LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮੁੰਡਿਆਂ ਦਾ Loyalty test ਕਰਦੀ ਹੈ ਇਹ ਹਸੀਨਾ, ਕੁੜੀਆਂ ਖੁਦ ਕਰਦੀਆਂ ਨੇ ਰਿਕਵੈਸਟ

22june hasina

ਨਵੀਂ ਦਿੱਲੀ- ਰਿਸ਼ਤਾ ਟੁੱਟਣ ਤੋਂ ਬਾਅਦ ਇੱਕ ਕੁੜੀ ਨੇ ਲੜਕਿਆਂ ਦਾ ਵਫਾਦਾਰੀ ਟੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ। ਇਸ ਦੇ ਲਈ ਕਿਸੇ ਲੜਕੀ ਦੇ ਕਹਿਣ 'ਤੇ ਉਹ ਉਸਦੇ ਸਾਥੀ ਨਾਲ ਗੱਲ ਕਰਦੀ ਹੈ ਅਤੇ ਫਿਰ ਉਨ੍ਹਾਂ ਨੂੰ ਨਤੀਜਿਆਂ ਬਾਰੇ ਦੱਸਦੀ ਹੈ। ਇਸ ਟੈਸਟ 'ਚ ਫੇਲ ਹੋਣ ਤੋਂ ਬਾਅਦ ਕਈ ਕੁੜੀਆਂ ਨੇ ਆਪਣੇ ਪਾਰਟਨਰ ਤੋਂ ਰਿਸ਼ਤਾ ਵੀ ਤੋੜ ਲਿਆ।

Also Read: ਡਿਪਟੀ CM OP Soni ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੀਤੀ 20 ਲੱਖ ਰੁਪਏ ਦੀ ਡਿਮਾਂਡ


Georgia Rose

ਲੜਕੀ ਯੂਕੇ ਦੇ ਐਸੈਕਸ ਦੀ ਰਹਿਣ ਵਾਲੀ ਹੈ। ਉਸ ਦਾ ਨਾਮ ਜਾਰਜੀਆ ਰੋਜ਼ ਹੈ। ਉਸ ਦਾ ਕਹਿਣਾ ਹੈ ਕਿ ਹਰ ਰੋਜ਼ ਉਸ ਨੂੰ ਅਜਿਹੀਆਂ ਕੁੜੀਆਂ ਦੇ ਕਰੀਬ 200 ਮੈਸੇਜ ਆਉਂਦੇ ਹਨ, ਜੋ ਆਪਣੇ ਬੁਆਏਫ੍ਰੈਂਡ ਦਾ Loyalty ਟੈਸਟ ਕਰਵਾਉਣਾ ਚਾਹੁੰਦੀਆਂ ਹਨ। ਉਹ ਕਈ ਵਾਰ ਬਹੁਤ ਸਾਰੀਆਂ ਰਿਕਵੈਸਟਾਂ ਤੋਂ ਘਬਰਾ ਜਾਂਦੀ ਹੈ ਪਰ ਉਹ ਇਸ ਕੰਮ ਨੂੰ ਛੱਡਣਾ ਨਹੀਂ ਚਾਹੁੰਦੀ। ਇਸ ਤੋਂ ਪਹਿਲਾਂ ਜਾਰਜੀਆ ਦਾ ਵੀ ਰਿਲੇਸ਼ਨਸ਼ਿਪ 'ਚ ਦਿਲ ਟੁੱਟ ਗਿਆ ਸੀ। ਹੁਣ ਉਸ ਨੇ ਆਪਣੀ Loyalty Test ਬਾਰੇ ਕਈ ਗੱਲਾਂ ਦੱਸੀਆਂ ਹਨ। ਉਹ ਸਭ ਤੋਂ ਪਹਿਲਾਂ ਡਾਇਰੈਕਟ ਮੈਸੇਜ ਰਾਹੀਂ ਲੋਕਾਂ ਨਾਲ ਸੰਪਰਕ ਕਰਦੀ ਹੈ। ਇਸ ਦੇ ਕੁਝ ਨਤੀਜੇ ਹੈਰਾਨੀਜਨਕ ਰਹੇ ਹਨ।

I test men's loyalty to help girlfriends and expose cheating love-rats  online' - Daily Star

ਜਾਰਜੀਆ ਨੇ ਹਾਲ ਹੀ ਵਿੱਚ ਇੱਕ ਅਜਿਹੇ ਵਿਅਕਤੀ ਨਾਲ ਗੱਲ ਕੀਤੀ ਜੋ 5 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਹੈ। ਇਸ ਦੌਰਾਨ ਉਸ ਨੇ ਦੱਸਿਆ ਕਿ ਉਹ ਸਿੰਗਲ ਹੈ ਅਤੇ ਉਹ ਜਾਰਜੀਆ ਨੂੰ ਇੱਕ ਹੋਟਲ ਵਿਚ ਮਿਲਣਾ ਚਾਹੁੰਦਾ ਸੀ। ਜਾਰਜੀਆ ਦੇ ਸਾਹਮਣੇ ਸਭ ਤੋਂ ਹੈਰਾਨ ਕਰਨ ਵਾਲਾ ਮਾਮਲਾ ਉਦੋਂ ਆਇਆ ਜਦੋਂ ਉਸ ਨੇ ਗਰਭਵਤੀ ਗਰਲਫ੍ਰੈਂਡ ਦੇ ਪਾਰਟਨਰ ਦਾ ਲਾਇਲਟੀ ਟੈਸਟ ਕੀਤਾ। ਡੇਲੀ ਸਟਾਰ ਨਾਲ ਗੱਲਬਾਤ ਵਿੱਚ 20 ਸਾਲਾ ਜਾਰਜੀਆ ਨੇ ਕਿਹਾ- ਉਹ ਮੇਰੇ ਨਾਲ ਸੰਪਰਕ ਕਰਨ ਵਾਲੀਆਂ ਪਹਿਲੀਆਂ ਕੁੜੀਆਂ ਵਿਚੋਂ ਇੱਕ ਸੀ। ਬੱਚੇ ਕਾਰਨ ਉਹ ਆਪਣੇ ਸਾਥੀ ਨਾਲ ਸ਼ਿਫਟ ਹੋ ਗਈ ਸੀ। ਜਾਰਜੀਆ ਨੇ ਅੱਗੇ ਕਿਹਾ- ਮੈਂ ਇਸ ਮਾਮਲੇ ਨੂੰ ਲੈ ਕੇ ਥੋੜੀ ਅਸਹਿਜ ਸੀ ਕਿਉਂਕਿ ਇਸ ਵਿਚ ਇਕ ਬੱਚਾ ਵੀ ਸ਼ਾਮਲ ਸੀ। ਮੈਂ ਕੁੜੀ ਨੂੰ ਪੁੱਛਿਆ ਕਿ ਕੀ ਉਹ ਸੱਚਮੁੱਚ ਅਜਿਹਾ ਟੈਸਟ ਕਰਵਾਉਣਾ ਚਾਹੁੰਦੀ ਹੈ। ਜਵਾਬ ਵਿੱਚ ਉਸ ਨੇ ਕਿਹਾ ਕਿ ਜੀ ਹਾਂ।

Also Read: ਜੇਕਰ ਬਿਨਾਂ ਨੰਬਰ ਪਲੇਟ ਦੇ ਕੱਢੀ ਗੱਡੀ ਤਾਂ ਲੱਗੇਗਾ 5000 ਰੁਪਏ ਦਾ ਜੁਰਮਾਨਾ! ਇਸ ਸੂਬੇ 'ਚ ਨਵਾਂ ਟ੍ਰੈਫਿਕ ਨਿਯਮ

I 'honeytrap' boyfriends to test their loyalty — for a fee - Medium  Publishers

ਜਾਰਜੀਆ ਨਾਲ ਸ਼ੁਰੂਆਤੀ ਗੱਲਬਾਤ 'ਚ ਲੜਕੀ ਦੇ ਸਾਥੀ ਨੇ ਕਿਹਾ ਕਿ ਉਹ ਰਿਲੇਸ਼ਨਸ਼ਿਪ 'ਚ ਹੈ। ਪਰ ਫਿਰ ਉਸਨੇ ਕਿਹਾ- ਪਰ ਮੈਨੂੰ ਇੱਕ ਦੂਜੇ ਨੂੰ ਜਾਣਨ ਵਿਚ ਕੋਈ ਹਰਜ ਨਹੀਂ ਦਿਖਦਾ। ਇਸ ਤੋਂ ਬਾਅਦ ਉਸ ਵਿਅਕਤੀ ਨੇ ਜਾਰਜੀਆ ਤੋਂ ਸਨੈਪਚੈਟ ਦੀ ਮੰਗ ਕੀਤੀ ਪਰ ਪੁਰਸ਼ ਦੀ ਗਰਭਵਤੀ ਸਾਥੀ ਨੇ ਇਸ ਦਾ ਪਿੱਛਾ ਕਰਨ ਤੋਂ ਇਨਕਾਰ ਕਰ ਦਿੱਤਾ। ਫਿਰ ਪ੍ਰੇਮਿਕਾ ਨੇ ਉਸ ਵਿਅਕਤੀ ਤੋਂ ਰਿਸ਼ਤਾ ਤੋੜ ਲਿਆ। ਜਾਰਜੀਆ ਪਿਛਲੇ ਦੋ ਮਹੀਨਿਆਂ ਤੋਂ ਇਹ ਲਾਇਲਟੀ ਟੈਸਟ ਕਰ ਰਹੀ ਹੈ, ਜਿਸ ਕਾਰਨ ਉਹ ਟਿਕਟੋਕ 'ਤੇ ਕਾਫੀ ਮਸ਼ਹੂਰ ਹੋ ਗਈ ਹੈ। ਜਾਰਜੀਆ ਨੇ ਦੱਸਿਆ ਕਿ ਕਈ ਲੋਕਾਂ ਨੇ ਉਸ ਨੂੰ ਬਲਾਕ ਵੀ ਕਰ ਦਿੱਤਾ ਜਾਂ ਫਿਰ ਉਨ੍ਹਾਂ ਲੜਕਿਆਂ ਨੇ ਉਸ ਬਾਰੇ ਆਪਣੀ ਗਰਲਫਰੈਂਡ ਨੂੰ ਦੱਸਿਆ।

In The Market