝ ਨਤੀਜੇ ਹੈਰਾਨੀਜਨਕ ਰਹੇ ਹਨ। ਜਾਰਜੀਆ ਨੇ ਹਾਲ ਹੀ ਵਿੱਚ ਇੱਕ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਜੋ 5 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹੈ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਸਿੰਗਲ ਹੈ ਅਤੇ ਉਹ ਜਾਰਜੀਆ ਨੂੰ ਇੱਕ ਹੋਟਲ ਵਿਚ ਮਿਲਣਾ ਚਾਹੁੰਦਾ ਸੀ। ਜਾਰਜੀਆ ਦੇ ਸਾਹਮਣੇ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਆਇਆ ਜਦੋਂ ਉਸ ਨੇ ਗਰਭਵਤੀ ਗਰਲਫ੍ਰੈਂਡ ਦੇ ਪਾਰਟਨਰ ਦਾ ਲਾਇਲਟੀ ਟੈਸਟ ਕੀਤਾ। ਡੇਲੀ ਸਟਾਰ ਨਾਲ ਗੱਲਬਾਤ ਵਿੱਚ 20 ਸਾਲਾ ਜਾਰਜੀਆ ਨੇ ਕਿਹਾ- ਉਹ ਮੇਰੇ ਨਾਲ ਸੰਪਰਕ ਕਰਨ ਵਾਲੀਆਂ ਪਹਿਲੀਆਂ ਕੁੜੀਆਂ ਵਿਚੋਂ ਇੱਕ ਸੀ। ਬੱਚੇ ਕਾਰਨ ਉਹ ਆਪਣੇ ਸਾਥੀ ਨਾਲ ਸ਼ਿਫਟ ਹੋ ਗਈ ਸੀ। ਜਾਰਜੀਆ ਨੇ ਅੱਗੇ ਕਿਹਾ- ਮੈਂ ਇਸ ਮਾਮਲੇ ਨੂੰ ਲੈ ਕੇ ਥੋੜੀ ਅਸਹਿਜ ਸੀ ਕਿਉਂਕਿ ਇਸ ਵਿਚ ਇਕ ਬੱਚਾ ਵੀ ਸ਼ਾਮਲ ਸੀ। ਮੈਂ ਕੁੜੀ ਨੂੰ ਪੁੱਛਿਆ ਕਿ ਕੀ ਉਹ ਸੱਚਮੁੱਚ ਅਜਿਹਾ ਟੈਸਟ ਕਰਵਾਉਣਾ ਚਾਹੁੰਦੀ ਹੈ। ਜਵਾਬ ਵਿੱਚ ਉਸ ਨੇ ਕਿਹਾ ਕਿ ਜੀ ਹਾਂ। Also Read: ਜੇਕਰ ਬਿਨਾਂ ਨੰਬਰ ਪਲੇਟ ਦੇ ਕੱਢੀ ਗੱਡੀ ਤਾਂ ਲੱਗੇਗਾ 5000 ਰੁਪਏ ਦਾ ਜੁਰਮਾਨਾ! ਇਸ ਸੂਬੇ 'ਚ ਨਵਾਂ ਟ੍ਰੈਫਿਕ ਨਿਯਮ ਜਾਰਜੀਆ ਨਾਲ ਸ਼ੁਰੂਆਤੀ ਗੱਲਬਾਤ 'ਚ ਲੜਕੀ ਦੇ ਸਾਥੀ ਨੇ ਕਿਹਾ ਕਿ ਉਹ ਰਿਲੇਸ਼ਨਸ਼ਿਪ 'ਚ ਹੈ। ਪਰ ਫਿਰ ਉਸਨੇ ਕਿਹਾ...
ਨਵੀਂ ਦਿੱਲੀ- ਰਾਜਧਾਨੀ 'ਚ ਬਿਨਾਂ ਰਜਿਸਟ੍ਰੇਸ਼ਨ ਦੇ ਚੱਲਣ ਵਾਲੇ ਵਾਹਨਾਂ 'ਤੇ ਦਿੱਲੀ ਸਰਕਾਰ ਸਖਤ ਨਜ਼ਰ ਆ ਰਹੀ ਹੈ। ਸਰਕਾਰ ਨੇ ਬਿਨਾਂ ਰਜਿਸਟ੍ਰੇਸ਼ਨ ਦੇ ਸੜਕ 'ਤੇ ਚੱਲਣ ਵਾਲੇ ਵਾਹਨਾਂ 'ਤੇ ਕਾਰਵਾਈ ਲਈ ਨਵੀਂ ਦਿਸ਼ਾ-ਨਿਰਦੇਸ਼ ਜਾਰੀ ਕੀਤੀ ਹੈ। ਸਰਕਾਰ ਨੇ ਇਹ ਕਦਮ ਬਿਨਾਂ ਰਜਿਸਟ੍ਰੇਸ਼ਨ ਪਲੇਟ ਦੇ ਵਾਹਨ ਚਲਾਉਣ ਦੀਆਂ ਵੱਧ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ ਚੁੱਕਿਆ ਹੈ। Also Read: ਪੱਤਰਕਾਰ ਨੇ 800 ਕਰੋੜ 'ਚ ਵੇਚਿਆ ਨੋਬਲ ਪੁਰਸਕਾਰ! ਲੋਕਾਂ ਦੀ ਮਦਦ ਲਈ ਚੁੱਕਿਆ ਵੱਡਾ ਕਦਮ ਦਿੱਲੀ ਸਰਕਾਰ ਦੀ ਨਵੀਂ ਐੱਸਓਪੀ ਮੁਤਾਬਕ ਜੇਕਰ ਕੋਈ ਵਾਹਨ ਬਿਨਾਂ ਰਜਿਸਟ੍ਰੇਸ਼ਨ ਦੇ ਸੜਕ 'ਤੇ ਆਉਂਦਾ ਦੇਖਿਆ ਗਿਆ ਤਾਂ ਉਸ 'ਤੇ ਪਹਿਲੀ ਨਜ਼ਰ 'ਚ 5000 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਜੇਕਰ ਕੋਈ ਵਾਹਨ ਚਾਲਕ ਦੂਜੀ ਵਾਰ ਅਜਿਹਾ ਅਪਰਾਧ ਕਰਦਾ ਹੈ ਤਾਂ ਉਸ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਵਿੱਚ 1 ਸਾਲ ਤੱਕ ਦੀ ਕੈਦ ਦੀ ਵਿਵਸਥਾ ਵੀ ਰੱਖੀ ਗਈ ਹੈ। ਅਧਿਕਾਰੀਆਂ ਮੁਤਾਬਕ ਰਜਿਸਟ੍ਰੇਸ਼ਨ ਮਾਰਕ ਦਿਖਾਈ ਨਾ ਦੇਣ 'ਤੇ 10,000 ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਵੇਗਾ। ਅਧਿਕਾਰੀਆਂ ਮੁਤਾਬਕ ਰਾਜਧਾਨੀ 'ਚ ਬਿਨਾਂ ਰਜਿਸਟ੍ਰੇਸ਼ਨ ਪਲੇਟਾਂ ਦੇ ਵਾਹਨਾਂ ਦੀ ਆਵਾਜਾਈ ਤੇਜ਼ੀ ਨਾਲ ਵਧ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਮਾਮਲਿਆਂ 'ਚ ਦੇਖਿਆ ਗਿਆ ਹੈ ਕਿ ਵਾਹਨ ਮਾਲਕ ਰਜਿਸਟ੍ਰੇਸ਼ਨ ਪਲੇਟ ਨਾਲ ਪੇਪਰ ਸੀਟ 'ਤੇ ਚਿਪਕਾਉਂਦੇ ਹਨ। ਉਨ੍ਹਾਂ ਕਿਹਾ, ਸ਼ੋਅਰੂਮਾਂ ਨੂੰ ਰਜਿਸਟ੍ਰੇਸ਼ਨ ਨੰਬਰਾਂ ਵਾਲੇ ਵਾਹਨ ਹੀ ਜਾਰੀ ਕਰਨੇ ਚਾਹੀਦੇ ਹਨ। ਅਧਿਕਾਰੀਆਂ ਅਨੁਸਾਰ ਵਾਹਨਾਂ ਨੂੰ ਬਿਨਾਂ ਵੈਧ ਰਜਿਸਟ੍ਰੇਸ਼ਨ ਪਲੇਟਾਂ ਤੋਂ ਚਲਾਇਆ ਜਾ ਰਿ...
ਨਵੀਂ ਦਿੱਲੀ- ਦੁਨੀਆ ਦੇ ਸਭ ਤੋਂ ਵੱਕਾਰੀ ਸਨਮਾਨਾਂ ਵਿੱਚੋਂ ਇੱਕ ਨੋਬਲ ਸ਼ਾਂਤੀ ਪੁਰਸਕਾਰ ਜਿੱਤਣ ਵਾਲੇ ਇੱਕ ਪੱਤਰਕਾਰ ਨੇ ਲੋਕਾਂ ਦੀ ਮਦਦ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਉਸ ਨੇ ਆਪਣਾ ਐਵਾਰਡ ਵੇਚ ਦਿੱਤਾ ਹੈ। ਇਸ ਇਨਾਮ ਦੇ ਬਦਲੇ ਪੱਤਰਕਾਰ ਨੂੰ ਹੈਰੀਟੇਡ ਨਿਲਾਮੀ ਤੋਂ ਕਰੀਬ 800 ਕਰੋੜ ਰੁਪਏ ਮਿਲੇ ਹਨ। Also Read: ਇਸ ਦੇਸ਼ 'ਚ ਮਿਲੀ ਦੁਨੀਆ ਦੀ ਸਭ ਤੋਂ ਵੱਡੀ ਮੱਛੀ, 300 ਕਿਲੋ ਹੈ ਭਾਰ ਰੂਸ ਵਿਚ ਰਹਿਣ ਵਾਲੇ ਇਸ ਪੱਤਰਕਾਰ ਦਾ ਨਾਮ ਦਿਮਿਤਰੀ ਮੁਰਾਤੋਵ ਹੈ। ਉਹ ਸੁਤੰਤਰ ਅਖਬਾਰ ਨੋਵਾਯਾ ਗਜ਼ੇਟਾ ਦਾ ਮੁੱਖ ਸੰਪਾਦਕ ਹੈ। ਦਿਮਿਤਰੀ ਨੇ ਕਿਹਾ ਕਿ ਉਹ ਇਨਾਮੀ ਨਿਲਾਮੀ ਤੋਂ ਸਾਰੀ ਰਕਮ ਉਨ੍ਹਾਂ ਲੋਕਾਂ ਦੀ ਮਦਦ ਲਈ ਦੇਣਗੇ ਜੋ ਯੂਕਰੇਨ ਵਿਚ ਜੰਗ ਕਾਰਨ ਆਪਣੇ ਘਰ ਛੱਡਣ ਲਈ ਮਜਬੂਰ ਹੋਏ ਸਨ। ਤੁਹਾਨੂੰ ਦੱਸ ਦੇਈਏ ਕਿ ਦਿਮਿਤਰੀ ਨੂੰ ਸਾਲ 2021 ਵਿਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ। ਉਨ੍ਹਾਂ ਨੂੰ ਇਹ ਪੁਰਸਕਾਰ ਪ੍ਰਗਟਾਵੇ ਦੀ ਆਜ਼ਾਦੀ ਦੀ ਸਾਰਥਕਤਾ ਨੂੰ ਕਾਇਮ ਰੱਖਣ ਲਈ ਮਿਲਿਆ ਹੈ। ਉਸ ਨੇ ਪੱਤਰਕਾਰ ਮਾਰੀਆ ਰੇਸਾ ਦੇ ਨਾਲ ਇਹ ਪੁਰਸਕਾਰ ਪ੍ਰਾਪਤ ਕੀਤਾ। ਮਾਰੀਆ ਫਿਲੀਪੀਨਜ਼ ਨਿਊਜ਼ ਸਾਈਟ ਰੈਪਲਰ ਦੀ ਸਹਿ-ਸੰਸਥਾਪਕ ਹੈ। ਮਾਰੀਆ ਅਤੇ ਦਮਿੱਤਰੀ ਆਪਣੀਆਂ ਇਨਵੈਸਟੀਗੇਟਿਵ ਰਿਪੋਰਟਾਂ ਲਈ ਜਾਣੇ ਜਾਂਦੇ ਹਨ। ਇਸ ਕਾਰਨ ਦੋਵੇਂ ਪੱਤਰਕਾਰ ਆਪਣੇ ਦੇਸ਼ ਦੇ ਨੇਤਾਵਾਂ ਦੇ ਨਿਸ਼ਾਨੇ 'ਤੇ ਰਹਿੰਦੇ ਹਨ। ਖਾਸ ਗੱਲ ਇਹ ਹੈ ਕਿ ਯੂਕਰੇਨ 'ਤੇ ਰੂਸੀ ਹਮਲੇ ਦੇ ਤੁਰੰਤ ਬਾਅਦ ਨੋਵਾਯਾ ਗਜ਼ੇਟਾ ਨੂੰ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਉਦੋਂ ਰੂਸੀ ਸਰਕਾਰ ਨੇ ਕਿਹਾ ਸੀ ਕਿ ਜੇਕਰ ਕੋਈ ਯੂਕਰੇਨ 'ਤੇ ਰੂਸੀ ਕਾਰਵਾਈ ਨੂੰ 'ਜੰਗ' ਦੱਸਦਾ ਹੈ ਤਾਂ ਉਸ 'ਤੇ ਭਾਰੀ ਜੁਰਮਾਨਾ ਲਗਾਇਆ ਜਾਵੇਗਾ ਅਤੇ ਉਸ ਨੂੰ ਬੰਦ ਕਰ ਦਿੱਤਾ ਜਾਵੇਗਾ। ਰੂਸੀ ਸਰਕਾਰ ਇਸ ਦੀ ਕਾਰਵਾਈ ਨੂੰ 'ਵਿਸ਼ੇਸ਼ ਮਿਲਟਰੀ ਅਪਰੇਸ਼ਨ' ਦੱਸਦੀ ਹੈ। Also Read: 2 ਦੁਕਾਨਦਾਰਾਂ ਨੂੰ ਮਿਲੀ ਗੈਂਗਸਟਰਾਂ ਦੀ ਧਮਕੀ, ਕਿਹਾ-'ਸਾਨੂੰ ਸਭ ਪਤਾ ਤੂੰ ਤੇ ਤੇਰੀ ਫੈਮਿਲੀ ਕਿੱਥੇ' ਹਾਲਾਂਕਿ ਨਿਲਾਮੀ 'ਚ ਦਮਿਤਰੀ ਦੇ ਨੋਬਲ ਪੁਰਸਕਾਰ ਲਈ 800 ਕਰੋੜ ਦੀ ਬੋਲੀ ਕਿਸ ਨੇ ਲਗਾਈ ਹੈ, ਇਸ ਦੀ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਹੈਰੀਟੇਜ ਆਕਸ਼ਨ ਨੇ ਕਿਹਾ ਕਿ ਨਿਊਯਾਰਕ ਵਿੱਚ ਸੋਨ ਤਗਮੇ ਦੀ ਵਿਕਰੀ ਤੋਂ ਪੈਸਾ ਯੂਨੀਸੇਫ ਦੀ ਮਦਦ ਲਈ ਦਿੱਤਾ ਜਾਵੇਗਾ। ਤਾਂ ਜੋ ਯੁੱਧ ਕਾਰਨ ਯੂਕਰੇਨ ਤੋਂ ਬਾਹਰ ਆਏ ਬੱਚਿਆਂ ਦੀ ਮਦਦ ਕੀਤੀ ਜਾ ਸਕੇ। ਨਿਲਾਮੀ ਤੋਂ ਬਾਅਦ ਦਿਮਿਤਰੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ- ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਲੋਕ ਇਹ ਸਮਝਣ ਕਿ ਜੰਗ ਚੱਲ ਰਹੀ ਹੈ। ਨਾਲ ਹੀ ਸਾਨੂੰ ਉਨ੍ਹਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।...
ਨਵੀਂ ਦਿੱਲੀ- ਕੰਬੋਡੀਆ ਦੀ ਮੇਕਾਂਗ ਨਦੀ ਤੋਂ ਦੁਨੀਆ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ ਫੜੀ ਗਈ ਹੈ। ਇਹ ਇਕ ਵੱਡੀ ਸਟਿੰਗਰੇ ਮੱਛੀ ਹੈ, ਜਿਸ ਦਾ ਭਾਰ 300 ਕਿਲੋ ਦੱਸਿਆ ਜਾ ਰਿਹਾ ਹੈ। ਖੋਜਕਰਤਾਵਾਂ ਦੇ ਅਨੁਸਾਰ ਇਹ ਦੁਨੀਆ ਵਿਚ ਹੁਣ ਤੱਕ ਦਰਜ ਕੀਤੀ ਗਈ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ ਹੈ। Also Read: 2 ਦੁਕਾਨਦਾਰਾਂ ਨੂੰ ਮਿਲੀ ਗੈਂਗਸਟਰਾਂ ਦੀ ਧਮਕੀ, ਕਿਹਾ-'ਸਾਨੂੰ ਸਭ ਪਤਾ ਤੂੰ ਤੇ ਤੇਰੀ ਫੈਮਿਲੀ ਕਿੱਥੇ' 13 ਜੂਨ ਨੂੰ ਫੜੀ ਗਈ ਇਸ ਮੱਛੀ ਦੀ ਲੰਬਾਈ 13 ਫੁੱਟ ਦੱਸੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਸਥਾਨਕ ਮਛੇਰੇ ਨੇ ਸਟੰਗ ਟ੍ਰੈਂਗ ਨਾਮਕ ਸਥਾਨ ਦੇ ਕੋਲ ਇਹ ਮੱਛੀ ਫੜੀ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਮਛੇਰੇ ਨੇ ਇਸ ਮੱਛੀ ਨੂੰ ਫੜਿਆ ਤਾਂ ਉਹ ਵੀ ਇਸ ਦਾ ਆਕਾਰ ਦੇਖ ਕੇ ਹੈਰਾਨ ਰਹਿ ਗਿਆ, ਜਿਸ ਤੋਂ ਬਾਅਦ ਉਸ ਨੇ ਵਿਗਿਆਨੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। Also Read: ਭ੍ਰਿਸ਼ਟਾਚਾਰ 'ਤੇ ਮਾਨ ਸਰਕਾਰ ਦਾ ਐਕਸ਼ਨ, ਮੰਤਰੀ ਤੇ IAS ਸਣੇ 45 ਗ੍ਰਿਫਤਾਰ ਵਿਗਿਆਨੀਆਂ ਨੇ ਕਿਹਾ ਕਿ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਮੱਛੀ ਦਾ ਪਿਛਲਾ ਰਿਕਾਰਡ 293 ਕਿਲੋਗ੍ਰਾਮ ਦੀ ਵਿਸ਼ਾਲ ਕੈਟਫਿਸ਼ ਦੇ ਨਾਂ ਸੀ। ਇਹ ਮੱਛੀ 2005 ਵਿੱਚ ਥਾਈਲੈਂਡ ਵਿੱਚ ਫੜੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਵਿਸ਼ਾਲ 4 ਮੀਟਰ ਲੰਬੀ ਸਟਿੰਗਰੇ ਮੱਛੀ ਨੂੰ ਇਲੈਕਟ੍ਰਾਨਿਕ ਟੈਗ ਲਗਾਉਣ ਤੋਂ ਬਾਅਦ ਵਾਪਸ ਨਦੀ 'ਚ ਛੱਡ ਦਿੱਤਾ ਗਿਆ ਤਾਂ ਜੋ ਖੋਜਕਰਤਾ ਇਸ ਦੀ ਹਰਕਤ ਅਤੇ ਵਿਵਹਾਰ 'ਤੇ ਨਜ਼ਰ ਰੱਖ ਸਕਣ।...
ਨਵੀਂ ਦਿੱਲੀ- ਦੇਸ਼ ਨੂੰ ਅਗਲੇ ਮਹੀਨੇ ਦੀ 25 ਤਰੀਕ ਨੂੰ ਨਵਾਂ ਰਾਸ਼ਟਰਪਤੀ ਮਿਲੇਗਾ। ਇਸ ਲਈ ਪ੍ਰਕਿਰਿਆ ਚੱਲ ਰਹੀ ਹੈ। 29 ਜੂਨ ਫਾਰਮ ਭਰਨ ਦੀ ਆਖਰੀ ਮਿਤੀ ਹੈ। ਇਸ ਦੌਰਾਨ ਐਨਡੀਏ ਨੇ ਝਾਰਖੰਡ ਦੀ ਰਾਜਪਾਲ ਦ੍ਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। Also Read: ਗੈਂਗਸਟਰ ਲਾਰੈਂਸ ਨੂੰ ਅੱਧੀ ਰਾਤ ਕੀਤਾ ਅਦਾਲਤ 'ਚ ਪੇਸ਼, ਵਧਿਆ 5 ਦਿਨ ਦਾ ਪੁਲਿਸ ਰਿਮਾਂਡ ਭਾਜਪਾ ਵਿੱਚ ਤਿੰਨ ਔਰਤਾਂ ਦੇ ਨਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਸੀ, ਜਿਨ੍ਹਾਂ ਵਿੱਚ ਦ੍ਰੋਪਦੀ ਮੁਰਮੂ, ਛੱਤੀਸਗੜ੍ਹ ਦੀ ਰਾਜਪਾਲ ਅਨੁਸੂਈਆ ਉਈਕੇ ਅਤੇ ਯੂਪੀ ਦੀ ਰਾਜਪਾਲ ਆਨੰਦੀਬੇਨ ਪਟੇਲ ਸ਼ਾਮਲ ਹਨ। ਦਰੋਪਦੀ ਮੁਰਮੂ ਓਡੀਸ਼ਾ ਦੀ ਇੱਕ ਕਬਾਇਲੀ ਨੇਤਾ ਹੈ। ਦਰੋਪਦੀ ਮੁਰਮੂ, ਜੋ ਝਾਰਖੰਡ ਦੀ ਨੌਵੀਂ ਰਾਜਪਾਲ ਸੀ, ਓਡੀਸ਼ਾ ਦੇ ਰਾਏਰੰਗਪੁਰ ਤੋਂ ਵਿਧਾਇਕ ਰਹਿ ਚੁੱਕੀ ਹੈ। ਰਾਜਪਾਲ ਬਣਾਏ ਜਾਣ ਵਾਲੇ ਉਹ ਪਹਿਲੇ ਓਡੀਆ ਨੇਤਾ ਹਨ। ਇਸ ਤੋਂ ਪਹਿਲਾਂ ਉਹ 2002 ਤੋਂ 2004 ਤੱਕ ਭਾਜਪਾ-ਬੀਜੇਡੀ ਗੱਠਜੋੜ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੀ ਹੈ। Also Read: ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ, ਦੱਸਿਆ ਇਹ ਕਾਰਨ ਲੋਕ ਸਭਾ ਦੀਆਂ 60 ਤੋਂ ਵੱਧ ਸੀਟਾਂ 'ਤੇ ਨਜ਼ਰਜ਼ਿਕਰਯੋਗ ਹੈ ਕਿ ਲੋਕ ਸਭਾ ਦੀਆਂ 543 ਸੀਟਾਂ ਵਿੱਚੋਂ 47 ਸੀਟਾਂ ਐਸਟੀ ਵਰਗ ਲਈ ਰਾਖਵੀਆਂ ਹਨ। 60 ਤੋਂ ਵੱਧ ਸੀਟਾਂ 'ਤੇ ਆਦਿਵਾਸੀ ਭਾਈਚਾਰੇ ਦਾ ਪ੍ਰਭਾਵ ਹੈ। ਮੱਧ ਪ੍ਰਦੇਸ਼, ਗੁਜਰਾਤ, ਝਾਰਖੰਡ, ਰਾਜਸਥਾਨ, ਛੱਤੀਸਗੜ੍ਹ ਵਿੱਚ ਵੱਡੀ ਗਿਣਤੀ ਵਿੱਚ ਆਦਿਵਾਸੀ ਵੋਟਰ ਨਿਰਣਾਇਕ ਸਥਿਤੀ ਵਿੱਚ ਹਨ। ਅਜਿਹੇ 'ਚ ਕਬਾਇਲੀ ਦੇ ਨਾਂ 'ਤੇ ਚਰਚਾ ਚੱਲ ਰਹੀ ਸੀ। ਇਸ ਨਾਲ ਭਾਜਪਾ ਨੂੰ ਚੋਣਾਂ 'ਚ ਵੀ ਫਾਇਦਾ ਹੋ ਸਕਦਾ ਹੈ, ਕਿਉਂਕਿ ਅਗਲੇ ਡੇਢ ਸਾਲ ਦੇ ਅੰਦਰ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ 'ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਜਿਸ ਦਾ ਸਿਆਸੀ ਤੌਰ 'ਤੇ ਭਾਜਪਾ ਨੂੰ ਫਾਇਦਾ ਹੋਣ ਦੀ ਉਮੀਦ ਹੈ। ਵਿਰੋਧੀ ਧਿਰ ਵੱਲੋਂ ਭਾਜਪਾ ਦੇ ਸਾਬਕਾ ਆਗੂ ਯਸ਼ਵੰਤ ਸਿਨਹਾ ਦਾ ਨਾਂਇਸ ਤੋਂ ਪਹਿਲਾਂ ਯਸ਼ਵੰਤ ਸਿਨਹਾ, ਭਾਜਪਾ ਦੇ ਸਾਬਕਾ ਦਿੱਗਜ ਅਤੇ ਟੀਐੱਮਸੀ ਤੋਂ ਅਸਤੀਫਾ ਦੇ ਚੁੱਕੇ ਹਨ, ਦਾ ਨਾਮ ਰਾਸ਼ਟਰਪਤੀ ਚੋਣ ਦੇ ਉਮੀਦਵਾਰ ਲਈ ਵਿਰੋਧੀ ਧਿਰ ਦੀ ਤਰਫੋਂ ਅੱਗੇ ਵਧਾਇਆ ਗਿਆ ਸੀ। ਇਸ ਦੇ ਨਾਲ ਹੀ ਦੱਖਣੀ ਭਾਰਤ ਦੀ ਕਿਸੇ ਔਰਤ, ਮੁਸਲਿਮ, ਦਲਿਤ ਜਾਂ ਕਿਸੇ ਵੀ ਸ਼ਖਸੀਅਤ ਦਾ ਨਾਂ ਭਾਜਪਾ 'ਚ ਉੱਘੇ ਅਹੁਦੇ ਦੀ ਦੌੜ 'ਚ ਵਿਚਾਰਿਆ ਜਾ ਰਿਹਾ ਸੀ ਤਾਂ ਜੋ 2022-23 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ 2024 ਨੂੰ ਆਸਾਨੀ ਨਾਲ ਕੀਤਾ ਜਾ ਸਕਦਾ ਹੈ। Also Read: Cloudflare ਆਊਟੇਜ ਕਾਰਨ ਕਈ ਵੱਡੀਆਂ ਵੈੱਬਸਾਈਟਾਂ ਬੰਦ, ਦਿਖਾਈ ਦਿੱਤਾ 'Internal Server Error' ਦੇਸ਼ ਵਿੱਚ ਹੁਣ ਤੱਕ ਆਦਿਵਾਸੀ ਭਾਈਚਾਰੇ ਦਾ ਕੋਈ ਵੀ ਵਿਅਕਤੀ ਰਾਸ਼ਟਰਪਤੀ ਨਹੀਂ ਬਣਿਆ ਹੈ। ਔਰਤਾਂ, ਦਲਿਤ, ਮੁਸਲਮਾਨ ਅਤੇ ਦੱਖਣੀ ਭਾਰਤ ਤੋਂ ਆਉਣ ਵਾਲੇ ਲੋਕ ਰਾਸ਼ਟਰਪਤੀ ਤਾਂ ਬਣ ਗਏ ਹਨ ਪਰ ਆਦਿਵਾਸੀ ਭਾਈਚਾਰਾ ਇਸ ਤੋਂ ਵਾਂਝਾ ਰਹਿ ਗਿਆ ਹੈ। ਅਜਿਹੇ 'ਚ ਮੰਗ ਉੱਠ ਰਹੀ ਹੈ ਕਿ ਦਲਿਤ ਸਮਾਜ ਦੇ ਕਿਸੇ ਵਿਅਕਤੀ ਨੂੰ ਦੇਸ਼ ਦੇ ਸਰਵਉੱਚ ਅਹੁਦੇ 'ਤੇ ਵੀ ਬਿਠਾਇਆ ਜਾਵੇ।...
ਨਵੀਂ ਦਿੱਲੀ- ਮਸ਼ਹੂਰ ਕੰਟੈਂਟ ਡਲਿਵਰੀ ਨੈੱਟਵਰਕ (CDN) Cloudflare ਇਕ ਆਉਟੇਜ ਦਾ ਅਨੁਭਵ ਕਰ ਰਿਹਾ ਹੈ ਜਿਸ ਕਾਰਨ ਜ਼ੇਰੋਧਾ, ਗ੍ਰੋ, ਅਪਸਟਾਕਸ, ਓਮੇਗਲ ਤੇ ਡਿਸਕਾਰਡ ਵਰਗੀਆਂ ਕਈ ਸੇਵਾਵਾਂ ਡਾਊਨਲ ਜਾ ਰਹੀਆਂ ਹਨ। ਕੰਪਨੀ ਸਟਾਫ ਇਸ ਨੂੰ ਠੀਕ ਕਰਨ 'ਤੇ ਕੰਮ ਕਰ ਰਿਹਾ ਹੈ। ਇੰਟਰਨੈੱਟ 'ਤੇ ਕਈ ਯੂਜ਼ਰਜ਼ 'Internal Server Error' ਸੰਦੇਸ਼ ਦੇਖ ਰਹੇ ਹਨ। ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵੈੱਬ ਸਰਵਰ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੁਪੰਦਾ ਹੈ। ਮੀਡੀਅਮ ਡਾਟ ਕਾਮ, ਜ਼ੇਰੋਧਾ, ਗ੍ਰੋ, ਅਪਸਟਾਕਸ, ਡਿਸਕਾਰਡ ਆਦਿ ਵਰਗੇ ਕਈ ਪਲਟੇਫਾਰਮ ਤੇ ਐਪ ਵੈੱਬ ਸੇਵਾਵਾਂ ਮੁਹੱਈਆ ਕਰਨ ਲਈ ਕਲਾਉਡਫਲੇਅਰ ਦੇ ਨੈੱਟਵਰਕ ਇਨਫਰਾਸਟ੍ਰਕਚਰ 'ਤੇ ਭਰੋਸਾ ਕਰਦੇ ਹਨ। Also Read: ਪਨਬੱਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ, ਦੱਸਿਆ ਇਹ ਕਾਰਨ ਕੰਪਨੀ ਨੇ ਆਪਣੀ ਵੈੱਬਸਾਈਟ 'ਤੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ। ਵੈੱਬਸਾਈਟ 'ਤੇ ਅਪਡੇਟ ਤੋਂ ਪਤਾ ਚੱਲਿਆ ਕਿ ਇਕ ਮਹੱਤਵਪੂਰਨ P0 ਐਲਾਨੀ ਗਈ ਸੀ ਜਿਸ ਨੇ ਵਿਆਪਕ ਖੇਤਰਾਂ 'ਚ Cloudflare ਦੇ ਨੈੱਟਵਰਕ ਨੂੰ ਬਾਧਤ ਕਰ ਦਿੱਤਾ। ਕੁਝ ਹੀ ਮਿੰਟਾਂ 'ਚ ਕੰਪਨੀ ਨੇ ਕਿਹਾ ਕਿ ਸਮੱਸਿਆ ਦੀ ਪਛਾਣ ਕਰ ਲਈ ਗਈ ਹੈ ਤੇ ਇਸ ਨੂੰ ਠੀਕ ਕੀਤਾ ਜਾ ਰਿਹਾ ਹੈ। ਕਈ ਐਪ ਤੇ ਵੈੱਬਸਾਈਟ ਜਿਨ੍ਹਾਂ ਦੀਆਂ ਸੇਵਾਵਾਂ ਆਉਟੇਜ ਕਾਰਨ ਬੰਦ ਹੋ ਗਈਆਂ ਸਨ, ਨੇ ਵੀ ਇਸ ਬਾਰੇ ਯੂਜ਼ਰਜ਼ ਨੂੰ ਸੂਚਿਤ ਕੀਤਾ। Also Read: ਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਨਹੀਂ ਦਿੱਤੀ ਜ਼ਮਾਨਤ ਇਹ ਇਕ ਹਫ਼ਤੇ ਦੇ ਅੰਦਰ ਇਸ ਤਰ੍ਹਾਂ ਦਾ ਦੂਸਰਾ ਕਲਾਉਡਫਲੇਅਰ ਆਉਟੇਜ ਹੈ। ਪਿਛਲੇ ਹਫ਼ਤੇ, ਆਉਟੇਜ ਭਾਰਤ ਤਕ ਸੀਮਤ ਸੀ ਜਿਸ ਕਾਰਨ ਕਈ ਸੇਵਾਵਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਭਾਰਤ 'ਚ ਮਸ਼ਹੂਰ ਸੇਵਾਵਾਂ Shopify, Udemy, Zerod...
ਨਵੀਂ ਦਿੱਲੀ- ਅਗਨੀਪਥ ਯੋਜਨਾ ਦਾ ਵਿਰੋਧ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ। ਸੜਕਾਂ 'ਤੇ ਹੋਏ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਇਹ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਅਗਨੀਪਥ ਯੋਜਨਾ ਦੇ ਖਿਲਾਫ ਤੀਜੀ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਹੈ। ਕੇਂਦਰ ਸਰਕਾਰ ਨੇ ਵੀ ਇਸ 'ਤੇ ਕੈਵੀਏਟ ਦਾਇਰ ਕਰ ਦਿੱਤੀ ਹੈ। ਦੱਸ ਦਈਏ ਕਿ ਫੌਜ 'ਚ ਭਰਤੀ ਦੀ ਇਸ ਨਵੀਂ ਯੋਜਨਾ ਦਾ ਨੌਜਵਾਨ ਅਤੇ ਕਈ ਸਿਆਸੀ ਸੰਗਠਨ ਵਿਰੋਧ ਕਰ ਰਹੇ ਹਨ, ਉਨ੍ਹਾਂ ਦੀ ਮੰਗ ਹੈ ਕਿ ਇਸ ਯੋਜਨਾ ਨੂੰ ਲਾਗੂ ਨਾ ਕੀਤਾ ਜਾਵੇ। Also Read: 70,000 ਅਸਾਮੀਆਂ ਲਈ SSC ਵਲੋਂ ਨੋਟਿਸ ਜਾਰੀ, ਦੇਖੋ ਪੂਰੀ ਜਾਣਕਾਰੀ ਅਗਨੀਪਥ ਯੋਜਨਾ ਨੂੰ ਚੁਣੌਤੀ ਦੇਣ ਵਾਲੀ ਤੀਜੀ ਪਟੀਸ਼ਨ ਸੁਪਰੀਮ ਕੋਰਟ 'ਚ ਦਾਇਰ ਕੀਤੀ ਗਈ ਹੈ। ਇਸ 'ਤੇ ਕੇਂਦਰ ਸਰਕਾਰ ਨੇ ਕੈਵੀਏਟ ਪਟੀਸ਼ਨ ਦਾਇਰ ਕੀਤੀ ਹੈ। ਤਿੰਨੋਂ ਪਟੀਸ਼ਨਾਂ ਵਕੀਲਾਂ ਨੇ ਹੀ ਦਾਇਰ ਕੀਤੀਆਂ ਹਨ। ਵਿਸ਼ਾਲ ਤਿਵਾੜੀ, ਐਮਐਲ ਸ਼ਰਮਾ ਅਤੇ ਹੁਣ ਹਰਸ਼ ਅਜੈ ਸਿੰਘ ਨੇ ਇਹ ਪਟੀਸ਼ਨਾਂ ਦਾਇਰ ਕੀਤੀਆਂ ਹਨ। ਕੇਂਦਰ ਸਰਕਾਰ ਨੇ ਕੈਵੀਏਟ ਦਾਇਰ ਕਰਦਿਆਂ ਕਿਹਾ ਹੈ ਕਿ ਇਸ ਮੁੱਦੇ 'ਤੇ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਅਦਾਲਤ ਨੂੰ ਕੇਂਦਰ ਦਾ ਪੱਖ ਵੀ ਸੁਣਨਾ ਚਾਹੀਦਾ ਹੈ। ਦੱਸ ਦੇਈਏ ਕਿ ਕੇਂਦਰ ਸਰਕਾਰ ਫੌਜ ਵਿੱਚ ਭਰਤੀ ਲਈ ਇੱਕ ਨਵੀਂ ਸਕੀਮ ਲਿਆਈ ਹੈ। ਇਸ ਨੂੰ ਅਗਨੀਪਥ ਯੋਜਨਾ ਦਾ ਨਾਂ ਦਿੱਤਾ ਗਿਆ ਹੈ। ਇਸ ਵਿੱਚ ਚਾਰ ਸਾਲਾਂ ਲਈ ਫੌਜ ਦੀ ਭਰਤੀ ਕੀਤੀ ਜਾਵੇਗੀ, ਜਿਸ ਵਿੱਚ ਪਹਿਲੇ ਛੇ ਮਹੀਨੇ ਸਿਖਲਾਈ ਦੇ ਹੋਣਗੇ। ਹਰੇਕ ਬੈਚ ਦੇ 25 ਫੀਸਦੀ ਅਗਨੀਵੀਰ ਭਾਰਤੀ ਫੌਜ ਵਿੱਚ ਪੱਕੇ ਤੌਰ 'ਤੇ (15 ਸਾਲ ਹੋਰ) ਸ਼ਾਮਲ ਕੀਤੇ ਜਾਣਗੇ। ਬਾਕੀ ਅਗਨੀਵੀਰ ਉੱਥੇ ਹੀ ਰਿਟਾਇਰ ਹੋ ਜਾਣਗੇ। ਸੇਵਾਮੁਕਤੀ 'ਤੇ ਉਨ੍ਹਾਂ ਨੂੰ ਕਰੀਬ 12 ਲੱਖ ਰੁਪਏ ਦੀ ਜਮ੍ਹਾਂ ਰਾਸ਼ੀ ਵੀ ਮਿਲੇਗੀ, ਜਿਸ ਰਾਹੀਂ ਉਹ ਕੋਈ ਹੋਰ ਕੰਮ ਕਰ ਸਕਦੇ ਹਨ। Also Read: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ: ਸ਼ਾਮ 6 ਵਜੇ ਤੱਕ ਹੋਵੇਗਾ ਚੋਣ ਪ੍ਰਚਾਰ, ਬਾਹਰੀ ਲੋਕਾਂ ਨੂੰ ਜ਼ਿ...
ਨਵੀਂ ਦਿੱਲੀ- ਕੇਂਦਰ ਸਰਕਾਰ 'ਚ ਨੌਕਰੀ ਕਰਨ ਦੇ ਚਾਹਵਾਨ ਉਮੀਦਵਾਰਾਂ ਲਈ ਖੁਸ਼ਖਬਰੀ ਹੈ। ਜਲਦੀ ਹੀ 70 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ (SSC) ਨੇ ਆਪਣੀ ਅਧਿਕਾਰਤ ਵੈੱਬਸਾਈਟ ssc.nic.in 'ਤੇ ਇਕ ਨੋਟਿਸ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਵੱਖ-ਵੱਖ ਵਿਭਾਗਾਂ ਦੀਆਂ 70 ਹਜ਼ਾਰ ਤੋਂ ਵੱਧ ਖਾਲੀ ਅਸਾਮੀਆਂ ਲਈ ਜਲਦੀ ਹੀ ਭਰਤੀ ਸ਼ੁਰੂ ਹੋ ਜਾਵੇਗੀ। ਇਸ ਸਬੰਧੀ ਵਿਸਥਾਰਤ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕੀਤਾ ਜਾਵੇਗਾ। Also Read: ਸੰਗਰੂਰ ਲੋਕ ਸਭਾ ਜ਼ਿਮਨੀ ਚੋਣ: ਸ਼ਾਮ 6 ਵਜੇ ਤੱਕ ਹੋਵੇਗਾ ਚੋਣ ਪ੍ਰਚਾਰ, ਬਾਹਰੀ ਲੋਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ ਅਧਿਕਾਰਤ ਨੋਟਿਸ ਦੇ ਅਨੁਸਾਰ, "ਭਰਤੀ ਪ੍ਰਕਿਰਿਆ ਨੂੰ ਜਾਰੀ ਰੱਖਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ, ਸਟਾਫ ਸਿਲੈਕਸ਼ਨ ਕਮਿਸ਼ਨ 70,000 ਵਾਧੂ ਅਸਾਮੀਆਂ ਨੂੰ ਭਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਵਿਸ਼ੇਸ਼ ਪ੍ਰੀਖਿਆਵਾਂ ਲਈ ਸੂਚਨਾਵਾਂ ਜਲਦੀ ਹੀ ਵੈਬਸਾਈਟ 'ਤੇ ਜਾਰੀ ਕੀਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਮੇਂ-ਸਮੇਂ 'ਤੇ ਕਮਿਸ਼ਨ ਦੀ ਵੈੱਬਸਾਈਟ ਚੈੱਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। Also Read: ਪੰਜਾਬ 'ਚ ਭਾਰੀ ਬਰਸਾਤ ਦੇ ਆਸਾਰ, ਮੌਸਮ ਵਿਭਾਗ ਦਾ ਯੈਲੋ ਅਲਰਟ ਜਾਰੀ ਨੋਟਿਸ ਵਿੱਚ ਇਹ ਨਹੀਂ ਦੱਸਿਆ ਗਿਆ ਹੈ ਕਿ ਇਹ ਅਸਾਮੀਆਂ ਕਿਸ ਵਿਭਾਗ ਲਈ ਹਨ। ਕੀ ਇਹ SSC ਦੁਆਰਾ ਹਰ ਸਾਲ ਆਯੋਜਿਤ CGL ਜਾਂ CHSL ਭਰਤੀਆਂ ਲਈ ਹੈ ਜਾਂ ਕੀ ਉਨ੍ਹਾਂ ਲਈ ਵੱਖਰੀ ਪ੍ਰੀਖਿਆ ਲਈ ਜਾਵੇਗੀ, ਇਹ ਜਾਣਕਾਰੀ ਨਹੀਂ ਦਿੱਤੀ...
ਨਵੀਂ ਦਿੱਲੀ- ਅਗਨੀਪਥ ਯੋਜਨਾ ਦਾ ਦੇਸ਼ ਭਰ 'ਚ ਵਿਰੋਧ ਹੋ ਰਿਹਾ ਹੈ। ਅਗਨੀਪਥ ਯੋਜਨਾ ਦੇ ਵਿਰੋਧ 'ਚ ਨੌਜਵਾਨ ਸੜਕਾਂ ਅਤੇ ਰੇਲਵੇ ਟਰੈਕ 'ਤੇ ਉਤਰ ਆਏ ਹਨ। ਦੇਸ਼ ਭਰ 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਹੁਣ ਰੱਖਿਆ ਮੰਤਰਾਲੇ ਨੇ ਵੀ ਅਗਨੀਵੀਰਾਂ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਰੱਖਿਆ ਮੰਤਰਾਲੇ ਨੇ ਆਪਣੇ ਮੰਤਰਾਲੇ ਅਧੀਨ ਭਰਤੀਆਂ ਵਿੱਚ ਅਗਨੀਵੀਰਾਂ ਨੂੰ 10 ਫੀਸਦੀ ਰਾਖਵਾਂਕਰਨ ਦੇਣ ਦਾ ਐਲਾਨ ਕੀਤਾ ਹੈ। Also Read: 'ਅਗਨੀਪਥ' ਦੇ ਵਿਰੋਧ 'ਚ ਪੰਜਾਬ 'ਚ ਪ੍ਰਦਰਸ਼ਨ, ਨੌਜਵਾਨਾਂ ਨੇ ਲੁਧਿਆਣਾ ਰੇਲਵੇ ਸਟੇਸ਼ਨ ਦੀ ਕੀਤੀ ਭੰਨਤੋੜ ਰੱਖਿਆ ਮੰਤਰਾਲੇ ਨੇ ਟਵੀਟ ਕਰਕੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ। ਰੱਖਿਆ ਮੰਤਰਾਲੇ ਵੱਲੋਂ ਕੀਤੇ ਗਏ ਇੱਕ ਟਵੀਟ ਵਿੱਚ ਕਿਹਾ ਗਿਆ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੰਤਰਾਲੇ ਦੀ ਭਰਤੀ ਵਿੱਚ ਅਗਨੀਵੀਰਾਂ ਲਈ 10 ਫੀਸਦੀ ਰਾਖਵੇਂਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਜ਼ਰੂਰੀ ਸੋਧਾਂ ਕੀਤੀਆਂ ਜਾਣਗੀਆਂ। ਉਸ ਤੋਂ ਬਾਅਦ ਇਹ ਫੈਸਲਾ ਲਾਗੂ ਕੀਤਾ ਜਾਵੇਗਾ। ਰੱਖਿਆ ਮੰਤਰਾਲੇ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਵਿਭਾਗ ਵੱਲੋਂ ਅਗਨੀਵੀਰਾਂ ਲਈ ਜੋ ਭਰਤੀਆਂ ਕੀਤੀਆਂ ਜਾਣਗੀਆਂ, ਉਸ ਵਿੱਚ ਰਾਖਵੇਂਕਰਨ ਦਾ ਪ੍ਰਬੰਧ ਕੀਤ...
ਨਵੀਂ ਦਿੱਲੀ- ਸਮਾਰਟਫ਼ੋਨ (Smartphone) ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਅਸੀਂ ਇਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਲਈ ਇੰਟਰਨੈਟ (Internet) 'ਤੇ ਨਿਰਭਰ ਕਰਦੇ ਹਾਂ। ਜੇਕਰ ਤੁਸੀਂ ਐਂਡ੍ਰਾਇਡ ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਸ 'ਚ ਤੁਹਾਡੇ ਕੰਮ ਦਾ ਸ਼ਾਨਦਾਰ ਫੀਚਰ ਮਿਲਦਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਡਾਟਾ ਲਿਮਿਟ (Data Limit) ਸੈੱਟ ਕਰ ਸਕਦੇ ਹੋ। Also Read: ਕਾਬੁਲ ਦੇ ਗੁਰਦੁਆਰਾ ਸਾਹਿਬ 'ਤੇ ਹੋਏ ਅੱਤਵਾਦੀ ਹਮਲੇ ਦੀ CM ਮਾਨ ਨੇ ਸਖਤ ਸ਼ਬਦਾਂ 'ਚ ਕੀਤੀ ਨਿਖੇਧੀ ਯਾਨੀ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਤੁਹਾਨੂੰ ਇੱਕ ਸੀਮਾ ਨਿਰਧਾਰਤ ਕਰਨ ਦਾ ਵਿਕਲਪ ਮਿਲਦਾ ਹੈ ਕਿ ਤੁਸੀਂ ਕਿੰਨੇ ਡੇਟਾ ਦੀ ਵਰਤੋਂ ਕਰ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਤੁਸੀਂ ਜ਼ਿਆਦਾ ਡਾਟਾ ਖਰਚਣ ਤੋਂ ਬਚ ਸਕਦੇ ਹੋ। ਦਰਅਸਲ, ਇੰਸਟਾਗ੍ਰਾਮ ਰੀਲਜ਼ ਅਤੇ ਯੂਟਿਊਬ ਸ਼ਾਰਟ ਦੇ ਯੁੱਗ ਵਿੱਚ, ਮੋਬਾਈਲ ਡਾਟਾ ਕਿੰਨਾ ਅਤੇ ਕਿੰਨਾ ਖਰਚਿਆ ਜਾ ਸਕਦਾ ਹੈ, ਇਸ ਦਾ ਪਤਾ ਨਹੀਂ ਲੱਗਦਾ। ਅਜਿਹੇ 'ਚ ਇਹ ਫੀਚਰ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ, ਜਿਸ ਨਾਲ ਤੁਹਾਡਾ ਮੋਬਾਈਲ ਡਾਟਾ ਅਤੇ ਇਸ 'ਤੇ ਹੋਣ ਵਾਲੀ ਲਾਗਤ ਦੋਵਾਂ ਦੀ ਬਚਤ ਹੋਵੇਗੀ। ਬੜੇ ਕੰਮ ਦਾ ਹੈ ਫੀਚਰਯ...
ਨਵੀਂ ਦਿੱਲੀ- ਮੋਟਾਪਾ ਇੱਕ ਗੰਭੀਰ ਸਮੱਸਿਆ ਹੈ, ਜਿਸ ਨਾਲ ਕਈ ਗੰਭੀਰ ਬਿਮਾਰੀਆਂ ਦਾ ਖਤਰਾ ਹੋ ਸਕਦਾ ਹੈ। ਭਾਰ ਘਟਾਉਣ ਲਈ ਲੋਕ ਜਿਮ 'ਚ ਖੂਬ ਪਸੀਨਾ ਵਹਾਉਂਦੇ ਹਨ ਪਰ ਇਸ ਤੋਂ ਬਾਅਦ ਵੀ ਕੁਝ ਲੋਕਾਂ ਦਾ ਭਾਰ ਘੱਟ ਨਹੀਂ ਹੁੰਦਾ ਅਤੇ ਨਾ ਹੀ ਸਰੀਰ ਨੂੰ ਸ਼ੇਪ ਮਿਲਦੀ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਰ ਘਟਾਉਣ ਦਾ ਮਤਲਬ ਜਿੰਮ ਵਿਚ ਘੰਟਿਆਂ ਵਿਚ ਕਸਰਤ ਕਰਨਾ ਨਹੀਂ ਹੈ, ਸਗੋਂ ਡਾਈਟ ਦਾ ਵੀ ਧਿਆਨ ਰੱਖਣਾ ਪੈਂਦਾ ਹੈ। Also Read: ਸਰਕਾਰੀ ਮੁਲਾਜ਼ਮਾਂ ਨੂੰ ਜਲਦੀ ਮਿਲੇਗਾ ਵੱਡਾ ਤੋਹਫਾ! ਖਾਤੇ 'ਚ ਆਉਣਗੇ ਇੰਨੇ ਪੈਸੇ ਭਾਰ ਘਟਾਉਣ ਦੇ ਸਫ਼ਰ ਦੌਰਾਨ ਕਈ ਵਰਕਆਊਟ ਦੇ ਨਾਲ-ਨਾਲ ਇਸ ਗੱਲ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ ਕਿ ਤੁਸੀਂ ਕੀ ਖਾਂਦੇ ਹੋ, ਸਿਰਫ਼ ਜਿੰਮ ਜਾ ਕੇ ਪਸੀਨਾ ਵਹਾਉਣ ਨਾਲ ਭਾਰ ਘੱਟ ਨਹੀਂ ਕੀਤਾ ਜਾ ਸਕਦਾ। ਜਿਮ ਦੇ ਨਾਲ-ਨਾਲ ਤੁਹਾਨੂੰ ਆਪਣੀ ਡਾਈਟ ਨੂੰ ਵੀ ਸਹੀ ਰੱਖਣਾ ਹੋਵੇਗਾ। ਜੇਕਰ ਤੁਹਾਡੇ ਖਾਣੇ 'ਚ ਜ਼ਰੂਰੀ ਪੌਸ਼ਟਿਕ ਤੱਤ ਨਹੀਂ ਹਨ ਤਾਂ ਤੁਸੀਂ ਜਿੰਨੀ ਮਰਜ਼ੀ ਕਸਰਤ ਕਰ ਲਓ, ਇਸ ਦਾ ਕੋਈ ਫਾਇਦਾ ਨਹੀਂ ਹੋਵੇਗਾ। ਇਸ ਦੌਰਾਨ ਫਿਟਨੈੱਸ ਮਾਹਰ ਦੱਸਦੇ ਹਨ ਕਿ ਜੇਕਰ ਤੁਸੀਂ ਸਿਹਤਮੰਦ ਤਰੀਕੇ ਨਾਲ ਭਾਰ ਘਟਾਉਣਾ ਚਾਹੁੰਦੇ ਹੋ ਅਤੇ ਮਾਸਪੇਸ਼ੀ ਵਾਲਾ ਸਰੀਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਿਸੇ ਵੀ ਕੀਮਤ ਉੱਤੇ ਵਰਕਆਊਟ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰਨਾ ਚਾਹੀਦਾ ਹੈ। Also Read: ਸੰਗਰੂਰ, ਬਰਨਾਲਾ ਤੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ 'ਚ 23 ਜੂਨ ਨੂੰ ਸਥਾਨਕ ਛੁੱਟੀ ਦਾ ਐਲਾਨ ਅੰਡੇ ਖਾਓਤੁਸੀਂ ਦਿਨ ਦੀ ਸ਼ੁਰੂਆਤ ਅੰਡੇ ਨਾਲ ਕਰ ਸਕਦੇ ਹੋ। ਅੰਡੇ ਪ੍ਰੋਟੀਨ ਦਾ ਇੱਕ ਚੰਗਾ ਸਰੋਤ ਹੈ, ਇਹ ਮਾਸਪੇਸ਼ੀਆਂ ਦੇ ਵਾਧੇ ਵਿੱਚ ਵੀ ਬਹੁਤ ਮਦਦ ਕਰਦਾ ਹੈ। ਵੈਜੀਟੇਬਲ ਸਟਫ ਓਮਲੇਟ ਵਰਕਆਉਟ ਤੋਂ ਬਾਅਦ ਟੇਸਟ ਅਤੇ ਪੋਸ਼ਣ ਦਾ ਵਧੀਆ ਸੁਮੇਲ ਸਾਬਤ ਹੋ ਸਕਦਾ ਹੈ। ਬ੍ਰਾਊਨ ਰਾਈਸ ਖਾਓਇਸ ਤੋਂ ਇਲਾਵਾ ਜਿੰਮ 'ਚ ਵਰਕਆਊਟ ਕਰਨ ਲਈ ਵੀ ਕਾਫੀ ਊਰਜਾ ਦੀ ਲੋੜ ਹੁੰਦੀ ਹੈ, ਇਸ ਦੇ ਲਈ ਤੁਸੀਂ ਆਪਣੀ ਡਾਈਟ 'ਚ ਕੰਪਲੈਕਸ ਕਾਰਬੋਹਾਈਡਰੇਟ ਸ਼ਾਮਲ ਕਰ ਸਕਦੇ ਹੋ। ਬ੍ਰਾਊਨ ਰਾਈਸ ਐਂਟੀਆਕਸੀਡੈਂਟਸ ਦਾ ਇੱਕ ਚੰਗਾ ਸਰੋਤ ਹੈ, ਨਾਲ ਹੀ ਇਨ੍ਹਾਂ ਵਿਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ। ਇਹ ਮੈਟਾਬੋਲਿਜ਼ਮ ਨੂੰ ਬਿਹਤਰ ਬਣਾ ਕੇ ਭਾਰ ਘਟਾਉਣ 'ਚ ਕਾਫੀ ਮਦਦ ਕਰਦਾ ਹੈ। ਜਿੰਮ ਤੋਂ ਬਾਅਦ ਪ੍ਰੋਟੀਨ ਲਓਇਸ ਤੋਂ ਇਲਾਵਾ, ਜੇਕਰ ਤੁਸੀਂ ਜਿੰਮ ਜਾਂ ਕਿਸੇ ਵੀ ਤਰ੍ਹਾਂ ਦੀ ਸਰੀਰਕ ਗਤੀਵਿਧੀ ਕਰਦੇ ਹੋਵੇ ਤਾਂ ਤੁਹਾਨੂੰ ਉਸ ਤੋਂ ਅੱਧੇ ਘੰਟੇ ਦੇ ਅੰਦਰ ਪ੍ਰੋਟੀਨ ਦਾ ਸੇਵਨ ਕਰਨਾ ਚਾਹੀਦਾ ਹੈ। ਇਹ ਮਾਸਪੇਸ਼ੀਆਂ ਦੀ ਮੁਰੰਮਤ ਅਤੇ ਨਿਰਮਾਣ ਵਿੱਚ ਮਦਦ ਕਰਦਾ ਹੈ। ਪ੍ਰੋਟੀਨ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਅਮੀਨੋ ਐਸਿਡ ਮਿਲਦਾ ਹੈ। ਇਹ ਤੁਹਾਨੂੰ ਨਵੀਂ ਮਾਸਪੇਸ਼ੀ ਟਿਸ਼ੂ ਬਣਾਉਣ ਲਈ ਲੋੜੀਂਦੀ ਊਰਜਾ ਦਿੰਦਾ ਹੈ। Also Read: ਹੁਣ ਕਰਜ਼ ਵਸੂਲੀ ਲਈ ਪਰੇਸ਼ਾਨ ਨਹੀਂ ਕਰਨਗੇ ਬੈਂਕ ਏਜੰਟ! RBI ਦਾ ਸਖਤ ਹੁਕਮ ਜਾਰੀ ਬਹੁਤ ਜ਼ਿਆਦਾ ਪਾਣੀ ਦਾ ਸੇਵਨਜੇਕਰ ਤੁਸੀਂ ਦਿਨ ਭਰ ਖੂਬ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡਾ ਪੇਟ ਭਰੇਗਾ ਅਤੇ ਕੈਲੋਰੀ ਨਹੀਂ ਵਧੇਗੀ। ਇਸ ਦੇ ਨਾਲ ਹੀ ਇਹ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ ਅਤੇ ਭਾਰ ਘਟਾਉਣ ਵਿੱਚ ਵੀ ਮਦਦਗਾਰ ਸਾਬਤ ਹੁੰਦਾ ਹੈ। ਡ੍ਰਾਈ ਫਰੂਟਸਇਸ ਤੋਂ ਇਲਾਵਾ ਵਿਟਾਮਿਨ, ਮੇਵੇ, ਫਲ ਅਤੇ ਪੱਤੇਦਾਰ ਸਬਜ਼ੀਆਂ ਭਰਪੂਰ ਮਾਤਰਾ 'ਚ ਖਾਣੀਆਂ ਚਾਹੀਦੀਆਂ ਹਨ। ਵਿਟਾਮਿਨ ਸੀ ਨਾਲ ਭਰਪੂਰ ਫਲਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ ਜਿਵੇਂ ਕਿ ਨਿੰਬੂ, ਅਮਰੂਦ, ਸੰਤਰਾ ਅਤੇ ਪਪੀਤਾ ਅਜਿਹੇ ਲੋਕਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਦੇ ਨਾਲ ਹੀ ਵਰਕਆਉਟ ਤੋਂ ਤੁਰੰਤ ਬਾਅਦ...
ਨਵੀਂ ਦਿੱਲੀ- ਸਰਕਾਰੀ ਕਰਮਚਾਰੀ (Government Employee) ਲੰਬੇ ਸਮੇਂ ਤੋਂ ਆਪਣੇ ਡੀਏ (DA) ਦੇ ਬਕਾਏ ਦੀ ਉਡੀਕ ਕਰ ਰਹੇ ਹਨ। ਮੁਲਾਜ਼ਮਾਂ ਦਾ 18 ਮਹੀਨਿਆਂ ਦਾ ਡੀਏ ਦਾ ਬਕਾਇਆ ਹੈ। ਹੁਣ ਖ਼ਬਰ ਹੈ ਕਿ ਸਰਕਾਰ ਨੇ ਮੁਲਾਜ਼ਮਾਂ ਨੂੰ ਡੀਏ ਦੇਣ ਦਾ ਮਨ ਬਣਾ ਲਿਆ ਹੈ। ਮੁਲਾਜ਼ਮ ਜਨਵਰੀ 2020 ਤੋਂ ਜੂਨ 2021 ਤੱਕ ਦੇ ਰੁਕੇ ਹੋਏ ਡੀਏ ਦੀ ਅਦਾਇਗੀ ਦੀ ਮੰਗ ਕਰ ਰਹੇ ਹਨ। ਖ਼ਬਰਾਂ ਅਨੁਸਾਰ ਸਰਕਾਰ ਡੀਏ ਦੇ ਦੋ ਲੱਖ ਰੁਪਏ ਇਕੱਠੇ ਦੇਣ ਬਾਰੇ ਵਿਚਾਰ ਕਰ ਰਹੀ ਹੈ। ਹਾਲਾਂਕਿ ਇਸ 'ਤੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਡੀਏ ਦੇ ਬਕਾਏ ਕਰਮਚਾਰੀਆਂ ਦੇ ਪੱਧਰ 'ਤੇ ਨਿਰਭਰ ਕਰਦੇ ਹਨ। Also Read: ਸੰਗਰੂਰ, ਬਰਨਾਲਾ ਤੇ ਵਿਧਾਨ ਸਭਾ ਹਲਕਾ ਮਾਲੇਰਕੋਟਲਾ 'ਚ 23 ਜੂਨ ਨੂੰ ਸਥਾਨਕ ਛੁੱਟੀ ਦਾ ਐਲਾਨ ਕੋਵਿਡ ਕਾਰਨ ਰੋਕ ਦਿੱਤਾ ਗਿਆ ਸੀ DA ਸਰਕਾਰੀ ਮੁਲਾਜ਼ਮਾਂ ਦੇ ਬਕਾਇਆ ਡੀਏ ਨੂੰ ਲੈ ਕੇ ਕਾਫੀ ਜੋੜ-ਘਟਾਓ ਚੱਲ ਰਿਹਾ ਹੈ। ਸਰਕਾਰ ਡੀਏ ਦੀ ਰਕਮ ਨੂੰ ਅੰਤਿਮ ਰੂਪ ਦੇਣ 'ਤੇ ਕੰਮ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੈਵਲ 1 ਦੇ ਕਰਮਚਾਰੀਆਂ ਦਾ ਡੀਏ ਦਾ ਬਕਾਇਆ 11880 ਰੁਪਏ ਤੋਂ 37000 ਰੁਪਏ ਤੱਕ ਹੋ ਸਕਦਾ ਹੈ। ਇਸ ਦੇ ਨਾਲ ਹੀ, ਸਰਕਾਰ ਲੈਵਲ 13 ਦੇ ਕਰਮਚਾਰੀਆਂ ਨੂੰ ਡੀਏ ਦੇ ਬਕਾਏ ਵਜੋਂ 1,44,200 ਤੋਂ 2,18,200 ਰੁਪਏ ਦੇ ਸਕਦੀ ਹੈ। ਸਰਕਾਰ ਨੇ ਕੋਵਿਡ ਦੀ ਮਹਾਂਮਾਰੀ (Covid-19 Pandemic) ਕਾਰਨ ਮੁਲਾਜ਼ਮਾਂ ਦਾ ਡੀਏ ਬੰਦ ਕਰ ਦਿੱਤਾ ਸੀ। ਮਾਰਚ ਵਿੱਚ ਹੋਇਆ ਸੀ ਵਾਧਾਮੁਲਾਜ਼ਮਾਂ ਦੇ ਡੀਏ ਵਿੱਚ ਵਾਧਾ ਏ.ਆਈ.ਸੀ.ਪੀ.ਆਈ. ਦੇ ਅੰਕੜਿਆਂ 'ਤੇ ਅਧਾਰਤ ਹੈ। 2022 ਵਿੱਚ AICPI ਦੇ ਅੰਕੜਿਆਂ ਵਿੱਚ ਲਗਾਤਾਰ ਵਾਧਾ ਹੋਇਆ ਹੈ। ਇਸ ਕਾਰਨ ਸਰਕਾਰ ਮੁਲਾਜ਼ਮਾਂ ਦੇ ਡੀਏ ਵਿੱਚ 4-5 ਫੀਸਦੀ ਵਾਧਾ ਕਰ ਸਕਦੀ ਹੈ। ਮੌਜੂਦਾ ਸਮੇਂ ਵਿੱਚ ਡੀਏ 34 ਫੀਸਦੀ ਮਿਲ ਰਿਹਾ ਹੈ ਅਤੇ ਜੇਕਰ ਇਸ ਵਿੱਚ 4 ਫੀਸਦੀ ਵੀ ਵਾਧਾ ਕੀਤਾ ਜਾਵੇ ਤਾਂ ਇਹ 38 ਫੀਸਦੀ ਹੋ ਜਾਵੇਗਾ। ਇਸ ਤੋਂ ਪਹਿਲਾਂ ਸਰਕਾਰ ਨੇ ਮਾਰਚ ਵਿੱਚ ਹੀ ਮੁਲਾਜ਼ਮਾਂ ਦੇ ਡੀਏ ਵਿੱਚ ਵਾਧਾ ਕੀਤਾ ਸੀ। ਇਹ ਵਿੱਤੀ ਸਹਾਇਤਾ ਤਨਖਾਹ...
ਨਵੀਂ ਦਿੱਲੀ- ਬੈਂਕ ਏਜੰਟ ਹੁਣ ਕਰਜ਼ੇ ਦੀ ਵਸੂਲੀ (Recovery of Loan) ਲਈ ਗਾਹਕਾਂ ਨੂੰ ਪ੍ਰੇਸ਼ਾਨ ਨਹੀਂ ਕਰ ਸਕਣਗੇ। ਭਾਰਤੀ ਰਿਜ਼ਰਵ ਬੈਂਕ (RBI) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸ਼ੁੱਕਰਵਾਰ ਨੂੰ ਇਸ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸਖ਼ਤ ਰੁਖ ਅਪਣਾਇਆ। ਉਨ੍ਹਾਂ ਕਿਹਾ ਕਿ ਬੈਂਕਾਂ ਦੇ ਏਜੰਟਾਂ (Bank Agent) ਵੱਲੋਂ ਗਾਹਕਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। Also Read: Elon Musk ਨੂੰ ਟਵੀਟ ਕਰਨਾ ਪਿਆ ਮਹਿੰਗਾ, ਠੁਕਿਆ 258 ਬਿਲੀਅਨ ਡਾਲਰ ਦਾ ਕੇਸ ਗਵਰਨਰ ਦਾਸ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਰਜ਼ਿਆਂ ਦੀ ਵਸੂਲੀ ਲਈ ਏਜੰਟਾਂ ਵੱਲੋਂ ਸਮੇਂ-ਸਮੇਂ 'ਤੇ ਗਾਹਕ ਨੂੰ ਫ਼ੋਨ ਕਰਨਾ, ਮਾੜੀ ਭਾਸ਼ਾ ਵਿੱਚ ਗੱਲ ਕਰਨਾ ਆਦਿ ਸਮੇਤ ਹੋਰ ਸਖ਼ਤ ਤਰੀਕਿਆਂ ਦੀ ਵਰਤੋਂ ਬਿਲਕੁਲ ਬਰਦਾਸ਼ਤਯੋਗ ਨਹੀਂ ਹੈ। ਬੈਂਕਾਂ ਨੂੰ ਕਰਜ਼ੇ ਦੀ ਵਸੂਲੀ ਕਰਨ ਦਾ ਅਧਿਕਾਰ ਹੈ ਪਰ ਇਸ ਨਾਲ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ। ਬੈਂਕਾਂ ਨੂੰ ਉਚਿਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਫ਼ੋਨ ਕਾਲਾਂ, ਖਾਸ ਤੌਰ 'ਤ...
ਨਵੀਂ ਦਿੱਲੀ- Cryptocurrency ਮਾਰਕੀਟ ਇਸ ਸਮੇਂ ਇੱਕ ਵੱਖਰੇ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ। ਕ੍ਰਿਪਟੋ ਵਿਚ ਦਿਲਚਸਪੀ ਦਿਖਾਉਣ ਵਾਲੇ Dogecoin ਬਾਰੇ ਚੰਗੀ ਤਰ੍ਹਾਂ ਜਾਣਦੇ ਹੋਵੋਗੇ। ਇਕ ਮਜ਼ਾਕ ਦੇ ਤੌਰ 'ਤੇ ਸ਼ੁਰੂ ਹੋਈ ਇਸ ਕਰੰਸੀ ਦੀ ਕੀਮਤ ਤੇਜ਼ੀ ਨਾਲ ਵਧੀ ਅਤੇ ਘਟੀ ਹੈ। ਖਾਸ ਤੌਰ 'ਤੇ ਟੇਸਲਾ ਦੇ ਸੀਈਓ ਐਲੋਨ ਮਸਕ ਦੇ ਪ੍ਰਮੋਸ਼ਨ ਤੋਂ ਬਾਅਦ ਇਸਦੀ ਕੀਮਤ ਵਧ ਗਈ ਸੀ। Also Read: ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹੈ ਇਹ ਅਸਤੀਫਾ! ਲੋਕ ਕਰ ਰਹੇ ਦੱਬ ਕੇ ਸ਼ੇਅਰ ਇੱਕ Dogecoin ਨਿਵੇਸ਼ਕ ਨੇ ਮਸਕ ਅਤੇ ਉਸ ਦੀਆਂ ਕੰਪਨੀਆਂ 'ਤੇ $258 ਬਿਲੀਅਨ (ਲਗਭਗ 20,136 ਬਿਲੀਅਨ ਰੁਪਏ) ਦਾ ਮੁਕੱਦਮਾ ਕੀਤਾ ਹੈ। ਕੀਥ ਜਾਨਸਨ ਨਾਂ ਦੇ ਵਿਅਕਤੀ ਨੇ ਵੀਰਵਾਰ ਨੂੰ ਟੇਸਲਾ ਅਤੇ ਸਪੇਸਐਕਸ ਦੇ ਨਾਲ ਮਸਕ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਵਿਅਕਤੀ ਦਾ ਕਹਿਣਾ ਹੈ ਕਿ ਉਸ ਨੇ Dogecoin ਵਿੱਚ ਨਿਵੇਸ਼ ਕਰਨ ਤੋਂ ਬਾਅਦ ਪੈਸੇ ਗੁਆ ਦਿੱਤੇ ਹਨ। ਕੀਥ ਜੌਹਨਸਨ ਨੇ ਆਪਣੇ ਆਪ ਨੂੰ 'ਅਮਰੀਕੀ ਨਾਗਰਿਕ ਜਿਸ ਨਾਲ ਧੋਖਾਧੜੀ ਹੋਈ' ਦੱਸਿਆ ਹੈ। ਜੇਕਰ ਉਨ੍ਹਾਂ ਦੀ ਮੰਨੀਏ ਤਾਂ ਕ੍ਰਿਪਟੋਕਰੰਸੀ 'ਚ ਨਿਵੇਸ਼ ਦੇ ਨਾਂ 'ਤੇ 'ਡੋਜਕੋਇਨ ਕ੍ਰਿਪਟੋ ਪਿਰਾਮਿਡ ਸਕੀਮ' 'ਚ ਉਸ ਨਾਲ ਧੋਖਾਧੜੀ ਕੀਤੀ ਗਈ ਹੈ। ਕ੍ਰਿਪਟੋ ਵਿੱਚ ਨਿਵੇਸ਼ 'ਤੇ ਹੋਇਆ ਨੁਕਸਾਨਦਰਅਸਲ ਨਿਵੇਸ਼ਕ ਨੇ Dogecoin cryptocu...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर