LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਿਪਟੀ CM OP Soni ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕੀਤੀ 20 ਲੱਖ ਰੁਪਏ ਦੀ ਡਿਮਾਂਡ

22june op

ਚੰਡੀਗੜ੍ਹ- ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਓਪੀ ਸੋਨੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਓਪੀ ਸੋਨੀ ਤੋਂ 20 ਲੱਖ ਰੁਪਏ ਮੰਗੇ ਗਏ ਹਨ। ਅਜਿਹਾ ਨਾ ਕਰਨ ਉੱਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਥਾਣਾ ਕੰਟੇਨਮੈਂਟ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Also Read: ਪੱਤਰਕਾਰ ਨੇ 800 ਕਰੋੜ 'ਚ ਵੇਚਿਆ ਨੋਬਲ ਪੁਰਸਕਾਰ! ਲੋਕਾਂ ਦੀ ਮਦਦ ਲਈ ਚੁੱਕਿਆ ਵੱਡਾ ਕਦਮ

Also Read: ਜੇਕਰ ਬਿਨਾਂ ਨੰਬਰ ਪਲੇਟ ਦੇ ਕੱਢੀ ਗੱਡੀ ਤਾਂ ਲੱਗੇਗਾ 5000 ਰੁਪਏ ਦਾ ਜੁਰਮਾਨਾ! ਇਸ ਸੂਬੇ 'ਚ ਨਵਾਂ ਟ੍ਰੈਫਿਕ ਨਿਯਮ

ਓਪੀ ਸੋਨੀ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਸਬੰਧੀ ਮਿਲੀ ਜੈਡ ਕੈਟਾਗਿਰੀ ਖਤਮ ਕਰ ਦਿੱਤੀ ਸੀ। ਇਸ ਨੂੰ ਲੈ ਕੇ ਓਪੀ ਸੋਨੀ ਨੇ ਬਕਾਇਦਾ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਖਲ ਕੀਤੀ ਸੀ। ਇਸ ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਬਾਕੀ 425 ਲੋਕਾਂ ਦੀ ਸੁਰੱਖਿਆ ਬਹਾਲ ਤਾਂ ਕਰ ਦਿੱਤੀ ਸੀ ਪਰ ਓਪੀ ਸੋਨੀ ਦਾ ਮਾਮਲਾ ਹਾਲੇ ਵੀ ਵਿਚਾਰ ਅਧੀਨ ਹੈ।

ਵੈਸੇ ਸੋਨੀ ਕੋਲ ਸੁਰੱਖਿਆ ਲਈ ਪੰਜਾਬ ਪੁਲਿਸ ਦੇ 18 ਮੁਲਾਜ਼ਮ ਤਾਇਨਾਤ ਕੀਤੇ ਹਨ ਪਰ ਸੋਨੀ ਨੂੰ ਆਪਣੀ ਕੈਟਾਗਿਰੀ ਖਤਮ ਕੀਤੇ ਜਾਣ 'ਤੇ ਇਤਰਾਜ ਸੀ। ਇਸ ਤਹਿਤ ਸੋਨੀ ਜੈੱਡ ਕੈਟਾਗਰੀ ਅਧੀਨ 36 ਮੁਲਾਜ਼ਮ ਸੁਰੱਖਿਆ ਵਜੋਂ ਚਾਹੁੰਦੇ ਸਨ। ਤੁਹਾਨੂੰ ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਕਈ ਲੋਕਾਂ ਨੂੰ ਫਿਰੌਤੀ ਲਈ ਕਾਲਾਂ ਆ ਰਹੀਆਂ ਹਨ। ਹਾਲ ਹੀ ਵਿਚ ਫਾਜ਼ਿਲਕਾ ਵਿਚ ਦੋ ਦੁਕਾਨਦਾਰਾਂ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ। 

In The Market